ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ 2023 ਤੱਕ ਦੇਸ਼ ਵਿੱਚੋਂ ਕਾਲਾ ਅਜ਼ਾਰ ਦੇ ਖਾਤਮੇ ਦੀ ਸਮੀਖਿਆ ਕਰਨ ਲਈ ਰਾਜ ਸਰਕਾਰਾਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਰਾਜ ਸਰਕਾਰਾਂ ਇਸ ਬਿਮਾਰੀ ਦੇ ਖਾਤਮੇ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ; ਕੇਂਦਰ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ

ਕਾਲਾ ਅਜ਼ਾਰ ਦੇ ਮਾਮਲਿਆਂ ਵਿੱਚ 98.7% ਦੀ ਗਿਰਾਵਟ, 44,533 (2007) ਤੋਂ 834 (2022) ਮਾਮਲੇ ਦਰਜ ਹੋਏ

ਕੁੱਲ 632 (99.8 ਪ੍ਰਤੀਸ਼ਤ) ਸਥਾਨਕ ਬਲਾਕਾਂ ਨੇ ਮੁਕੰਮਲ ਖਾਤਮੇ ਦਾ ਟੀਚਾ ਪ੍ਰਾਪਤ ਕਰ ਲਿਆ ਹੈ

ਸਥਾਨਕ ਸ਼੍ਰੇਣੀ ਵਿੱਚ ਝਾਰਖੰਡ ਦੇ ਪਾਕੁਰ ਜ਼ਿਲ੍ਹੇ ਦਾ ਸਿਰਫ ਇੱਕ ਬਲਾਕ (ਲਿੱਟੀਪਾੜਾ)

Posted On: 04 JAN 2023 6:16PM by PIB Chandigarh

“ਭਾਰਤ 2023 ਤੱਕ ਕਾਲਾ ਅਜ਼ਾਰ ਨੂੰ ਦੇਸ਼ ਵਿੱਚੋਂ ਖ਼ਤਮ ਕਰਨ ਲਈ ਪ੍ਰਤੀਬੱਧ ਹੈ। 632 (99.8%) ਸਥਾਨਕ ਬਲਾਕ ਪਹਿਲਾਂ ਹੀ ਖਾਤਮੇ ਦੀ ਸਥਿਤੀ (<1 ਕੇਸ/10,000) ਹਾਸਲ ਕਰ ਚੁੱਕੇ ਹਨ। ਝਾਰਖੰਡ ਦੇ ਪਾਕੁਰ ਜ਼ਿਲ੍ਹੇ ਦਾ ਸਿਰਫ ਇੱਕ ਬਲਾਕ (ਲਿੱਟੀਪਾੜਾ) ਸਥਾਨਕ ਸ਼੍ਰੇਣੀ (1.23 ਕੇਸ/10,000 ਆਬਾਦੀ) ਵਿੱਚ ਹੈ।  ਅਸੀਂ ਝਾਰਖੰਡ ਵਿੱਚ ਖਾਤਮੇ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਰਾਜ ਸਰਕਾਰ ਅਤੇ ਹੋਰ ਹਿਤਧਾਰਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇਹ ਗੱਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਦੀ ਹਾਜ਼ਰੀ ਵਿੱਚ, ਚਾਰ ਮਹਾਮਾਰੀ ਵਾਲੇ ਰਾਜਾਂ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਕਾਲਾ ਅਜ਼ਾਰ ਬਿਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਹੀ। ਸਮੀਖਿਆ ਬੈਠਕ ਵਿੱਚ ਸ਼੍ਰੀ ਤੇਜਸਵੀ ਯਾਦਵ, ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ (ਬਿਹਾਰ), ਸ਼੍ਰੀ ਬ੍ਰਜੇਸ਼ ਪਾਠਕ, ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ (ਉੱਤਰ ਪ੍ਰਦੇਸ਼) ਅਤੇ ਸ਼੍ਰੀ ਬੰਨਾ ਗੁਪਤਾ, ਸਿਹਤ ਮੰਤਰੀ (ਝਾਰਖੰਡ), ਅਤੇ ਪੱਛਮੀ ਬੰਗਾਲ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। 

 


 

ਕੇਂਦਰੀ ਸਿਹਤ ਮੰਤਰੀ ਦੇ ਇਸ ਟਵੀਟ ਰਾਹੀਂ ਬੈਠਕ ਦੀ ਝਲਕ ਦੇਖੀ ਜਾ ਸਕਦੀ ਹੈ 



 

 

 


 

