ਰੱਖਿਆ ਮੰਤਰਾਲਾ
ਗਣਤੰਤਰ ਦਿਵਸ ਸਮਾਰੋਹ 2023 ਵਿੱਚ ਨਵੇਂ ਪ੍ਰੋਗਰਾਮਾਂ ਦੀ ਸ਼ੀਰੀਜ
ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਸਟਾਰਟ-ਅੱਪ ਈਕੋਸਿਸਟਮ ਅਤੇ ਡਿਜਿਟਲ ਇੰਡੀਆ ਦੇ ਊਦੈ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਮਿਲਟਰੀ ਟੈਟੂ ਅਤੇ ਕਬਾਇਲੀ ਡਾਂਸ ਉਤਸਵ, ਵੀਰ ਗਾਥਾ ਅਤੇ ਵੰਦੇ ਭਾਰਤਮ 2.0, ਰਾਸ਼ਟਰੀ ਯੁੱਧ ਸਮਾਰਕ ’ਤੇ ਆਲ-ਇੰਡੀਆ ਸਕੂਲ ਬੈਂਡ ਪ੍ਰਤਿਯੋਗਿਤਾ ਅਤੇ ਬੀਟਿੰਗ ਦ ਰਿਟ੍ਰੀਟ ਦੇ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਡ੍ਰੋਨ ਸ਼ੋਅ ਅਤੇ ਐਨਾਮੋਰਫਿਕ ਪ੍ਰੋਜੈਕਸ਼ਨ
Posted On:
18 JAN 2023 5:53PM by PIB Chandigarh
ਰਾਸ਼ਟਰ 26 ਜਨਵਰੀ, 2023 ਨੂੰ ਆਪਣਾ 74ਵਾਂ ਗਣਤੰਤਰ ਦਿਵਸ ਮਨਾਏਗਾ। ਸਮਾਰੋਹਾਂ ਵਿੱਚ ਕਰਤਵਯ ਪਥ 'ਤੇ ਪਰੰਪਰਿਕ ਮਾਰਚ ਪਾਸਟ ਸ਼ਾਮਲ ਹੈ, ਜਿਸ ਵਿੱਚ ਹਥਿਆਰਬੰਦ ਬਲਾਂ ਅਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਦੁਆਰਾ ਇੱਕ ਸ਼ਾਨਦਾਰ ਪਰੇਡ ਸ਼ਾਮਲ ਹੈ, ਰਾਜ ਅਤੇ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ ਝਾਂਕੀ ਦਾ ਪ੍ਰਦਰਸ਼ਨ; ਵਿਜੈ ਚੌਂਕ ’ਤੇ ਬੀਟਿੰਗ ਦਿ ਰਿਟ੍ਰੀਟ ਸਮਾਰੋਹ ਤੋਂ ਇਲਾਵਾ ਬੱਚਿਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਦੀਆਂ ਪ੍ਰਸਤੁਤੀਆਂ, ਮੋਟਰਸਾਈਕਲ ਸਵਾਰਾਂ ਦੀਆਂ ਕਲਾਬਾਜੀਆਂ ਅਤੇ ਇੱਕ ਫਲਾਈ ਪਾਸਟ ਅਤੇ ਪ੍ਰਧਾਨ ਮੰਤਰੀ ਦੁਆਰਾ ਐੱਨਸੀਸੀ ਰੈਲੀ ਸ਼ਾਮਲ ਹੈ।
