ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਮੱਧ ਪ੍ਰਦੇਸ਼ ਗਲੋਬਲ ਇਨਵੈਸਟਰਸ ਸਮਿਟ 2023 ਨੂੰ ਸੰਬੋਧਨ ਕੀਤਾ
"ਆਸਥਾ ਅਤੇ ਅਧਿਆਤਮ ਤੋਂ ਟੂਰਿਜ਼ਮ ਤੱਕ, ਖੇਤੀ ਤੋਂ ਸਿੱਖਿਆ ਅਤੇ ਕੌਸ਼ਲ ਵਿਕਾਸ ਤੱਕ, ਮੱਧ ਪ੍ਰਦੇਸ਼ ਇੱਕ ਸ਼ਾਨਦਾਰ ਮੰਜ਼ਿਲ ਹੈ"
"ਆਲਮੀ ਅਰਥਵਿਵਸਥਾ ਦੀ ਨਿਗਰਾਨੀ ਕਰਨ ਵਾਲੀਆਂ ਸੰਸਥਾਵਾਂ ਅਤੇ ਭਰੋਸੇਯੋਗ ਆਵਾਜ਼ਾਂ ਦਾ ਭਾਰਤ ਵਿੱਚ ਬੇਮਿਸਾਲ ਵਿਸ਼ਵਾਸ ਹੈ"
ਭਾਰਤ ਨੇ 2014 ਤੋਂ "ਰਿਫਾਰਮ, ਟ੍ਰਾਂਸਫਾਰਮ ਐਂਡ ਪਰਫਾਰਮ" (Reform, Transform and Perform) ਦਾ ਰਸਤਾ ਅਪਣਾਇਆ ਹੈ"
"ਇੱਕ ਸਥਿਰ ਸਰਕਾਰ, ਇੱਕ ਨਿਰਣਾਇਕ ਸਰਕਾਰ, ਨੇਕ ਨੀਅਤ ਨਾਲ ਚਲਣ ਵਾਲੀ ਸਰਕਾਰ, ਵਿਕਾਸ ਨੂੰ ਇੱਕ ਬੇਮਿਸਾਲ ਗਤੀ ਨਾਲ ਦਰਸਾਉਂਦੀ ਹੈ"
"ਸਮਰਪਿਤ ਫ੍ਰੇਟ ਕੌਰੀਡੋਰ, ਇੰਡਸਟ੍ਰੀਅਲ ਕੌਰੀਡੋਰ, ਐਕਸਪ੍ਰੈੱਸਵੇਜ਼, ਲੌਜਿਸਟਿਕ ਪਾਰਕਾਂ ਨਿਊ ਇੰਡੀਆ ਦੀ ਪਹਿਚਾਣ ਬਣ ਰਹੇ ਹਨ"
"ਪੀਐੱਮ ਗਤੀਸ਼ਕਤੀ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਇੱਕ ਰਾਸ਼ਟਰੀ ਮੰਚ ਹੈ ਜਿਸ ਨੇ ਨੈਸ਼ਨਲ ਮਾਸਟਰ ਪਲਾਨ ਦਾ ਰੂਪ ਧਾਰ ਲਿਆ ਹੈ"
“ਅਸੀਂ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਪ੍ਰਤੀਯੋਗੀ ਲੌਜਿਸਟਿਕਸ ਬਜ਼ਾਰ ਬਣਾਉਣ ਦੇ ਉਦੇਸ਼ ਨਾਲ ਆਪਣੀ ਰਾਸ਼ਟਰੀ ਲੌਜਿਸਟਿਕਸ ਨੀਤੀ ਲਾਗੂ ਕੀਤੀ ਹੈ”
“ਮੈਂ ਮੱਧ ਪ੍ਰਦੇਸ਼ ਵਿੱਚ ਆਉਣ ਵਾਲੇ ਨਿਵੇਸ਼ਕਾਂ ਨੂੰ ਪੀਐੱਲਆਈ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਤਾਕੀਦ ਕਰਦਾ ਹਾਂ”
"ਸਰਕਾਰ ਨੇ ਕੁਝ ਦਿਨ ਪਹਿਲਾਂ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਮਨਜ਼ੂ
Posted On:
11 JAN 2023 12:37PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਗਲੋਬਲ ਇਨਵੈਸਟਰਸ ਸਮਿਟ ਨੂੰ ਸੰਬੋਧਨ ਕੀਤਾ। ਇਹ ਸਿਖਰ ਸੰਮੇਲਨ ਮੱਧ ਪ੍ਰਦੇਸ਼ ਵਿੱਚ ਨਿਵੇਸ਼ ਦੇ ਵਿਵਿਧ ਅਵਸਰਾਂ ਨੂੰ ਪ੍ਰਦਰਸ਼ਿਤ ਕਰੇਗਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਨਿਵੇਸ਼ਕਾਂ ਅਤੇ ਉੱਦਮੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮੱਧ ਪ੍ਰਦੇਸ਼ ਦੀ ਭੂਮਿਕਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, "ਆਸਥਾ ਅਤੇ ਅਧਿਆਤਮ ਤੋਂ ਲੈ ਕੇ ਟੂਰਿਜ਼ਮ ਤੱਕ, ਖੇਤੀਬਾੜੀ ਤੋਂ ਲੈ ਕੇ ਸਿੱਖਿਆ ਅਤੇ ਕੌਸ਼ਲ ਵਿਕਾਸ ਤੱਕ, ਮੱਧ ਪ੍ਰਦੇਸ਼ ਇੱਕ ਸ਼ਾਨਦਾਰ ਮੰਜ਼ਿਲ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਖਰ ਸੰਮੇਲਨ ਐਸੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਭਾਰਤ ਦੇ ਅੰਮ੍ਰਿਤ ਕਾਲ ਦਾ ਸੁਨਹਿਰੀ ਯੁਗ ਸ਼ੁਰੂ ਹੋ ਗਿਆ ਹੈ ਅਤੇ ਅਸੀਂ ਸਾਰੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਮਿਲ ਕੇ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਇਸ ਵਿਸ਼ਵਾਸ ਲਈ ਖੁਸ਼ੀ ਜ਼ਾਹਰ ਕੀਤੀ ਕਿ ਵਿਸ਼ਵ ਦੀ ਹਰ ਸੰਸਥਾ ਅਤੇ ਮਾਹਰ ਭਾਰਤੀਆਂ ਵਿੱਚ ਦਿਖਾ ਰਹੇ ਹਨ ਅਤੇ ਟਿੱਪਣੀ ਕੀਤੀ, “ਜਦੋਂ ਅਸੀਂ ਇੱਕ ਵਿਕਸਿਤ ਭਾਰਤ ਦੀ ਗੱਲ ਕਰਦੇ ਹਾਂ, ਇਹ ਸਿਰਫ਼ ਸਾਡੀ ਇੱਛਾ ਨਹੀਂ ਹੈ, ਬਲਕਿ ਇਹ ਹਰ ਭਾਰਤੀ ਦਾ ਸੰਕਲਪ ਹੈ।"
ਆਲਮੀ ਸੰਗਠਨਾਂ ਦੁਆਰਾ ਦਿਖਾਏ ਗਏ ਭਰੋਸੇ ਦੀਆਂ ਉਦਾਹਰਣਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਆਈਐੱਮਐੱਫ 'ਤੇ ਚਾਨਣਾ ਪਾਇਆ, ਜੋ ਭਾਰਤ ਨੂੰ ਵਿਸ਼ਵ ਅਰਥਵਿਵਸਥਾ ਵਿੱਚ ਇੱਕ ਉੱਜਲੇ ਸਥਾਨ ਦੇ ਰੂਪ ਵਿੱਚ ਦੇਖਦਾ ਹੈ ਅਤੇ ਵਿਸ਼ਵ ਬੈਂਕ, ਜਿਸ ਨੇ ਪਹਿਲਾਂ ਪ੍ਰਗਟ ਕੀਤਾ ਹੈ ਕਿ ਭਾਰਤ ਕਈ ਹੋਰ ਦੇਸ਼ਾਂ ਨਾਲੋਂ ਵਿਸ਼ਵਵਿਆਪੀ ਸੰਕਟਾਂ ਨਾਲ ਨਜਿੱਠਣ ਲਈ ਬਿਹਤਰ ਸਥਿਤੀ ਵਿੱਚ ਹੈ। ਪ੍ਰਧਾਨ ਮੰਤਰੀ ਨੇ ਇਸ ਦਾ ਕ੍ਰੈਡਿਟ ਭਾਰਤ ਦੇ ਮਜ਼ਬੂਤ ਮੈਕ੍ਰੋ-ਆਰਥਿਕ ਬੁਨਿਆਦੀ ਸਿਧਾਂਤਾਂ ਨੂੰ ਦਿੱਤਾ ਅਤੇ ਓਈਸੀਡੀ ਦਾ ਜ਼ਿਕਰ ਕੀਤਾ, ਜਿਸ ਨੇ ਦਾਅਵਾ ਕੀਤਾ ਕਿ ਭਾਰਤ ਇਸ ਸਾਲ ਜੀ-20 ਸਮੂਹ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਵੇਗਾ। ਮੌਰਗਨ ਸਟੈਨਲੀ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਗਲੇ 4-5 ਸਾਲਾਂ ਵਿੱਚ ਦੁਨੀਆ ਦੀ ਤੀਜੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਕਿੰਸੀ ਦੇ ਸੀਈਓ ਨੇ ਘੋਸ਼ਣਾ ਕੀਤੀ ਹੈ ਕਿ ਸਿਰਫ ਮੌਜੂਦਾ ਦਹਾਕਾ ਨਹੀਂ ਬਲਕਿ ਸਦੀ ਵੀ ਆਪਣੇ-ਆਪ ਵਿੱਚ ਭਾਰਤ ਦੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਆਲਮੀ ਅਰਥਵਿਵਸਥਾ 'ਤੇ ਨਜ਼ਰ ਰੱਖਣ ਵਾਲੀਆਂ ਸੰਸਥਾਵਾਂ ਅਤੇ ਭਰੋਸੇਯੋਗ ਲੋਕਾਂ ਦਾ ਭਾਰਤ ਵਿੱਚ ਬੇਮਿਸਾਲ ਵਿਸ਼ਵਾਸ ਹੈ ਅਤੇ ਆਲਮੀ ਨਿਵੇਸ਼ਕਾਂ ਨੇ ਵੀ ਇਹੀ ਆਸ ਜਤਾਈ ਹੈ।" ਪ੍ਰਧਾਨ ਮੰਤਰੀ ਨੇ ਇੱਕ ਵੱਕਾਰੀ ਅੰਤਰਰਾਸ਼ਟਰੀ ਬੈਂਕ ਵਲੋਂ ਕਰਵਾਏ ਗਏ ਇੱਕ ਸਰਵੇਖਣ ਬਾਰੇ ਹੋਰ ਜਾਣਕਾਰੀ ਦਿੱਤੀ, ਜਿਸ ਵਿੱਚ ਪਾਇਆ ਗਿਆ ਕਿ ਜ਼ਿਆਦਾਤਰ ਨਿਵੇਸ਼ਕ ਭਾਰਤ ਨੂੰ ਆਪਣੇ ਨਿਵੇਸ਼ ਸਥਾਨ ਵਜੋਂ ਤਰਜੀਹ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅੱਜ ਭਾਰਤ ਰਿਕਾਰਡ ਤੋੜ ਐੱਫਡੀਆਈ ਪ੍ਰਾਪਤ ਕਰ ਰਿਹਾ ਹੈ। ਸਾਡੇ ਵਿਚਕਾਰ ਤੁਹਾਡੀ ਮੌਜੂਦਗੀ ਵੀ ਇਸ ਭਾਵਨਾ ਨੂੰ ਦਰਸਾਉਂਦੀ ਹੈ।" ਉਨ੍ਹਾਂ ਰਾਸ਼ਟਰ ਪ੍ਰਤੀ ਦਿਖਾਈ ਦੇਣ ਵਾਲੇ ਮਜ਼ਬੂਤ ਆਸ਼ਾਵਾਦ ਲਈ ਭਾਰਤ ਦੇ ਮਜ਼ਬੂਤ ਲੋਕਤੰਤਰ, ਨੌਜਵਾਨ ਜਨਸੰਖਿਆ ਅਤੇ ਰਾਜਨੀਤਿਕ ਸਥਿਰਤਾ ਨੂੰ ਸਿਹਰਾ ਦਿੱਤਾ ਅਤੇ ਭਾਰਤ ਦੇ ਫੈਸਲਿਆਂ 'ਤੇ ਚਾਨਣਾ ਪਾਇਆ, ਜੋ ਜੀਵਨ ਦੀ ਸੌਖ (ਈਜ਼ ਆਵ੍ ਲਿਵਿੰਗ) ਅਤੇ ਕਾਰੋਬਾਰ ਕਰਨ ਦੀ ਸੌਖ (ਈਜ਼ ਆਵ੍ ਡੂਇੰਗ ਬਿਜ਼ਨਸ) ਨੂੰ ਹੁਲਾਰਾ ਦਿੰਦੇ ਹਨ।
