ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav g20-india-2023

ਯੂਆਈਡੀਏਆਈ ਆਧਾਰ ਵਿੱਚ ‘ਪਰਿਵਾਰ ਦੇ ਮੁਖੀ’ ਅਧਾਰਤ ਔਨਲਾਈਨ ਅੱਡਰੈੱਸ ਅਪਡੇਟ ਕਰਨ ਨੂੰ ਸਮਰੱਥ ਬਣਾਉਂਦਾ ਹੈ


ਨਿਵਾਸੀ ਆਪਣੇ ਪਰਿਵਾਰ ਦੇ ਮੁਖੀ (ਐੱਚਓਐੱਫ) ਦੀ ਸਹਿਮਤੀ ਨਾਲ ਆਧਾਰ ਵਿੱਚ ਅੱਡਰੈੱਸ ਨੂੰ ਔਨਲਾਈਨ ਅਪਡੇਟ ਕਰ ਸਕਦੇ ਹਨ

ਪਰਿਵਾਰ ਦਾ ਮੁਖੀ ਸੇਵਾ ਬੇਨਤੀ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਬੇਨਤੀ ਨੂੰ ਮਨਜ਼ੂਰ ਜਾਂ ਰੱਦ ਕਰ ਸਕਦਾ ਹੈ

ਪਰਿਵਾਰ ਦੇ ਮੁਖੀ ਅਧਾਰਤ ਔਨਲਾਈਨ ਅੱਡਰੈੱਸ ਅਪਡੇਟ ਕਰਨ ਨਾਲ ਉਨ੍ਹਾਂ ਵਸਨੀਕਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਦੇ ਆਪਣੇ ਨਾਂ ’ਤੇ ਸਹਾਇਕ ਦਸਤਾਵੇਜ਼ ਨਹੀਂ ਹਨ

Posted On: 03 JAN 2023 12:32PM by PIB Chandigarh

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਵ੍ ਇੰਡੀਆ (ਯੂਆਈਡੀਏਆਈ) ਨੇ ਪਰਿਵਾਰ ਦੇ ਮੁਖੀ ਦੀ ਸਹਿਮਤੀ ਨਾਲ ਆਧਾਰ ਵਿੱਚ ਅੱਡਰੈੱਸ ਔਨਲਾਈਨ ਅਪਡੇਟ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਇੱਕ ਨਿਵਾਸੀ ਦੋਸਤਾਨਾ ਸਹੂਲਤ ਦਿੱਤੀ ਹੈ।

ਆਧਾਰ ਵਿੱਚ ਪਰਿਵਾਰ ਦੇ ਮੁਖੀ ਆਧਾਰਿਤ ਔਨਲਾਈਨ ਅੱਡਰੈੱਸ ਅਪਡੇਟ ਕਰਨ ਦੀ ਸਹੂਲਤ ਕਿਸੇ ਨਿਵਾਸੀ ਦੇ ਉਨ੍ਹਾਂ ਰਿਸ਼ਤੇਦਾਰਾਂ (ਜਿਵੇਂ ਕਿ ਬੱਚੇ, ਜੀਵਨ ਸਾਥੀ, ਮਾਤਾ-ਪਿਤਾ ਆਦਿ) ਲਈ ਬਹੁਤ ਮਦਦਗਾਰ ਸਾਬਤ ਹੋਵੇਗੀ, ਜਿਨ੍ਹਾਂ ਕੋਲ ਆਪਣੇ ਆਧਾਰ ਵਿੱਚ ਪਤਾ ਅਪਡੇਟ ਕਰਨ ਲਈ ਆਪਣੇ ਨਾਂ ਦੇ ਸਹਾਇਕ ਦਸਤਾਵੇਜ਼ ਨਹੀਂ ਹਨ।

