ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚਐੱਮਆਈਐੱਸ) ਅਤੇ ਪ੍ਰਜਨਨ ਬਾਲ ਸਿਹਤ (ਆਰਸੀਐੱਚ) ਪੋਰਟਲ 'ਤੇ ਦੋ ਦਿਨਾਂ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ


ਕੇਂਦਰੀ ਸਿਹਤ ਸਕੱਤਰ ਨੇ ਰੂਰਲ ਹੈਲਥ ਸਟੈਟਿਸਟਿਕਸ 2021-22 ਦੀ ਰਿਪੋਰਟ, ਐੱਚਐੱਮਆਈਐੱਸ 2020-21 ਅਤੇ 2021-22: ਜਨਸੰਖਿਆ ਖੋਜ ਕੇਂਦਰਾਂ (ਪੀਆਰਸੀ) ਦੀ ਵਿਸ਼ਲੇਸ਼ਣਾਤਮਕ ਰਿਪੋਰਟ ਅਤੇ ਸਾਰ-ਸੰਗ੍ਰਹਿ ਜਾਰੀ ਕੀਤਾ

"ਆਰਸੀਐੱਚ, ਐੱਚਐੱਮਆਈਐੱਸ ਪੋਰਟਲ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਦਰਮਿਆਨ ਵੱਡਾ ਕਨਵਰਜੈਂਸ ਅਤੇ ਏਕੀਕਰਣ ਕੀਤਾ ਜਾਵੇਗਾ"

Posted On: 12 JAN 2023 1:27PM by PIB Chandigarh

 “ਮੈਂ ਸਿਹਤ ਖੇਤਰ ਦੇ ਗੁੰਮਨਾਮ ਨਾਇਕਾਂ, ਫੀਲਡ ਵਰਕਰਾਂ, ਡੇਟਾ ਕੁਲੈਕਟਰਾਂ, ਡੇਟਾ ਇੰਟੀਗ੍ਰੇਟਰਾਂ ਅਤੇ ਡੇਟਾ ਪ੍ਰਬੰਧਕਾਂ ਆਦਿ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਦੇਸ਼ ਭਰ ਵਿੱਚ ਫੈਲੀਆਂ 2.25 ਲੱਖ ਤੋਂ ਵੱਧ ਸਿਹਤ ਸੁਵਿਧਾਵਾਂ ਤੋਂ ਸਮੇਂ ’ਤੇ ਡਾਟਾ ਤਿਆਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਰਾਜਾਂ ਵਿੱਚ ਸਿਹਤ ਸੁਧਾਰ ਪ੍ਰੋਗਰਾਮਾਂ ਦੇ ਅਧਾਰ ਵਜੋਂ ਕੰਮ ਕਰਨ ਲਈ ਇਸ ਡੇਟਾ ਦਾ ਰੀਅਲ ਟਾਈਮ ਅਧਾਰ 'ਤੇ ਵਿਸ਼ਲੇਸ਼ਣ ਕਰਨ ਜਾਣ ਦੀ ਜ਼ਰੂਰਤ ਹੈ। ਇਹ ਗੱਲ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚਐੱਮਆਈਐੱਸ) ਅਤੇ ਪ੍ਰਜਨਨ ਬਾਲ ਸਿਹਤ (ਆਰਸੀਐੱਚ) ਪੋਰਟਲ 'ਤੇ ਰਾਸ਼ਟਰੀ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਕਹੀ।

