ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ 19 - ਮਿੱਥ ਬਨਾਮ ਤੱਥ
ਆਈਸੀਐੱਮਆਰ ਅਤੇ ਸੀਡੀਐੱਸਸੀਓ ਅਧਿਕਾਰੀਆਂ ਦੁਆਰਾ 'ਕੋਵਿਡ19 ਵੈਕਸੀਨ ਦੇ ਕਈ ਮਾੜੇ ਪ੍ਰਭਾਵਾਂ' ਦਾ ਦਾਅਵਾ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਗਲਤ ਅਤੇ ਗੁਮਰਾਹਕੁੰਨ ਹਨ
ਆਈਸੀਐੱਮਆਰ ਅਤੇ ਸੀਡੀਐੱਸਸੀਓ ਨੇ ਇਸ ਮਾਮਲੇ ਵਿੱਚ ਗਲੋਬਲ ਪੱਧਰ 'ਤੇ ਉਪਲਬਧ ਵਿਗਿਆਨਕ ਸਬੂਤਾਂ ਨੂੰ ਸਰਗਰਮੀ ਨਾਲ ਸਾਂਝਾ ਕੀਤਾ ਹੈ
Posted On:
17 JAN 2023 2:48PM by PIB Chandigarh
ਦ ਇਕਨੌਮਿਕ ਟਾਈਮਜ਼ (The Economic Times) ਵਿੱਚ ਇੱਕ ਤਾਜ਼ਾ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਈਸੀਐੱਮਆਰ (ਇੰਡੀਅਨ ਕੌਂਸਲ ਆਵੑ ਮੈਡੀਕਲ ਰਿਸਰਚ) ਅਤੇ ਸੀਡੀਐੱਸਸੀਓ (ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ) ਨੇ ਇੱਕ ਆਰਟੀਆਈ ਸਵਾਲ ਦੇ ਜਵਾਬ ਵਿੱਚ 'ਕੋਵਿਡ 19 ਵੈਕਸੀਨ ਦੇ ਕਈ ਮਾੜੇ ਪ੍ਰਭਾਵਾਂ' ਨੂੰ ਸਵੀਕਾਰ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਆਈਸੀਐੱਮਆਰ ਅਤੇ ਸੀਡੀਐੱਸਸੀਓ ਅਧਿਕਾਰੀਆਂ ਨੇ ਸਾਰੀਆਂ ਕੋਵਿਡ ਵੈਕਸੀਨਾਂ ਤੋਂ ਪੈਦਾ ਹੋਣ ਵਾਲੇ ਬਹੁਤ ਸਾਰੇ ਪ੍ਰਭਾਵਾਂ ਦਾ ਹਵਾਲਾ ਦਿੱਤਾ ਹੈ।
ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਖਬਰਾਂ ਦੀ ਇਹ ਰਿਪੋਰਟ ਗਲਤ ਹੈ ਅਤੇ ਗੁਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਦੀ ਹੈ।
ਜਨਤਕ ਡੋਮੇਨ ਵਿੱਚ ਗਲੋਬਲ ਵਿਗਿਆਨਕ ਸਬੂਤਾਂ ਦੇ ਨਾਲ ਜੁੜੇ ਕਿਰਿਆਸ਼ੀਲ ਖੁਲਾਸੇ ਦੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਨੀਤੀ ਦੇ ਅਨੁਸਾਰ, ਆਈਸੀਐੱਮਆਰ ਨੇ ਕੋਵਿਡ19 ਟੀਕੇ ਦੇ ਫਾਇਦਿਆਂ ਅਤੇ ਨੁਕਸਾਨਾਂ ਨਾਲ ਸਬੰਧਿਤ ਆਰਟੀਆਈ ਨੰਬਰ ਆਰ/ਐਕਸ/22/00075 ਦੇ ਪ੍ਰਸ਼ਨ ਨੰਬਰ 4 ਅਤੇ 5 ਦੇ ਜਵਾਬ ਪ੍ਰਦਾਨ ਕੀਤੇ। ਆਈਸੀਐੱਮਆਰ ਜਵਾਬ ਨੇ ਸਿਰਫ਼ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ), ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀਡੀਸੀ) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੀਆਂ ਨਾਮਵਰ ਵੈੱਬਸਾਈਟਾਂ ਦੇ ਲਿੰਕ ਪ੍ਰਦਾਨ ਕੀਤੇ ਹਨ, ਜਿੱਥੇ ਵਿਭਿੰਨ ਕੋਵਿਡ-19 ਟੀਕਿਆਂ 'ਤੇ ਸੰਕਲਿਤ ਗਲੋਬਲ ਸਬੂਤ ਉਪਲਬਧ ਹਨ।