ਰੱਖਿਆ ਸਕੱਤਰ ਸ਼੍ਰੀ ਗਿਰਿਧਰ ਅਰਮਾਨੇ ਨੇ 18 ਜਨਵਰੀ, 2023 ਨੂੰ ਨਵੀਂ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਨਭਾਗੀਦਾਰੀ ਦੀ ਪਰਿਕਲਪਨਾ ਨੂੰ ਪ੍ਰਤੀਬਿੰਬਿਤ ਕਰਦੇ ਹੋਏ ਸਮਾਰੋਹਾਂ ਦੀ ਯੋਜਨਾ ਬਣਾਈ ਗਈ ਹੈ। ਗਣਤੰਤਰ ਦਿਵਸ ਸਮਾਰੋਹ ਮਹਾਨ ਰਾਸ਼ਟਰੀ ਨੇਤਾ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ 23 ਜਨਵਰੀ ਤੋਂ ਸ਼ੁਰੂ ਹੋ ਕੇ 30 ਜਨਵਰੀ ਨੂੰ ਸ਼ਹੀਦੀ ਦਿਵਸ 'ਤੇ ਸਮਾਪਤ ਹੋਣ ਦੇ ਨਾਲ ਹਫਤਾ ਭਰ ਚੱਲੇਗਾ। ਇਹ ਸਮਾਰੋਹ ਆਈਐੱਨਏ ਦੇ ਦਿੱਗਜਾਂ, ਲੋਕਾਂ ਅਤੇ ਕਬਾਇਲੀ ਭਾਈਚਾਰਿਆਂ ਨੂੰ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਸੁਤੰਤਰਤਾ ਅੰਦੋਲਨ ਵਿੱਚ ਹਿੱਸਾ ਲਿਆ ਸੀ।
ਇਸ ਸਾਲ ਗਣਤੰਤਰ ਦਿਵਸ ਸਮਾਰੋਹ ਵਿੱਚ ਅਨੇਕ ਨਵੇਂ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਮਿਲਟਰੀ ਟੈਟੂ ਅਤੇ ਕਬਾਇਲੀ ਡਾਂਸ ਫੈਸਟੀਵਲ, ਵੀਰ ਗਾਥਾ 2.0, ਵੰਦੇ ਭਾਰਤਮ ਡਾਂਸ ਮੁਕਾਬਲੇ ਦਾ ਦੂਜਾ ਐਡੀਸ਼ਨ, ਰਾਸ਼ਟਰੀ ਯੁੱਧ ਸਮਾਰਕ ’ਤੇ ਮਿਲਟਰੀ ਅਤੇ ਕੋਸਟ ਗਾਰਡ ਬੈਂਡ ਦੁਆਰਾ ਪ੍ਰਦਰਸ਼ਨ; ਰਾਸ਼ਟਰੀ ਯੁੱਧ ਸਮਾਰਕ ਵਿੱਚ ਆਲ ਇੰਡੀਆ ਸਕੂਲ ਬੈਂਡ ਮੁਕਾਬਲਾ, ਬੀਟਿੰਗ ਦਿ ਰਿਟ੍ਰੀਟ ਸਮਾਰੋਹ ਦੌਰਾਨ ਇੱਕ ਡ੍ਰੋਨ ਸ਼ੋਅ ਅਤੇ ਪ੍ਰੋਜੈਕਸ਼ਨ ਮੈਪਿੰਗ। ਪ੍ਰੋਗਰਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਮਿਲਟਰੀ ਟੈਟੂ ਅਤੇ ਕਬਾਇਲੀ ਡਾਂਸ ਫੈਸਟੀਵਲ
