ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਡਿਜੀਟਲ ਇੰਡੀਆ ਪੁਰਸਕਾਰ-2022 ਪ੍ਰਦਾਨ ਕੀਤੇ


ਡਿਜੀਟਲ ਇਨੋਵੇਸ਼ਨਾਂ ਦਾ ਪ੍ਰਮੁੱਖ ਉਦੇਸ਼ ਸਮਾਜਿਕ ਨਿਆਂ ਹੋਣਾ ਚਾਹੀਦਾ ਹੈ: ਰਾਸ਼ਟਰਪਤੀ ਮੁਰਮੂ

Posted On: 07 JAN 2023 2:19PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਨਵੀਂ ਦਿੱਲੀ ਵਿੱਚ ਅੱਜ (7 ਜਨਵਰੀ, 2023) ਡਿਜੀਟਲ ਇੰਡੀਆ ਪੁਰਸਕਾਰਾਂ ਦੇ ਸੱਤਵੇਂ ਐਡੀਸ਼ਨ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ।

 

https://static.pib.gov.in/WriteReadData/userfiles/image/presidentSpeechAHWC.jpeg

 

ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਡਿਜੀਟਲ ਇੰਡੀਆ ਪੁਰਸਕਾਰ 2022 ਨਾ ਕੇਵਲ ਸਰਕਾਰੀ ਸੰਸਥਾਵਾਂ ਬਲਕਿ ਸਟਾਰਟਅੱਪਸ ਨੂੰ ਵੀ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਸਵੀਕਾਰ, ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੁਰਸਕਾਰ ਭਾਰਤ ਨੂੰ ਇੱਕ ਡਿਜੀਟਲ ਰੂਪ ਨਾਲ ਸਸ਼ਕਤ ਸਮਾਜ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ, ਜਿੱਥੇ ਡਿਜੀਟਲ ਸ਼ਾਸਨ ਪ੍ਰਣਾਲੀ ਦੇ ਪ੍ਰਭਾਵੀ ਉਪਯੋਗ ਨਾਲ ਲੋਕਾਂ ਦੀ ਸਮਰੱਥਾ ਦਾ ਪਤਾ ਚੱਲਦਾ ਹੈ। ਉਨ੍ਹਾਂ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਲਾਭ ਪ੍ਰਦਾਨ ਕਰਨ ਲਈ ਕੀਤੀਆਂ ਗਈਆਂ ਵਿਭਿੰਨ ਇਨੋਵੇਸ਼ਨਾਂ, ਨਾਗਰਿਕ ਸਸ਼ਕਤੀਕਰਣ ਅਤੇ ਡੇਟਾ ਸਾਂਝਾਕਰਨ ਮੰਚ ਤੋਂ ਲੈ ਕੇ ਵਪਾਰ ਕਰਨ ਵਿੱਚ ਅਸਾਨੀ ਨੂੰ ਦੇਖ ਕੇ ਪ੍ਰਸੰਨਤਾ ਹੋਈ ਹੈ।

 

https://static.pib.gov.in/WriteReadData/userfiles/image/grouppohoto5FTQ.jpeg

 

ਰਾਸ਼ਟਰਪਤੀ ਨੇ ਕਿਹਾ ਕਿ ਸਮਾਜਿਕ ਨਿਆਂ ਡਿਜੀਟਲ ਇਨੋਵੇਸ਼ਨਾਂ ਦਾ ਪ੍ਰਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਗਿਆਨ ਅਰਥਵਿਵਸਥਾ ਦੇ ਰੂਪ ਵਿੱਚ ਉਦੋਂ ਹੀ ਵਿਕਸਿਤ ਹੋਵੇਗਾ ਜਦੋਂ ਟੈਕਨੋਲੋਜੀ ਦੇ ਉਪਯੋਗ ਦੇ ਜ਼ਰੀਏ ਡਿਜੀਟਲ ਅਸਮਾਨਤਾ ਨੂੰ ਕਾਫੀ ਹੱਦ ਤੱਕ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਡਿਜੀਟਲ ਅੰਤਯੋਦਯ ਦੀ ਸਾਡੀ ਯਾਤਰਾ ਵਿੱਚ ਸਮਾਜ ਦੇ ਕਮਜ਼ੋਰ ਅਤੇ ਹਾਸ਼ੀਏ ’ਤੇ ਰਹਿ ਰਹੇ ਵਰਗਾਂ ਨੂੰ ਸ਼ਾਮਲ ਕਰਨ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਨੂੰ ਮਜ਼ਬੂਤ ਕਰਨ ਦਾ ਸਹੀ ਉਦਾਹਰਣ ਪੇਸ਼ ਕਰ ਰਿਹਾ ਹੈ।

https://static.pib.gov.in/WriteReadData/userfiles/image/WhatsAppImage2023-01-07at12.47.48PM(1)D3OU.jpeg

