ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
324 ਕੋਵਿਡ ਪਾਜੀਟਿਵ ਸੈਂਪਲਾਂ ਦੀ ਸੇਂਟੀਨਲ ਸੀਕਵੇਂਸਿੰਗ ਰਾਹੀਂ ਕਮਿਊਨਿਟੀ ਵਿੱਚ ਸਭ ਤਰ੍ਹਾਂ ਦੇ ਓਮੀਕ੍ਰੌਨ ਵੈਰੀਐਂਟ ਦੀ ਉਪਸਥਿਤੀ ਦਾ ਪਤਾ ਚਲਿਆ
ਉਨ੍ਹਾਂ ਖੇਤਰਾਂ ਵਿੱਚ ਕਿਸੇ ਮੌਤ ਜਾਂ ਸੰਕ੍ਰਮਣ ਦੇ ਪ੍ਰਸਾਰ ਵਿੱਚ ਵਾਧੇ ਦੀ ਸੂਚਨਾ ਨਹੀਂ ਮਿਲੀ ਹੈ, ਜਿੱਥੇ ਇਨ੍ਹਾਂ ਵੈਰੀਐਂਟ ਦੀ ਉਪਸਥਿਤੀ ਦੀ ਜਾਣਕਾਰੀ ਮਿਲੀ ਸੀ
प्रविष्टि तिथि:
09 JAN 2023 7:27PM by PIB Chandigarh
ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਦੀ ਸੇਂਟੀਨਲ ਸਾਇਟਾਂ ਨੇ 29 ਦਸੰਬਰ, 2022 ਤੋਂ 7 ਜਨਵਰੀ, 2023 ਤੱਕ ਸੀਕਵੇਂਸਿੰਗ ਦੇ ਲਈ 324 ਕੋਵਿਡ 19 ਪਾਜੀਟਿਵ ਸੈਂਪਲਾਂ ਨੂੰ 22 ਆਈਐੱਨਐੱਸਏਸੀਓਜੀ ਪ੍ਰਯੋਗਸ਼ਾਲਾਵਾਂ ਵਿੱਚ ਭੇਜਿਆ ਸੀ। ਸਮੁਦਾਇਕ ਪੱਧਰ ’ਤੇ ਉਠਾਏ ਗਏ ਇਨ੍ਹਾਂ ਪਾਜੀਟਿਵ ਸੈਂਪਲਾਂ ਦੀ ਸੇਂਟੀਨਲ ਸੀਕਵੇਂਸਿੰਗ ਵਿੱਚ ਬੀਏ.2 ਵਰਗੇ ਸਾਰੇ ਓਮੀਕ੍ਰੋਨ ਵੈਰੀਐਂਟ ਅਤੇ ਬੀ.ਏ. 2.75, ਐਕਸਬੀਬੀ (37), ਬੀਕਿਊ.1 ਅਤੇ ਬੀਕਿਊ.1.1 (5) ਸਹਿਤ ਇਸ ਦੀ ਉਪ-ਵੰਸ਼ਾਵਲੀ ਦੀ ਉਪਸਥਿਤੀ ਦਾ ਪਤਾ ਚਲਿਆ ਹੈ। ਜਿਨ੍ਹਾਂ ਖੇਤਰਾਂ ਵਿੱਚ ਇਨ੍ਹਾਂ ਵੈਰੀਐਂਟ ਦੇ ਹੋਣ ਦੀ ਜਾਣਕਾਰੀ ਮਿਲੀ ਸੀ, ਉੱਥੋਂ ਕਿਸੇ ਮੌਤ ਜਾਂ ਸੰਕ੍ਰਮਣ ਦੇ ਪ੍ਰਸਾਰ ਵਿੱਚ ਵਾਧੇ ਦੀ ਸੂਚਨਾ ਨਹੀਂ ਮਿਲ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 24 ਦਸੰਬਰ, 2022 ਤੋਂ ਵਿਭਿੰਨ ਹਵਾਈ ਅੱਡਿਆਂ ’ਤੇ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦਾ ਅਚਨਚੇਤ ਟੈਸਟਿੰਗ ਸ਼ੁਰੂ ਕੀਤੀ ਹੈ। ਉਦੋਂ ਤੋਂ ਵਿਭਿੰਨ ਹਵਾਈ ਅੱਡਿਆਂ ’ਤੇ 7786 ਉਡਾਨਾਂ ਰਾਹੀਂ 13,57,243 ਅੰਤਰਰਾਸ਼ਟਰੀ ਯਾਤਰੀ ਭਾਰਤ ਆ ਚੁੱਕੇ ਹਨ, ਜਿਸ ਵਿੱਚੋਂ 29,113 ਯਾਤਰੀਆਂ ਨੂੰ ਆਰਟੀ-ਪੀਸੀਆਰ ਜਾਂਚ ਦੇ ਲਈ ਰੈਂਡਮਲੀ ਤਰੀਕੇ ਨਾਲ ਚੁਣਿਆ ਗਿਆ। ਕੁੱਲ 183 ਸੈਂਪਲ ਪਾਜਿਟਿਵ ਪਾਏ ਗਏ ਜਿਨ੍ਹਾਂ ਨੂੰ ਬਾਅਦ ਵਿੱਚ 13 ਆਈਐੱਨਐੱਸਏਸੀਓਜੀ ਪ੍ਰਯੋਗਸ਼ਾਲਾਵਾਂ ਵਿੱਚ ਸੰਪੂਰਨ ਜੀਨੋਮ ਸੀਕਵੇਂਸਿੰਗ ਦੇ ਲਈ ਭੇਜਿਆ ਗਿਆ । 50 ਸੈਂਪਲਾਂ ਦੀ ਸੀਕਵੈਂਸਿੰਗ ਵੈਰੀਐਂਟ ਸਹਿਤ ਓਮੀਕ੍ਰੋਨ ਅਤੇ ਇਸ ਦੀ ਉਪ-ਵੰਸ਼ਾਵਲੀ ਦਾ ਪਤਾ ਚਲਿਆ ਹੈ। ਐਕਸਬੀਬੀ (11), ਬੀਕਿਊ.1.1 (12) ਅਤੇ ਬੀਐੱਫ 7.4.1 (1) ਅੰਤਰਰਾਸ਼ਟਰੀ ਯਾਤਰੀਆਂ ਦੇ ਇਨ੍ਹਾਂ ਸੈਂਪਲਾਂ ਵਿੱਚ ਪਾਏ ਗਏ ਮੁੱਖ ਵੈਰੀਐਂਟ ਸਨ।
ਕੇਂਦਰੀ ਸਿਹਤ ਮੰਤਰਾਲਾ ਆਈਡੀਐੱਸਪੀ ਨੈਟਵਰਕ ਰਾਹੀਂ ਵਿਭਿੰਨ ਰਾਜਾਂ ਵਿੱਚ ਕੋਵਿਡ-19 ਦੀ ਸਥਿਤੀ ’ਤੇ ਵਿਸ਼ੇਸ਼ ਰੂਪ ਨਾਲ ਸੰਕ੍ਰਮਣ ਦੇ ਪ੍ਰਸਾਰ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਪ੍ਰਵਿਰਤੀ ’ਤੇ ਸਖ਼ਤ ਨਜ਼ਰ ਰੱਖ ਰਿਹਾ ਹੈ।
****
ਐੱਮਵੀ
(रिलीज़ आईडी: 1890008)
आगंतुक पटल : 114