ਗਣਤੰਤਰ ਦਿਵਸ ਸਮਾਰੋਹ ਦੇ ਤਹਿਤ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 126ਵੀਂ ਜਯੰਤੀ (ਪਰਾਕ੍ਰਮ ਦਿਵਸ ਦੇ ਰੂਪ ਵਿੱਚ ਮਨਾਈ ਜਾਂਦੀ ਹੈ) ਦੇ ਮੌਕੇ 'ਤੇ, ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 23 ਅਤੇ 24 ਜਨਵਰੀ, 2023 ਨੂੰ ਸੈਨਾ ਟੈਟੂ ਅਤੇ ਕਬਾਇਲੀ ਡਾਂਸ ਉਤਸਵ ‘ਆਦਿ-ਸ਼ੌਰਯ-ਪਰਵ ਪਰਾਕ੍ਰਮ ਦਾ’ ਆਯੋਜਿਤ ਕੀਤਾ ਜਾਵੇਗਾ। ਰੱਖਿਆ ਮੰਤਰਾਲਾ ਅਤੇ ਕਬਾਇਲੀ ਮਾਮਲੇ ਮੰਤਰਾਲਾ ਸੰਯੁਕਤ ਰੂਪ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਨ।, ਜਿਸ ਵਿੱਚ ਭਾਰਤੀ ਕੋਸਟ ਗਾਰਡ ਤਾਲਮੇਲ ਏਜੰਸੀ ਹੈ। ਇਸ ਦੌਰਾਨ 10 ਮਿਲਟਰੀ ਟੈਟੂ ਡਿਸਪਲੇ ਅਤੇ 20 ਕਬਾਇਲੀ ਡਾਂਸ ਦੇਖਣ ਨੂੰ ਮਿਲਣਗੇ।
ਆਪਣੀ ਅਨੋਖੀ ਅਤੇ ਰੰਗੀਨ ਪੁਸ਼ਾਕ, ਹੈੱਡਡ੍ਰੈੱਸ, ਸੰਗੀਤ ਸਾਜ਼ਾਂ ਅਤੇ ਲੈਅਬੱਧ ਡਾਂਸ ਬੀਟਸ ਨਾਲ, 1,200 ਤੋਂ ਵੱਧ ਕਲਾਕਾਰ ਹਰ ਰੋਜ਼ ਰਿਹਰਸਲ ਵਿੱਚ ਆਪਣੀ ਕਲਾ ਨੂੰ ਬਿਹਤਰ ਕਰਨ ਵਿੱਚ ਲੱਗੇ ਹੋਏ ਹਨ। ਮੁੱਖ ਪ੍ਰੋਗਰਾਮ ਦੌਰਾਨ ਪੇਸ਼ ਕੀਤੇ ਜਾਣ ਵਾਲੇ ਪਰੰਪਰਾਗਤ ਨਾਚਾਂ ਵਿੱਚ ਗੌਰ ਮਾਰਿਆ, ਗੱਦੀ ਨਟੀ, ਸਿੱਦੀ ਧਮਾਲ, ਬੈਗਾ ਪਰਧੋਨੀ, ਪੁਰੂਲੀਆ, ਬਗੁਰੁੰਬਾ, ਘੁਸਾਦੀ, ਬਾਲਟੀ, ਲੰਬਾੜੀ, ਪਾਈਕਾ, ਰਾਠਵਾ, ਬੁੜੀਗਲੀ, ਸੋਂਗਮੁਖਵਾਟੇ, ਕਰਮਾ, ਮੈਂਗੋ, ਕਾ ਸ਼ਾਦ ਮਸਤੀਹ, ਕੁੰਮੀਕਲੀ, ਪਲੈਯਾਰ, ਚੇਰਾਵ ਅਤੇ ਰੇਖਮ ਪਾਡਾ ਸ਼ਾਮਲ ਹਨ।
ਭਾਰਤੀ ਹਥਿਆਰਬੰਦ ਬਲ ਹਾਰਸ ਸ਼ੋਅ, ਖੁਕੂਰੀ ਡਾਂਸ, ਗਤਕਾ, ਮੱਲਖੰਬ, ਕਾਲਰੀਪਯਾਤੂ, ਥੰਗ-ਟਾ, ਮੋਟਰਸਾਈਕਲ ਡਿਸਪਲੇ, ਵਾਯੂ ਯੋਧਾ ਡ੍ਰਿੱਲ, ਨੇਵੀ ਬੈਂਡ ਅਤੇ ਮਾਰਸ਼ਲ ਆਰਟਸ ਦਾ ਪ੍ਰਦਰਸ਼ਨ ਕਰਨਗੇ। ਦੇਸ਼ ਭਰ ਦੇ 20 ਕਬਾਇਲੀ ਡਾਂਸ ਗਰੁੱਪ ਮਿਲਟਰੀ ਟੈਟੂ ਈਵੈਂਟ ਦੌਰਾਨ ਪ੍ਰਦਰਸ਼ਨ ਕਰਨਗੇ। ਇਸ ਪ੍ਰੋਗਰਾਮ ਵਿੱਚ ਲਗਭਗ 60,000 ਦਰਸ਼ਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ।