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਡਿਜੀਟਲ ਪਰਿਵਰਤਨ ਦੀ ਕਹਾਣੀ ਇਨੋਵੇਸ਼ਨ, ਲਾਗੂ ਕਰਨ ਅਤੇ ਸਮਾਵੇਸ਼ ਦੀ ਕਹਾਣੀ ਹੈ। ਉਨ੍ਹਾਂ ਨੇ ਦੁਨੀਆ ਨੂੰ ਜ਼ਿਆਦਾ ਪਹੁੰਚਯੋਗ ਅਤੇ ਨਿਆਂਸੰਗਤ ਸਥਾਨ ਬਣਾਉਣ ਲਈ ਨਵੇਂ ਸਮਾਧਾਨ ਖੋਜਣ ਲਈ ਸਹਿਯੋਗੀ ਮੰਚ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੂਚਨਾ ਟੈਕਨੋਲੋਜੀ ਕੰਪਨੀਆਂ ਨੇ ਦੁਨੀਆ ਨੂੰ ਭਾਰਤੀ ਪ੍ਰਤਿਭਾ ਦੀ ਕੀਮਤ ਦਾ ਅਹਿਸਾਸ ਕਰਾਉਣ ਵਿੱਚ ਜ਼ਿਕਰਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪ੍ਰਚੱਲਿਤ ਨੀਤੀਆਂ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਮੇਡ-ਇਨ-ਇੰਡੀਆ ਤਕਨੀਕਾਂ ਦਾ ਨਿਰਮਾਣ ਕਰਕੇ ਦੇਸ਼ ਨੂੰ ਸੌਫਟਵੇਅਰ ਅਤੇ ਹਾਰਡਵੇਅਰ ਉਤਪਾਦਾਂ ਲਈ ਆਲਮੀ ਮਹਾਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਈਕੋ ਸਿਸਟਮ ਨੂੰ ਸਮਰੱਥ ਬਣਾਉਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਨਵਾਂ ਗਿਆਨ, ਅੰਤਰਦ੍ਰਿਸ਼ਟੀ ਅਤੇ ਇਸ ਪ੍ਰਕਾਰ ਸਮਾਧਾਨ ਬਣਾਉਣ ਲਈ ਡੇਟਾ ਇੱਕ ਬੁਨਿਆਦ ਹੈ ਅਤੇ ਐਪਲੀਕੇਸ਼ਨਜ਼ ਦੇ ਪੂਰੇ ਨਵੇਂ ਖੇਤਰਾਂ ਵੱਲ ਲੈ ਜਾਂਦਾ ਹੈ। ਸਾਨੂੰ ਸਰਕਾਰੀ ਡੇਟਾ ਦੇ ਉਪਯੋਗ ਨੂੰ ਲੋਕਤਾਂਤਰਿਕ ਬਣਾਉਣ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਤਸ਼ਾਹੀ ਯੁਵਾ ਇਸ ਟੈਕਨੋਲੋਜੀ ਦਾ ਉਪਯੋਗ ਸਥਾਨਕ ਡਿਜੀਟਲ ਸਮਾਧਾਨ ਬਣਾਉਣ ਲਈ ਕਰ ਸਕਣ।

ਰਾਸ਼ਟਰਪਤੀ ਨੇ ਸਰਕਾਰੀ ਸੰਸਥਾਵਾਂ ਦੁਆਰਾ ਜ਼ਮੀਨੀ ਪੱਧਰ ’ਤੇ ਅਤੇ ਜਨਤਕ-ਨਿਜੀ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਣ ਲਈ ਸਟਾਰਟਅੱਪਸ ਦੇ ਸਹਿਯੋਗ ਨਾਲ ਕੀਤੀਆ ਗਈਆਂ ਨਵੀਆਂ ਪਹਿਲਾਂ ਨੂੰ ਦੇਖ ਕੇ ਪ੍ਰਸੰਨਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰੇ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਨਵੇਂ ਸਮਾਧਾਨ ਪੇਸ਼ ਕਰਨ ਲਈ ਖ਼ੁਦ ਲਈ ਚੁਣੌਤੀ ਪੇਸ਼ ਕਰਨੀ ਹੋਵੇਗੀ, ਚਾਹੇ ਉਹ ਨਿਆਂਪਾਲਿਕਾ ਹੋਵੇ, ਜ਼ਮੀਨ ਦੀ ਰਜਿਸਟ੍ਰੇਸ਼ਨ ਹੋਵੇ, ਖਾਦਾਂ ਹੋਣ ਜਾਂ ਜਨਤਕ ਵੰਡ ਪ੍ਰਣਾਲੀ ਹੋਵੇ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇਥੇ ਕਲਿੱਕ ਕਰੋ।

 

****

 

ਡੀਐੱਸ/ਐੱਸਐੱਚ


(Release ID: 1889545) Visitor Counter : 112