ਵਣਜ ਤੇ ਉਦਯੋਗ ਮੰਤਰਾਲਾ

ਮੱਧ ਪ੍ਰਦੇਸ਼ ਨਿਵੇਸ਼ ਦੇ ਆਦਰਸ਼ ਡੈਸਟੀਨੇਸ਼ਨ ਦੇ ਰੂਪ ਵਿੱਚ ਉੱਭਰਿਆ ਹੈ : ਸ਼੍ਰੀ ਗੋਇਲ


ਸ਼੍ਰੀ ਪੀਯੂਸ਼ ਗੋਇਲ ਨੇ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਮੱਧ ਪ੍ਰਦੇਸ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਭਾਗੀਦਾਰ ਬਣਨ ਦਾ ਸੱਦਾ ਦਿੱਤਾ

ਮੱਧ ਪ੍ਰਦੇਸ਼, ਐਗਰੀਕਲਚਰ ਫੂਡ ਪ੍ਰੋਸੈੱਸਿੰਗ, ਔਸ਼ਧੀ, ਆਟੋਮੋਬਾਇਲ, ਟੂਰਿਜ਼ਮ, ਕੱਪੜਾ ਅਤੇ ਅਖੁੱਟ ਊਰਜਾ ਵਿੱਚ ਲੋੜੀਂਦਾ ਅਵਸਰ ਪ੍ਰਦਾਨ ਕਰਦਾ ਹੈ: ਸ਼੍ਰੀ ਗੋਇਲ

ਸ਼੍ਰੀ ਗੋਇਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਵਿਸ਼ਵਾਸ ਨੂੰ ਦੁਹਰਾਇਆ ਕਿ ਭਾਰਤ ਦੀ ਤਾਕਤ ਉਸ ਦੇ ਰਾਜਾਂ ਵਿੱਚ ਮੌਜੂਦ ਹੈ

ਸੁਸ਼ਾਸਨ ਵਿੱਚ ਮੱਧ ਪ੍ਰਦੇਸ਼ ਦੁਆਰਾ ਤੇਜ਼ੀ ਨਾਲ ਕੀਤੇ ਗਏ ਪ੍ਰਯਾਸ ਦਿਖਾਉਂਦੇ ਹਨ ਕਿ ਪ੍ਰਧਾਨ ਮਤੰਰੀ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਡਬਲ ਇੰਜਨ ਦੀ ਸਰਕਾਰ ਪਰਿਵਰਤਨ ਦੇ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ: ਸ਼੍ਰੀ ਗੋਇਲ

ਸ਼੍ਰੀ ਗੋਇਲ ਨੇ ਮੱਧ ਪ੍ਰਦੇਸ਼ ਗਲੋਬਲ ਨਿਵੇਸ਼ਕ ਸੰਮੇਲਨ 2023 ਨੂੰ ਵਰਚੁਅਲੀ ਸੰਬੋਧਨ ਕੀਤਾ

Posted On: 11 JAN 2023 4:11PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਮੱਧ ਪ੍ਰਦੇਸ਼ ਨੂੰ ਇੱਕ ਆਦਰਸ਼ ਨਿਵੇਸ਼ ਸਥਾਨ ਦੇ ਰੂਪ ਵਿੱਚ ਰੇਖਾਂਕਿਤ ਕੀਤਾ। ਸ਼੍ਰੀ ਗੋਇਲ ਨੇ ਦੁਨੀਆ ਭਰ ਦੇ ਨਿਵੇਸ਼ਕਾਂ  ਨੂੰ ਮੱਧ ਪ੍ਰਦੇਸ਼ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਭਾਗੀਦਾਰ ਬਣਨ ਦਾ ਸੱਦਾ ਦਿੱਤਾ। ਸ਼੍ਰੀ ਗੋਇਲ ਅੱਜ ਵਰਚੁਅਲੀ ਮੱਧ ਪ੍ਰਦੇਸ਼ ਗੋਲਬਲ ਨਿਵੇਸ਼ਕ ਸੰਮੇਲਨ 2023 ਨੂੰ ਸੰਬੋਧਨ ਕਰ ਰਹੇ ਸਨ।

