ਵਣਜ ਤੇ ਉਦਯੋਗ ਮੰਤਰਾਲਾ

ਸਟਾਰਟਅੱਪ ਇੰਡੀਆ ਇਨੋਵੇਸ਼ਨ ਵੀਕ (ਸਪਤਾਹ) ਦੇ ਤੀਸਰੇ ਦਿਨ ਉੱਦਮਤਾ ਨੂੰ ਹੁਲਾਰਾ ਦੇਣ ਦੇ ਲਈ ਵਰਕਸ਼ਾਪ ਅਤੇ ਵੈਬੀਨਾਰਾਂ ਦਾ ਆਯੋਜਨ ਕੀਤਾ ਗਿਆ

Posted On: 12 JAN 2023 5:35PM by PIB Chandigarh

ਪੂਰੇ ਸਪਤਾਹ ਚਲਣ ਵਾਲੇ ਸਟਾਰਟਅੱਪ ਇੰਡੀਆ ਇਨੋਵੇਸ਼ਨ ਵੀਕ (ਸਪਤਾਹ) ਦੇ ਤੀਸਰੇ ਦਿਨ ਦੇਸ਼ ਭਰ ਵਿੱਚ ਉੱਦਮਤਾ ਨੂੰ ਹੁਲਾਰਾ ਦੇਣ ਦੇ ਲਈ ਵੈਬੀਨਾਰ, ਵਰਕਸ਼ਾਪਾਂ ਸਹਿਤ ਕਈ ਪ੍ਰੋਗਰਾਮਾਂ ਦਾ ਸਫਲ ਆਯੋਜਨ ਕੀਤਾ ਗਿਆ।

ਸਟਾਰਟਅੱਪ ਇੰਡੀਆ ਨੇ ਕੇਂਦਰ ਸਰਕਾਰ ਦੇ ਮੰਤਰਾਲਿਆਂ ਤੇ ਜਨਤਕ ਖੇਤਰ ਦੇ ਉੱਦਮਾਂ (ਪੀਐੱਸਯੂ) ਦੇ ਨਾਲ ਸਟਾਰਟਅੱਪਸ ਅਤੇ ਇਨੋਵੇਸ਼ਨ ‘ਤੇ ਇੱਕ ਗੋਲਮੇਜ਼ ਸੰਮੇਲਨ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਭਾਰਤ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਨੂੰ ਲੈ ਕੇ ਮੰਤਰਾਲਿਆਂ ਦੇ ਲਈ ਨੀਤੀਆਂ ਦਾ ਨਿਰਮਾਣ ਕਰਨਾ ਹੈ। 19 ਤੋਂ ਅਧਿਕ ਮੰਤਰਾਲੇ ਅਤੇ ਪੀਐੱਸਯੂ ਨੇ ਭਾਰਤ ਵਿੱਚ ਅਵਸਰਾਂ ਅਤੇ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ ਦੇ ਲਈ ਅੱਗੇ ਵਧਣ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

 

ਸਟਾਰਟਅੱਪ ਇੰਡੀਆ ਨੇ “ਇਨੋਵੇਸ਼ਨ ਦੇ ਲਈ ਸਮਰਥਕ ਵਜੋਂ ਸਰਕਾਰ” ਦੀ ਵਿਸ਼ਾਵਸਤੂ ‘ਤੇ ਇੱਕ ਵੈਬੀਨਾਰ ਦੀ ਮੇਜ਼ਬਾਨੀ ਕੀਤੀ। ਖੇਤਰ ਦੇ ਮਾਹਿਰਾਂ ਦੀ ਅਗਵਾਈ ਵਿੱਚ ਇਹ ਵੈਬੀਨਾਰ ਨਿਯਾਮਕ ਸੁਧਾਰਾਂ, ਖਰੀਦ ਅਤੇ ਇਨੋਵੇਸ਼ਨ ਦੀ ਖੋਜ ਦੇ ਮਾਧਿਅਮ ਨਾਲ ਸਰਕਾਰ ਦੁਆਰਾ ਨਿਭਾਈ ਗਈ ਸਮਰੱਥ ਭੂਮਿਕਾ ‘ਤੇ ਕੇਂਦ੍ਰਿਤ ਸੀ।