ਗ੍ਰੈਂਡ ਫਿਨਾਲੇ ਵਿੱਚ ਪ੍ਰਸਿੱਧ ਪਲੇਬੈਕ ਗਾਇਕ ਸ਼੍ਰੀ ਕੈਲਾਸ਼ ਖੇਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਐਂਟਰੀ ਫ੍ਰੀ ਹੈ। ਟਿਕਟਾਂ www.bookmyshow.com 'ਤੇ ਉਪਲਬਧ ਹਨ।
ਵੰਦੇ ਭਾਰਤਮ 2.0
ਵੰਦੇ ਭਾਰਤਮ ਡਾਂਸ ਮੁਕਾਬਲੇ ਦਾ ਦੂਜਾ ਸੰਸਕਰਣ ਆਰਡੀਸੀ 2023 ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ ਸੀ। 15 ਅਕਤੂਬਰ ਤੋਂ 10 ਨਵੰਬਰ, 2022 ਤੱਕ 17-30 ਸਾਲ ਦੇ ਉਮਰ ਵਰਗੇ ਦੇ ਪ੍ਰਤੀਭਾਗੀਆਂ ਨੂੰ ਲੋਕ/ਕਬਾਇਲੀ, ਕਲਾਸੀਕਲ ਅਤੇ ਸਮਕਾਲੀ ਸ਼ੈਲੀਆਂ ਵਿੱਚ ਐਂਟਰੀਆਂ ਮੰਗੀਆਂ ਗਈਆਂ । ਸੱਭਿਆਚਾਰ ਮੰਤਰਾਲੇ ਦੀ ਸਰਪ੍ਰਸਤੀ ਹੇਠ ਸੱਤ ਜ਼ੋਨਲ ਸੱਭਿਆਚਾਰਕ ਕੇਂਦਰਾਂ ਦੁਆਰਾ 17 ਨਵੰਬਰ ਤੋਂ 10 ਦਸੰਬਰ, 2022 ਤੱਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਅਤੇ ਖੇਤਰੀ ਪੱਧਰ ਦੇ ਮੁਕਾਬਲੇ ਕਰਵਾਏ ਗਏ।
ਗ੍ਰੈਂਡ ਫਿਨਾਲੇ 19 ਅਤੇ 20 ਦਸੰਬਰ, 2022 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ 980 ਡਾਂਸਰਾਂ ਨੇ ਹਿੱਸਾ ਲਿਆ ਸੀ। ਉਨ੍ਹਾਂ ਵਿੱਚੋਂ 503 ਡਾਂਸਰਾਂ ਨੂੰ ਜੂਰੀ ਦੁਆਰਾ ਚੁਣਿਆ ਗਿਆ ਸੀ। ਇਹ ਡਾਂਸਰ ਗਣਤੰਤਰ ਦਿਵਸ ਪਰੇਡ ਦੌਰਾਨ ' ਨਾਰੀ ਸ਼ਕਤੀ' ਦੇ ਵਿਸ਼ੇ 'ਤੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।
ਵੀਰ ਗਾਥਾ 2.0
