ਰੇਲ ਮੰਤਰਾਲਾ
ਸੋਸ਼ਲ ਮੀਡੀਆ 'ਤੇ RPF 'ਚ ਕਾਂਸਟੇਬਲ ਦੀਆਂ 19800 ਅਸਾਮੀਆਂ ਦੀ ਫ਼ਰਜ਼ੀ ਭਰਤੀ ਨੋਟੀਫਿਕੇਸ਼ਨ ਬਾਰੇ ਸਪੱਸ਼ਟੀਕਰਨ
Posted On:
10 JAN 2023 6:31PM by PIB Chandigarh
ਰੇਲਵੇ ਸੁਰੱਖਿਆ ਬਲ (RPF) ਵਿੱਚ ਕਾਂਸਟੇਬਲ ਦੀਆਂ 19800 ਅਸਾਮੀਆਂ ਦੀ ਭਰਤੀ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਵਿੱਚ ਇੱਕ ਕਾਲਪਨਿਕ ਸੰਦੇਸ਼ ਪ੍ਰਸਾਰਿਤ ਜਾ ਰਿਹਾ ਹੈ। ਇਸ ਸਬੰਧ ਵਿੱਚ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਆਰਪੀਐੱਫ ਜਾਂ ਰੇਲਵੇ ਮੰਤਰਾਲੇ ਦੁਆਰਾ ਉਨ੍ਹਾਂ ਦੀਆਂ ਅਧਿਕਾਰਤ ਵੈੱਬਸਾਈਟਾਂ ਜਾਂ ਕਿਸੇ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਦੁਆਰਾ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਇਹ ਦੁਹਰਾਇਆ ਜਾਂਦਾ ਹੈ ਕਿ ਇਹ ਖ਼ਬਰ ਫ਼ਰਜ਼ੀ ਹੈ ਅਤੇ ਕਿਸੇ ਨੂੰ ਵੀ ਇਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ।
**********
(Release ID: 1890227)
Visitor Counter : 144