ਡਾ. ਮਨਸੁਖ ਮਾਂਡਵੀਆ ਨੇ ਖਾਤਮੇ ਦੇ ਟੀਚੇ ਨੂੰ ਪੂਰਾ ਕਰਨ ਲਈ ਰਾਜ ਸਰਕਾਰਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ "ਸਾਡੇ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਹੇਠ, ਸਾਡੇ ਸਾਰੇ ਨਾਗਰਿਕਾਂ ਲਈ ਸਿਹਤ ਨੂੰ ਯਕੀਨੀ ਬਣਾਉਣਾ ਸਾਡਾ ਲਕਸ਼ ਬਣਿਆ ਹੋਇਆ ਹੈ।"  ਸਰਕਾਰ ਨੇ 2023 ਤੱਕ ਕਾਲਾ ਅਜ਼ਰ ਦੇ ਖਾਤਮੇ ਲਈ ਕਈ ਕਦਮ ਚੁੱਕੇ ਹਨ। ਸਰਕਾਰ ਆਪਣੇ ਹਿਤਧਾਰਕਾਂ ਨਾਲ ਮਿਲ ਕੇ ਬਿਮਾਰੀ ਦਾ ਛੇਤੀ ਪਤਾ ਲਗਾਉਣ ਅਤੇ ਇਸ ਦੇ ਸਮੇਂ ਸਿਰ ਇਲਾਜ ਲਈ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਤਹਿਤ ਪੱਕੇ ਘਰ, ਗ੍ਰਾਮੀਣ ਬਿਜਲੀਕਰਣ, ਸਮੇਂ ਸਿਰ ਜਾਂਚ, ਇਲਾਜ, ਸਮੇਂ-ਸਮੇਂ 'ਤੇ ਉੱਚ-ਪੱਧਰੀ ਸਮੀਖਿਆ, ਰਾਜ/ਜ਼ਿਲ੍ਹੇ/ਬਲਾਕਾਂ ਨੂੰ ਪੁਰਸਕਾਰ ਵੰਡ ਰਾਹੀਂ ਪ੍ਰੋਤਸਾਹਨ ਦੇਣ ਜਿਹੀ ਦਖਲਅੰਦਾਜ਼ੀ

ਨਾਲ ਇੱਕ ਮਜ਼ਬੂਤ ​​ਈਕੋਸਿਸਟਮ ਨੂੰ ਯਕੀਨੀ ਬਣਾ ਰਹੀ ਹੈ।" ਭਾਰਤ ਸਰਕਾਰ ਸਰਗਰਮ ਕੇਸਾਂ ਦੀ ਪਛਾਣ, ਨਿਗਰਾਨੀ, ਇਲਾਜ, ਡਾਇਗਨੌਸਟਿਕ ਕਿੱਟਾਂ ਦੀ ਸਪਲਾਈ, ਦਵਾਈਆਂ, ਸਪਰੇਅ ਆਦਿ ਵਿੱਚ ਰਾਜਾਂ ਦਾ ਸਮਰਥਨ ਕਰ ਰਹੀ ਹੈ। 

 

ਡਾ. ਮਾਂਡਵੀਆ ਨੇ ਕਿਹਾ ਕਿ "ਹਾਲਾਂਕਿ ਇਹ ਪ੍ਰਸ਼ੰਸਾਯੋਗ ਹੈ ਕਿ ਸਥਾਨਕ ਸ਼੍ਰੇਣੀ ਵਾਲੇ ਰਾਜਾਂ ਦੁਆਰਾ ਟੀਚਾ ਦਖਲਅੰਦਾਜ਼ੀ ਲਾਗੂ ਕੀਤੀ ਜਾ ਰਹੀ ਹੈ, ਅਤੇ ਕੁਝ ਰਾਜਾਂ ਨੇ ਆਪਣੇ ਜ਼ਿਲ੍ਹਿਆਂ ਵਿੱਚ ਬਿਮਾਰੀ ਨੂੰ ਖ਼ਤਮ ਕਰ ਦਿੱਤਾ ਹੈ, ਇਸ ਲਾਭ ਨੂੰ ਕਾਇਮ ਰੱਖਣਾ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਵੀ ਬਰਾਬਰ ਮਹੱਤਵਪੂਰਨ ਹੈ ਕਿ ਕੇਸ 10,000 ਦੀ ਆਬਾਦੀ ਪਿਛੇ 1 ਕੇਸ ਤੋਂ ਘੱਟ ਰਹਿਣ। "  ਉਨ੍ਹਾਂ ਸਥਾਨਕ ਸ਼੍ਰੇਣੀ ਵਾਲੇ ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਕਿ ਉੱਚ-ਜੋਖਮ ਵਾਲੇ ਬਲਾਕਾਂ ਵਿੱਚ 0.5 ਪ੍ਰਤੀ 10000 ਆਬਾਦੀ ਦੀ ਰਿਪੋਰਟਿੰਗ ਘਟਨਾਵਾਂ ਦੀ ਨਿਯਮਿਤ ਸਮੀਖਿਆ ਅਤੇ ਮਾਈਕ੍ਰੋ-ਸਟ੍ਰੈਟੀਫੀਕੇਸ਼ਨ ਹੋਵੇ। ਉਨ੍ਹਾਂ ਸੁਝਾਅ ਦਿੱਤਾ "ਕਿਉਂਕਿ ਕਾਲਾ-ਅਜ਼ਾਰ ਸਮਾਜ ਦੇ ਹੇਠਲੇ ਸਮਾਜਿਕ-ਆਰਥਿਕ ਵਰਗਾਂ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਜਲਦ ਨਿਦਾਨ ਅਤੇ ਸੰਪੂਰਨ ਕੇਸ ਪ੍ਰਬੰਧਨ, ਮਨੁੱਖੀ ਸੰਸਾਧਨਾਂ ਦੀ ਸਮਰੱਥਾ ਨਿਰਮਾਣ ਦੇ ਨਾਲ ਏਕੀਕ੍ਰਿਤ ਨਿਯੰਤਰਣ ਅਤੇ ਨਿਗਰਾਨੀ ਨੂੰ ਜ਼ਮੀਨੀ ਪੱਧਰ 'ਤੇ ਲਿਆ ਜਾਣਾ ਚਾਹੀਦਾ ਹੈ।”  ਉਨ੍ਹਾਂ ਅੱਗੇ ਕਿਹਾ “ਜਨ-ਜਾਗਰੂਕਤਾ ਫੈਲਾਉਣ ਲਈ, ਲੰਬੇ ਸਮੇਂ ਤੋਂ ਬੁਖਾਰ, ਸੰਬੰਧਿਤ ਲੱਛਣਾਂ ਅਤੇ ਨਿਦਾਨ ਅਤੇ ਇਲਾਜ ਅਤੇ ਮੁਆਵਜ਼ੇ/ਪ੍ਰੇਰਨਾਵਾਂ ਤੱਕ ਮੁਫਤ ਪਹੁੰਚ ਸਬੰਧੀ ਸੰਦੇਸ਼ਾਂ ਬਾਰੇ ਜਾਣਕਾਰੀ, ਹੋਰ ਸਰਕਾਰੀ ਦਖਲਅੰਦਾਜ਼ੀ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਵਿਆਪਕ ਤੌਰ 'ਤੇ ਪ੍ਰਸਾਰਿਤ ਕਰਨ ਦੀ ਲੋੜ ਹੈ।”

 

ਡਾ. ਭਾਰਤੀ ਪ੍ਰਵੀਨ ਪਵਾਰ, ਰਾਜ ਮੰਤਰੀ (ਐੱਚਐੱਫਡਬਲਿਊ) ਨੇ ਰਾਜਾਂ ਦੀ ਉਨ੍ਹਾਂ ਦੇ ਪ੍ਰਯਤਨਾਂ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ “ਨੋਟੋਰੀਅਸ ਸੈਂਡਫਲਾਈ ਰਾਹੀਂ ਪ੍ਰਸਾਰਣ ਨੂੰ ਕਿਸੇ ਵੀ ਕੀਮਤ 'ਤੇ ਰੋਕਿਆ ਜਾਵੇ। ਪ੍ਰਭਾਵਿਤ ਵਿਅਕਤੀਆਂ ਦੁਆਰਾ ਜਲਦੀ ਰਿਪੋਰਟਿੰਗ ਨੂੰ ਸਮਰੱਥ ਬਣਾਉਣ ਲਈ ਸਰਕਾਰੀ ਸਿਹਤ ਸੁਵਿਧਾਵਾਂ 'ਤੇ ਮੁਫਤ ਉਪਲਬਧ ਲੱਛਣਾਂ, ਜਲਦੀ ਪਤਾ ਲਗਾਉਣ ਅਤੇ ਇਲਾਜ ਬਾਰੇ ਜਾਗਰੂਕਤਾ ਮੁਹਿੰਮਾਂ ਨੂੰ ਮਜ਼ਬੂਤ ​​ਕਰਨ ਦੀ ਲੋੜ ਹੈ।”

 