ਦੋ-ਰੋਜ਼ਾ ਵਰਕਸ਼ਾਪ ਦਾ ਉਦੇਸ਼ ਹੈਲਥ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐਚਐਮਆਈਐਸ) ਪੋਰਟਲ ਅਤੇ ਪ੍ਰਜਨਨ ਬਾਲ ਸਿਹਤ (ਆਰਸੀਐਚ) ਪੋਰਟਲ ਦੀ ਉਪਯੋਗਤਾ ਅਤੇ ਨਿਗਰਾਨੀ ਅਤੇ ਨੀਤੀਗਤ ਦਖਲਅੰਦਾਜ਼ੀ ਸਾਧਨਾਂ ਵਜੋਂ ਉਹਨਾਂ ਦੀ ਵਰਤੋਂ ਨੂੰ ਦੁਹਰਾਉਣਾ ਸੀ। ਇਸ ਮੌਕੇ 'ਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ABDM) ਦੇ ਤਹਿਤ ਡਿਜੀਟਲ ਦਖਲਅੰਦਾਜ਼ੀ 'ਤੇ ਕੇਂਦਰਿਤ ਤਿੰਨ ਪ੍ਰਕਾਸ਼ਨ ਜਾਰੀ ਕੀਤੇ ਗਏ। ਅਨਮੋਲ (ANM ਔਨਲਾਈਨ), ਕਿਲਕਾਰੀ ਮੋਬਾਈਲ ਅਕੈਡਮੀ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। 

ਦੋ-ਰੋਜ਼ਾ ਵਰਕਸ਼ਾਪ ਦਾ ਉਦੇਸ਼ ਹੈਲਥ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਚਐੱਮਆਈਐੱਸ) ਪੋਰਟਲ ਅਤੇ ਪ੍ਰਜਨਨ ਬਾਲ ਸਿਹਤ (ਆਰਸੀਐਚ) ਪੋਰਟਲ ਦੀ ਉਪਯੋਗਤਾ ਅਤੇ ਨਿਗਰਾਨੀ ਅਤੇ ਨੀਤੀਗਤ ਦਖਲਅੰਦਾਜ਼ੀ ਉਪਕਰਨਾਂ ਦੇ ਰੂਪ ਵਿੱਚ ਉਨ੍ਹਾਂ ਦੀ ਵਰਤੋਂ ਨੂੰ ਦੁਹਰਾਉਣਾ ਸੀ। ਇਸ ਮੌਕੇ 'ਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਤਹਿਤ ਡਿਜੀਟਲ ਦਖਲਅੰਦਾਜ਼ੀ 'ਤੇ ਫੋਕਸ ਕਰਨ ਦੇ ਨਾਲ ਤਿੰਨ ਪ੍ਰਕਾਸ਼ਨ ਜਾਰੀ ਕੀਤੇ ਗਏ। ਅਨਮੋਲ (ਏਐੱਨਐੱਮ ਔਨਲਾਈਨ), ਕਿਲਕਾਰੀ ਮੋਬਾਈਲ ਅਕੈਡਮੀ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਨੂੰ ਦਿਖਾਇਆ ਗਿਆ।