ਇਹ ਬਿਨੈਕਾਰ ਅਤੇ ਪਰਿਵਾਰ ਦੇ ਮੁਖੀ ਦੋਵਾਂ ਦੇ ਨਾਮ ਦਾ ਜ਼ਿਕਰ ਕਰਦੇ ਹੋਏ ਰਿਸ਼ਤੇ ਦਾ ਸਬੂਤ ਦਿੰਦੇ ਦਸਤਾਵੇਜ਼ ਜਿਵੇਂ ਕਿ ਰਾਸ਼ਨ ਕਾਰਡ, ਮਾਰਕਸ਼ੀਟ, ਵਿਆਹ ਸਰਟੀਫਿਕੇਟ, ਪਾਸਪੋਰਟ ਆਦਿ ਜਮ੍ਹਾਂ ਕਰਕੇ ਅਤੇ ਪਰਿਵਾਰ ਦੇ ਮੁਖੀ ਦੁਆਰਾ ਓਟੀਪੀ ਅਧਾਰਤ ਪ੍ਰਮਾਣੀਕਰਨ ਕਰਕੇ ਕੀਤਾ ਜਾ ਸਕਦਾ ਹੈ। ਜੇਕਰ ਰਿਸ਼ਤੇ ਦਾ ਸਬੂਤ ਦੇਣ ਵਾਲਾ ਦਸਤਾਵੇਜ਼ ਵੀ ਉਪਲਬਧ ਨਹੀਂ ਹੈ, ਤਾਂ ਯੂਆਈਡੀਏਆਈ ਨਿਵਾਸੀ ਨੂੰ ਯੂਆਈਡੀਏਆਈ ਨਿਰਧਾਰਤ ਫਾਰਮੈਟ ਵਿੱਚ ਪਰਿਵਾਰ ਦੇ ਮੁਖੀ ਦੁਆਰਾ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਾਉਣ ਦੀ ਸਹੂਲਤ ਦਿੰਦਾ ਹੈ।

ਦੇਸ਼ ਦੇ ਅੰਦਰ ਵੱਖ-ਵੱਖ ਕਾਰਨਾਂ ਕਰਕੇ ਲੋਕਾਂ ਦੁਆਰਾ ਸ਼ਹਿਰਾਂ ਅਤੇ ਕਸਬਿਆਂ ਨੂੰ ਬਦਲਣ ਨਾਲ, ਅਜਿਹੀ ਸਹੂਲਤ ਲੱਖਾਂ ਲੋਕਾਂ ਲਈ ਲਾਭਦਾਇਕ ਸਿੱਧ ਹੋਵੇਗੀ। ਇਹ ਚੋਣ ਯੂਆਈਡੀਏਆਈ ਦੁਆਰਾ ਨਿਰਧਾਰਤ ਕਿਸੇ ਵੀ ਵੈਧ ਪਤੇ ਦੇ ਸਬੂਤ ਦਸਤਾਵੇਜ਼ ਦੀ ਵਰਤੋਂ ਕਰਦੇ ਹੋਏ ਮੌਜੂਦਾ ਪਤਾ ਅੱਪਡੇਟ ਕਰਨ ਦੀ ਸਹੂਲਤ ਤੋਂ ਇਲਾਵਾ ਹੋਵੇਗੀ। 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਨਿਵਾਸੀ ਇਸ ਉਦੇਸ਼ ਲਈ ਪਰਿਵਾਰ ਦਾ ਮੁਖੀ ਹੋ ਸਕਦਾ ਹੈ ਅਤੇ ਇਸ ਪ੍ਰਕਿਰਿਆ ਰਾਹੀਂ ਆਪਣਾ ਪਤਾ ਆਪਣੇ ਰਿਸ਼ਤੇਦਾਰਾਂ ਨਾਲ ਸਾਂਝਾ ਕਰ ਸਕਦਾ ਹੈ।

‘ਮੇਰਾ ਆਧਾਰ’ ਪੋਰਟਲ (https://myaadhaar.uidai.gov.in) ਵਿੱਚ, ਕੋਈ ਨਿਵਾਸੀ ਔਨਲਾਈਨ ਅੱਡਰੈੱਸ ਅੱਪਡੇਟ ਕਰਨ ਦੀ ਮੰਗ ਕਰਦੇ ਹੋਏ ਇਸ ਵਿਕਲਪ ਦੀ ਚੋਣ ਕਰ ਸਕਦਾ ਹੈ। ਇਸ ਤੋਂ ਬਾਅਦ, ਨਿਵਾਸੀ ਨੂੰ ਪਰਿਵਾਰ ਦੇ ਮੁਖੀ ਦਾ ਆਧਾਰ ਨੰਬਰ ਦਰਜ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜੋ ਸਿਰਫ ਪ੍ਰਮਾਣਿਤ ਹੋਵੇਗੀ। ਪਰਿਵਾਰ ਦੇ ਮੁਖੀ ਦੀ ਢੁੱਕਵੀਂ ਨਿੱਜਤਾ ਬਣਾਈ ਰੱਖਣ ਲਈ ਪਰਿਵਾਰ ਦੇ ਮੁਖੀ ਦੇ ਆਧਾਰ ਦੀ ਕੋਈ ਹੋਰ ਜਾਣਕਾਰੀ ਸਕ੍ਰੀਨ ’ਤੇ ਪ੍ਰਦਰਸ਼ਿਤ ਨਹੀਂ ਕੀਤੀ ਜਾਵੇਗੀ।