ਵੀਰ ਗਾਥਾ, ਪਿਛਲੇ ਸਾਲ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਇੱਕ ਭਾਗ ਦੇ ਰੂਪ ਸ਼ੁਰੂ ਕੀਤੇ ਗਏ ਅਨੋਖੇ ਪ੍ਰੋਜੈਕਟਾਂ ਵਿੱਚੋਂ ਇੱਕ ਸੀ, ਜਿਸ ਦਾ ਆਯੋਜਨ ਹਥਿਆਰਬੰਦ ਸੈਨਾਵਾਂ ਦੇ ਵੀਰਤਾਪੂਰਨ ਕਾਰਜਾਂ ਅਤੇ ਬਲੀਦਾਨਾਂ ਬਾਰੇ ਬੱਚਿਆਂ ਨੂੰ ਪ੍ਰੇਰਿਤ ਕਰਨ ਅਤੇ ਜਾਗਰੂਕਤਾ ਫੈਲਾਉਣ ਲਈ ਕੀਤਾ ਗਿਆ ਸੀ। ਇਸ ਸਾਲ ਵੀ, ਤਿੰਨਾਂ ਸੇਵਾਵਾਂ ਨੇ ਵੀਰਤਾ ਪੁਰਸਕਾਰ ਵਿਜੇਤਾਆਂ ਨਾਲ ਸਕੂਲੀ ਬੱਚਿਆਂ ਦੀ ਵਰਚੁਅਲ ਅਤੇ ਆਹਮਣੇ-ਸਾਹਮਣੇ ਗੱਲਬਾਤ ਦਾ ਆਯੋਜਨ ਕੀਤਾ ਅਤੇ ਵਿਦਿਆਰਥੀਆਂ (3ਵੀਂ ਤੋਂ 12ਵੀਂ ਕਲਾਸ ਤੱਕ) ਨੇ ਕਵਿਤਾ, ਲੇਖ, ਪੇਂਟਿੰਗਾਂ, ਮਲਟੀਮੀਡੀਆ ਪ੍ਰਸਤੁਤੀ ਆਦਿ ਦੇ ਰੂਪ ਆਪਣੀਆਂ ਐਂਟਰੀਆਂ ਜਮ੍ਹਾਂ ਕੀਤੀਆਂ। ਇਨ੍ਹਾਂ ਦਾ ਮੁਲਾਂਕਣ ਇੱਕ ਰਾਸ਼ਟਰੀ ਕਮੇਟੀ ਦੁਆਰਾ ਕੀਤਾ ਗਿਆ ਸੀ, ਜਿਸ ਨੇ ਸੁਪਰ-25 ਦੀ ਚੋਣ ਕੀਤੀ ਸੀ। ਵਿਜੇਤਾਆਂ ਨੂੰ 25 ਜਨਵਰੀ, 2023 ਨੂੰ ਨਵੀਂ ਦਿੱਲੀ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੁਆਰਾ ਸਨਮਾਨਿਤ ਕੀਤਾ ਜਾਵੇਗਾ। ਇਹ ਵਿਜੇਤਾ ਗਣਤੰਤਰ ਦਿਵਸ ਪਰੇਡ ਵਿੱਚ ਵੀ ਸ਼ਾਮਲ ਹੋਣਗੇ।
ਝਾਂਕੀਆਂ
ਗਣਤੰਤਰ ਦਿਵਸ ਪਰੇਡ ਦੌਰਾਨ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਆਰਥਿਕ ਅਤੇ ਸਮਾਜਿਕ ਪ੍ਰਗਤੀ ਅਤੇ ਮਜ਼ਬੂਤ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਦਰਸਾਉਂਦੀ 23 ਝਾਂਕੀਆਂ - ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 17 ਅਤੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਤੋਂ ਛੇ ਝਾਂਕੀਆਂ ਕਰਤਵਯ ਪਥ 'ਤੇ ਦੇਖਣ ਨੂੰ ਮਿਲਣਗੀਆਂ ।
ਭਾਰਤ ਪਰਵ