ਇਸ ਮੌਕੇ ਕੇਂਦਰੀ ਸਿਹਤ ਸਕੱਤਰ ਨੇ ਸਿਹਤ ਖੇਤਰ ਵਿੱਚ ਪਿਛਲੇ ਸਾਲਾਂ ਦੌਰਾਨ ਹੋਏ ਪ੍ਰਮੁੱਖ ਵਿਕਾਸ ਕਾਰਜਾਂ ਵੱਲ ਧਿਆਨ ਆਕਰਸ਼ਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ 1.54 ਲੱਖ ਤੋਂ ਵੱਧ ਸਿਹਤ ਅਤੇ ਵੈਲਨੈੱਸ ਕੇਂਦਰ (ਐੱਚਡਬਲਿਊਸੀ) ਸੰਚਾਲਿਤ ਕੀਤਾ ਗਏ। 12 ਸਿਹਤ ਪੈਕੇਜ ਮੁਫਤ ਪ੍ਰਦਾਨ ਕਰਨ ਨਾਲ ਇਹ ਸੈਂਟਰ ਮੁਕਤ ਦਵਾਈਆਂ ਅਤੇ ਡਾਇਗਨੌਸਟਿਕਸ, ਆਮ ਕੈਂਸਰ, ਸ਼ੂਗਰ ਅਤੇ ਹਾਈਪਰਟੈਨਸ਼ਨ ਲਈ ਮੁਫਤ ਸਕ੍ਰੀਨਿੰਗ ਟੈਸਟ ਵੀ ਪ੍ਰਦਾਨ ਕਰਦੇ ਹਨ। ਇੱਕ ਲੱਖ ਤੋਂ ਵੱਧ ਐੱਚਡਬਲਿਊਸੀ ਈ-ਸੰਜੀਵਨੀ ਟੈਲੀਸੇਵਾਵਾਂ ਵੀ ਪ੍ਰਦਾਨ ਕਰਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਵੱਡੀ ਮਾਤਰਾ ਵਿੱਚ ਡਿਜੀਟਲ ਡਾਟਾ ਪੈਦਾ ਹੋ ਰਿਹਾ ਹੈ। ਸਾਨੂੰ ਇਹ ਸੁਨਿਸ਼ਚਿਤ ਬਣਾਉਣ ਦੀ ਲੋੜ ਹੈ ਕਿ ਡਾਟਾ ਅਪਲੋਡ ਹੋਵੇ ਅਤੇ ਸਾਵਧਾਨੀ ਦੇ ਨਾਲ ਉਨ੍ਹਾਂ ਦਾਵਿਸ਼ਲੇਸ਼ਣ ਕੀਤਾ ਗਿਆ ਹੈ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਇੱਕ ਹੋਰ ਵਿਕਾਸ ਦੀ ਪ੍ਰਮੁੱਖਤਾ ਨਾਲ ਚਰਚਾ ਕਰਦੇ ਹੋਏ, ਸ਼੍ਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸਾਨੂੰ ਆਪਸੀਐੱਚ, ਐੱਚਐੱਮਆਈਐੱਸ ਪੋਰਟਲ ਅਤੇ ਏਬੀਡੀਐੱਮ ਵਿਚਕਾਰ ਵਧੇਰੇ ਤਾਲਮੇਲ ਬਣਾਉਣ ਦੀ ਲੋੜ ਹੈ। ਏਬੀਐੱਚਏ ਆਈ ਬਣਾਉਣ ਦੇ ਰਾਹੀਂ ਅਧੋਮੁਖੀ ਸਿਹਤ ਰਿਕਾਰਡਾਂ ਅਤੇ ਅੰਤਰ-ਕਿਰਿਆਸ਼ੀਲਤਾ ਨੂੰ ਨਿਰਮਾਣ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਆਰਸੀਐੱਚ ਅਤੇ ਐੱਚਐੱਮਆਈਸੀ ਨਾਲ ਜੋੜਿਆ ਜਾ ਸਕਦਾ ਹੈ ਜੋ ਸਿਹਤ ਖੇਤਰ ਵਿੱਚ ਇੱਕ ਗੇਮਚੇਂਜਰ ਵਜੋਂ ਕੰਮ ਕਰ ਸਕਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਸਿਹਤ ਸਹੂਲਤਾਂ ਏਬੀਐੱਚਏ ਆਈਡੀ ਤਿਆਰ ਕਰਨ ਅਤੇ ਉਨ੍ਹਾਂ ਨੂੰ ਡਿਜੀਟਲ ਸਿਹਤ ਰਿਕਾਰਡਾਂ ਨਾਲ ਜੋੜਨ ਦੀ ਸਥਿਤੀ ਵਿੱਚ ਹਨ। ਨਤੀਜੇ ਵਜੋਂ, ਇਹ ਸਾਡੇ ਨਾਗਰਿਕਾਂ ਲਈ ਡਿਜੀਟਲ ਸਿਹਤ ਰਿਕਾਰਡਾਂ ਤੱਕ ਕਾਗਜ਼ ਰਹਿਤ ਅਤੇ ਪਰੇਸ਼ਾਨੀ ਰਹਿਤ ਪਹੁੰਚ ਲਈ ਇੱਕ ਮਜ਼ਬੂਤ ​​ਈਕੋਸਿਸਟਮ ਬਣਾਏਗਾ।

