ਸਿੱਖਿਆ ਮੰਤਰਾਲਾ

ਭਾਰਤ ਅਤੇ ਸਿੰਘਾਪੁਰ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿੱਚ ਮਜ਼ਬੂਤ ਸੰਬੰਧਾਂ ਦੇ ਨਾਲ ਕੁਦਰਤੀ ਸਹਿਯੋਗੀ ਹਨ- ਸ਼੍ਰੀ ਧਰਮੇਂਦਰ ਪ੍ਰਧਾਨ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਿੰਘਾਪੁਰ ਦੇ ਨਾਨਯਾਂਗ ਟੈਕਨੋਲੋਜੀ ਯੂਨੀਵਰਸਿਟੀ ਦੇ ਇੱਕ ਪ੍ਰਤੀਨਿਧੀਮੰਡਲ ਨਾਲ ਮੁਲਾਕਾਤ ਕੀਤੀ

Posted On: 18 JAN 2023 4:36PM by PIB Chandigarh

ਮੁੱਖ ਬਿੰਦੂ: 

ਇਨੋਵੇਸ਼ਨ ਨੂੰ ਲੋਕਤੰਤਰਿਕ ਬਣਾਉਣ, ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਦੇ ਲਈ ਅਵਸਰ ਪੈਦਾ ਕਰਨ ‘ਤੇ ਧਿਆਨ ਦਿੰਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ  ਚਰਚਾ ਹੋਈ। 

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਸਿੰਘਾਪੁਰ ਉੱਚਾਯੋਗ ਦੇ ਪਹਿਲੇ ਸਕੱਤਰ ਸੁਸ਼੍ਰੀ ਅਮਾਂਡਾ ਕਵੇਕ ਦੀ ਅਗਵਾਈ ਹੇਠ ਸਿੰਘਾਪੁਰ ਦੇ ਨਾਨਯਾਂਗ ਟੈਕਨੋਲੋਜੀ ਯੂਨੀਵਰਸਿਟੀ ਦੇ ਇੱਕ ਪ੍ਰਤੀਨਿਧੀਮੰਡਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਨੋਵੇਸ਼ਨ ਨੂੰ ਲੋਕਤੰਤਰਿਕ ਬਣਾਉਣ, ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਅਵਸਰ ਪੈਦਾ ਕਰਨ ‘ਤੇ ਧਿਆਨ ਦਿੰਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ।

ਮੀਟਿੰਗ ਦੇ ਦੌਰਾਨ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਅਤੇ ਸਿੰਘਾਪੁਰ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿੱਚ ਮਜ਼ਬੂਤ ਸੰਬੰਧਾਂ ਦੇ ਨਾਲ ਕੁਦਰਤੀ ਸਹਿਯੋਗੀ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਅਕਾਦਮਿਕ ਜਗਤ ਅਤੇ ਉਦਯੋਗ ਦੀ ਭਾਗੀਦਾਰੀ ਦੇ ਨਾਲ ਆਪਸੀ ਸਹਿਯੋਗ ਵਧਾਉਣ ਲਈ ਤਤਪਰ ਹਾਂ।

https://static.pib.gov.in/WriteReadData/userfiles/image/image001DE3S.jpg

 

https://static.pib.gov.in/WriteReadData/userfiles/image/image002AH4U.jpg

****

ਐੱਨਬੀ/ਏਕੇ



(Release ID: 1892152) Visitor Counter : 84