ਖਾਣ ਮੰਤਰਾਲਾ

ਖਣਿਜ ਖੋਜ ਲਈ 13 ਪ੍ਰਾਈਵੇਟ ਏਜੰਸੀਆਂ ਨੂੰ ਮਾਨਤਾ

Posted On: 08 NOV 2022 9:33AM by PIB Chandigarh

ਸਾਲ 2021 ਵਿੱਚ ਖਾਣ ਅਤੇ ਖਣਿਜ (ਵਿਕਾਸ ਅਤੇ ਨਿਯਮ) ਐਕਟ ਵਿੱਚ ਸੋਧ ਦੇ ਆਧਾਰ 'ਤੇ, ਖਣਿਜ ਖੇਤਰ ਵਿੱਚ ਖੋਜ ਲਈ ਕਿਊਸੀਆਈ-ਐੱਨਈਬੀਏਟੀ ਮਾਨਤਾ ਪ੍ਰਾਪਤ ਹੋਣ ਤੋਂ ਬਾਅਦ ਨਿੱਜੀ ਏਜੰਸੀਆਂ ਦੀ ਭਾਗੀਦਾਰੀ ਵੀ ਸੰਭਵ ਹੋਵੇਗੀ ਹੁਣ ਤੱਕ 13 ਪ੍ਰਾਈਵੇਟ ਏਜੰਸੀਆਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਕੇਂਦਰ ਸਰਕਾਰ ਨੇ ਇਸ ਨੂੰ ਸੂਚਿਤ ਵੀ ਕਰ ਦਿੱਤਾ ਹੈ ਖਣਿਜਾਂ ਦੀ ਖੋਜ ਵਿੱਚ ਲੱਗੀਆਂ ਸਰਕਾਰੀ ਏਜੰਸੀਆਂ ਦੀ ਕੁੱਲ ਗਿਣਤੀ 22 ਹੋ ਗਈ ਹੈ

ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਿਟੇਡ (ਐੱਮਈਸੀਐੱਲ) ਕੰਪਨੀ ਐੱਨਐੱਮਈਟੀ ਫੰਡਿੰਗ ਰਾਹੀਂ ਖਣਿਜ ਖੋਜ ਗਤੀਵਿਧੀਆਂ ਕਰ ਰਹੀ ਹੈ ਚੱਲ ਰਹੇ ਖੋਜ ਕਾਰਜਾਂ ਤੋਂ ਇਲਾਵਾ, ਐੱਮਈਸੀਐੱਲ ਕਾਰਵਾਈਯੋਗ ਬਲਾਕਾਂ ਲਈ ਰਿਪੋਰਟਾਂ ਅਤੇ ਹੋਰ ਦਸਤਾਵੇਜ਼ਾਂ ਦੀ ਤਿਆਰੀ ਲਈ ਰਾਜ ਦੇ ਡੀਜੀਐੱਮ/ਡੀਐੱਮਜੀ ਨੂੰ ਸਲਾਹਕਾਰ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਐੱਮਈਸੀਐੱਲ ਰਾਜਸਥਾਨ ਦੇ ਪੱਛਮੀ ਹਿੱਸੇ ਵਿੱਚ ਪੋਟਾਸ਼ ਦੇ ਭੰਡਾਰਾਂ ਦਾ ਜ਼ਰੂਰੀ ਅਧਿਐਨ ਕਰਨ ਲਈ ਰਾਜਸਥਾਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ

*****

ਏਕੇਐੱਨ/ਆਰਕੇਪੀ



(Release ID: 1888594) Visitor Counter : 99


Read this release in: English , Urdu , Hindi , Tamil