ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਈਆਈਐੱਸਐੱਫ ਭੋਪਾਲ ਵਿੱਚ ਸਟਾਰਟ-ਅਪ ਸੰਮੇਲਨ ਸਿਹਤ, ਖੇਤੀਬਾੜੀ, ਉਦਯੋਗਿਕ, ਟੈਕਨੋਲੋਜੀ, ਆਈਟੀ, ਗਤੀਸ਼ੀਲਤਾ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਤਕਨੀਕੀ-ਅਭਿਨਵ ਉਤਪਾਦਾਂ ਅਤੇ ਟੈਕਨੋਲੋਜੀਆਂ ਦੇ ਨਾਲ 300 ਡੀਪ ਟੇਕ ਸਫਲਤਾ ਦੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕਰੇਗਾ


ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਵਿੱਚ 6 ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੀ ਸੰਯੁਕਤ ਮੀਟਿੰਗ ਵਿੱਚ 21 ਤੋਂ 24 ਜਨਵਰੀ, 2023 ਤੱਕ ਹੋਣ ਵਾਲੇ ਆਈਆਈਐੱਸਐੱਫ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

ਭੋਪਾਲ ਦੇ ਸਟਾਰਟ-ਅਪਸ ਸੰਮੇਲਨ ਵਿੱਚ ਇਨਕਿਊਬੇਸ਼ਨ ਸੇਵਾਵਾਂ ਅਤੇ ਸਾਂਝੇ ਬੁਨਿਆਦੀ ਢਾਂਚੇ ਅਤੇ ਸਟਾਰਟ-ਅਪਸ ਬਣਾਉਣ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਨ ਵਾਲੇ ਸਮੱਰਥਕਰਤਾਵਾਂ ਦੁਆਰਾ ਜਾਣਕਾਰੀ ਦਿੱਤੀ ਜਾਵੇਗੀ

Posted On: 18 JAN 2023 5:58PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ, ਭੋਪਾਲ ਵਿੱਚ ਭਾਰਤ ਅੰਤਰਰਾਸ਼ਟਰੀ ਵਿਗਿਆਨ ਮਹੋਤਸਵ (ਆਈਆਈਐੱਸਐਫ)-2022 ਵਿੱਚ ਹੋਣ ਵਾਲੇ ਸਟਾਰਟਅਪ ਸੰਮੇਲਨ ਵਿੱਚ ਸਿਹਤ, ਖੇਤੀਬਾੜੀ, ਉਦਯੌਗਿਕ, ਟੈਕਨੋਲੋਜੀ, ਆਈਟੀ, ਗਤੀਸ਼ੀਲਤਾ ਅਤੇ ਸਿੱਖਿਆ ਦੇ ਖੇਤਰ ਦੀ ਤਕਨੀਕੀ ਨਵੀਨ ਉਤਪਾਦਾਂ ਅਤੇ ਟੈਕਨੋਲੋਜੀਆਂ ਦੇ ਨਾਲ 300 ਡੀਪਟੇਕ ਸਫਲਤਾ ਦੀਆਂ ਕਹਾਣੀਆਂ ਪ੍ਰਦਰਸ਼ਿਤ ਕੀਤੀ ਜਾਵੇਗੀ।

ਵਿਗਿਆਨ ਅਤੇ ਟੈਕਨੋਲੋਜੀ, ਜੈਵ ਟੈਕਨੋਲੋਜੀ, ਵਿਗਿਆਨਿਕ ਅਤੇ ਉਦਯੌਗਿਕ ਖੋਜ ਪਰਿਸ਼ਦ (ਸੀਐੱਸਆਈਆਰ), ਪ੍ਰਿਥਵੀ ਵਿਗਿਆਨ, ਪੁਲਾੜ ਅਤੇ ਪਰਮਾਣੂ ਊਰਜਾ ਸਹਿਤ 6 ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੀ ਸੰਯੁਕਤ ਮੀਟਿੰਗ ਵਿੱਚ ਡਾ. ਜਿਤੇਂਦਰ ਸਿੰਘ ਨੇ 21 ਤੋਂ 24 ਜਨਵਰੀ, 2023 ਤੱਕ ਆਯੋਜਿਤ ਹੋਣ ਵਾਲੇ ਆਈਆਈਐੱਸਐੱਫ ਭੋਪਾਲ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਏਕੀਕ੍ਰਿਤ ਸਟਾਰਟ-ਅਪ ਅਤੇ ਏਕੀਕ੍ਰਿਤ ਖੋਜ ਅਤੇ ਵਿਕਾਸ ‘ਤੇ  ਬਲ ਦਿੱਤਾ।

