ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਭਾਰਤ ਦੇ ਜੀ-20 ਪ੍ਰਧਾਨਗੀ ਅਤੇ ਜਪਾਨ ਦੇ ਜੀ-7 ਪ੍ਰਧਾਨਗੀ ਦੇ ਦੌਰਾਨ ਦੋਨਾਂ ਦੇਸ਼ਾਂ ਦਰਮਿਆਨ ਸਹਿਯੋਗ ਅਤੇ “ਵਸੁਧੈਵ ਕੁਟੁੰਬਕਮ” ਦੀ ਦਿੱਸਾ ਵਿੱਚ ਦੁਨੀਆ ਦੇ ਭਵਿੱਖ ਨੂੰ ਆਕਾਰ ਦੇਣ ਦੇ ਇੱਕ ਅਨੂਠਾ ਅਵਸਰ: ਸ਼੍ਰੀ ਭੂਪਦੇਂਰ ਯਾਦਵ
ਭਾਰਤ, ਉਦਾਹਰਣ ਦੇ ਨਾਲ ਅਗਵਾਈ ਕਰਨਾ ਚਾਹੁੰਦਾ ਹੈ ਅਤੇ ਗਲੋਬਲ ਕਮਿਊਨਿਟੀ ਨੂੰ ਜਲਵਾਯੂ ਸੰਕਟ ਨਾਲ ਨਿਪਟਣ ਦੇ ਲਈ ਵਿਅਕਤੀਗਤ, ਪਰਿਵਾਰ ਅਤੇ ਕਮਿਊਨਿਟੀ-ਅਧਾਰਿਤ ਕਾਰਜਾਂ ਦੇ ਲਈ ਮਿਸ਼ਨ ਲਾਈਫ ਦਾ ਹਿੱਸਾ ਬਣਨ ਦੇ ਲਈ ਸੱਦਾ ਦਿੰਦਾ ਹੈ: ਸ਼੍ਰੀ ਯਾਦਵ
ਫ਼ਰੋਸ਼ਿਕੀ, ਜਪਾਨੀ ਪਰੰਪਰਾਗਤ ਰੈਪਿੰਗ ਕਲਾਥ ਪਲਾਸਟਿਕ ਰੈਪਿੰਗ ਪੇਪਰ ਦਾ ਇੱਕ ਟਿਕਾਊ ਵਿਕਲਪ ਹੈ: ਸ਼੍ਰੀ ਯਾਦਵ
ਭਾਰਤ ਅਤੇ ਜਪਾਨ ਸਰਕੁਲਰ ਅਰਥਵਿਵਸਥਾ, ਸੰਸਾਧਨ ਕੁਸ਼ਲਤਾ, ਘੱਟ ਕਾਰਬਨ ਉਤਸਿਰਜਣ ਟੈਕਨੋਲੋਜੀ ਅਤੇ ਗ੍ਰੀਨ ਹਾਈਡ੍ਰੋਜਨ ‘ਤੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਪਤਾ ਲਗਾਉਣਗੇ
Posted On:
12 JAN 2023 3:36PM by PIB Chandigarh
ਕੇਂਦਰੀ ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਜਪਾਨ ਦੇ ਵਾਤਾਵਰਣ ਮੰਤਰੀ ਮਹਾਮਹਿਮ ਸ਼੍ਰਈ ਅਕਿਹਿਰੋ ਨਿਸ਼ਿਮੁਰਾ ਦੇ ਨਾਲ ਅੱਜ ਨਵੀਂ ਦਿੱਲੀ ਵਿੱਚ ਦੁਵੱਲੀ ਮੀਟਿੰਗ ਕੀਤੀ। ਮੀਟਿੰਗ ਦੇ ਦੌਰਾਨ ਦੋਨਾਂ ਨੇਤਾਵਾਂ ਨੇ ਜੀ-7/ਜੀ-20 ਸਹਿਯੋਗ, ਲਾਈਫ, ਸਮੁੰਦਰੀ ਅਤੇ ਪਲਾਸਟਿਕ ਵੇਸਟ, ਕੌਪ-27 ਤੇ ਸੀਬੀਡੀ-15 ਸਹਿਤ ਕਈ ਮੁੱਦਿਆਂ ‘ਤੇ ਚਰਚਾ ਕੀਤੀ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਇਹ ਇੱਕ ਸੰਯੋਗ ਹੈ ਕਿ ਜਪਾਨ ਅਤੇ ਭਾਰਤ ਦੋਨਾਂ ਨੇ ਕ੍ਰਮਵਾਰ: ਜੀ-7 ਅਤੇ ਜੀ-20 ਦੀ ਪ੍ਰਧਾਨਗੀ ਸੰਭਾਲੀ ਹੈ ਅਤੇ ਇਹ ਦੋਨਾਂ ਦੇਸ਼ਾਂ ਦੇ ਲਈ ਦੁਨੀਆ ਦੇ ਭਵਿੱਖ ਨੂੰ ਆਕਾਰ ਦੇਣ ਦੇ ਲਈ ਏਜੰਡਾ ਅਤੇ ਪ੍ਰਾਥਮਿਕਤਾਵਾਂ ਨਿਰਧਾਰਿਤ ਕਰਨ ਦਾ ਅਵਸਰ ਪੇਸ਼ ਕਰਦਾ ਹੈ। “ਵਸੁਧੈਵ ਕੁਟੁੰਬਕਮ” ਜਾਂ “ਵਨ ਅਰਥ, ਵਨ ਫੈਮਿਲੀ, ਵਨ ਫਿਊਚਰ”, ਜੋ ਕਿ ਭਾਰਤ ਦੇ ਜੀ-20 ਪ੍ਰਧਾਨਗੀ ਦਾ ਵਿਸ਼ਾ ਵੀ ਹੈ। ਸ਼੍ਰੀ ਯਾਦਵ ਨੇ ਅੱਗੇ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੇ ਦੌਰਾਨ, ਕਈ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਸਾਰੇ ਕਾਰਜ ਸਮੂਹਾਂ ਦੇ ਲਈ ਲਾਈਫ ਮਿਸ਼ਨ ਮਹੱਤਵਪੂਰਨ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੇ ਲਈ ਜਪਾਨ ਦਾ ਸਮਰਥਨ ਵੀ ਮੰਗਿਆ ਅਤੇ ਜਪਾਨ ਦੀ ਜੀ-7 ਪ੍ਰਧਾਨਗੀ ਦੇ ਲਈ ਭਾਰਤ ਦੇ ਸਮਰਥਨ ਦਾ ਆਸ਼ਵਾਸਨ ਵੀ ਦਿੱਤਾ।
ਮੰਤਰੀ ਮਹੋਦਯ ਨੇ ਭਾਰਤ ਵਿੱਚ ਨਵੀਆਂ ਟੈਕਨੋਲੋਜੀਆਂ ਨੂੰ ਲਿਆਉਣ ਦੇ ਲਈ ਜਪਾਨ ਦੁਆਰਾ ਕੀਤੇ ਗਏ ਪ੍ਰਯਤਨਾਂ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਜਪਾਨ ਵਿਸ਼ੇਸ਼ ਤੌਰ ‘ਤੇ ਸਰਕੁਲਰ ਅਰਥਵਿਵਸਥਾ ਅਤੇ ਸੰਸਾਧਨ ਕੁਸ਼ਲਤਾ, ਘੱਟ ਕਾਰਬਨ ਉਤਸਿਰਜਣ ਵਾਲੀ ਟੈਕਨੋਲੋਜੀ, ਗ੍ਰੀਨ ਹਾਈਡ੍ਰੋਜਨ ਸਹਿਤ ਹੋਰ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਪਤਾ ਲਗਾ ਸਕਦੇ ਹਨ।
ਪਹਿਲਾਂ ਭਾਰਤ-ਜਪਾਨ ਵਾਤਾਵਰਣ ਸਪਤਾਹ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਯਾਦਵ ਨੇ ਕਿਹਾ ਕਿ ਇੱਕ ਬਿਹਤਰ ਦੁਨੀਆ ਅਤੇ ਬਿਹਤਰ ਭਵਿੱਖ ਦੇ ਨਿਰਮਾਣ ਦੇ ਲਈ ਸਾਨੂੰ ਇੱਕ ਟਿਕਾਊ, ਸੰਪੂਰਨ, ਜ਼ਿੰਮੇਵਾਰ ਅਤੇ ਸਮਾਵੇਸ਼ੀ ਤਰੀਕੇ ਨਾਲ ਦੁਨੀਆ ਵਿੱਚ ਸਾਰਿਆਂ ਦੇ ਲਈ ਨਿਆਂਸੰਗਤ ਅਤੇ ਬਰਾਬਰ ਵਿਕਾਸ ਨੂੰ ਹੁਲਾਰਾ ਦੇਣਾ ਚਾਹੀਦਾ ਹੈ।
ਵਾਤਾਵਰਣ ਚੁਣੌਤੀਆਂ ਅਤੇ ਜਲਵਾਯੂ ਪਰਿਵਰਤਨ, ਪ੍ਰਦੂਸ਼ਣ, ਲੈਂਡ ਡੀਗ੍ਰੇਡੇਸ਼ਨ, ਅਤੇ ਜੈਵ ਵਿਵਿਧਤਾ ਨੂੰ ਹੋਣ ਵਾਲੇ ਨੁਕਸਾਨ ਦੇ ਸੰਕਟ ਨਾਲ ਨਿਪਟਣ ਦੇ ਲਈ ਲਾਈਫ ਮਿਸ਼ਨ ਯਾਨੀ ਸਾਰਿਆਂ ਦੇ ਲਈ ਵਾਤਾਵਰਣ ਅਨੁਕੂਲ ਜੀਵਨ ਸ਼ੈਲੀ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਮਿਸ਼ਨ ਲਾਈਫ (ਵਾਤਾਵਰਣ ਦੇ ਅਨੁਕੂਲ ਜੀਵਨ ਸ਼ੈਲੀ), ਪ੍ਰਧਾਨ ਮੰਤਰੀ ਸ਼ੀ ਨਰੇਂਦਰ ਮੋਦੀ ਦੁਆਰਾ ਸਟੈਚਿਊ ਆਵ੍ ਯੂਨਿਟੀ, ਏਕਤਾ ਨਗਰ, ਗੁਜਰਾਤ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨਿਓ ਗੁਟੇਰੇਸ ਦੀ ਮੌਜੂਦਗੀ ਵਿੱਚ ਸ਼ੁਰੂ ਕੀਤਾ ਗਿਆ ਸੀ। ਕੌਪ-26 ਵਿੱਚ ਪ੍ਰਧਾਨ ਮੰਤਰੀ ਦੁਆਰਾ ਪਹਿਲੀ ਵਾਰ ਪ੍ਰਸਤਾਵਿਤ, ਮਿਸ਼ਨ ਲਾਈਫ ਨੂੰ ਇੱਕ ਗਲੋਬਲ ਜਨ ਅੰਦੋਲਨ ਦੇ ਰੂਪ ਵਿੱਚ ਦੇਖਿਆ ਗਿਆ ਹੈ ਜੋ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ਼ ਦੇ ਲਈ ਵਿਅਕਤੀਗਤ ਅਤੇ ਸਮੂਹਿਕ ਕਾਰਵਾਈ ਨੂੰ ਹੁਲਾਰਾ ਦੇਵੇਗਾ।