ਇਸ ਵੈਬੀਨਾਰ ਨੂੰ ਇੱਥੇ ਦੇਖਿਆ ਜਾ ਸਕਦਾ ਹੈ:

 

ਆਈਆਈਐੱਮ ਲਖਨਊ ਐਂਟਰਪ੍ਰਈਜ਼ ਇਨਕਿਊਬੇਸ਼ਨ ਕੇਂਦਰ ਨੇ ਬਿਜ਼ਨਸ ਲੀਡਰ ਦੇ ਰੂਪ ਵਿੱਚ ਮਹਿਲਾਵਾਂ ਦੀ ਸਹਾਇਤਾ ਕਰਨ ਅਤੇ ਸਸ਼ਕਤ ਬਣਾਉਣ ਦੇ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਆਯੋਜਨ ਦੇ ਲਈ 250 ਤੋਂ ਅਧਿਕ ਮਹਿਲਾ ਸੰਸਾਥਪਕਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਸੀ।

ਸਟਾਰਟਅੱਪ ਇੰਡੀਆ, ਕਿਟਸ ਅਤੇ ਸਟਾਰਟਅੱਪ ਕਰਨਾਟਕ ਦੀ ਸਹਿਭਾਗਿਤਾ ਵਿੱਚ ਬੰਗਲੁਰੂ ਸਥਿਤ ਟੀਈਈ ਗਲੋਬਲ ਐਕਸੇਲੇਟਰ ਫੋਰ ਇਨੋਵੇਸ਼ਨ ਨੈੱਟਵਰਕ ਨੇ ‘ਇੱਕ ਟਿਕਾਊ ਭਵਿੱਖ ਦਾ ਨਿਰਮਾਣ’ ਦੀ ਵਿਸ਼ਾ-ਵਸਤੂ ‘ਤੇ ਸਟਾਰਟਅੱਪ ਅਕਾਦਮਿਕ ਸੰਗੋਸ਼ਠੀ ਦਾ ਆਯੋਜਨ ਕੀਤਾ।

 

ਤੰਜਾਵੁਰ ਸਥਿਤ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ (ਟੀਬੀਆਈ) ਨੇ ‘ਆਈਪੀਆਰ, ਭਾਰਤੀ ਪੇਟੈਂਟ ਕਾਨੂੰਨ ਅਤੇ ਐੱਸਆਈਪੀਪੀ ਯੋਜਨਾ ਦੀਆਂ ਬੁਨਿਆਦੀ ਗੱਲਾਂ’ ਵਿਸ਼ਾ-ਵਸਤੂ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਟ੍ਰੇਡਮਾਰਕ, ਪੇਟੈਂਟ, ਵਪਾਰ ਨਾਲ ਸਬੰਧਿਤ ਤਕਨੀਕ, ਲੇਆਉਟ ਡਿਜ਼ਾਈਨ, ਉਦਯੋਗਿਕ ਡਿਜ਼ਾਈਨ ਅਤੇ ਕੋਪੀਰਾਈਟ ‘ਤੇ ਚਰਚਾ ਕੀਤੀ ਗਈ।

 

ਉੱਤਰਾਖੰਡ ਦੇ ਰੁੜਕੀ ਸਥਿਤ ਟੈਕਨੋਲੋਜੀ ਇਨਕਿਊਬੇਸ਼ਨ ਐਂਡ ਐਂਟਰਪ੍ਰੇਨਿਊਰਸ਼ਿਪ ਡਿਵੈਲਪਮੈਂਟ ਸੋਸਾਇਟੀ ਨੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ। ਇਸ ਵਿੱਚ ਪ੍ਰਤੀਭਾਗੀਆਂ ਨੂੰ ਸਟਾਰਟਅੱਪਸ ਦੇ ਖੇਤਰ ਵਿੱਚ ਨਵੀਨਤਮ ਰੁਝਾਨਾਂ ਅਤੇ ਸਰਵਸ਼੍ਰੇਸ਼ਠ ਅਭਿਯਾਸਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।

ਅਹਿਮਦਾਬਾਦ ਯੂਨੀਵਰਸਿਟੀ ਸਪੋਰਟ ਫਾਉਂਡੇਸ਼ਨ ਨੇ ਈਚਾਯ (ਇੱਕ ਕਮਿਊਨਿਟੀ) ਦੇ ਨਾਲ ਸਾਂਝੇਦਾਰੀ ਵਿੱਚ “ਆਪਣੇ ਸਟਾਰਟਅੱਪ ਦੇ ਲਈ ਸ਼ੁਰੂਆਤੀ ਗਾਹਕ ਲੱਭਣਾ” ਦੀ ਵਿਸ਼ਾ-ਵਸਤੂ ‘ਤੇ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ। ਇਸ ਵਿੱਚ ਸਪੀਕਰਾਂ ਨੇ ਆਪਣੀ ਸਟਾਰਟਅੱਪ ਯਾਤਰਾ ਨੂੰ ਸਾਂਝਾ ਕੀਤਾ। ਇਸ ਦੇ ਇਲਾਵਾ ਇਸ ਯਾਤਰਾ ਦੇ ਸ਼ੁਰੂਆਤੀ ਪੜਾਅ ਵਿੱਚ ਗਾਹਕਾਂ ਨੂੰ ਪਾਉਣ ਬਾਰੇ ਵੀ ਆਪਣੀ ਜਾਣਕਾਰੀ ਸਾਂਝਾ ਕੀਤੀ।

 

ਕੋਯੰਬਟੂਰ ਸਥਿਤ ਏਆਈਸੀ ਰੇਜ਼ ਬਿਜ਼ਨਸ ਇਨਕਿਊਬੇਟਰ ਪ੍ਰਾਈਵੇਟ ਲਿਮਿਟਿਡ ਤਿੰਨ ਦਿਨਾਂ ਪ੍ਰੋਗਰਾਮ ‘ਸਟਾਰਟਅੱਪ ਓਡਿਸੀ’ ਦਾ ਆਯੋਜਨ ਕਰ ਰਹੀ ਹੈ। ਇਸ ਦੇ ਇਲਾਵਾ ਇੱਕ ਜਾਣਕਾਰੀ ਸਾਂਝਾ ਕਰਨ ਵਾਲੇ ਵੈਬੀਨਾਰ ‘ਇੱਕ ਸਟਾਰਟਅੱਪ ਨੂੰ ਖੜਾ ਕਰਨ ਦੇ ਪੜਾਅ’ ਦਾ ਵੀ ਆਯੋਜਨ ਕੀਤਾ ਗਿਆ। ਇਸ ਵਿੱਚ ਇੱਕ ਵਿਚਾਰ ਬਣਾਉਣ ਤੇ ਉਸ ਦੀ ਪੁਸ਼ਟੀ ਕਰਨ, ਇੱਕ ਬਿਜ਼ਨਸ ਮੋਡਲ ਬਣਾਉਣ ਅਤੇ ਰਣਨੀਤਿਕ ਸਾਂਝੇਦਾਰੀ ਨੂੰ ਹੁਲਾਰਾ ਦੇਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਤਮਿਲ ਨਾਡੂ, ਪੁਣੇ ਅਤੇ ਓਡੀਸ਼ਾ ਦੇ 10 ਤੋਂ ਅਧਿਕ ਕਾਲਜਾਂ ਦੇ 200 ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਏ।

 

 

****************

ਏਡੀ/ਕੇਪੀ



(Release ID: 1890920) Visitor Counter : 226