 

https://static.pib.gov.in/WriteReadData/userfiles/image/image001ROVE.jpg

ਡਾ. ਜਿਤੇਂਦਰ ਸਿੰਘ ਨੂੰ ਇਹ ਜਾਣਕੇ ਖੁਸ਼ੀ ਹੋਈ ਕਿ ਭਾਰਤ ਵਿੱਚ ਸਟਾਰਟ-ਅਪ ਈਕੋਸਿਸਟਮ ਨੇ ਗਤੀ ਪਕੜੀ ਹੈ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2015 ਵਿੱਚ ਲਾਲ ਕਿਲੇ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਦੇ ਬਾਅਦ ਆਪਣੇ ਸੰਬੋਧਨ ਵਿੱਚ ਸਟਾਰਟ-ਅਪ ਇੰਡੀਆ ਸਟੈਂਡ-ਅਪ ਇੰਡੀਆ ਦਾ ਨਾਰਾ ਦਿੱਤਾ ਸੀ ਅਤੇ ਇਸ ਪ੍ਰਕਾਰ ਦੇਸ਼ ਦੀ ਅਰਥਵਿਵਸਥਾ ਲਈ ਇੱਕ ਨਵੀਂ ਦ੍ਰਿਸ਼ਟੀ ਨੂੰ ਉਜਾਗਰ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ 2014 ਦੇ 350 ਸਟਾਰਟ-ਅਪਸ ਵਿੱਚ ਅਗਸਤ, 2022 ਵਿੱਚ ਇਹ ਸੰਖਿਆ ਵਧਕੇ 75,000 ਹੋ ਗਈ ਅਤੇ ਕੇਵਲ ਕੁਝ ਹੀ ਮਹੀਨਿਆਂ ਵਿੱਚ ਦੇਸ਼ ਦੇ 653 ਜ਼ਿਲ੍ਹਿਆਂ ਵਿੱਚ ਸਟਾਰਟ-ਅਪਸ ਦੀ ਸੰਖਿਆ 75,000 ਤੋਂ ਵਧਕੇ 88,000 ਹੋ ਗਈ। ਉਨ੍ਹਾਂ ਨੇ ਕਿਹਾ ਕਿ ਉਭਰਦੇ ਹੋਏ ਇਸ ਖੇਤਰ ਨੇ 9 ਲੱਖ ਤੋਂ ਅਧਿਕ ਰੋਜ਼ਗਾਰ ਦੇ ਅਵਸਰ ਪੈਦਾ ਕੀਤੇ ਹਨ।

ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ 107 ਯੂਨੀਕੋਰਨਸ (ਸ਼ੇਅਰ ਬਜ਼ਾਰ ਵਿੱਚ ਸੂਚੀਬੱਧ ਹੋਏ ਬਿਨਾ 1 ਬਿਲੀਅਨ ਡਾਲਰ ਦੇ ਮੁਲਾਂਕਣ ਤੱਕ ਪਹੁੰਚਣ ਵਾਲੀਆਂ ਕੰਪਨੀਆਂ) ਦਾ ਵੀ ਘਰ ਹੈ ਅਤੇ ਉਨ੍ਹਾਂ ਵਿੱਚੋ 23 ਯੂਨੀਕੋਰਨ 2022 ਵਿੱਚ ਹੀ ਸਾਹਮਣੇ ਆਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਅੰਕੜਿਆਂ ਦੇ ਅਨੁਸਾਰ, ਨਵੰਬਰ 2022 ਤੱਕ, ਅਮਰੀਕਾ 704 ਯੂਨੀਕੋਰਨ ਦੇ ਨਾਲ ਵਿਸ਼ਵ ਪੱਧਰ ‘ਤੇ ਸਟਾਰਟ-ਅਪ ਉਦਯੋਗ ਦੀ ਅਗਵਾਈ ਕਰਦਾ ਹੈ ਇਸ ਦੇ ਬਾਅਦ ਚੀਨ ਜਿਸ ਦੇ ਕੋਲ 243 ਯੂਨੀਕੋਰਨ ਸਨ ਅਤੇ ਭਾਰਤ ਹੁਣ ਬਹੁਤ ਤੇਜ਼ੀ ਨਾਲ ਆਪਣੀ ਪਕੜ ਬਣਾ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭੋਪਾਲ ਦੇ ਇਸ ਸਟਾਰਟ-ਅਪ ਸੰਮੇਲਨ ਵਿੱਚ ਇਨਕਿਊਬੇਸ਼ਨ ਸੇਵਾਵਾਂ ਅਤੇ ਸਾਂਝੇ ਬੁਨਿਆਦੀ ਢਾਂਚੇ ਦਾ ਪ੍ਰਸਤਾਵ ਦੇਣ ਵਾਲੇ ਸਮਰਥਕ ਦੁਆਰਾ ਆਪਣੀ ਵਿਸ਼ੇਸ਼ਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ  ਪੀਅਰ-ਟੂ-ਪੀਅਰ ਲਰਨਿੰਗ, ਨੈਟਵਰਕਿੰਗ ਤੇ ਸਰਵਉੱਤਮ ਪ੍ਰਥਾਵਾਂ ਨੂੰ ਸਾਂਝਾ  ਕਰਨ ਲਈ ਸਟਾਰਟ-ਅਪ, ਸਮਰਥਕਾਂ ਅਤੇ ਹਿਤਧਾਰਕਾਂ ਲਈ ਕੇਂਦ੍ਰਿਤ ਚਰਚਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਟਾਰਟ-ਅਪ ਬਣਾਉਣ ਅਤੇ ਸਟਾਰਟ-ਅਪ ਇੰਡੀਆ ਦੇ ਤਹਿਤ ਸਮਰੱਥ ਅਵਸਰਾਂ ਦਾ ਲਾਭ ਉਠਾਉਣ ਲਈ ਉਚਿਤ ਮਾਰਗਦਰਸ਼ਨ ਵੀ ਪ੍ਰੋਗਰਾਮ ਸਥਾਨ ‘ਤੇ ਪ੍ਰਦਾਨ ਕੀਤਾ ਜਾਵੇਗਾ। 