ਸ਼੍ਰੋ ਗੋਇਲ ਨੇ ਕਿਹਾ ਕਿ ਅੱਜ ਦਾ ਸਮਿੱਟ ਉਦਯੋਗ ਨੂੰ ਭਾਰਤ ਦੇ ਜੀਵੰਤ ਭਵਿੱਖ ਵਿੱਚ ਹਿੱਸਾ ਲੈਣ ਦਾ ਅਵਸਰ ਪ੍ਰਦਾਨ ਕਰਦਾ ਹੈ। ਮੱਧ ਪ੍ਰਦੇਸ਼ ਵਿੱਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਬਾਰੇ ਬੋਲਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਮੱਧ ਪ੍ਰਦੇਸ਼ ਆਦਰਸ਼ ਨਿਵੇਸ਼ ਸਥਲ ਦੇ ਰੂਪ ਵਿੱਚ ਉੱਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਕੋਲ ਲੋੜੀਂਦੀ ਭੂਮੀ, ਬੁਨਿਆਦੀ ਢਾਂਚਾ, ਕੁਸ਼ਲ ਸੰਸਾਧਨ ਹਨ। ਸ਼੍ਰੀ ਗੋਇਲ ਨੇ ਕਿਹਾ ਕਿ ਇਹ ਰਾਜ ਖੇਤੀ, ਫੂਡ ਪ੍ਰੋਸੈੱਸਿੰਗ, ਔਸ਼ਧੀ ਆਟੋਮੋਬਾਇਲ, ਟੂਰਿਜ਼ਮ, ਕੱਪੜਾ ਅਤੇ ਅਖੁੱਟ ਊਰਜਾ ਖੇਤਰ ਵਿੱਚ ਵੱਡੇ ਪੈਮਾਨੇ ’ਤੇ ਅਵਸਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿੱਚ ਮੱਧ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਵਿੱਚ ਵੀ ਰੁਚੀ ਦਿਖਾਈ ਜਾਂਦਾ ਹੈ।