ਉਨ੍ਹਾਂ ਨੇ ਕਿਹਾ ਕਿ ਭਾਰਤ ਉਦਾਹਰਣ ਦੇ ਦੁਆਰਾ ਅਗਵਾਈ ਕਰਨਾ ਚਾਹੁੰਦਾ ਹੈ, ਅਤੇ ਗਲੋਬਲ ਕਮਿਊਨਿਟੀ ਨੂੰ ਵਿਅਕਤੀਗਤ, ਪਰਿਵਾਰ ਅਤੇ ਕਮਿਊਨਿਟੀ-ਅਧਾਰਿਤ ਕਾਰਜਾਂ ਦੇ ਲਈ ਮਿਸ਼ਨ ਲਾਈਫ ਦਾ ਹਿੱਸਾ ਬਣਨ ਦੇ ਲਈ ਸੱਦਾ ਦਿੰਦਾ ਹੈ। ਇਸ ਸਬੰਧ ਵਿੱਚ, ਸ਼੍ਰੀ ਯਾਦਵ ਨੇ ਫ਼ਰੋਸ਼ਿਕੀ ਬਾਰੇ ਜ਼ਿਕਰ ਕੀਤਾ, ਜੋ ਇੱਕ ਚੌਕੋਰ ਆਕਾਰ ਦਾ ਜਪਾਨੀ ਪਰੰਪਰਾਗਤ ਰੈਪਿੰਗ ਕੱਪੜਾ ਹੈ, ਜਿਸ ਦੀ ਸ਼ੁਰੂਆਤ ਲਗਭਗ 710 ਬੀ.ਸੀ ਪਹਿਲਾਂ ਹੋਈ ਸੀ। ਫ਼ਰੋਸ਼ਿਕੀ ਵਾਤਾਵਰਣ ਦੇ ਅਨੁਕੂਲ ਹੈ ਅਤੇ ਇਸ ਦਾ ਉਪਯੋਗ ਉਪਹਾਰ ਲਪੇਟਣ (ਰੈਪਿੰਗ), ਸਮਾਨ ਲੈ ਜਾਣ ਜਾਂ ਸਜਾਵਟ ਦੇ ਤੌਰ ਵਿੱਚ ਕੀਤਾ ਜਾਂਦਾ ਹੈ। ਮੁੜ-ਪ੍ਰਯੋਗ ਹੋਣ ਵਾਲੇ ਫ਼ਰੋਸ਼ਿਕੀ ਪਰੰਪਰਾਗਤ ਪਲਾਸਟਿਕ ਰੈਪਿੰਗ ਪੇਰ ਦਾ ਇੱਕ ਟਿਕਾਊ ਵਿਕਲਪ ਹੈ।
ਸ਼੍ਰੀ ਯਾਦਵ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਉਦਯੋਗਿਕ ਵਿਕਾਸ ਨੂੰ ਟਿਕਾਊ ਉਤਪਾਦਨ ਦੇ ਵੱਲ ਉਨਮੁਖ (orient) ਕੀਤਾ ਜਾਵੇ ਅਤੇ ਟਿਕਾਊ ਖਪਤ ਨੂੰ ਹੁਲਾਰਾ ਦੇਣ ਦੇ ਲਈ ਇੱਕ ਉਪਕਰਣ ਬਣਾਇਆ ਜਾਵੇ।
ਦੋਨਾਂ ਦੇਸ਼ਾਂ ਨੇ ਮੀਟਿੰਗ ਦਾ ਸਮਾਪਨ ਕਰਦੇ ਹੋਏ, ਦੋਨਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਹੁਲਾਰਾ ਦੇਣ ਦੇ ਨਾਲ-ਨਾਲ ਬਹੁਪੱਖੀ ਰੂਪ-ਰੇਖਾਵਾਂ ਵਿੱਚ ਇਕੱਠੇ ਕੰਮ ਕਰਨ ‘ਤੇ ਵੀ ਸਹਿਮਤ ਹੋਏ।
***
ਐੱਮਜੇਪੀਐੱਸ/ਐੱਸਐੱਸਵੀ
(Release ID: 1891095)
Visitor Counter : 116