https://static.pib.gov.in/WriteReadData/userfiles/image/image002KZ1A.jpg

ਭਾਰਤ ਅੰਤਰਰਾਸ਼ਟਰੀ ਵਿਗਿਆਨ ਮਹੋਤਸਵ (ਆਈਆਈਐੱਸਐੱਫ) ਭੋਪਾਲ ਵਿੱਚ ਹਿੱਸਾ ਲੈਣ ਵਾਲੇ ਕੁਝ ਮਹੱਤਵਪੂਰਨ ਪ੍ਰਧਾਨ ਸਪੀਕਰ ਅਤੇ ਮਾਹਰ ਵਿੱਚ ਭਾਰਤ ਬਾਈਓਟੇਕ ਦੇ ਮੁੱਖ ਪ੍ਰਬੰਧ ਡਾਇਰੈਕਟਰ ਡਾ. ਕ੍ਰਿਸ਼ਣਾ ਅੱਲਾ (ਸੀਈਆਰਐੱਨ), ਜਿਨੇਵਾ ਨਾਲ ਡਾ. ਅਰਚਨਾ ਸ਼ਰਮਾ, ਭਾਰਤੀ ਪੁਲਾੜ ਖੋਜ ਸੰਗਠਨ ਦੇ  ਚੇਅਰਮੈਨ ਸ਼੍ਰੀ ਐੱਸ. ਸੋਮਨਾਥ, ਸਥਾਈ ਸਿਸਟਮ ਦੇ ਸੰਸਥਾਪਕ ਅਤੇ ਸੀਐੱਮਡੀ ਸ਼੍ਰੀ ਆਨੰਦ ਦੇਸ਼ਪਾਂਡੇ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ-ਭਾਰਤੀ (ਡੀਐੱਸਟੀ-ਆਈਆਈਜੀ) ਦੇ ਡਾਇਰੈਕਟਰ ਡਾ. ਅਨਿਲ ਭਾਰਦਵਾਜ, ਨੈਨੋ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਨ (ਆਈਐੱਨਐੱਸਟੀ) ਮੋਹਲੀ ਦੇ ਡਾਇਰੈਕਟਰ ਪ੍ਰੋਫੈਸਰ ਅਮਿਤਾਭ ਪਾਤਰਾ ਅਤੇ ਇੰਡੀਅਨ ਐਸੋਸੀਏਸ਼ਨ ਫਾਰ ਦ ਕਲਿਟਵੇਸ਼ਨ ਆਵ੍ ਸਾਇੰਸ (ਆਈਏਸੀਐੱਸ) ਦੇ ਡਾਇਰੈਕਟਰ ਪ੍ਰੋਫੈਸਰ ਤਾਪਸ ਚੱਕਰਵਰਤੀ ਸ਼ਾਮਲ ਹਨ

ਵਿਗਿਆਨ ਵਿੱਚ ਨਵੀਆਂ ਸੀਮਾਵਾਂ ਦੇ ਨਾਲ ਆਹਮਣੇ-ਸਾਹਮਣੇ, ਵਿਗਿਆਨ ਅਤੇ ਟੈਕਨੋਲੋਜੀ ਦੇ ਵੱਖ-ਵੱਖ ਵਿਸ਼ਿਆਂ ਵਿੱਚ ਉਤਕ੍ਰਿਸ਼ਟ ਲੋਕਾਂ ਦੇ ਨਾਲ ਵਿਦਿਆਰਥੀਆਂ/ ਖੋਜਾਂ ਦਰਮਿਆਨ ਸੁਹਿਰਦ ਗੱਲਬਾਤ ਅਤੇ ਲਘੂ ਚਰਚਾ- ਅਧਾਰਿਤ ਸੈਸ਼ਨਾਂ ਦਾ ਇੱਕ ਮੰਚ ਹੋਵੇਗਾ।  ਇਹ ਨਿਸ਼ਚਿਤ ਰੂਪ ਤੋਂ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਵਿੱਚ ਵਿਗਿਆਨ ਅਤੇ ਖੋਜ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗਾ।

ਭਾਰਤ ਬਾਇਓਟੇਕ ਦੇ ਸੀਐੱਮਡੀ ਡਾ. ਕ੍ਰਿਸ਼ਣ ਅੱਲਾ, “ਵਿਗਿਆਨ ਅਤੇ ਉੱਦਮਤਾ ਦੇ ਰਾਹੀਂ ਆਤਮਨਿਰਭਰ ਭਾਰਤ ਨੂੰ ਸਸ਼ਕਤ ਬਣਾਉਣਾ” ਸਿਖਰ ਵਾਲੇ ਸੈਸ਼ਨ ਦੀ ਅਗਵਾਈ ਕਰਨਗੇ ਜਦਕਿ ਸਥਾਈ ਸਿਸਟਮ ਦੇ ਸੰਸਥਾਪਕ ਅਤੇ ਸੀਐੱਮਡੀ ਸ਼੍ਰੀ ਆਨੰਦ ਦੇਸ਼ਪਾਂਡੇ “ ਡੇਟਾ ਸਾਇੰਸ ਵਿੱਚ ਤਕਨੀਕੀ ਪ੍ਰਗਤੀ ਅਤੇ ਡਿਜੀਟਲ ਪਰਿਵਤਰਨ ਵਿੱਚ ਭਾਰਤ ਦੀ ਅਗਵਾਈ” ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ।