ਉਨ੍ਹਾਂ ਨੇ ਮੱਧ ਪ੍ਰਦੇਸ਼ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਰਾਜ ਨੂੰ ਭਾਰਤ ਦੇ ਦਿਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜੋ ਨਵੇਂ ਭਾਰਤ ਦੀ ਜੀਵੰਤਤਾ ਅਤੇ ਜੀਵਨ ਸ਼ਕਤੀ ਨੂੰ ਪ੍ਰਦਰਸ਼ਿਤ ਕਰਦਾ ਹੈ। ਸ਼੍ਰੋ ਗੋਇਲ ਨੇ ਕਿਹਾ ਕਿ ਭਾਰਤ ਦਾ ਦੂਸਰਾ ਸਭ ਤੋਂ ਵੱਡਾ ਰਾਜ ਰਣਨੀਤਕ ਰੂਪ ਨਾਲ ਦੇਸ਼ ਦੇ ਕੇਂਦਰ ਵਿੱਚ ਸਥਿਤ ਹੈ। ਉਨ੍ਹਾਂ ਨੇ ਕਿਹਾ ਕਿ ਦੋਨੋਂ ਉੱਤਰ-ਦੱਖਣ ਅਤੇ ਪੂਰਬ-ਪੱਛਮੀ ਗਲਿਆਰੇ ਮੱਧ ਪ੍ਰਦੇਸ਼ ਨੂੰ ਪਾਰ ਕਰਦੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਵੀ ਚਾਨਣਾ ਪਿਆ ਕਿ ਇਹ ਰਾਜ ਦੇਸ਼ ਦੀ ਅਖੁੱਟ ਊਰਜਾ ਦੇ ਕੁੱਲ ਬਿਜਲੀ ਉਤਪਾਦਨ ਵਿੱਚ 20 ਪ੍ਰਤੀਸ਼ਤ ਦਾ ਯੋਗਦਾਨ ਕਰਦਾ ਹੈ। ਸ਼੍ਰੋ ਗੋਇਲ ਨੇ ਕਿਹਾ ਕਿ ਇਹ ਤੱਥ ਇਹ ਹੈ ਕਿ ਇਹ ਦੁਨੀਆ ਦੇ ਜੈਵਿਕ ਕਪਾਹ ਉਤਪਾਦਨ ਵਿੱਚ 24  ਪ੍ਰਤੀਸ਼ਤ ਯੋਗਦਾਨ ਦਿੰਦਾ ਹੈ, ਅੰਤਰਰਾਸ਼ਟਰੀ ਬਜ਼ਾਰ ਵਿੱਚ ਮੱਧ ਪ੍ਰਦੇਸ਼ ਦੇ ਵਧਦੇ ਮਹੱਤਵ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਸਕਲ ਰਾਜ ਘਰੇਲੂ ਉਤਪਾਦ ਵਿੱਚ ਪਿਛਲੇ ਸਾਲ ਲਗਭਗ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਸ਼੍ਰੀ ਗੋਇਲ ਨੇ ਮੱਧ ਪ੍ਰਦੇਸ਼ ਦੀ ਸੁਸ਼ਾਸਨ ਵਿੱਚ ਤੇਜ਼ੀ ਨਾਲ ਪ੍ਰਗਤੀ ਕਰਨ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਡਬਲ ਇੰਜਨ ਸਰਕਾਰ ਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੇ ਲਈ ਪਰਿਵਰਤਨ ਦੇ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ ਹਰਿਤ ਹਾਈਡ੍ਰੋਜਨ ਮਿਸ਼ਨ, ਮੱਧ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਸੰਯੁਕਤ ਰੂਪ ਨਾਲ ਕਈ ਖੇਤਰਾਂ ਵਿੱਚ ਵਿਸ਼ੇਸ਼ ਰੂਪ ਨਾਲ ਹਰਿਤ ਹਾਈਡ੍ਰੋਜਨ ਅਤੇ ਅਖੁੱਟ ਊਰਜਾ ਵਿੱਚ ਭਾਰੀ ਨਿਵੇਸ਼ ਲਿਆਉਣ ਵਿੱਚ ਮਦਦ ਕਰੇਗਾ।

ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਈ ਅਵਸਰਾਂ ’ਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਸ਼ਕਤੀ ਉਸ ਦੇ ਰਾਜਾਂ  ਵਿੱਚ ਵਸਦੀ ਹੈ ਅਤੇ ਜੇ ਭਾਰਤ ਨੂੰ ਅੱਗੇ ਵਧਾਉਣਾ ਹੈ ਤਾਂ ਰਾਜਾਂ ਨੂੰ ਅੱਗੇ ਵਧਾਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਮੇਸ਼ਾ ਰਾਜਾਂ ਦੇ ਵਿਕਾਸ ਅਤੇ ਆਰਥਿਕ ਵਾਧੇ ਨੂੰ ਪ੍ਰੋਤਸਾਹਿਤ ਕਰਨ ਅਤੇ ਇਸ ਦੇ ਜ਼ਰੀਏ ਭਾਰਤ ਦੇ ਦੂਰ-ਦੁਰਾਡੇ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਅਵਸਰ ਉਪਲਬਧ ਕਰਵਾਉਣ ’ਤੇ ਧਿਆਨ ਕ੍ਰੇਂਦਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਵਿਸ਼ਵਾਸ ਹੈ ਕਿ ਰਾਜ ਵਿਕਸਿਤ ਭਾਰਤ ਦੀ ਸਹਾਇਤਾ ਕਰਨ ਦੇ ਲਈ ਮਜ਼ਬੂਤ ਸਤੰਭ ਹੋਣਗੇ, ਇਹੀ ਪ੍ਰਤੀਬੱਧਤਾ ਪੂਰੇ ਰਾਸ਼ਟਰ ਨੇ 15 ਅਗਸਤ 2022 ਨੂੰ ਕੀਤੀ, ਜਦੋਂ ਦੇਸ਼ ਨੇ ਭਾਰਤ ਦੀ ਸੁਤੰਤਰਤਾ ਦੇ 75ਵੇਂ ਸਾਲ ’ਤੇ ਆਜ਼ਾਦੀ ਕਾ ਅੰਮ੍ਰਿਤ ਕਾਲ ਦਾ ਸਮਾਰੋਹ ਮਨਾਇਆ।