ਜਿਵੇਂ ਕਿ ਹੋਰ ਸਾਰੀਆਂ ਵੈਕਸੀਨਾਂ ਦਾ ਮਾਮਲਾ ਹੈ, ਵੱਖ-ਵੱਖ ਕੋਵਿਡ-19 ਵੈਕਸੀਨਾਂ ਨਾਲ ਟੀਕੇ ਲਗਾਏ ਗਏ ਲੋਕਾਂ ਨੂੰ ਹਲਕੇ ਲੱਛਣਾਂ ਦਾ ਅਨੁਭਵ ਹੋ ਸਕਦਾ ਹੈ ਜਿਵੇਂ ਕਿ ਟੀਕੇ ਵਾਲੀ ਥਾਂ ਦੀ ਕੋਮਲਤਾ, ਦਰਦ, ਸਿਰ ਦਰਦ, ਥਕਾਵਟ, ਮਾਸਪੇਸ਼ੀ ਵਿੱਚ ਦਰਦ, ਬੇਚੈਨੀ, ਪਾਈਰੇਕਸੀਆ, ਠੰਢ ਮਹਿਸੂਸ ਹੋਣਾ, ਜੋੜਾਂ ਵਿੱਚ ਦਰਦ ਆਦਿ। ਬਹੁਤ ਘੱਟ ਮਾਮਲਿਆਂ ਵਿੱਚ, ਕਦੇ-ਕਦਾਈਂ ਕੁਝ ਵਿਅਕਤੀਆਂ ਨੂੰ ਕੁਝ ਪੂਰਵ-ਇਲਾਜ ਹਾਲਤਾਂ ਦੇ ਅਧਾਰ ਤੇ ਗੰਭੀਰ ਪ੍ਰਤੀਕੂਲ ਘਟਨਾਵਾਂ ਦਾ ਅਨੁਭਵ ਹੋ ਸਕਦਾ ਹੈ।
ਗਲੋਬਲ ਖੋਜ ਅਧਿਐਨਾਂ ਨੇ ਦਿਖਾਇਆ ਹੈ ਕਿ ਕੋਵਿਡ-19 ਟੀਕਾਕਰਣ ਨੇ ਕੋਵਿਡ-19 ਦੇ ਕਾਰਨ ਹਸਪਤਾਲਾਂ ਵਿੱਚ ਭਰਤੀ ਹੋਣ ਅਤੇ ਮੌਤਾਂ ਨੂੰ ਰੋਕਣ ਦੁਆਰਾ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ ਅਤੇ ਟੀਕਿਆਂ ਦੇ ਲਾਭ ਕਿਸੇ ਵੀ ਤਰ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਹੁਤ ਜ਼ਿਆਦਾ ਹਨ। ਭਾਰਤ ਵਿੱਚ, ਐੱਨਟੀਏਜੀਆਈ (ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਔਨ ਇਮਯੂਨਾਈਜ਼ੇਸ਼ਨ) ਨੇ ਸਮੇਂ-ਸਮੇਂ 'ਤੇ ਭਾਰਤ ਵਿੱਚ ਵਰਤੀਆਂ ਜਾਣ ਵਾਲੀਆਂ ਕੋਵਿਡ-19 ਵੈਕਸੀਨਾਂ ਦੇ ਫਾਇਦਿਆਂ ਅਤੇ ਮਾੜੇ ਪ੍ਰਭਾਵਾਂ ਦੀ ਸਮੀਖਿਆ ਕੀਤੀ ਹੈ ਅਤੇ ਉਪਰੋਕਤ ਖੋਜਾਂ ਦਾ ਸਮਰਥਨ ਕੀਤਾ ਹੈ।
ਇਸ ਤੋਂ ਇਲਾਵਾ, ਸੀਡੀਐੱਸਸੀਓ ਨੇ ਆਰਟੀਆਈ ਜਵਾਬ ਦੇ ਹਿੱਸੇ ਵਜੋਂ ਕਿਹਾ ਕਿ ਰਾਸ਼ਟਰੀ ਡਰੱਗਜ਼ ਕੰਟਰੋਲਰ ਜਨਰਲ ਦੁਆਰਾ ਮਨਜ਼ੂਰ ਕੋਵਿਡ ਟੀਕਿਆਂ ਦੀ ਸੂਚੀ ਵੈਬਸਾਈਟ (cdsco.gov.in) 'ਤੇ ਉਪਲਬਧ ਹੈ। ਸੀਡੀਐੱਸਸੀਓ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਇਸ ਵਿਸ਼ੇ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਹੈ।
ਇਹ ਨੋਟ ਕੀਤਾ ਜਾ ਸਕਦਾ ਹੈ ਕਿ ਆਈਸੀਐੱਮਆਰ ਨੇ ਕਿਸੇ ਵੀ ਦਸਤਾਵੇਜ਼ 'ਤੇ ਟਿੱਪਣੀ ਨਹੀਂ ਕੀਤੀ ਹੈ, ਜਿਸ ਦੇ ਲਿੰਕ ਆਰਟੀਆਈ ਜਵਾਬ ਦੇ ਹਿੱਸੇ ਵਜੋਂ ਸਾਂਝੇ ਕੀਤੇ ਗਏ ਹਨ।
********
ਐੱਮਵੀ
(Release ID: 1891896)
Visitor Counter : 127