ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪੰਜਾਬ ਦੇ ਮੋਹਾਲੀ ਵਿੱਚ ਨੈਸ਼ਨਲ ਜੀਨੋਮ ਐਡੀਟਿੰਗ ਐਂਡ ਟ੍ਰੇਨਿੰਗ ਸੈਂਟਰ (ਐੱਨਜੀਈਟੀਸੀ) ਦਾ ਉਦਘਾਟਨ ਕੀਤਾ
ਡਾ. ਜਿਤੇਂਦਰ ਸਿੰਘ ਨੇ 'ਇੰਟਰਨੈਸ਼ਨਲ ਕਾਨਫਰੰਸ ਔਨ ਫੂਡ ਐਂਡ ਨਿਊਟ੍ਰੀਸ਼ਨਲ ਸਕਿਉਰਿਟੀ 2023’ (iFANS-2023) ਦਾ ਉਦਘਾਟਨ ਵੀ ਕੀਤਾ
ਡਾ. ਜਿਤੇਂਦਰ ਸਿੰਘ ਨੇ ਕਿਹਾ, "ਭਾਰਤ ਵਿੱਚ ਐਗਰੀ-ਟੈੱਕ ਸਟਾਰਟ-ਅੱਪ ਦੀ ਨਿਵੇਕਲੀ ਸੰਭਾਵਨਾ ਹੈ ਅਤੇ ਇਸ ਸੰਕਲਪ ਨੂੰ ਸਫ਼ਲ ਬਣਾਉਣ ਲਈ ਦੇਸ਼ ਦੇ ਸਾਰੇ ਹਿਤਧਾਰਕਾਂ ਦੁਆਰਾ ਵਧੇਰੇ ਜਾਗਰੂਕਤਾ ਦੀ ਜ਼ਰੂਰਤ ਹੈ"
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ਜ਼ੋਰ ਦੇ ਕਾਰਨ, ਭਾਰਤ ਵਿੱਚ ਸਟਾਰਟ-ਅੱਪ ਮੁਹਿੰਮ ਨੇ ਗਤੀ ਫੜੀ ਹੈ ਅਤੇ ਅੱਜ ਤੱਕ ਦੇਸ਼ ਵਿੱਚ 80,000 ਤੋਂ ਵੱਧ ਸਟਾਰਟ-ਅੱਪ ਬਣੇ ਹਨ
ਸਟਾਰਟਅੱਪਸ ਦੀ ਗਿਣਤੀ ਵਿੱਚ ਇਹ ਵੱਡਾ ਉਛਾਲ ਐਗਰੀ ਅਤੇ ਬਾਇਓ-ਟੈੱਕ ਵਿੱਚ ਵੀ ਬਰਾਬਰ ਅਤੇ ਅਨੁਪਾਤਕ ਤੌਰ 'ਤੇ ਪ੍ਰਤੀਬਿੰਬਤ ਹੋਣਾ ਚਾਹੀਦਾ ਹੈ, ਕਿਉਂਕਿ ਇਸ ਖੇਤਰ ਨੂੰ ਭਾਰਤੀ ਉੱਦਮੀਆਂ ਅਤੇ ਨੌਜਵਾਨਾਂ ਦੁਆਰਾ ਪੂਰੀ ਤਰ੍ਹਾਂ ਖੋਜਿਆ ਜਾਣਾ ਅਤੇ ਇਸ ਦਾ ਲਾਭ ਲੈਣਾ ਅਜੇ ਬਾਕੀ ਹੈ
Posted On:
05 JAN 2023 5:35PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਸ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨੈਸ਼ਨਲ ਐਗਰੀ-ਫੂਡ ਬਾਇਓਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ) ਮੋਹਾਲੀ, ਪੰਜਾਬ ਵਿਖੇ "ਨੈਸ਼ਨਲ ਜੀਨੋਮ ਐਡੀਟਿੰਗ ਐਂਡ ਟ੍ਰੇਨਿੰਗ ਸੈਂਟਰ" ਦਾ ਉਦਘਾਟਨ ਕੀਤਾ।