 

ਆਪਣੀਆਂ ਟਿੱਪਣੀਆਂ ਵਿੱਚ, ਸ਼੍ਰੀ ਗੋਇਲ ਨੇ ਦੱਸਿਆ ਕਿ ਢਾਂਚੇ ਵਿਕਾਸ ਦੇ ਲਈ ਇੱਕ ਕ੍ਰੇਂਦਿਤ ਦ੍ਰਿਸ਼ਟੀਕੋਣ, ਜਿਸ ਨਾਲ ਆਰਥਿਕ ਵਿਕਾਸ ਦੀ ਇੱਕ ਮਜ਼ਬੂਤ ਬੁਨਿਆਦ ਤਿਆਰ ਹੁੰਦੀ ਹੈ, ਹਮੇਸ਼ਾਂ ਹੀ ਇੱਕ ਵਿਕਸਿਤ ਦੇਸ਼ ਦੀ ਨੀਂਹ ਰੱਖੀ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੱਧ ਪ੍ਰਦੇਸ਼ ਬਹੁਤ ਵੱਡੇ ਪੱਧਰ ’ਤੇ ਢਾਂਚੇ ਨੂੰ ਹੁਲਾਰਾ ਦੇਣ ਦੀ ਇਸ ਯਾਤਰਾ ਦਾ ਇੱਕ ਹਿੱਸਾ ਰਿਹਾ ਹੈ।

ਸਮਿੱਟ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਉਦਘਾਟਨ ਸੰਬੋਧਨ ਦਾ ਉਲੇਖ ਕਰਦੇ ਹੋਏ, ਜਿਸ ਵਿੱਚ ਉਨ੍ਹਾਂ ਨੇ ਸਰਕਾਰ ਦੀਆਂ ਵਿਭਿੰਨ ਪਹਿਲਾਂ-ਪੀਐੱਮ ਗਤੀ ਸ਼ਕਤੀ, ਰਾਸ਼ਟਰੀ ਢਾਂਚਾ ਮਾਸਟਰ ਪਲਾਨ, ਡਿਜੀਟਲ ਭਾਰਤ ਦੀ ਚਰਚਾ ਕੀਤੀ, ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਵਿੱਚ ਇਹ ਵੀ ਸਾਰਾ ਕੁਝ ਸੰਭਵ ਹੋ ਪਾਇਆ ਹੈ। ਇੱਕ ਰਾਸ਼ਟਰ, ਇੱਕ ਟੈਕਸ, ਆਈਬੀਸੀ, ਇੱਕ ਰਾਸ਼ਟਰ ਦਾ ਇੱਕ ਗ੍ਰਿੱਡ ਦੀ ਉਦਾਹਰਨ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਰਕਾਰ ਢਾਂਚੇ ਦਾ ਉਸ ਪ੍ਰਕਾਰ ਵਿਕਾਸ ਕਰ ਰਹੀ ਹੈ ਜਿਵੇਂ ਪਹਿਲਾਂ ਕਦੇ ਨਹੀਂ ਹੋਇਆ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਇਹ ਤੇਜ਼ੀ ਨਾਲ ਵਿਸ਼ਵ ਦੀਆਂ ਟੌਪ ਦੀਆਂ 3 ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ ਦੇ ਲਈ ਤੇਜ਼ੀ ਨਾਲ ਪ੍ਰਗਤੀ ਕਰ ਰਹੀ ਹੈ।

