ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਪ੍ਰੀਜ਼ਾਈਡਿੰਗ ਅਫਸਰਾਂ ਦੀ 83ਵੀਂ ਆਲ ਇੰਡੀਆ ਕਾਨਫਰੰਸ ਦਾ ਉਦਘਾਟਨ ਕਰਨਗੇ

Posted On: 09 JAN 2023 2:33PM by PIB Chandigarh

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ, ਸ਼੍ਰੀ ਜਗਦੀਪ ਧਨਖੜ 11 ਜਨਵਰੀ, 2023 ਨੂੰ ਜੈਪੁਰ ਵਿੱਚ 83ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰਾਂ ਦੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। 

 

ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ (ਏਆਈਪੀਓਸੀ) ਭਾਰਤ ਵਿੱਚ ਵਿਧਾਨਮੰਡਲਾਂ (Legislatures) ਦੀ ਚੋਟੀ ਦੀ ਸੰਸਥਾ ਹੈ ਜਿਸ ਨੇ 2021 ਵਿੱਚ ਆਪਣੀ ਸ਼ਤਾਬਦੀ ਪੂਰੀ ਕੀਤੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਿਮਲਾ ਵਿੱਚ 2021 ਵਿੱਚ 82ਵੇਂ ਏਆਈਪੀਓਸੀ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ ਸੀ। ਪਹਿਲੀ ਕਾਨਫਰੰਸ ਵੀ 1921 ਵਿੱਚ ਸ਼ਿਮਲਾ ਵਿੱਚ ਹੋਈ ਸੀ।

 

ਇਹ ਚੌਥੀ ਵਾਰ ਹੈ ਕਿ ਜੈਪੁਰ ਸ਼ਹਿਰ ਵਿੱਚ ਇਹ ਕਾਨਫਰੰਸ ਕਰਵਾਈ ਜਾ ਰਹੀ ਹੈ। 

 

ਆਗਾਮੀ 83ਵੇਂ ਸੈਸ਼ਨ ਵਿੱਚ, ਦਿਨ ਭਰ ਚਲਣ ਵਾਲੀ ਆਪਣੀ ਚਰਚਾ ਦੌਰਾਨ ਸਮਕਾਲੀ ਪ੍ਰਸੰਗਿਕਤਾ ਦੇ ਨਿਮਨਲਿਖਿਤ ਵਿਸ਼ਿਆਂ 'ਤੇ ਫੋਕਸ ਕੀਤਾ ਜਾਵੇਗਾ -

  • ਲੋਕਤੰਤਰ ਦੀ ਜਨਨੀ ਵਜੋਂ ਜੀ-20 ਵਿੱਚ ਭਾਰਤ ਦੀ ਅਗਵਾਈ

  • ਸੰਸਦ ਅਤੇ ਵਿਧਾਨ ਸਭਾ ਨੂੰ ਵਧੇਰੇ ਪ੍ਰਭਾਵੀ, ਜਵਾਬਦੇਹ ਅਤੇ ਲਾਭਕਾਰੀ ਬਣਾਉਣ ਦੀ ਲੋੜ

  • ਡਿਜੀਟਲ ਸੰਸਦ ਦੇ ਨਾਲ ਰਾਜ ਵਿਧਾਨ ਸਭਾਵਾਂ ਦਾ ਏਕੀਕਰਣ

  • ਸੰਵਿਧਾਨ ਦੀ ਭਾਵਨਾ ਅਨੁਸਾਰ ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਦਰਮਿਆਨ ਸਦਭਾਵਨਾ ਵਾਲਾ ਰਿਸ਼ਤਾ ਬਣਾਏ ਰੱਖਣ ਦੀ ਲੋੜ

 

ਇਸ ਮੌਕੇ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਜਾਵੇਗਾ।

 

ਇਸ ਕਾਨਫਰੰਸ ਵਿੱਚ ਲੋਕ ਸਭਾ ਦੇ ਸਪੀਕਰ, ਮੁੱਖ ਮੰਤਰੀ ਰਾਜਸਥਾਨ, ਰਾਜ ਸਭਾ ਦੇ ਉਪ ਚੇਅਰਮੈਨ ਅਤੇ ਵਿਧਾਨ ਸਭਾਵਾਂ ਦੇ ਪ੍ਰੀਜ਼ਾਈਡਿੰਗ ਅਧਿਕਾਰੀ ਸ਼ਾਮਲ ਹੋਣਗੇ।

 

*********

 

ਐੱਮਐੱਸ/ਆਰਕੇ/ਆਰਸੀ


(Release ID: 1889928) Visitor Counter : 192