ਰਾਜਾਂ ਨੇ ਆਪੋ-ਆਪਣੇ ਰਾਜਾਂ ਵਿੱਚ ਬਿਮਾਰੀ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਸਰਵੋਤਮ ਪ੍ਰਥਾਵਾਂ ਨੂੰ ਵੀ ਸਾਂਝਾ ਕੀਤਾ। ਰਾਜ ਦੇ ਸਿਹਤ ਮੰਤਰੀਆਂ ਨੇ ਵਿਭਿੰਨ ਦਖਲਅੰਦਾਜ਼ੀਆਂ ਦੁਆਰਾ ਖੋਜ, ਨਿਗਰਾਨੀ, ਇਲਾਜ ਲਈ ਕੇਂਦਰ ਦੁਆਰਾ ਪ੍ਰਦਾਨ ਕੀਤੇ ਗਏ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਰਾਜਾਂ ਦੇ ਸਿਹਤ ਮੰਤਰੀਆਂ ਨੇ, ਜਿੱਥੇ ਖਾਤਮੇ ਦੀ ਸਥਿਤੀ ਪ੍ਰਾਪਤ ਕਰ ਲਈ ਗਈ ਹੈ, ਅੰਕੜਿਆਂ ਨੂੰ ਬਰਕਰਾਰ ਰੱਖਣ ਨੂੰ ਯਕੀਨੀ ਬਣਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕਰਨਾ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। 

 

ਕਾਲਾ ਅਜ਼ਰ ਦੇ ਗਲੋਬਲ ਕੇਸਾਂ ਵਿੱਚੋਂ ਲਗਭਗ 90% ਕੇਸ 2021 ਵਿੱਚ ਅੱਠ ਦੇਸ਼ਾਂ - ਬ੍ਰਾਜ਼ੀਲ, ਇਰੀਟਰੀਆ, ਇਥੋਪੀਆ, ਭਾਰਤ, ਕੀਨੀਆ, ਸੋਮਾਲੀਆ, ਦੱਖਣੀ ਸੂਡਾਨ ਅਤੇ ਸੁਡਾਨ ਵਿੱਚ ਦਰਜ ਕੀਤੇ ਗਏ ਸਨ, ਜਿਸ ਵਿੱਚ ਆਲਮੀ ਪੱਧਰ 'ਤੇ ਰਿਪੋਰਟ ਕੀਤੇ ਗਏ ਕੁੱਲ ਮਾਮਲਿਆਂ ਵਿੱਚ ਭਾਰਤ ਦਾ ਯੋਗਦਾਨ 11.5% ਹੈ। ਕਾਲਾ-ਆਜ਼ਾਰ ਚਾਰ ਮਹਾਮਾਰੀ ਵਾਲੇ ਰਾਜਾਂ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ 54 ਜ਼ਿਲ੍ਹਿਆਂ ਦੇ 633 ਬਲਾਕਾਂ ਵਿੱਚ ਮਹਾਮਾਰੀ ਹੈ। ਇਹ ਇਨ੍ਹਾਂ ਰਾਜਾਂ ਵਿੱਚ ਇੱਕ ਨੋਟੀਫਾਈਏਬਲ ਬਿਮਾਰੀ ਹੈ। ਵਰਤਮਾਨ ਵਿੱਚ ਕਾਲਾ-ਆਜ਼ਾਰ ਦੇ 90% ਤੋਂ ਵੱਧ ਮਾਮਲਿਆਂ ਵਿੱਚ ਬਿਹਾਰ ਅਤੇ ਝਾਰਖੰਡ ਦਾ ਯੋਗਦਾਨ ਹੈ। ਉੱਤਰ ਪ੍ਰਦੇਸ਼ (2019) ਅਤੇ ਪੱਛਮੀ ਬੰਗਾਲ (2017) ਰਾਜਾਂ ਨੇ ਬਲਾਕ ਪੱਧਰ 'ਤੇ ਆਪਣੇ ਖਾਤਮੇ ਦੇ ਟੀਚੇ ਪ੍ਰਾਪਤ ਕਰ ਲਏ ਹਨ।

 

ਇਸ ਮੌਕੇ ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ, ਸ਼੍ਰੀ ਰਾਜੀਵ ਮਾਂਝੀ, ਜੇਐੱਸ ਅਤੇ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਗੈਰ ਸਰਕਾਰੀ ਸੰਗਠਨਾਂ ਵਿੱਚ ਸੇਵਾ ਕਰ ਰਹੇ ਸੀਨੀਅਰ ਸਰਕਾਰੀ ਅਧਿਕਾਰੀ ਅਤੇ ਵਿਕਾਸ ਭਾਈਵਾਲ ਵੀ ਵਰਚੁਅਲੀ ਮੌਜੂਦ ਸਨ। 

 

 *********

 

ਐੱਮਵੀ



(Release ID: 1888846) Visitor Counter : 127


Read this release in: Telugu , English , Urdu , Hindi