ਸੀਈਆਰਐੱਨ, ਜਿਨੇਵਾ ਤੋਂ ਡਾ. ਅਰਚਨਾ ਸ਼ਰਮਾ, “ਬ੍ਰਹਮੰਡ ਦੇ ਰਹੱਸਾਂ ਨੂੰ ਖੋਲਣ ਵਿੱਚ ਇੱਕ ਵਿਗਿਆਨਿਕ ਦੀ ਯਾਤਰਾ” ‘ਤੇ ਮੁੱਖ ਬੁਲਾਰਾ ਹੋਵੇਗੀ ਜਦਕਿ ਇਸਰੋ ਦੇ ਚੇਅਰਮੈਨ ਸ਼੍ਰੀ ਐੱਸ. ਸੋਮਨਾਥ” ਪੁਲਾੜ ਦੇ ਖੇਤਰ ਵਿੱਚ ਤਕਨੀਕੀ ਪ੍ਰਗਤੀ ਦੇ ਨਾਲ ਅੰਮ੍ਰਿਤ ਕਾਲ ਦੇ ਵੱਲ ਅਗ੍ਰਸਰ” ਸੈਸ਼ਨ ਦੀ ਪ੍ਰਧਨਗੀ ਕਰਨਗੇ।

ਯੁਵਾ ਵਿਗਿਆਨਿਕ ਸੰਮੇਲਨ ਦਾ ਆਯੋਜਨ 22 ਜਨਵਰੀ ਤੋਂ 24 ਜਨਵਰੀ ਤੱਕ ਕੀਤਾ ਜਾਵੇਗਾ। ਇਹ ਪ੍ਰੋਗਰਾਮ ਯੁਵਾ ਵਿਗਿਆਨਿਕਾਂ, ਖੋਜਕਰਤਾਵਾਂ, ਫੈਕਲਟੀਜ਼ ਅਤੇ ਰਾਸ਼ਟਰੀ ਪ੍ਰਯੋਗਸ਼ਾਲਾਵਾਂ, ਵਿੱਦਿਅਕ ਸੰਸਥਾਨਾਂ ਅਤੇ ਵਿਗਿਆਨਿਕ ਉਦਯੋਗ ਜਗਤ ਨਾਲ ਵਿਗਿਆਨ ਨਵੀਨਕਾਰੀ ਦੇ ਲਈ ਅਭਿਪ੍ਰੇਰਿਤ ਹੈ।

ਯੁਵਾ ਵਿਗਿਆਨਿਕ ਸੰਮੇਨਲ ਦੇ ਲਈ ਚੁਣੇ ਗਏ ਵਿਸ਼ਿਆਂ ਵਿੱਚ ਵਿਗਿਆਨ, ਖੋਜ, ਮਹਾਮਾਰੀ ਦੀਆਂ ਚੁਣੌਤੀਆਂ, ਟੀਕਾ ਵਿਕਾਸ ਵਿੱਚ ਪ੍ਰਭਾਵ ਅਤੇ ਖੋਜ, ਜਲ ਸੰਸਾਧਨ, ਸੰਭਾਲ, ਰੀਸਾਈਕਲਿੰਗ, ਸ਼ੁੱਧੀਕਰਨ , ਜੈਵ ਵਿਵਿਧਤਾ, ਵਾਤਾਵਰਣ ਅਤੇ ਜਲਵਾਯੂ ਪਰਿਵਤਰਨ, ਆਤਮਨਿਰਭਰ ਭਾਰਤ ਲਈ ਫੂਡ ਅਤੇ ਊਰਜਾ ਸੁਰੱਖਿਆ ਦੇ ਪ੍ਰਮੁੱਖ ਖੇਤਰ ਸ਼ਾਮਲ ਹਨ।

