ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

41ਵੇਂ ਆਈਆਈਟੀਐੱਫ ਵਿੱਚ ਖਾਦੀ ਇੰਡੀਆ ਪੈਵੇਲੀਅਨ ਵਿੱਚ ਵਿਦੇਸ਼ੀ ਰਾਜਦੂਤਾਂ ਨੂੰ ਆਕਰਸ਼ਿਤ ਕਰਦੀ ਖਾਦੀ ਦੀ ਵਿਸ਼ਵਵਿਆਪੀ ਲੋਕਪ੍ਰਿਯਤਾ


ਓਮਾਨ ਅਤੇ ਥਾਈਲੈਂਡ ਦੇ ਰਾਜਦੂਤਾਂ ਨੇ ਖਾਦੀ ਉਤਪਾਦਾਂ ਦੀ ਵਿਭਿੰਨਤਾ ਦੀ ਸ਼ਲਾਘਾ ਕੀਤੀ

Posted On: 18 NOV 2022 3:04PM by PIB Chandigarh

ਖਾਦੀ ਦੀ ਵਧਦੀ ਵਿਸ਼ਵਵਿਆਪੀ ਲੋਕਪ੍ਰਿਯਤਾ ਨੇ ਭਾਰਤ ਵਿੱਚ ਥਾਈਲੈਂਡ ਦੀ ਰਾਜਦੂਤ ਸ਼੍ਰੀਮਤੀ ਪਟਰਾਤ ਹੋਂਗਟੋਂਗ ਅਤੇ ਭਾਰਤ ਵਿੱਚ ਓਮਾਨ ਦੇ ਰਾਜਦੂਤ ਸ਼੍ਰੀ ਇਸਾ ਅਲਸ਼ਿਬਾਨੀ ਦਾ ਧਿਆਨ ਖਿੱਚਿਆ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ 41ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ-2022 ਵਿੱਚ ਖਾਦੀ ਇੰਡੀਆ ਪਵੇਲੀਅਨ ਦਾ ਦੌਰਾ ਕੀਤਾ ਇਨ੍ਹਾਂ ਰਾਜਦੂਤਾਂ ਨੇ ਖਾਦੀ ਦੀ ਵਧਦੀ ਵਿਸ਼ਵਵਿਆਪੀ ਲੋਕਪ੍ਰਿਯਤਾ ਦੀ ਸ਼ਲਾਘਾ ਕੀਤੀ ਅਤੇ ਖਾਦੀ ਪੈਵੇਲੀਅਨ ਦੇ ਸੈਲਫੀ ਪੁਆਇੰਟ 'ਤੇ ਮਹਾਤਮਾ ਗਾਂਧੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਤਸਵੀਰਾਂ ਨਾਲ ਸੈਲਫੀ ਲਈ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਨਿਦੇਸ਼ਕ (ਪ੍ਰਚਾਰ) ਸ਼੍ਰੀ ਸੰਜੀਵ ਪੋਸਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਦੋਵਾਂ ਰਾਜਦੂਤਾਂ ਨੇ ਖਾਦੀ ਇੰਡੀਆ ਪੈਵੇਲੀਅਨ ਵਿਖੇ ਉਤਪਾਦਾਂ ਦੀ ਵਿਆਪਕ ਵਿਭਿੰਨਤਾ ਅਤੇ ਖਾਦੀ ਕਾਰੀਗਰਾਂ ਦੀ ਸ਼ਾਨਦਾਰ ਕਾਰੀਗਰੀ ਦੀ ਸ਼ਲਾਘਾ ਕੀਤੀ

https://static.pib.gov.in/WriteReadData/userfiles/image/image001ZT8F.jpghttps://static.pib.gov.in/WriteReadData/userfiles/image/image002C8IH.jpg

ਰਾਜਦੂਤਾਂ ਨੇ ਚਰਖੇ 'ਤੇ ਸੂਤ ਕਤਾਈ, ਮਿੱਟੀ ਦੇ ਭਾਂਡੇ ਬਣਾਉਣ, ਅਗਰਬੱਤੀ ਅਤੇ ਹੱਥ ਨਾਲ ਬਣੇ ਕਾਗਜ਼ ਬਣਾਉਣ ਦਾ ਲਾਈਵ ਪ੍ਰਦਰਸ਼ਨ ਦੇਖਿਆ ਅਤੇ ਨਾਲ ਹੀ ਸ਼ਾਨਦਾਰ ਦਸਤਕਾਰੀ ਖਾਦੀ ਕੱਪੜੇ, ਰੈਡੀਮੇਡ ਕੱਪੜੇ, ਹੱਥ ਨਾਲ ਬਣੇ ਗਹਿਣੇ, ਹਰਬਲ ਸਿਹਤ ਦੇਖਭਾਲ ਉਤਪਾਦਾਂ ਅਤੇ ਕਈ ਗ੍ਰਾਮੀਣ ਉਦਯੋਗ ਉਤਪਾਦਾਂ ਦੇ ਹੋਰ ਸਟਾਲਾਂ ਦਾ ਦੌਰਾ ਕੀਤਾ

ਥਾਈ ਰਾਜਦੂਤ ਨੇ ਕਿਹਾ, “ਮੈਂ ਆਈਆਈਟੀਐੱਫ ਵਿੱਚ ਅਜਿਹੇ ਸ਼ਾਨਦਾਰ ਖਾਦੀ ਇੰਡੀਆ ਪੈਵੇਲੀਅਨ ਦੀ ਸਥਾਪਨਾ ਲਈ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਨੂੰ ਵਧਾਈ ਦਿੰਦਾ ਹਾਂ, ਜਿਸ ਨੇ ਖਾਦੀ ਕਾਰੀਗਰਾਂ ਨੂੰ ਆਪਣੇ ਉਤਪਾਦ ਵੇਚਣ ਲਈ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ ਖਾਦੀ ਭਾਰਤ ਅਤੇ ਥਾਈਲੈਂਡ ਦਰਮਿਆਨ ਇੱਕ ਵਿਸ਼ੇਸ਼ ਸਬੰਧ ਬਣਾਉਂਦਾ ਹੈ ਅਤੇ ਦੋਵੇਂ ਦੇਸ਼ ਦੁਨੀਆ ਭਰ ਵਿੱਚ ਖਾਦੀ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਆਉਣ ਦੇ ਢੰਗ-ਤਰੀਕਿਆਂ 'ਤੇ ਕੰਮ ਕਰਨਗੇ"

https://static.pib.gov.in/WriteReadData/userfiles/image/image003TJAZ.jpghttps://static.pib.gov.in/WriteReadData/userfiles/image/image004YM86.jpg

  

ਰਾਂਚੀ ਦੇ ਸੰਸਦ ਮੈਂਬਰ ਸ਼੍ਰੀ ਸੰਜੇ ਸੇਠ ਨੇ ਵੀ ਖਾਦੀ ਪਵੇਲੀਅਨ ਦਾ ਦੌਰਾ ਕੀਤਾ ਰਾਂਚੀ ਦੇ ਸੰਸਦ ਮੈਂਬਰ ਸ਼੍ਰੀ ਸੰਜੇ ਸੇਠ ਨੇ ਖਾਦੀ ਉਤਪਾਦਾਂ ਨੂੰ ਦੇਖਿਆ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸੈਲਫੀ ਪੁਆਇੰਟ 'ਤੇ ਸੈਲਫੀ ਵੀ ਕਲਿੱਕ ਕੀਤੀ

*****

ਐੱਮਜੇਪੀਐੱਸ



(Release ID: 1888789) Visitor Counter : 68