ਕੇਂਦਰੀ ਸਿਹਤ ਸਕੱਤਰ ਨੇ ਤਿੰਨ ਪ੍ਰਕਾਸ਼ਨ ਜਾਰੀ ਕੀਤੇ। ਇਨ੍ਹਾਂ ਵਿੱਚ ਗ੍ਰਾਮੀਣ ਸਿਹਤ ਸੰਖਿਅਕੀ 2021-22 ਸ਼ਾਮਲ ਹਨ। ਇਸੇ ਸਾਲ 1992 ਤੋਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਾਲਾਨਾ ਪ੍ਰਕਾਸ਼ਨ ਵਜੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਹ ਹਰੇਕ ਸਾਲ 31 ਮਾਰਚ ਨੂੰ ਮਾਨਵ ਸ਼ਕਤੀ ਸਮੇਤ ਸਿਹਤ ਅਤੇ ਬੁਨਿਆਦੀ ਦੇ ਅੰਕੜੇ ਪ੍ਰਦਾਨ ਕਰਦਾ ਹੈ। ਇਹ ਪ੍ਰਕਾਸ਼ਨ ਐੱਚਐੱਮਆਈਐੱਸ ਪੋਰਟਲ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅਪਲੋਡ ਕੀਤੇ ਗਏ ਅੰਕੜਿਆਂ 'ਤੇ ਅਧਾਰਿਤ ਹੈ ਅਤੇ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਤਸਦੀਕ ਕਰਨ ਤੋਂ ਬਾਅਦ ਹੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਹ ਦੇਸ਼ ਦੇ ਗ੍ਰਾਮੀਣ, ਸ਼ਹਿਰੀ ਅਤੇ ਕਬਾਇਲੀ ਖੇਤਰਾਂ ਵਿੱਚ ਵਰਤਮਾਨ ਸਿਹਤ ਦੇਖਭਾਲ ਢਾਂਚੇ ਅਤੇ ਮਨਾਵ ਸੰਸਾਧਨਾਂ ਵਿੱਚ ਅੰਤਰ ਨੂੰ ਪਹਿਚਾਣਨ ਵਿੱਚ ਇੱਕ ਦ੍ਰਿਸ਼ਟੀ ਪੱਤਰ ਦੇ ਰੂਪ 

ਅੱਜ ਜਾਰੀ ਕੀਤੀਆਂ ਗਈਆਂ ਹੋਰ ਰਿਪੋਰਟਾਂ-ਐੱਚਐੱਮਆਈਐੱਸ 2020-21 ਅਤੇ 2020-22। ਇਹ ਮਾਤ੍ਰ ਸਿਹਤ, ਬਾਲ ਸਿਹਤ, ਟੀਕਾਕਰਣ, ਪਰਿਵਾਰ ਨਿਯੋਜਨ ਸੇਵਾਵਾਂ ਦੀ ਕਵਰੇਜ, ਕਿਸ਼ੋਰ ਸਿਹਤ ਅਤੇ ਰੋਗੀ ਸੇਵਾਵਾਂ ਨਾਲ ਸਬੰਧਿਤ ਸੰਕੇਤਕਾਂ ਵਿੱਚ ਇੱਕ ਵਿਸ਼ਲੇਸ਼ਣਾਤਮਕ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਬੈੱਡ ਆਕਿਊਪੈਂਸੀ ਦਰ, ਸੀ-ਸੈਕਸ਼ਨ ਦਰ, ਖੂਨ ਬਦਲਣ ਦੀ ਦਰ, ਸਤਨਪਾਨ ਜਲਦੀ ਸ਼ੁਰੂ ਹੋਣ ਦੀ ਦਰ, ਪੋਸਟ-ਸਰਜੀਕਲ ਦਰ, ਆਦਿ ਦੇ ਅਧਾਰ 'ਤੇ ਇਨ੍ਹਾਂ ਦੋ ਸਾਲਾਂ ਵਿੱਚ ਜ਼ਿਲ੍ਹਾ ਹਸਪਤਾਲਾਂ ਦੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਵਿਸ਼ਲੇਸ਼ਣਾਤਮਕ ਅਧਿਐਨ ਵਿਸ਼ੇਸ਼ ਰੂਪ ਨਾਲ ਸ਼ਾਮਲ ਕੀਤਾ ਗਿਆ ਹੈ। 