https://static.pib.gov.in/WriteReadData/userfiles/image/image003B7GN.jpg

22-24 ਜਨਵਰੀ ਦੇ ਰਾਹੀਂ ਆਧੁਨਿਕ ਕਾਲ ਦੀਆਂ ਟੈਕਨੋਲੋਜੀਆਂ ‘ਤੇ ਪ੍ਰਦਰਸ਼ਨੀ ਦਾ ਉਦੇਸ਼ ਆਰਟੀਫਿਸ਼ੀਅਲ, ਇੰਟੈਲੀਜੈਂਸੀ ਮਸ਼ੀਨ ਲਰਨਿੰਗ, ਸਾਈਬਰ ਸੁਰੱਖਿਆ, ਬਲਾਕ ਚੇਨ, ਡਿਜੀਟਲ ਮੁਦਰਾ ਉਦਯੋਗ, 4.0, 5ਜੀ/6 ਜੀ, ਕਵਾਂਟਮ ਕੰਪਿਊਟਿੰਗ, ਸੈਮੀਕੰਡਕਟਰ ਚਿਪ ਡਿਜਾਈਨ, ਡ੍ਰੋਨ ਟੈਕਨੋਲੋਜੀ, ਹਰਿਤ ਊਰਜਾ, ਪੁਲਾੜ ਟੈਕਨੋਲੋਜੀ, ਸੈਂਸਰ ਟੈਕਨੋਲੋਜੀ, ਪ੍ਰਣਾਲੀਆਂ ਅਤੇ ਸੰਸ਼ਲੇਸ਼ਿਤ ਜੀਵ ਵਿਗਿਆਨ ਜਿਹੀਆਂ ਅਤਿਆਧੁਨਿਕ ਤਕਨੀਕਾਂ ਵਿੱਚ ਇਨੋਵੇਸ਼ਨ ਨੂੰ ਹੁਲਾਰ ਦੇਣਾ ਹੈ।

ਨੈਸ਼ਨਲ ਐਸੋਸੀਏਸ਼ਨ ਆਵ੍ ਟੀਚਰਸ ਆਵ੍ ਸਾਇੰਸ (ਐੱਨਏਟੀਐੱਮ) ਪ੍ਰਦਰਸ਼ਨੀ/ਇਨੋਵੇਸ਼ਨ ਪ੍ਰਦਰਸ਼ਨ-ਇਨੋਵੇਸ਼ਨ ਸ਼ੋਕੇਸ ਵੀ (100) ਹੋਵੇਗਾ ਜਿਸ ਵਿੱਚ ਵਿਦਿਆਰਥੀ ਅਤਿਆਧੁਨਿਕ ਖੇਤਰਾਂ ਵਿੱਚ ਇੰਜੀਨੀਅਰਡ ਪ੍ਰੋਟੋਟਾਈਪ ਅਤੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ।

ਇਸ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ, ਸਕੱਤਰ, ਡੀਐੱਸਟੀ, ਪੁਲਾੜ ਵਿਭਾਗ ਦੇ ਸਕੱਤਰ, ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ , ਜੈਵ ਟੈਕਨੋਲੋਜੀ ਵਿਭਾਗ ਦੇ ਸਕੱਤਰ , ਡੀਐੱਸਆਈਆਰ ਦੇ ਸਕੱਤਰ ਅਤੇ ਹੋਰ ਵਿਗਿਆਨ ਵਿਭਾਗਾਂ ਦੇ ਪ੍ਰਤੀਨਿਧੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

<><><><>

ਐੱਸਐੱਨਸੀ/ਆਰਆਰ



(Release ID: 1892231) Visitor Counter : 137