ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸੜਕ ਸੁਰੱਖਿਆ ਸਪਤਾਹ 11 ਤੋਂ 17 ਜਨਵਰੀ 2023 ਤੱਕ ਆਯੋਜਿਤ ਹੋਵੇਗਾ

Posted On: 10 JAN 2023 7:14PM by PIB Chandigarh

ਭਾਰਤ ਸਰਕਾਰ ਦਾ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ 11 ਤੋਂ 17 ਜਨਵਰੀ 2023 ਤੱਕ “ਸਵੱਛਤਾ ਪਖਵਾੜਾ” ਦੇ ਤਹਿਤ ਸੜਕ ਸੁਰੱਖਿਆ ਸਪਤਾਹ ਮਨਾ ਰਿਹਾ ਹੈ। ਇਸ ਪਹਿਲ ਦਾ ਉਦੇਸ਼ ਸਾਰਿਆਂ ਦੇ ਹਿਤ ਵਿੱਚ ਸੁਰੱਖਿਅਤ ਸੜਕਾਂ ਦੀ ਜ਼ਰੂਰਤ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ। ਇੱਕ ਸਪਤਾਹ ਦੇ ਦੌਰਾਨ, ਆਮ ਜਨਤਾ ਦੇ ਦਰਮਿਆਨ ਸੜਕ ਸੁਰੱਖਿਆ ਦੇ ਸਬੰਧ ਵਿੱਚ ਜਾਗਰੂਕਤਾ ਵਧਾਈ ਜਾਵੇਗੀ ਅਤੇ ਸਾਰੇ ਹਿਤਧਾਰਕਾਂ ਨੂੰ ਸੜਕ ‘ਤੇ ਚਲਦੇ ਸਮੇਂ ਦੂਸਰਿਆਂ ਦੀ ਸੁਰੱਖਿਆ ਲਈ ਆਪਣੀ ਜ਼ਿੰਮੇਦਾਰੀ ਨਿਭਾਉਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਅਵਸਰ ‘ਤੇ ਪੂਰੇ ਦੇਸ਼ ਵਿੱਚ ਸੜਕ ਸੁਰੱਖਿਆ ਨਾਲ ਜੁੜੇ ਹੋਏ ਵਿਭਿੰਨ ਅਭਿਯਾਨਾਂ ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਸੜਕ ਦੁਰਘਟਨਾਵਾਂ ਦੇ ਕਾਰਨਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਰੋਕਣ ਦੇ ਉਪਾਵਾਂ ਨਾਲ ਸਬੰਧਿਤ ਵਿਭਿੰਨ ਜਾਗਰੂਕਤਾ ਅਭਿਯਾਨ ਸ਼ਾਮਲ ਹਨ। ਸਕੂਲ/ਕਾਲਜ ਦੇ ਵਿਦਿਆਰਥੀਆਂ, ਡ੍ਰਾਈਵਰਾਂ ਅਤੇ ਹੋਰ ਸਾਰੇ ਸੜਕ ਉਪਯੋਗਕਰਤਾਵਾਂ ਦੇ ਨਾਲ ਵਿਭਿੰਨ ਪ੍ਰੋਗਰਾਮ ਸੰਚਾਲਿਤ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ।

 

ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ ਰਾਜਧਾਨੀ ਦਿੱਲੀ ਵਿੱਚ ਅਨੇਕ ਥਾਵਾਂ ‘ਤੇ ਨੁਕੜ ਨਾਟਕ ਕਰਨ (ਸਟ੍ਰੀਟ ਸ਼ੋਅ) ਅਤੇ ਲੋਕਾਂ ਨੂੰ ਜਾਗਰੂਕ ਬਣਾਉਣ ਦੇ ਅਭਿਯਾਨ ਸਹਿਤ ਕਈ ਗਤੀਵਿਧੀਆਂ ਦਾ ਆਯੋਜਨ ਕਰੇਗਾ। ਇਸ ਦੇ ਇਲਾਵਾ, ਦਿੱਲੀ ਦੇ ਪੂਸਾ ਸਥਿਤ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈਏਆਰਆਈ) ਵਿੱਚ ਸਕੂਲੀ ਵਿਦਿਆਰਥੀਆਂ ਦੇ ਲਈ ਨਿਬੰਧ ਲੇਖਣ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ, ਸੜਕ ਸੁਰੱਖਿਆ ਖੇਤਰ ਵਿੱਚ ਸਕ੍ਰਿਯਤਾ ਦੇ ਨਾਲ ਕੰਮ ਕਰ ਰਹੇ ਕੋਰਪੋਰੇਟਸ / ਪੀਐੱਸਯੂ/ ਐੱਨਜੀਓ ਦੁਆਰਾ ਪ੍ਰਦਰਸ਼ਨੀ ਤੇ ਰੰਗਮੰਚ ਮੰਡਪ, ਵੌਕਥੌਨ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਚਰਚਾ/ਵਿਚਾਰ-ਵਟਾਂਦਰਾ ਵੀ ਆਯੋਜਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਸੜਕ ਨਿਰਮਾਣ ਕਾਰਜ ਵਿੱਚ ਲਗੀ ਹੋਈ ਐੱਨਐੱਚਏਆਈ, ਐੱਨਐੱਚਆਈਡੀਸੀਐੱਲ ਜਿਹੀ ਪ੍ਰਮੁੱਖ ਸੰਸਥਾਵਾਂ ਪੂਰੇ ਦੇਸ਼ ਵਿੱਚ ਯਾਤਾਯਾਤ ਨਿਯਮਾਂ ਤੇ ਵਿਵਸਥਾਵਾਂ ਦੇ ਅਨੁਪਾਲਨ, ਪੈਦਲ ਯਾਤਰੀਆਂ ਦੀ ਸੁਰੱਖਿਆ, ਵਾਹਨ ਚਾਲਕਾਂ ਦੇ ਲਈ ਆਈ ਚੈਕ-ਅੱਪ ਕੈਂਪ ਅਤੇ ਸੜਕ ਇੰਜੀਨੀਅਰਿੰਗ ਨਾਲ ਸਬੰਧਿਤ ਹੋਰ ਮੁੱਦਿਆਂ ਨਾਲ ਸਬੰਧਿਤ ਵਿਸ਼ੇਸ਼ ਅਭਿਯਾਨ ਸੰਚਾਲਿਤ ਕਰੇਗੀ।

 

ਮੰਤਰਾਲੇ ਨੇ ਸਾਰੇ ਸੰਸਦ ਮੈਂਬਰਾਂ, ਰਾਜ ਸਰਕਾਰਾਂ ਅਤੇ ਸਬੰਧਿਤ ਹਿਤਧਾਰਕਾਂ (ਕਾਰਪੋਰੇਟਸ, ਪੀਐੱਸਯੂ, ਐੱਨਜੀਓ ਆਦਿ) ਨੂੰ ਬੇਨਤੀ ਕੀਤੀ ਹੈ ਕਿ ਉਹ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਅਭਿਯਾਨ ਆਯੋਜਿਤ ਕਰਨ ਅਤੇ ਪ੍ਰਾਥਮਿਕ ਜ਼ਿੰਮੇਵਾਰੀ, ਸੜਕ ਸਬੰਧੀ ਨਿਯਮਾਂ ਤੇ ਕਾਨੂੰਨਾਂ ਦੇ ਬਾਰੇ ਜਾਣਕਾਰੀ ਦਾ ਪ੍ਰਸਾਰ ਸੁਨਿਸ਼ਚਿਤ ਕਰਕੇ ਇਸ ਆਯੋਜਨ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ। ਇਸ ਦੇ ਇਲਾਵਾ ਜ਼ਮੀਨੀ ਪੱਧਰ ‘ਤੇ ਸੜਕ ਸੁਰੱਖਿਆ ਨਾਲ ਸਬੰਧਿਤ ਹੋਰ ਗਤੀਵਿਧੀਆਂ, ਵਰਕਸ਼ਾਪਾਂ ਤੇ ਹਮਾਇਤੀ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਜਾਵੇ।

 

****

ਐੱਮਜੇਪੀਐੱਸ


(Release ID: 1890319) Visitor Counter : 181