ਪੀਆਰਸੀ 2021-22 ਸਾਰ ਸੰਗ੍ਰਹਿ "ਸਭ ਦੇ ਲਈ ਸਿਹਤ: ਸੰਭਾਵਨਾਵਾਂ ਅਤੇ ਮੁੱਦੇ" ਦਾ ਵੀ ਅੱਜ ਉਦਘਾਟਨ ਕੀਤਾ ਗਿਆ। ਇਸ ਸੰਗ੍ਰਹਿ ਵਿੱਚ ਸਾਲ 2021-22 ਦੌਰਾਨ ਪੀਆਰਸੀ ਦੁਆਰਾ ਮਾਤ੍ਰ ਸਿਹਤ, ਬਾਲ ਸਿਹਤ, ਪਰਿਵਾਰ ਨਿਯੋਜਨ, ਗ਼ੈਰ-ਸੰਚਾਰੀ ਬਿਮਾਰੀਆਂ (ਐੱਨਸੀਡਜੀ) ਅਤੇ ਸੰਚਾਰੀ ਰੋਗਾਂ (ਸੀਡੀ) 'ਤੇ ਪ੍ਰਾਥਮਿਕ ਅਤੇ ਮੱਧ ਡੇਟਾ ਦੇ ਅਧਾਰ 'ਤੇ ਚੁਣੇ ਗਏ ਖੋਜ ਅਧਿਐਨ ਸ਼ਾਮਲ ਹਨ। ਪੀਆਰਸੀ ਸ੍ਰੀਨਗਰ, ਪੀਆਰਸੀ ਧਾਰਵਾੜ, ਪੀਆਰਸੀ ਕੇਰਲਾ, ਪੀਆਰਸੀ ਬੰਗਲੌਰ ਨੂੰ ਉਨ੍ਹਾਂ ਦੇ ਸਬੰਧਿਤ ਖੋਜ ਅਧਿਐਨਾਂ ਲਈ ਪੁਰਸਕਾਰ ਦਿੱਤੇ ਗਏ ਸਨ।

ਇਸ ਮੌਕੇ 'ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ.ਪੀ.ਅਸ਼ੋਕ ਬਾਬੂ, ਡਾਇਰੈਕਟਰ ਜਨਰਲ ਸ਼੍ਰੀ ਕਲ ਸਿੰਘ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਡਿਪਟੀ ਡਾਇਰੈਕਟਰ ਜਨਰਲ ਸੁਸ਼੍ਰੀ ਅੰਜਲੀ ਰਾਵਤ  ਵੀ ਮੌਜੂਦ ਸਨ। ਵਰਕਸ਼ਾਪ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐੱਚਐੱਮਆਈਐੱਸ ਅਤੇ ਆਰਸੀਐੱਚ ਨੋਡਲ ਅਧਿਕਾਰੀ ਅਤੇ ਮੰਤਰਾਲੇ ਦੇ ਪ੍ਰੋਗਰਾਮ ਡਿਵੀਜ਼ਨਾ, ਵਿਕਾਸ ਭਾਈਵਾਲਾਂ ਅਤੇ ਹੋਰ ਹਿਤਧਾਰਕ ਵੀ ਸ਼ਾਮਲ ਹੋਏ ।

 

****************

ਐੱਮਵੀ


(Release ID: 1890996)
Read this release in: English , Urdu , Hindi , Tamil , Telugu