ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਰਾਇਣ ਰਾਣੇ ਨੇ ਰਾਸ਼ਟਰੀ ਅਨੁਸੂਚਿਤ ਜਨਜਾਤੀ ਹੱਬ ਯੋਜਨਾ ਦੇ ਤਹਿਤ ਉੱਚ ਅਧਿਕਾਰ ਪ੍ਰਾਪਤ ਨਿਗਰਾਨ ਕਮੇਟੀ (ਐਚਪੀਐਮਸੀ) ਦੀ 5ਵੀਂ ਮੀਟਿੰਗ ਦੀ ਕੀਤੀ ਪ੍ਰਧਾਨਗੀ 

Posted On: 04 NOV 2022 12:30PM by PIB Chandigarh

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ 3 ਨਵੰਬਰ,2022 ਨੂੰ ਨਵੀਂ ਦਿੱਲੀ ’ਚ ਰਾਸ਼ਟਰੀ ਅਨੁਸੂਚਿਤ ਜਾਤੀ ਜਨਜਾਤੀ ਹੱਬ ਯੋਜਨਾ ਦੇ ਤਹਿਤ ਉੱਚ ਅਧਿਕਾਰ ਪ੍ਰਾਪਤ ਨਿਗਰਾਨੀ ਕਮੇਟੀ (ਐਚਪੀਐਮਸੀ)  ਦੀ 5ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਵੀ ਮੌਜੂਦ ਸਨ।

ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ਼੍ਰੀ ਨਰਾਇਣ ਰਾਣੇ ਨੇ ਕਿਹਾ ਕਿ ਰਾਸ਼ਟਰੀ  ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਹੱਬ ਦਾ ਟੀਚਾ ਸੂਖਮ ਅਤੇ ਲਘੂ ਉਦਯੋਗਾਂ ਲਈ ਕੇਂਦਰ ਸਰਕਾਰ ਦੀ ਜਨਤਕ ਖਰੀਦ ਨੀਤੀ ਵਿੱਚ ਨਿਰਧਾਰਤ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਉੱਦਮੀਆਂ ਤੋਂ ਸੀਪੀਐਸਈ ਵਲੋਂ ਲਾਜ਼ਮੀ 4 ਪ੍ਰਤੀਸ਼ਤ ਖਰੀਦ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਐਸਸੀ/ਐਸਟੀ ਉੱਦਮੀਆਂ ਲਈ ਇੱਕ ਸਹਾਇਕ ਇਕੋਸਿਸਟਮ ਵਿਕਸਿਤ ਕਰਨਾ ਹੈ।ਉਨ੍ਹਾਂ ਨੇ ਯੋਜਨਾ ਦੇ ਐਗਜ਼ੀਕਿਊਸ਼ਨ ਦੇ ਬਾਅਦ ਅਨੁਸੂਚਿਤ ਜਾਤੀ ਜਨਜਾਤੀ ਉੱਦਮੀਆਂ ਤੋਂ ਖਰੀਦ ਵਿੱਚ ਮਹੱਤਵਪੂਰਨ ਵਾਧੇ ਦਾ ਵੀ ਜ਼ਿਕਰ ਕੀ ਤਾ।ਕੇਂਦਰੀ ਮੰਤਰੀ ਨੇ ਭਰੋਸਾ ਦਿੰਦਿਆਂ ਕਿਹਾ ਕਿ ਮੀਟਿੰਗ ਦੌਰਾਨ ਮੈਂਬਰਾਂ ਵੱਲੋਂ ਦਿੱਤੇ ਸਾਰੇ ਵਡਮੁੱਲੇ ਸੁਝਾਵਾਂ ’ਤੇ ਗੌਰ ਕੀਤਾ ਜਾਵੇਗਾ।

ਕੇਂਦਰੀ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਵੀ ਰਾਸ਼ਟਰੀ ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਹੱਬ ਯੋਜਨਾ ਦੀ ਪ੍ਰਗਤੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮੈਂਬਰਾਂ ਦੇ ਵਡਮੁੱਲੇ ਸੁਝਾਵਾਂ ਨੂੰ ਧਿਆਨ ’ਚ ਰੱਖਿਆ ਗਿਆ ਹੈ। ਮੀਟਿੰਗ ਵਿੱਚ ਐਚਪੀਐਮਸੀ ਦੇ ਮੈਂਬਰਾ ਨੇ ਹਿੱਸਾ ਲਿਆ, ਜਿਸ ਵਿੱਚ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਡੀਆਈਸੀਸੀਆਈ), ਟ੍ਰਾਈਬਲ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਟੀਆਈਸੀਸੀਆਈ), ਐਸੋਚੈਮ, ਬਿਜ਼ਨਸ ਐਸੋਸੀਏਸ਼ਨ ਨਾਗਾਲੈਂਡ (ਬੀਏਐਨ), ਸਮਾਜਿਕ ਨਿਆਂ ਅਤੇ ਸਸ਼ਕਤੀਕਰਨ, ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ ਨੀਤੀ ਆਯੋਗ ਆਦਿ ਦੇ ਨੁਮਾਇੰਦੇ ਸ਼ਾਮਲ ਸਨ।
 

**********



(Release ID: 1888586) Visitor Counter : 98