ਕੇਂਦਰੀ ਮੰਤਰੀ ਨੇ ਉਸੇ 4-ਦਿਨਾ 'ਇੰਟਰਨੈਸ਼ਨਲ ਕਾਨਫਰੰਸ ਔਨ ਫੂਡ ਐਂਡ ਨਿਊਟ੍ਰੀਸ਼ਨਲ ਸਕਿਉਰਿਟੀ-2023’ (iFANS-2023) ਦਾ ਉਦਘਾਟਨ ਵੀ ਕੀਤਾ।
ਇਸ ਮੌਕੇ 'ਤੇ ਬੋਲਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਐਗਰੀ-ਟੈੱਕ ਸਟਾਰਟਅੱਪ ਦੀ ਨਿਵੇਕਲੀ ਸੰਭਾਵਨਾ ਹੈ ਅਤੇ ਇਸ ਸੰਕਲਪ ਨੂੰ ਸਫਲ ਬਣਾਉਣ ਲਈ ਦੇਸ਼ ਦੇ ਸਾਰੇ ਹਿਤਧਾਰਕਾਂ ਦੁਆਰਾ ਵਧੇਰੇ ਜਾਗਰੂਕਤਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ਜ਼ੋਰ ਸਦਕਾ ਸਟਾਰਟਅੱਪ ਲਹਿਰ ਨੇ ਭਾਰਤ ਵਿੱਚ ਗਤੀ ਪਕੜੀ ਹੈ ਅਤੇ 80,000 ਤੋਂ ਵੱਧ ਸਟਾਰਟਅੱਪ ਬਣਾਏ ਹਨ, ਜਿਨ੍ਹਾਂ ਦੀ ਗਿਣਤੀ 2014 ਤੋਂ ਪਹਿਲਾਂ ਸਿਰਫ਼ 350 ਸੀ।
ਮੰਤਰੀ ਨੇ ਕਿਹਾ, ਸਟਾਰਟਅੱਪਸ ਦੀ ਸੰਖਿਆ ਵਿੱਚ ਇਸ ਮਾਤਰਾ ਵਿੱਚ ਉਛਾਲ ਨੂੰ ਖੇਤੀ ਅਤੇ ਬਾਇਓ-ਟੈੱਕ ਵਿੱਚ ਵੀ ਬਰਾਬਰ ਅਤੇ ਅਨੁਪਾਤਕ ਰੂਪ ਵਿੱਚ ਪ੍ਰਤੀਬਿੰਬਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਖੇਤਰ ਦਾ ਭਾਰਤੀ ਉੱਦਮੀਆਂ ਅਤੇ ਨੌਜਵਾਨਾਂ ਦੁਆਰਾ ਪੂਰੀ ਤਰ੍ਹਾਂ ਖੋਜਿਆ ਜਾਣਾ ਅਤੇ ਲਾਭ ਉਠਾਉਣਾ ਬਾਕੀ ਹੈ। ਉਨ੍ਹਾਂ ਐਗਰੀ-ਟੈੱਕ ਉੱਦਮ ਵਿੱਚ ਲਾਹੇਵੰਦ ਆਜੀਵਿਕਾ ਅਤੇ ਆਮਦਨ ਦੇ ਮੌਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ 'ਤੇ ਜ਼ੋਰ ਦਿੱਤਾ।
"ਨੈਸ਼ਨਲ ਜੀਨੋਮ ਐਡੀਟਿੰਗ ਐਂਡ ਟ੍ਰੇਨਿੰਗ ਸੈਂਟਰ" (ਐੱਨਜੀਈਟੀਸੀ) ਜਿਸ ਦਾ ਅੱਜ ਉਦਘਾਟਨ ਕੀਤਾ ਗਿਆ, ਇਹ ਇੱਕ ਇੱਕ ਛੱਤ ਵਾਲੀ ਅਤਿ-ਆਧੁਨਿਕ ਸੁਵਿਧਾ ਹੈ ਜੋ ਕਿ ਸੀਆਰਆਈਐੱਸਪੀਆਰ-ਸੀਏਐੱਸ (CRISPR-Cas) ਕੜ੍ਹੀ ਵਾਲੀ ਜੀਨੋਮ ਸੋਧ ਸਮੇਤ ਵੱਖ-ਵੱਖ ਜੀਨੋਮ ਐਡੀਟਿੰਗ ਢੰਗ-ਤਰੀਕਿਆਂ ਨੂੰ ਅਨੁਕੂਲ ਬਣਾਉਣ ਲਈ ਖੇਤਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਰਾਸ਼ਟਰੀ ਮੰਚ ਵਜੋਂ ਕੰਮ ਕਰੇਗੀ। ਇਹ ਨੌਜਵਾਨ ਖੋਜਕਰਤਾਵਾਂ ਨੂੰ ਫਸਲਾਂ ਵਿੱਚ ਇਸ ਦੀ ਜਾਣਕਾਰੀ ਅਤੇ ਵਰਤੋਂ ਬਾਰੇ ਸਿਖਲਾਈ ਅਤੇ ਮਾਰਗਦਰਸ਼ਨ ਪ੍ਰਦਾਨ ਕਰਕੇ ਵੀ ਸ਼ਕਤੀ ਪ੍ਰਦਾਨ ਕਰੇਗਾ। ਮੌਜੂਦਾ ਜਲਵਾਯੂ ਪਰਿਦ੍ਰਿਸ਼ ਵਿੱਚ, ਬਦਲਦੇ ਵਾਤਾਵਰਣ ਦੀ ਸਥਿਤੀ ਵਿੱਚ ਬਿਹਤਰ ਪੋਸ਼ਣ ਅਤੇ ਸਹਿਣਸ਼ੀਲਤਾ ਲਈ ਫਸਲਾਂ ਵਿੱਚ ਸੁਧਾਰ ਕਰਨਾ ਇੱਕ ਮਹੱਤਵਪੂਰਨ ਚੁਣੌਤੀ ਹੈ। ਜੀਨੋਮ ਐਡੀਟਿੰਗ ਇੱਕ ਸ਼ਾਨਦਾਰ ਟੈਕਨੋਲੋਜੀ ਹੋ ਸਕਦੀ ਹੈ, ਜਿਸ ਨੂੰ ਭਾਰਤੀ ਖੋਜ ਫਸਲਾਂ ਵਿੱਚ ਲੋੜੀਂਦੇ ਗੁਣਾਂ ਦੀ ਪੇਸ਼ਕਸ਼ ਕਰਨ ਲਈ ਅਨੁਕੂਲ ਬਣਾ ਸਕਦੀ ਹੈ। ਐੱਨਏਬੀਆਈ ਨੇ ਯੋਗਤਾ ਦਿਖਾਈ ਹੈ ਅਤੇ ਜੀਨੋਮ ਐਡੀਟਿੰਗ ਟੂਲਸ ਨੂੰ ਕੇਲਾ, ਚਾਵਲ, ਕਣਕ, ਟਮਾਟਰ, ਮੱਕੀ ਅਤੇ ਮਿਲਟਸ ਸਮੇਤ ਫਸਲਾਂ ਦੀਆਂ ਵਿਸ਼ਾਲ ਸ਼੍ਰੇਣੀਆਂ ਤੱਕ ਫੈਲਾ ਸਕਦਾ ਹੈ।
ਖੁਰਾਕ ਅਤੇ ਪੋਸ਼ਣ ਸੁਰੱਖਿਆ 'ਤੇ ਅੰਤਰਰਾਸ਼ਟਰੀ ਕਾਨਫਰੰਸ (ਆਈਐੱਫਏਐੱਨਐੱਸ-2023) ਨੈਸ਼ਨਲ ਐਗਰੀ-ਫੂਡ ਬਾਇਓਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ), ਸੈਂਟਰ ਫੌਰ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈੱਸਿੰਗ (ਸੀਆਈਏਬੀ), ਨੈਸ਼ਨਲ ਇੰਸਟੀਟਿਊਟ ਆਵ੍ ਪਲਾਂਟ ਬਾਇਓਟੈਕਨੋਲੋਜੀ (ਐੱਨਆਈਪੀਬੀ) ਅਤੇ ਇੰਟਰਨੈਸ਼ਨਲ ਸੈਂਟਰ ਫੌਰ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੈਕਨੋਲੋਜੀ (ਆਈਸੀਜੀਈਬੀ) ਦੁਆਰਾ ਐੱਨਏਬੀਆਈ, ਮੋਹਾਲੀ ਵਿਖੇ ਸੰਯੁਕਤ ਤੌਰ 'ਤੇ ਆਯੋਜਿਤ ਕੀਤੀ ਜਾਵੇਗੀ। ਇਸ 4 ਦਿਨਾ ਕਾਨਫਰੰਸ ਵਿੱਚ ਗੱਲ 'ਤੇ ਵਿਚਾਰ ਕੀਤਾ ਜਾਵੇਗਾ ਕਿ ਕਿਵੇਂ ਜੀਨੋਮ ਐਡੀਟਿੰਗ ਦੇਸ਼ ਵਿੱਚ ਬਦਲਦੇ ਮੌਸਮ ਦੇ ਤਹਿਤ ਦੇਸ਼ ਦੀ ਭੋਜਨ ਅਤੇ ਪੋਸ਼ਣ ਸੁਰੱਖਿਆ ਨੂੰ ਵਧਾ ਸਕਦੀ ਹੈ। ਕਾਨਫਰੰਸ ਵਿੱਚ 15 ਵੱਖ-ਵੱਖ ਦੇਸ਼ਾਂ ਦੇ ਬੁਲਾਰਿਆਂ ਦੇ ਕਈ ਸੈਸ਼ਨ ਹੋਣਗੇ। ਉਹ ਆਪਣੀ ਖੋਜ ਦੇ ਪ੍ਰਮੁੱਖ ਖੇਤਰਾਂ ਵਿੱਚ ਵਨਸਪਤੀ ਵਿਗਿਆਨ ਵਿੱਚ ਆਪਣੇ ਯੋਗਦਾਨ ਰਾਹੀਂ ਅਨੁਭਵ ਸਾਂਝਾ ਕਰਨਗੇ। ਇਹ ਕਾਨਫਰੰਸ ਨਵੀਆਂ ਚੁਣੌਤੀਆਂ ਅਤੇ ਨਵੇਂ ਵਿਚਾਰਾਂ ਨੂੰ ਪ੍ਰਦਰਸ਼ਿਤ ਕਰੇਗੀ ਅਤੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਯੋਗਸ਼ਾਲਾਵਾਂ ਦੇ ਦਰਮਿਆਨ ਨਵੇਂ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਪੜਾਅ ਵਜੋਂ ਵੀ ਕੰਮ ਕਰੇਗੀ।
ਇਹ ਕਾਨਫਰੰਸ ਖੇਤੀਬਾੜੀ, ਭੋਜਨ, ਅਤੇ ਪੋਸ਼ਣ ਬਾਇਓਟੈਕਨੋਲੋਜੀ ਅਤੇ ਜੀਨੋਮ ਐਡੀਟਿੰਗ ਦੇ ਖੇਤਰਾਂ ਵਿੱਚ ਅੰਤਰਰਾਸ਼ਟਰੀ ਮਾਹਰਾਂ ਅਤੇ ਨੌਜਵਾਨ ਖੋਜਕਰਤਾਵਾਂ ਨੂੰ ਇੱਕ ਮੰਚ 'ਤੇ ਇਕੱਠਾ ਕਰੇਗੀ। ਕਾਨਫਰੰਸ ਦਾ ਵਿਸ਼ਾ ਭੋਜਨ ਅਤੇ ਪੋਸ਼ਣ ਸੁਰੱਖਿਆ ਇੱਕ ਵਿਸ਼ਵਵਿਆਪੀ ਮੰਗ ਮੱਦੇਨਜ਼ਰ ਨੌਜਵਾਨ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਇਸ ਤੱਥ 'ਤੇ ਵਿਚਾਰ ਕਰਦੇ ਹੋਏ ਪ੍ਰੇਰਿਤ ਕਰਨ ਲਈ ਢੁਕਵਾਂ ਹੈ। ਸੀਆਰਆਈਐੱਸਪੀਆਰ-ਸੀਏਐੱਸ9 (CRISPR-Cas9) ਦੀ ਵਰਤੋਂ ਕਰਦੇ ਹੋਏ ਜੀਨੋਮ ਐਡੀਟਿੰਗ ਜਿਹੇ ਉੱਨਤ ਬਾਇਓਟੈਕਨੋਲੋਜੀ ਟੂਲ ਵਿੱਚ ਇਨ੍ਹਾਂ ਲਕਸ਼ਾਂ ਨੂੰ ਟਿਕਾਊ ਢੰਗ ਨਾਲ ਪ੍ਰਾਪਤ ਕਰਨ ਦੀ ਸਮਰੱਥਾ ਹੈ। ਇਸ ਕਾਨਫਰੰਸ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 500 ਤੋਂ ਵੱਧ ਪ੍ਰਤੀਭਾਗੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਤੋਂ ਇਲਾਵਾ ਇਨ੍ਹਾਂ ਚਾਰ ਦਿਨਾਂ ਦੌਰਾਨ 80 ਬੁਲਾਰੇ (40 ਅੰਤਰਰਾਸ਼ਟਰੀ ਅਤੇ 40 ਰਾਸ਼ਟਰੀ) ਆਪਣਾ ਵਿਗਿਆਨਕ ਗਿਆਨ ਸਾਂਝਾ ਕਰਨਗੇ।
ਨੈਸ਼ਨਲ ਐਗਰੀ-ਫੂਡ ਬਾਇਓਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ), ਬਾਇਓਟੈਕਨੋਲੋਜੀ ਵਿਭਾਗ ਦੇ ਤਹਿਤ ਖੇਤੀਬਾੜੀ, ਭੋਜਨ ਅਤੇ ਪੋਸ਼ਣ ਸਬੰਧੀ ਬਾਇਓਟੈਕਨੋਲੋਜੀ ਇੰਟਰਫੇਸ 'ਤੇ ਖੋਜ ਗਤੀਵਿਧੀਆਂ 'ਤੇ ਕੇਂਦ੍ਰਿਤ ਇੱਕ ਰਾਸ਼ਟਰੀ ਸੰਸਥਾ ਹੈ। ਜੀਨੋਮ ਐਡੀਟਿੰਗ ਸਾਈਟ-ਸਪੇਸਿਫਿਕ ਜੀਨ ਮਿਊਟੇਸ਼ਨ/ਪਰਿਵਰਤਨ ਕਰਨ ਲਈ ਇੱਕ ਮਹੱਤਵਪੂਰਨ ਸਾਧਨ ਹੈ ਤਾਂ ਜੋ ਮਹੱਤਵਪੂਰਨ ਫਸਲੀ ਗੁਣਾਂ ਨੂੰ ਵਿਕਸਤ ਕੀਤਾ ਜਾ ਸਕੇ। ਇਨ੍ਹਾਂ ਮਿਊਟੇਸ਼ਨਸ ਵਿੱਚ ਕੁਦਰਤ-ਵਰਗੇ ਪਰਿਵਰਤਨ ਦੀ ਨਕਲ ਕਰਨ ਦੀ ਸਮਰੱਥਾ ਹੈ ਅਤੇ ਜੀਨੋਮ ਵਿੱਚ ਖ਼ਾਸ ਨਿਸ਼ਾਨਾ ਕੇਂਦ੍ਰਿਤ (ਟਾਰਗੇਟ ਸਪੇਸਿਫਿਕ) ਹੋ ਸਕਦਾ ਹੈ। ਮੌਜੂਦਾ ਜਲਵਾਯੂ ਪਰਿਦ੍ਰਿਸ਼ ਵਿੱਚ, ਬਦਲਦੇ ਵਾਤਾਵਰਣ ਦੀ ਸਥਿਤੀ ਵਿੱਚ ਬਿਹਤਰ ਪੋਸ਼ਣ ਅਤੇ ਸਹਿਣਸ਼ੀਲਤਾ ਲਈ ਫਸਲਾਂ ਵਿੱਚ ਸੁਧਾਰ ਕਰਨਾ ਇੱਕ ਮਹੱਤਵਪੂਰਨ ਚੁਣੌਤੀ ਹੈ। ਜੀਨੋਮ ਐਡੀਟਿੰਗ ਇੱਕ ਸ਼ਾਨਦਾਰ ਟੈਕਨੋਲੋਜੀ ਹੋ ਸਕਦੀ ਹੈ, ਜਿਸ ਨੂੰ ਭਾਰਤੀ ਖੋਜ ਫਸਲਾਂ ਵਿੱਚ ਲੋੜੀਂਦੇ ਗੁਣਾਂ ਦੀ ਪੇਸ਼ਕਸ਼ ਕਰਨ ਲਈ ਅਨੁਕੂਲ ਬਣਾ ਸਕਦੀ ਹੈ। ਐੱਨਏਬੀਆਈ ਨੇ ਯੋਗਤਾ ਦਿਖਾਈ ਹੈ ਅਤੇ ਜੀਨੋਮ ਐਡੀਟਿੰਗ ਟੂਲਸ ਨੂੰ ਕੇਲਾ, ਚਾਵਲ, ਕਣਕ, ਟਮਾਟਰ, ਮੱਕੀ ਅਤੇ ਮਿਲਟਸ ਸਮੇਤ ਫਸਲਾਂ ਦੀਆਂ ਵਿਸ਼ਾਲ ਸ਼੍ਰੇਣੀਆਂ ਤੱਕ ਫੈਲਾ ਸਕਦਾ ਹੈ।
<><><><>
ਐੱਸਐੱਨਸੀ/ਪੀਐੱਸ/ਆਰਆਰ
(Release ID: 1888996)
Visitor Counter : 117