ਜਨਭਾਗੀਦਾਰੀ ਵਿਸ਼ੇ ਨੂੰ ਦਰਸਾਉਂਦੇ ਹੋਏ, ਸੈਰ-ਸਪਾਟਾ ਮੰਤਰਾਲੇ ਵੱਲੋਂ 26-31 ਜਨਵਰੀ, 2023 ਤੱਕ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਗਿਆਨ ਪਥ ’ਤੇ 'ਭਾਰਤ ਪਰਵ' ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਗਣਤੰਤਰ ਦਿਵਸ ਦੀ ਝਾਂਕੀ, ਸੈਨਾ ਬੈਂਡ ਦੇ ਪ੍ਰਦਰਸ਼ਨ, ਸੱਭਿਆਚਾਰਕ ਪ੍ਰੋਗਰਾਮਾਂ, ਪੈਨ ਇੰਡੀਆ ਫੂਡ ਕੋਰਟ ਅਤੇ ਕ੍ਰਾਫਟ ਬਜ਼ਾਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਈ-ਸੱਦਾ
ਇਸ ਸਾਲ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਸੱਦਾ ਪੱਤਰਾਂ ਦੀ ਬਜਾਏ ਈ-ਇਨਵਾਈਟ ਦਿੱਤੇ ਗਏ ਹਨ। ਇਸ ਉਦੇਸ਼ ਲਈ, ਇੱਕ ਸਮਰਪਿਤ ਪੋਰਟਲ www.amantran.mod.gov.in ਲਾਂਚ ਕੀਤਾ ਗਿਆ ਹੈ। ਇਸ ਪੋਰਟਲ ਰਾਹੀਂ ਟਿਕਟਾਂ ਦੀ ਵਿਕਰੀ, ਪ੍ਰਵੇਸ਼ ਪੱਤਰ, ਸੱਦਾ ਪੱਤਰ ਅਤੇ ਕਾਰ ਪਾਰਕਿੰਗ ਲੇਬਲ ਆਨਲਾਈਨ ਕੀਤੀ ਕੀਤੇ ਜਾ ਰਹੇ ਹਨ। ਇਹ ਪੂਰੀ ਪ੍ਰਕਿਰਿਆ ਨੂੰ ਹੋਰ ਸੁਰੱਖਿਅਤ ਅਤੇ ਕਾਗਜ਼ ਰਹਿਤ ਬਣਾਉਣਾ ਸੁਨਿਸ਼ਚਿਤ ਕਰੇਗਾ ਅਤੇ ਦੇਸ਼ ਦੇ ਸਾਰੇ ਹਿੱਸਿਆਂ ਤੋਂ ਲੋਕ ਇਸ ਰਾਸ਼ਟਰੀ ਪ੍ਰੋਗਰਾਮ ਵਿੱਚ ਭਾਗ ਲੈ ਸਕਣਗੇ।
ਵਿਸ਼ੇਸ਼ ਸੱਦਾ
ਇਸ ਸਾਲ ਸਮਾਜ ਦੇ ਸਾਰੇ ਵਰਗਾਂ ਦੇ ਆਮ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ ਜਿਵੇਂ ਕਿ ਸੈਂਟਰਲ ਵਿਸਟਾ, ਕਰਤਵਯ ਪਥ, ਨਵੇਂ ਸੰਸਦ ਭਵਨ ਦੇ ਨਿਰਮਾਣ ਵਿੱਚ ਸ਼ਾਮਲ ਸ਼੍ਰਮਯੋਗੀ, ਦੁੱਧ, ਸਬਜ਼ੀ ਵਿਕ੍ਰੇਤਾ, ਗਲੀ ਵਿਕ੍ਰੇਤਾ ਆਦਿ। ਇਨ੍ਹਾਂ ਵਿਸ਼ੇਸ਼ ਬੁਲਾਰਿਆਂ ਨੂੰ ਕਰਤਵਯ ਪਥ 'ਤੇ ਪ੍ਰਮੁੱਖਤਾ ਨਾਲ ਬਿਠਾਇਆ ਜਾਵੇਗਾ।
ਨੈਸ਼ਨਲ ਯੁੱਧ ਸਮਾਰਕ ਵਿੱਚ ਸਕੂਲ ਬੈਂਡ ਦਾ ਪ੍ਰਦਰਸ਼ਨ
