ਰੱਖਿਆ ਮੰਤਰਾਲਾ
ਗਣਤੰਤਰ ਦਿਵਸ ਸਮਾਰੋਹ 2023: ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 126ਵੀਂ ਜਯੰਤੀ ਸਬੰਧੀ 23 ਅਤੇ 24 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਮਿਲਟਰੀਟੈਟੂ ਅਤੇ ਟ੍ਰਾਇਬਲ ਡਾਂਸ ਫੈਸਟੀਵਲ ਆਯੋਜਿਤ ਕੀਤਾ ਜਾਵੇਗਾ
Posted On:
07 JAN 2023 1:24PM by PIB Chandigarh
ਗਣਤੰਤਰ ਦਿਵਸ ਸਮਾਰੋਹ 2023 ਦੇ ਹਿੱਸੇ ਵਜੋਂ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 126ਵੀਂ ਜਨਮ ਵਰ੍ਹੇਗੰਢ (ਪਰਾਕ੍ਰਮ ਦਿਵਸ ਵਜੋਂ ਮਨਾਇਆ ਜਾਂਦਾ ਹੈ) ਨੂੰ ਮਨਾਉਣ ਲਈ, ਇੱਕ ਮਿਲਟਰੀ ਟੈਟੂ ਅਤੇ ਟ੍ਰਾਇਬਲ ਡਾਂਸ ਫੈਸਟੀਵਲ 'ਆਦੀ ਸ਼ੌਰਿਆ – ਪਰਵ ਪਰਾਕਰਮ ਕਾ' (Aadi Shaurya - Parv Parakram Ka’) 23 ਅਤੇ 24 ਜਨਵਰੀ, 2023 ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਦੋ ਰੋਜ਼ਾ ਫੈਸਟੀਵਲ ਹਥਿਆਰਬੰਦ ਬਲਾਂ ਦੀ ਤਾਕਤ ਅਤੇ ਭਾਰਤ ਦੇ ਕਬਾਇਲੀ ਸੱਭਿਆਚਾਰ ਦੀ ਨਸਲੀ ਸੁੰਦਰਤਾ ਨੂੰ ਪ੍ਰਦਰਸ਼ਿਤ ਕਰੇਗਾ। www.bookmyshow.com ਰਾਹੀਂ ਮੁਫ਼ਤ ਟਿਕਟਾਂ ਉਪਲਬਧ ਹਨ।
ਇਸ ਪ੍ਰੋਗਰਾਮ ਵਿੱਚ ਇੱਕ ਮਿਲਟਰੀ ਟੈਟੂ (ਪੈਰਾ ਮੋਟਰ ਗਲਾਈਡਿੰਗ, ਹੌਟ ਏਅਰ ਬੈਲੂਨ, ਹਾਰਸ ਸ਼ੋਅ, ਮੋਟਰਸਾਈਕਲ ਡਿਸਪਲੇ, ਏਅਰ ਵਾਰੀਅਰ ਡਰਿੱਲ, ਨੇਵੀ ਬੈਂਡ) ਅਤੇ ਦੇਸ਼ ਭਰ ਤੋਂ ਕਬਾਇਲੀ ਕਲਾਕਾਰਾਂ ਦੁਆਰਾ ਇੱਕ ਘੰਟਾ ਰਵਾਇਤੀ ਡਾਂਸ ਪੇਸ਼ਕਾਰੀਆਂ (ਖੁਖਰੀਡਾਂਸ, ਗੱਤਕਾ, ਮੱਲਖੰਬ, ਕਲਾਰੀਪਾਇਟੂ, ਥੰਗਟਾ) ਸ਼ਾਮਲ ਹਨ। ਗ੍ਰੈਂਡ ਫਿਨਾਲੇ ਵਿੱਚ ਮਸ਼ਹੂਰ ਗਾਇਕ ਸ਼੍ਰੀ ਕੈਲਾਸ਼ ਖ਼ੇਰ ਦੀ ਪੇਸ਼ਕਾਰੀ ਵੀ ਸ਼ਾਮਲ ਹੈ।
ਫੈਸਟੀਵਲ ਦਾ ਉਦੇਸ਼ ਦੇਸ਼ ਦੇ ਬਹਾਦਰਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣਾ ਹੈ, ਜੋ ਭਾਰਤ ਨੂੰ ਬਹੁਤ ਵਿਲੱਖਣ ਅਤੇ ਵਿਭਿੰਨ ਬਣਾਉਂਦੀ ਹੈ। ਇਸ ਦਾ ਉਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਬਹਾਦਰੀ ਦਾ ਇਕੱਠਿਆਂ ਜਸ਼ਨ ਮਨਾਉਣਾ; ਭਾਰਤ ਦੀ ਅਸਲ ਭਾਵਨਾ ਨੂੰ ਅਪਣਾਉਣਾ ਅਤੇ ਇੱਕ ਮਜ਼ਬੂਤ ਅਤੇ ਸਮ੍ਰਿੱਧ 'ਨਿਊ ਇੰਡੀਆ' ਬਣਾਉਣ ਲਈ ਆਪਣੀ ਵਚਨਬੱਧਤਾ ਦਾ ਨਵੀਨੀਕਰਨ ਕਰਨਾ ਹੈ। ਰਕਸ਼ਾ ਮੰਤਰਾਲਾ ਅਤੇ ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ ਸਾਂਝੇ ਤੌਰ 'ਤੇ ਇਸ ਸਮਾਗਮ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਭਾਰਤੀ ਕੋਸਟ ਗਾਰਡ ਤਾਲਮੇਲ ਏਜੰਸੀ ਦੀ ਭੂਮਿਕਾ ਵਿੱਚ ਹੈ।
************
ਏਬੀਬੀ/ਸੈਵੀ
(Release ID: 1890003)
Visitor Counter : 132