ਖੇਤੀਬਾੜੀ ਮੰਤਰਾਲਾ
ਬਾੜਮੇਰ ਦੇ ਕਿਸਾਨਾਂ ਨੂੰ ਮਿਲੇਗਾ ਫਸਲ ਬੀਮਾ ਯੋਜਨਾ ਦਾ ਪੂਰਾ ਕਲੇਮ
540 ਕਰੋੜ ਰੁਪਏ ਦੀ ਫਸਲ ਬੀਮਾ ਦਾਅਵਾ ਰਾਸ਼ੀ ਦਾ ਜਲਦ ਹੋਵੇਗਾ ਭੁਗਤਾਨ
ਕੇਂਦਰੀ ਖੇਤੀਬਾੜੀ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਉੱਚ-ਪੱਧਰੀ ਮੀਟਿੰਗ ਵਿੱਚ ਹੋਇਆ ਫੈਸਲਾ
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਅਲਪ ਮਾਤਰਾ ਦੇ ਕਲੇਮ ਦੇ ਸਬੰਧ ਵਿੱਚ ਕੇਂਦਰ ਸਰਕਾਰ ਰਾਜਾਂ ਤੇ ਬੀਮਾ ਕੰਪਨੀਆਂ ਦੇ ਨਾਲ ਵਿਚਾਰ-ਵਟਾਂਦਰਾ ਕਰ ਬਣਾਵੇਗੀ ਨੀਤੀ
Posted On:
11 JAN 2023 7:36PM by PIB Chandigarh
ਅੱਜ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਵਿੱਚ ਨਵੀਂ ਦਿੱਲੀ ਵਿੱਚ ਹੋਈ ਉੱਚ-ਪੱਧਰੀ ਸਮੀਖਿਆ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ ਸਬੰਧਿਤ ਮਹੱਤਵਪੂਰਨ ਫੈਸਲੇ ਲਏ ਗਏ ਜਿਸ ਵਿੱਚ ਬਾੜਮੇਰ ਦੇ ਕਿਸਾਨਾਂ ਨੂੰ ਖਰੀਫ 2021 ਦੇ ਲੰਬਿਤ ਦਾਅਵਿਆਂ ਦਾ ਪੂਰਾ ਭੁਗਤਾਨ ਕੀਤੇ ਜਾਣ ਦਾ ਫੈਸਲਾ ਵੀ ਲਿਆ ਗਿਆ। ਭਾਰਤ ਸਰਕਾਰ ਦੀ ਪਹਿਲ ਨਾਲ ਪਿਛਲੇ ਹਫਤੇ ਐਗ੍ਰੀਕਲਚਰ ਇਨਸ਼ਿਯੋਰੈਂਸ ਕੰਪਨੀ ਦੁਆਰਾ 311 ਕਰੋੜ ਰੁਪਏ ਦੇ ਆਂਸ਼ਿਕ ਕਲੇਮ ਦੇ ਅੰਕੜੇ ਦਿੱਤੇ ਸਨ। ਅੱਜ ਹੋਈ ਸਮੀਖਿਆ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੇ ਬਾਅਦ ਬੀਮਾ ਕੰਪਨੀ 229 ਕਰੋੜ ਰੁਪਏ ਦੀ ਵਾਧੂ ਕਲੇਮ ਰਾਸ਼ੀ ਦੇ ਭੁਗਤਾਨ ਕਿਸਾਨਾਂ ਨੂੰ ਕਰੇਗੀ। ਬਾੜਮੇਰ ਦੇ ਯੋਗ ਕਿਸਾਨਾਂ ਨੂੰ ਕੁੱਲ 540 ਕਰੋੜ ਰੁਪਏ ਦੇ ਕਲੇਮ ਭੁਗਤਾਨ ਤੇਜ਼ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ, ਵਿੱਤ ਤੇ ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਐਗ੍ਰੀਕਲਚਰ ਇਨਸ਼ਿਯੋਰੈਂਸ ਕੰਪਨੀ ਦੀ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਤੇ ਰਾਜਸਥਾਨ ਦੇ ਖੇਤੀਬਾੜੀ ਕਮਿਸ਼ਨਰ ਮੌਜੂਦ ਸਨ।

ਸਮੀਖਿਆ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੇ ਫਸਲ ਨੁਕਸਾਨ ਦੀ ਸਥਿਤੀ ਵਿੱਚ ਕਰੋੜਾਂ ਕਿਸਾਨਾਂ ਨੂੰ ਬਿਹਤਰ ਆਰਥਿਕ ਸੁਰੱਖਿਆ ਕਵਚ ਦੇਣ ਦਾ ਕੰਮ ਕੀਤਾ ਹੈ। ਭਾਰਤ ਸਰਕਾਰ ਦੁਆਰਾ ਕਿਸਾਨਾਂ ਦੇ ਹਿਤ ਵਿੱਚ ਫੈਸਲੇ ਲੈ ਕੇ ਫਸਲ ਬੀਮਾ ਲੈਂਦੇ ਸਮੇਂ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਸ ਦੇ ਲਈ ਅਧਿਕ ਸੁਗਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਸਲ ਬੀਮਾ ਯੋਜਨਾ ਦੇ ਤਹਿਤ ਅਲਪ ਦਾਅਵਿਆਂ ਦੇ ਵਿਸ਼ੇ ‘ਤੇ ਕੇਂਦਰ ਸਰਕਾਰ ਜਲਦ ਹੀ ਰਾਜ ਸਰਕਾਰ ਤੇ ਬੀਮਾ ਕੰਪਨੀਆਂ ਤੋਂ ਵਿਚਾਰ-ਵਟਾਂਦਰਾ ਕਰ ਕੇ ਕਿਸਾਨਾਂ ਨੂੰ ਉੱਚਿਤ ਲਾਭ ਦੇਣ ਦੇ ਲਈ ਤਤਪਰਤਾ ਨਾਲ ਕਦਮ ਉਠਾਵੇਗੀ।

ਮੀਟਿੰਗ ਵਿੱਚ ਫਸਲ ਬੀਮਾ ਯੋਜਨਾ ਦੀ ਸੁਗਮਤਾ ਅਤੇ ਸਮਾਲ ਕਲੇਮ ਦੇ ਲਈ ਪ੍ਰਸਤਾਵਿਤ ਸਮਾਧਾਨਾਂ ‘ਤੇ ਅਧਿਕ ਚਰਚਾ ਹੋਈ, ਜਿਸ ਵਿੱਚ ਭਵਿੱਖ ਵਿੱਚ ਕਿਸਾਨਾਂ ਨੂੰ ਕਲੇਮ ਭੁਗਤਾਨ ਕਰਦੇ ਸਮੇਂ ਸਾਰੇ ਯੋਗ ਆਵੇਦਨਾਂ ਦੇ ਲਈ ਸਮੇਕਿਤ ਭੁਗਤਾਨ ਕੀਤੇ ਜਾਣ ਦਾ ਵੀ ਫੈਸਲਾ ਲਿਆ ਗਿਆ।

*****
ਐੱਸਐੱਨਸੀ/ਪੀਕੇ/ਐੱਮਐੱਸ
(Release ID: 1890639)
Visitor Counter : 148