ਬੱਚਿਆਂ ਦੇ ਵਿੱਚ ਅਨੁਸ਼ਾਸਨ, ਟੀਮਵਰਕ ਅਤੇ ਰਾਸ਼ਟਰੀ ਗੌਰਵ ਦੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਯੋਗਤਾ ਅਤੇ ਪ੍ਰਦਰਸ਼ਨ ਕਰਨ ਲਈ ਗਣਤੰਤਰ ਦਿਵਸ ਤੱਕ ਵੱਖ-ਵੱਖ ਸਕੂਲਾਂ ਲਈ ਇੱਕ ਆਲ ਇੰਡੀਆ ਸਕੂਲ ਬੈਂਡ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਸਿੱਖਿਆ ਮੰਤਰਾਲੇ ਦੇ ਨਾਲ ਰੱਖਿਆ ਮੰਤਰਾਲੇ ਦੁਆਰਾ ਆਯੋਜਿਤ ਪ੍ਰਤਿਯੋਗਿਤਾ ਵਿੱਚ 300 ਤੋਂ ਵੱਧ ਸਕੂਲਾਂ ਨੇ ਭਾਗ ਲਿਆ। ਅੱਠ ਸਕੂਲ ਬੈਂਡ ਚੁਣੇ ਗਏ ਸਨ, ਜਿਨ੍ਹਾਂ ਨੇ 15 ਜਨਵਰੀ ਨੂੰ ਨੈਸ਼ਨਲ ਯੁੱਧ ਸਮਾਰਕ ’ਤੇ ਪ੍ਰਦਰਸ਼ਨ ਕਰ ਸ਼ੁਰੂ ਦਿੱਤਾ। ਇਹ ਪ੍ਰਦਰਸ਼ਨ 22 ਜਨਵਰੀ ਤੱਕ ਜਾਰੀ ਰਹੇਗਾ।
ਡ੍ਰੋਨ ਪ੍ਰਦਰਸ਼ਨ
ਭਾਰਤ ਵਿੱਚ ਸਭ ਤੋਂ ਵੱਡਾ ਡ੍ਰੋਨ ਸ਼ੋਅ, ਜਿਸ ਵਿੱਚ 3,500 ਸਵਦੇਸ਼ੀ ਡ੍ਰੋਨ ਸ਼ਾਮਲ ਹਨ, ਰਾਇਸੀਨਾ ਦੀਆਂ ਪਹਾੜੀਆਂ ‘ਤੇ ਸ਼ਾਮ ਦੇ ਅਸਮਾਨ ਨੂੰ ਰੋਸ਼ਨ ਕਰੇਗਾ, ਸਹਿਜ ਤਾਲਮੇਲ ਰਾਹੀਂ ਰਾਸ਼ਟਰੀ ਆਕ੍ਰਿਤੀਆਂ/ਪ੍ਰੋਗਰਾਮਾਂ ਦੇ ਅਣਗਿਣਤ ਰੂਪਾਂ ਨੂੰ ਬੁਣਦਾ ਹੈ। ਇਹ ਸਟਾਰਟ-ਅੱਪ ਈਕੋਸਿਸਟਮ ਦੀ ਸਫਲਤਾ, ਦੇਸ਼ ਦੇ ਨੌਜਵਾਨਾਂ ਦੀ ਤਕਨੀਕੀ ਯੋਗਤਾ ਨੂੰ ਦਰਸਾਉਂਦਾ ਹੈ ਅਤੇ ਭਵਿੱਖ ਦੇ ਪਥ-ਪ੍ਰਦਰਸ਼ਕ ਰੁਝਾਨਾਂ ਲਈ ਮਾਰਗਦਰਸ਼ਨ ਕਰਦਾ ਹੈ। ਇਸ ਪ੍ਰੋਗਰਾਮ ਦਾ ਆਯੋਜਨ ਮੈਸਰਜ਼ ਬੋਟਲੈਬਸ ਡਾਇਨੌਮਿਕਸ ਦੁਆਰਾ ਕੀਤਾ ਜਾਵੇਗਾ।
ਐਨਾਮੋਰਫਿਕ ਪ੍ਰੋਜੈਕਸ਼ਨ
ਬੀਟਿੰਗ ਰੀਟ੍ਰੀਟ ਸਮਾਰੋਹ 2023 ਦੌਰਾਨ ਨੌਰਥ ਅਤੇ ਸਾਊਥ ਬਲਾਕ ਦੇ ਪਹਿਲੀ ਵਾਰ 3-ਡੀ ਐਨਾਮੋਰਫਿਕ ਪ੍ਰੋਜੈਕਸ਼ਨ ਦਾ ਆਯੋਜਨ ਕੀਤਾ ਜਾਵੇਗਾ।
******
ਏਬੀਬੀ/ਐੱਸਆਰ/ਜੀਸੀ/ਸੇਵੀ
(Release ID: 1892224)
Visitor Counter : 216