ਰੱਖਿਆ ਮੰਤਰਾਲਾ
ਭਾਰਤੀ ਹਵਾਈ ਸੈਨਾ ਅਤੇ ਜਾਪਾਨ ਏਅਰ ਸੈਲਫ਼ ਡਿਫੈਂਸ ਫ਼ੋਰਸ ਜਾਪਾਨ ਵਿੱਚ ਸੰਯੁਕਤ ਹਵਾਈ ਅਭਿਆਸ ਲਈ ਤਿਆਰ
प्रविष्टि तिथि:
07 JAN 2023 3:59PM by PIB Chandigarh
ਭਾਰਤ ਅਤੇ ਜਾਪਾਨ ਦੁਵੱਲੇ ਹਵਾਈ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਹਵਾਈ ਸੈਨਾ ਅਤੇ ਜਾਪਾਨ ਏਅਰ ਸੈਲਫ ਡਿਫੈਂਸ ਫੋਰਸ (ਜੇਏਐੱਸਡੀਐੱਫ) ਨੂੰ ਸ਼ਾਮਲ ਕਰਦੇ ਹੋਏ 12 ਜਨਵਰੀ, 2023 ਤੋਂ 26 ਜਨਵਰੀ, 2023 ਤੱਕ ਹਯਾਕੁਰੀ ਏਅਰ ਬੇਸ, ਜਾਪਾਨ ਵਿਖੇ ਸਾਂਝੇ ਹਵਾਈ ਅਭਿਆਸ 'ਵੀਰ ਗਾਰਡੀਅਨ-2023' ਨੂੰ ਆਯੋਜਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹਨ। ਹਵਾਈ ਅਭਿਆਸ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਵਿੱਚ ਚਾਰ ਐੱਸਯੂ-30 ਐੱਮਕੇਆਈ (Su-30 MKI), ਦੋ ਸੀ-17 (C-17) ਅਤੇ ਇੱਕ ਆਈਐੱਲ-78 (IL-78) ਜਹਾਜ਼ ਸ਼ਾਮਲ ਹੋਣਗੇ, ਜਦਕਿ ਜੇਏਐੱਸਡੀਐੱਫ ਚਾਰ ਐੱਫ-2 (F-2) ਅਤੇ ਚਾਰ ਐੱਫ-15 (F-15) ਜਹਾਜ਼ ਨਾਲ ਭਾਗ ਲਵੇਗੀ।

08 ਸਤੰਬਰ 2022 ਨੂੰ ਟੋਕੀਓ, ਜਾਪਾਨ ਵਿੱਚ ਹੋਈ ਦੂਜੀ 2+2 ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰ ਦੀ ਮੀਟਿੰਗ ਦੌਰਾਨ ਭਾਰਤ ਅਤੇ ਜਾਪਾਨ ਨੇ ਦੁਵੱਲੇ ਰੱਖਿਆ ਸਹਿਯੋਗ ਨੂੰ ਵਧਾਉਣ ਅਤੇ ਹੋਰ ਫੌਜੀ ਅਭਿਆਸਾਂ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਦਿੱਤੀ, ਜਿਸ ਵਿੱਚ ਪਹਿਲੇ ਸਾਂਝੇ ਲੜਾਕੂ ਜੈੱਟ ਅਭਿਆਸਾਂ ਦਾ ਆਯੋਜਨ ਵੀ ਸ਼ਾਮਲ ਹੈ, ਜੋ ਕਿ ਦੋਵਾਂ ਧਿਰਾਂ ਦਰਮਿਆਨ ਵਧ ਰਹੇ ਸੁਰੱਖਿਆ ਸਹਿਯੋਗ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਇਹ ਅਭਿਆਸ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਸਬੰਧਾਂ ਅਤੇ ਨਜ਼ਦੀਕੀ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਕਦਮ ਹੋਵੇਗਾ।

ਇਸ ਸ਼ੁਰੂਆਤੀ ਅਭਿਆਸ ਵਿੱਚ ਦੋਵਾਂ ਹਵਾਈ ਸੈਨਾਵਾਂ ਦਰਮਿਆਨ ਵੱਖ-ਵੱਖ ਹਵਾਈ ਜੰਗੀ ਅਭਿਆਸਾਂ ਦਾ ਸੰਚਾਲਨ ਸ਼ਾਮਲ ਹੋਵੇਗਾ। ਉਹ ਇੱਕ ਗੁੰਝਲਦਾਰ ਸਥਿਤੀ ਵਿੱਚ ਮਲਟੀ-ਡੋਮੇਨ ਹਵਾਈ ਯੁੱਧ ਦੇ ਮਿਸ਼ਨਾਂ ਨੂੰ ਅੰਜ਼ਾਮ ਦੇਣਗੇ ਅਤੇ ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨਗੇ। ਦੋਵੇਂ ਪਾਸਿਆਂ ਦੇ ਮਾਹਿਰ ਵੱਖ-ਵੱਖ ਕਾਰਜਸ਼ੀਲ ਪਹਿਲੂਆਂ 'ਤੇ ਆਪਣੀ ਮੁਹਾਰਤ ਸਾਂਝੀ ਕਰਨ ਲਈ ਵਿਚਾਰ-ਵਟਾਂਦਰਾ ਵੀ ਕਰਨਗੇ। ਅਭਿਆਸ 'ਵੀਰ ਗਾਰਡੀਅਨ' ਦੋਸਤੀ ਦੇ ਲੰਬੇ ਸਮੇਂ ਤੋਂ ਚੱਲ ਰਹੇ ਬੰਧਨ ਨੂੰ ਮਜ਼ਬੂਤ ਕਰੇਗਾ ਅਤੇ ਦੋਵਾਂ ਹਵਾਈ ਸੈਨਾਵਾਂ ਦਰਮਿਆਨ ਰੱਖਿਆ ਸਹਿਯੋਗ ਦੇ ਮੌਕਿਆਂ ਨੂੰ ਵਧਾਏਗਾ।
***
ਏਬੀਬੀ/ਏਐੱਮ/ਏਐੱਸ
(रिलीज़ आईडी: 1889459)
आगंतुक पटल : 231