ਭਾਰਤ ਦੀ ਜੀ20 ਪ੍ਰਧਾਨਗੀ ਦੀ ਚਰਚਾ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਵਿਸ਼ਵ ਨੂੰ ਸਾਡੀ ਵਧਦੀ ਤਾਕਤ ਅਤੇ ਦੁਨੀਆ ਨੂੰ ਸਾਡਾ ਵਧਦਾ ਯੋਗਦਾਨ ਪ੍ਰਦਰਸ਼ਿਤ ਕਰਨ ਦਾ ਇਹ ਸਹੀ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਵਾਰ ਫਿਰ ਤੋਂ ਵਿਸ਼ਵਗੁਰੂ ਬਣ ਰਿਹਾ ਹੈ ਅਤੇ ਵਿਸ਼ਵ ਨੂੰ ਰਹਿਣ ਦੇ ਲਈ ਇੱਕ ਸੁਰੱਖਿਅਤ ਸਥਾਨ ਬਣਾਉਣ ਦੀ ਦਿਸ਼ਾ ਵਿੱਚ ਲੈ ਜਾਣ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।

ਇਸ ਦਾ ਉਲੇਖ ਕਰਦੇ ਹੋਏ ਕਿ ਮੱਧ ਪ੍ਰਦੇਸ਼ ਇੱਕ ਆਰਥਿਕ ਸ਼ੇਰ ਦੇ ਰੂਪ ਵਿੱਚ ਉੱਭਰ ਰਿਹਾ ਹੈ, ਉਨ੍ਹਾਂ ਨੇ ਉਮੀਦ ਜਤਾਈ ਕਿ ਮੱਧ ਪ੍ਰਦੇਸ਼ ਕੁਝ ਸਮੇਂ ਪਹਿਲਾਂ ਪ੍ਰਧਾਨ ਮੰਤਰੀ ਦੁਆਰਾ ਕੂਨੋ ਰਾਸ਼ਟਰੀ ਪਾਰਕ ਵਿੱਚ ਛੱਡੇ ਗਏ ਚੀਤੇ ਦੀ ਗਤੀ ਨਾਲ ਵਧਣਾ ਜਾਰੀ ਰੱਖੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮੱਧ ਪ੍ਰਦੇਸ਼ ਨਵੇਂ ਅਵਸਰਾਂ ਦੇ ਨਾਲ ਉਦਯੋਗਾਂ ਨੂੰ ਆਕਰਸ਼ਿਤ ਕਰਕੇ ਦੇਸ਼ ਦੀ ਅਰਥਵਿਵਸਥਾ ਨੂੰ ਹੋਰ ਗਤੀ ਦੇਵੇਗਾ।

ਸ਼੍ਰੀ ਗੋਇਲ ਨੇ ਇਹ ਕਹਿੰਦੇ ਹੋਏ ਆਪਣੀ ਗੱਲ ਦੀ ਸਮਾਪਤੀ ਕੀਤੀ ਕਿ ਭਾਰਤ ਦਾ ਅੱਜ ਸਪਸ਼ਟ ਰੂਪ ਨਾਲ ਵਿਸ਼ਵ ਵਿੱਚ ਇੱਕ ਉੱਜਵਲ ਸਥਾਨ ਹੈ ਅਤੇ ਉਮੀਦ ਜਤਾਈ ਕਿ ਮੱਧ ਪ੍ਰਦੇਸ਼ ਇਸ ਵਿੱਚ ਮੋਹਰੀ ਭੂਮਿਕਾ ਨਿਭਾਏਗਾ ਅਤੇ ਅਗਲੇ 25 ਸਾਲਾਂ ਵਿੱਚ ਭਾਰਤ ਨੂੰ ਵਿਕਸਿਤ  ਦੇਸ਼ ਬਣਨ ਦੇ ਲਈ ਰਾਸ਼ਟਰ ਦੇ ਪ੍ਰਯਾਸਾਂ ਵਿੱਚ ਹਿੱਸਾ ਲੈਣਾ ਜਾਰੀ ਰੱਖੇਗਾ।

 

******

ਏਡੀ/ਕੇਪੀ



(Release ID: 1890723) Visitor Counter : 97


Read this release in: English , Urdu , Hindi , Tamil , Telugu