'ਆਤਮਨਿਰਭਰ ਭਾਰਤ' ਅਭਿਯਾਨ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤ ਨਿਵੇਸ਼ ਲਈ ਇੱਕ ਆਕਰਸ਼ਕ ਸਥਾਨ ਬਣ ਗਿਆ ਹੈ, ਜਿੱਥੇ 2014 ਤੋਂ ਭਾਰਤ ਵਲੋਂ"ਸੁਧਾਰ, ਪਰਿਵਰਤਨ ਅਤੇ ਪ੍ਰਦਰਸ਼ਨ" (Reform, Transform and Perform) ਦਾ ਮਾਰਗ ਸ਼ੁਰੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇੱਕ ਸਦੀ ਦੇ ਸੰਕਟ ਵਿੱਚ, ਅਸੀਂ ਸੁਧਾਰਾਂ ਦਾ ਰਾਹ ਅਪਣਾਇਆ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਇੱਕ ਸਥਿਰ ਸਰਕਾਰ, ਇੱਕ ਨਿਰਣਾਇਕ ਸਰਕਾਰ, ਇੱਕ ਸਹੀ ਇਰਾਦਿਆਂ ਨਾਲ ਚੱਲ ਰਹੀ ਸਰਕਾਰ, ਇੱਕ ਬੇਮਿਸਾਲ ਗਤੀ ਨਾਲ ਵਿਕਾਸ ਨੂੰ ਦਰਸਾਉਂਦੀ ਹੈ।" ਉਨ੍ਹਾਂ ਪਿਛਲੇ ਅੱਠ ਸਾਲਾਂ 'ਤੇ ਚਾਨਣਾ ਪਾਇਆ ਜਦੋਂ ਸੁਧਾਰਾਂ ਦੀ ਗਤੀ ਅਤੇ ਪੈਮਾਨੇ ਵਿੱਚ ਲਗਾਤਾਰ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਬੈਂਕਿੰਗ ਖੇਤਰ ਵਿੱਚ ਪੁਨਰ-ਪੂੰਜੀਕਰਨ ਅਤੇ ਸ਼ਾਸਨ ਨਾਲ ਸਬੰਧਿਤ ਸੁਧਾਰਾਂ, ਆਈਬੀਸੀ ਜਿਹਾ ਇੱਕ ਆਧੁਨਿਕ ਰੈਜ਼ੋਲੂਸ਼ਨ ਫ੍ਰੇਮਵਰਕ ਬਣਾਉਣ, ਜੀਐੱਸਟੀ ਦੇ ਰੂਪ ਵਿੱਚ 'ਵੰਨ ਨੇਸ਼ਨ ਵੰਨ ਟੈਕਸ' ਜਿਹੀ ਪ੍ਰਣਾਲੀ ਬਣਾਉਣ, ਕਾਰਪੋਰੇਟ ਟੈਕਸ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ, ਸੌਵਰੇਨ ਵੈਲਥ ਫੰਡਾਂ ਨੂੰ ਛੋਟ ਦੇਣ, ਟੈਕਸ ਤੋਂ ਪੈਨਸ਼ਨ ਫੰਡ, ਕਈ ਸੈਕਟਰਾਂ ਵਿੱਚ ਆਟੋਮੈਟਿਕ ਰੂਟ ਰਾਹੀਂ 100% ਐੱਫਡੀਆਈ ਦੀ ਆਗਿਆ ਦੇਣਾ, ਛੋਟੀਆਂ ਆਰਥਿਕ ਗਲਤੀਆਂ ਨੂੰ ਅਪਰਾਧਕ ਤੌਰ 'ਤੇ ਰੱਦ ਕਰਨਾ ਅਤੇ ਅਜਿਹੇ ਸੁਧਾਰਾਂ ਰਾਹੀਂ ਨਿਵੇਸ਼ ਦੇ ਰਾਹ ਵਿੱਚ ਰੁਕਾਵਟਾਂ ਤੋਂ ਛੁਟਕਾਰਾ ਪਾਉਣਾ ਆਦਿ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਪ੍ਰਾਈਵੇਟ ਸੈਕਟਰ ਦੀ ਤਾਕਤ 'ਤੇ ਭਾਰਤ ਦੀ ਬਰਾਬਰ ਨਿਰਭਰਤਾ 'ਤੇ ਵੀ ਜ਼ੋਰ ਦਿੱਤਾ ਅਤੇ ਦੱਸਿਆ ਕਿ ਰੱਖਿਆ, ਮਾਇਨਿੰਗ ਅਤੇ ਪੁਲਾੜ ਜਿਹੇ ਕਈ ਰਣਨੀਤਕ ਖੇਤਰ ਪ੍ਰਾਈਵੇਟ ਖਿਡਾਰੀਆਂ ਲਈ ਖੁੱਲ੍ਹ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਦਰਜਨਾਂ ਕਿਰਤ ਕਾਨੂੰਨਾਂ ਨੂੰ 4 ਕੋਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਆਪਣੇ ਆਪ ਵਿੱਚ ਇੱਕ ਬੜਾ ਕਦਮ ਹੈ। ਪ੍ਰਧਾਨ ਮੰਤਰੀ ਨੇ ਅਨੁਪਾਲਨ ਦੇ ਬੋਝ ਨੂੰ ਘਟਾਉਣ ਲਈ ਕੇਂਦਰ ਅਤੇ ਰਾਜ ਦੋਹਾਂ ਪੱਧਰਾਂ 'ਤੇ ਚਲ ਰਹੇ ਬੇਮਿਸਾਲ ਯਤਨਾਂ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਲਗਭਗ 40,000 ਅਨੁਪਾਲਨਾਂ ਨੂੰ ਹਟਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਨੈਸ਼ਨਲ ਸਿੰਗਲ ਵਿੰਡੋ ਸਿਸਟਮ ਦੀ ਸ਼ੁਰੂਆਤ ਦੇ ਨਾਲ ਇਸ ਪ੍ਰਣਾਲੀ ਦੇ ਤਹਿਤ ਹੁਣ ਤੱਕ ਲਗਭਗ 50 ਹਜ਼ਾਰ ਪ੍ਰਵਾਨਗੀਆਂ ਦਿੱਤੀਆਂ ਜਾ ਚੁੱਕੀਆਂ ਹਨ।"
ਦੇਸ਼ ਵਿੱਚ ਆਧੁਨਿਕ ਅਤੇ ਬਹੁਪੱਖੀ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਚਾਨਣਾ ਪਾਉਂਦੇ ਹੋਏ ਜੋ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਜਨਮ ਦਿੰਦੇ ਹਨ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਦੀ ਗਤੀ ਦੇਸ਼ ਵਿੱਚ ਸੰਚਾਲਿਤ ਹਵਾਈ ਅੱਡਿਆਂ ਦੀ ਗਿਣਤੀ ਦੇ ਨਾਲ ਦੁੱਗਣੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਬੰਦਰਗਾਹਾਂ ਦੀ ਹੈਂਡਲਿੰਗ ਸਮਰੱਥਾ ਅਤੇ ਟਰਨਅਰਾਊਂਡ ਟਾਈਮ ਵਿੱਚ ਬੇਮਿਸਾਲ ਸੁਧਾਰ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸਮਰਪਿਤ ਮਾਲ ਕੌਰੀਡੋਰ, ਉਦਯੋਗਿਕ ਕੌਰੀਡੋਰ, ਐਕਸਪ੍ਰੈੱਸਵੇਅ, ਲੌਜਿਸਟਿਕਸ ਪਾਰਕ ਨਿਊ ਇੰਡੀਆ ਦੀ ਪਹਿਚਾਣ ਬਣ ਰਹੇ ਹਨ”। ਪ੍ਰਧਾਨ ਮੰਤਰੀ ਗਤੀਸ਼ਕਤੀ 'ਤੇ ਰੌਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਇੱਕ ਰਾਸ਼ਟਰੀ ਪਲੈਟਫਾਰਮ ਹੈ, ਜਿਸ ਨੇ ਨੈਸ਼ਨਲ ਮਾਸਟਰ ਪਲਾਨ ਦਾ ਰੂਪ ਧਾਰ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪਲੈਟਫਾਰਮ 'ਤੇ ਸਰਕਾਰਾਂ, ਏਜੰਸੀਆਂ ਅਤੇ ਨਿਵੇਸ਼ਕਾਂ ਨਾਲ ਸਬੰਧਿਤ ਅਪਡੇਟ ਕੀਤੇ ਡੇਟਾ ਉਪਲਬਧ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅਸੀਂ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਧ ਪ੍ਰਤੀਯੋਗੀ ਲੌਜਿਸਟਿਕਸ ਬਜ਼ਾਰ ਬਣਾਉਣ ਦੇ ਉਦੇਸ਼ ਨਾਲ ਆਪਣੀ ਰਾਸ਼ਟਰੀ ਲੌਜਿਸਟਿਕਸ ਨੀਤੀ ਲਾਗੂ ਕੀਤੀ ਹੈ”।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਡਿਜੀਟਲ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਵੀ ਛੂਹਿਆ ਅਤੇ ਦੱਸਿਆ ਕਿ ਭਾਰਤ ਸਮਾਰਟਫੋਨ ਡਾਟਾ ਖਪਤ, ਗਲੋਬਲ ਫਿਨਟੈੱਕ ਅਤੇ ਆਈਟੀ-ਬੀਪੀਐੱਨ ਆਊਟਸੋਰਸਿੰਗ ਵੰਡ ਵਿੱਚ ਪਹਿਲੇ ਸਥਾਨ 'ਤੇ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਹਵਾਬਾਜ਼ੀ ਅਤੇ ਆਟੋ ਬਜ਼ਾਰ ਹੈ। ਆਲਮੀ ਵਿਕਾਸ ਦੇ ਅਗਲੇ ਪੜਾਅ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਭਾਰਤ ਹਰ ਪਿੰਡ ਨੂੰ ਔਪਟੀਕਲ ਫਾਈਬਰ ਨੈੱਟਵਰਕ ਪ੍ਰਦਾਨ ਕਰ ਰਿਹਾ ਹੈ, ਜਦਕਿ ਦੂਜੇ ਪਾਸੇ 5ਜੀ ਨੈੱਟਵਰਕ ਦਾ ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ 5ਜੀ, ਇੰਟਰਨੈੱਟ ਆਵ੍ ਥਿੰਗਸ ਅਤੇ ਏਆਈ ਦੀ ਮਦਦ ਨਾਲ ਹਰ ਉਦਯੋਗ ਅਤੇ ਉਪਭੋਗਤਾ ਲਈ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਇਹ ਸਿਰਫ ਭਾਰਤ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕਰੇਗਾ।
ਨਿਰਮਾਣ ਦੀ ਦੁਨੀਆ ਵਿੱਚ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਤਾਕਤ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਨੂੰ ਕ੍ਰੈਡਿਟ ਦਿੱਤਾ, ਜਿੱਥੇ 2.5 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਤਸਾਹਨ ਦੀ ਘੋਸ਼ਣਾ ਕੀਤੀ ਗਈ ਹੈ। ਦੁਨੀਆ ਭਰ ਦੇ ਨਿਰਮਾਤਾਵਾਂ ਵਿੱਚ ਇਸ ਦੀ ਪ੍ਰਸਿੱਧੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਹੁਣ ਤੱਕ 4 ਲੱਖ ਕਰੋੜ ਰੁਪਏ ਦਾ ਉਤਪਾਦਨ ਹੋਇਆ ਹੈ, ਜਿੱਥੇ ਮੱਧ ਪ੍ਰਦੇਸ਼ ਵਿੱਚ ਸੈਂਕੜੇ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਮੱਧ ਪ੍ਰਦੇਸ਼ ਨੂੰ ਇੱਕ ਬੜਾ ਫਾਰਮਾ ਅਤੇ ਟੈਕਸਟਾਈਲ ਹੱਬ ਬਣਾਉਣ ਵਿੱਚ ਪੀਐੱਲਆਈ ਸਕੀਮਾ ਦੀ ਮਹੱਤਤਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਐੱਮਪੀ (ਮੱਧ ਪ੍ਰਦੇਸ਼) ਆਉਣ ਵਾਲੇ ਨਿਵੇਸ਼ਕਾਂ ਨੂੰ ਪੀਐੱਲਆਈ ਸਕੀਮਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਤਾਕੀਦ ਕਰਦਾ ਹਾਂ।
ਹਰਿਤ ਊਰਜਾ ਸਬੰਧੀ ਭਾਰਤ ਦੀਆਂ ਇੱਛਾਵਾਂ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਕੁਝ ਦਿਨ ਪਹਿਲਾਂ ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਲਗਭਗ 8 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਸਿਰਫ਼ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਹੀ ਨਹੀਂ ਬਲਕਿ ਹਰਿਤ ਊਰਜਾ ਦੀਆਂ ਆਲਮੀ ਮੰਗਾਂ ਨੂੰ ਪੂਰਾ ਕਰਨ ਦਾ ਮੌਕਾ ਹੈ। ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਲਾਸ਼ੀ ਮਿਸ਼ਨ ਵਿੱਚ ਆਪਣੀ ਭੂਮਿਕਾ ਦੀ ਪੜਚੋਲ ਕਰਨ ਕਿਉਂਕਿ ਇਸ ਅਭਿਯਾਨ ਤਹਿਤ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਤਸਾਹਨ ਦਾ ਪ੍ਰਬੰਧ ਕੀਤਾ ਗਿਆ ਹੈ। ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਦੇ ਨਾਲ-ਨਾਲ ਇੱਕ ਨਵੀਂ ਗਲੋਬਲ ਸਪਲਾਈ ਚੇਨ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਸਿਹਤ, ਖੇਤੀਬਾੜੀ, ਪੋਸ਼ਣ, ਕੌਸ਼ਲ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ 'ਤੇ ਚਾਨਣਾ ਪਾਇਆ।
*****
ਡੀਐੱਸ/ਟੀਐੱਸ
(Release ID: 1890430)
Visitor Counter : 146
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam