ਇਸਪਾਤ ਮੰਤਰਾਲਾ
ਆਰਆਈਐੱਨਐੱਲ, ਵਿਸ਼ਾਖਾਪਟਨਮ ਸਟੀਲ ਪਲਾਂਟ ਦੀ ਧਮਨ ਭੱਟੀ-1 ਨੇ ਆਪਣੀ ਸਥਾਪਨਾ ਦੇ ਬਾਅਦ ਹੁਣ ਤੱਕ ਦਾ ਸਭ ਤੋਂ ਵਧੀਆ ਦੈਨਿਕ ਉਤਪਾਦਨ ਦਰਜ ਕੀਤਾ
Posted On:
16 JAN 2023 4:42PM by PIB Chandigarh
ਦ੍ਰਿੜਤਾ ਅਤੇ ਉਮੰਗ ਭਰੇ ਉਤਸਾਹ ਦੇ ਨਾਲ ਆਰਆਈਐੱਨਐੱਲ ਵਿਸ਼ਾਖਾਪਟਨਮ ਸਟੀਲ ਪਲਾਂਟ ਦੀ ਧਮਨ ਭੱਟੀ-1 (ਗੋਦਾਵਰੀ) ਇਕਾਈ ਨੇ 15 ਜਨਵਰੀ 2023 ਨੂੰ ਬੀਐੱਫ 1 (ਗੋਦਾਵਰੀ) ਨਾਲ ਹੌਟ ਮੇਟਲ ਦਾ 8100 ਟਨ ਦਾ ਰਿਕਾਰਡ ਉਤਪਾਦਨ ਹਾਸਿਲ ਕਰਕੇ ਇੱਕ ਹੋਰ ਉਪਲਬਧੀ ਹਾਸਿਲ ਕੀਤੀ। ਇਹ ਬੀਐੱਫ-1 ਦੁਆਰਾ ਆਪਣੀ ਸਥਾਪਨਾ ਦੇ ਬਾਅਦ ਹਾਸਿਲ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵਧੀਆ ਦੈਨਿਕ ਉਪਦਾਨ ਹੈ। ਧਮਨ ਭੱਟੀ-1 ਦੁਆਰਾ 8019 ਟਨ ਦਾ ਪਿਛਲਾ ਸਰਵਸ਼੍ਰੇਸਠ ਦੈਨਿਕ ਉਤਪਦਾਨ 18 ਫਰਵਰੀ, 2022 ਨੂੰ ਹਾਸਿਲ ਕੀਤਾ ਗਿਆ ਸੀ।
ਸ਼੍ਰੀ ਅਤੁਲ ਭੱਟ, ਸੀਐੱਮਡੀ, ਆਰਆਈਐੱਨਐੱਲ ਨੇ ਰਿਕਾਰਡ ਉਤਪਾਦਨ ਹਾਸਿਲ ਕਰਨ ਦੇ ਲਈ ਆਰਆਈਐੱਨਐੱਲ ਦੀ ਇਸ ਇਕਾਈ ਨੂੰ ਵਧਾਈ ਦਿੱਤੀ।
****
ਏਕੇਐੱਨ
(Release ID: 1891785)
Visitor Counter : 119