ਪਰਿਵਾਰ ਦੇ ਮੁਖੀ ਦੇ ਆਧਾਰ ਨੰਬਰ ਦੀ ਸਫ਼ਲਤਾਪੂਰਵਕ ਪ੍ਰਮਾਣਿਕਤਾ ਤੋਂ ਬਾਅਦ, ਨਿਵਾਸੀ ਨੂੰ ਰਿਸ਼ਤੇ ਦਾ ਸਬੂਤ ਦਸਤਾਵੇਜ਼ ਅਪਲੋਡ ਕਰਨ ਦੀ ਲੋੜ ਹੋਵੇਗੀ।

ਸੇਵਾ ਲਈ ਨਿਵਾਸੀ ਨੂੰ 50/- ਰੁਪਏ ਦੀ ਫ਼ੀਸ ਅਦਾ ਕਰਨੀ ਪਵੇਗੀ। ਸਫ਼ਲ ਭੁਗਤਾਨ ਹੋਣ ’ਤੇ, ਇੱਕ ਸੇਵਾ ਬੇਨਤੀ ਨੰਬਰ (ਐੱਸਆਰਐੱਨ) ਨਿਵਾਸੀ ਨਾਲ ਸਾਂਝਾ ਕੀਤਾ ਜਾਵੇਗਾ, ਅਤੇ ਪਤੇ ਦੀ ਬੇਨਤੀ ਬਾਰੇ ਪਰਿਵਾਰ ਦੇ ਮੁਖੀ ਨੂੰ ਇੱਕ ਐੱਸਐੱਮਐੱਸ ਭੇਜਿਆ ਜਾਵੇਗਾ। ਪਰਿਵਾਰ ਦਾ ਮੁਖੀ ਬੇਨਤੀ ਨੂੰ ਪ੍ਰਵਾਨ ਕਰਨ ਅਤੇ ਸੂਚਨਾ ਪ੍ਰਾਪਤ ਕਰਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਮੇਰਾ ਆਧਾਰ ਪੋਰਟਲ ਵਿੱਚ ਲੌਗਇਨ ਕਰਕੇ ਆਪਣੀ ਸਹਿਮਤੀ ਦੇਵੇ, ਫਿਰ ਬੇਨਤੀ ’ਤੇ ਕਾਰਵਾਈ ਕੀਤੀ ਜਾਵੇਗੀ।

ਜੇਕਰ ਪਰਿਵਾਰ ਦਾ ਮੁਖੀ ਆਪਣਾ ਪਤਾ ਸਾਂਝਾ ਕਰਨ ਤੋਂ ਅਸਵੀਕਾਰ ਕਰਦਾ ਹੈ, ਜਾਂ ਐੱਸਆਰਐੱਨ ਬਣਾਉਣ ਦੇ ਨਿਰਧਾਰਤ 30 ਦਿਨਾਂ ਦੇ ਅੰਦਰ ਸਵੀਕਾਰ ਨਹੀਂ ਕਰਦਾ ਜਾਂ ਗੈਰ-ਮਨਜੂਰ ਕਰਦਾ ਹੈ, ਤਾਂ ਬੇਨਤੀ ਬੰਦ ਕਰ ਦਿੱਤੀ ਜਾਵੇਗੀ। ਇਸ ਵਿਕਲਪ ਰਾਹੀਂ ਪਤਾ ਅੱਪਡੇਟ ਕਰਨ ਦੀ ਮੰਗ ਕਰਨ ਵਾਲੇ ਨਿਵਾਸੀ ਨੂੰ ਇੱਕ ਐੱਸਐੱਮਐੱਸ ਰਾਹੀਂ ਬੇਨਤੀ ਦੇ ਬੰਦ ਹੋਣ ਬਾਰੇ ਸੂਚਿਤ ਕੀਤਾ ਜਾਵੇਗਾ। ਜੇਕਰ ਪਰਿਵਾਰ ਦੇ ਮੁਖੀ ਦੁਆਰਾ ਸਵੀਕਾਰ ਨਾ ਕੀਤੇ ਜਾਣ ਕਾਰਨ ਬੇਨਤੀ ਬੰਦ ਜਾਂ ਰੱਦ ਕਰ ਦਿੱਤੀ ਜਾਂਦੀ ਹੈ ਜਾਂ ਪ੍ਰਕਿਰਿਆ ਦੌਰਾਨ ਰੱਦ ਕਰ ਦਿੱਤੀ ਜਾਂਦੀ ਹੈ, ਤਾਂ ਬਿਨੈਕਾਰ ਨੂੰ ਫ਼ੀਸ ਵਾਪਸ ਨਹੀਂ ਕੀਤੀ ਜਾਵੇਗੀ।

************

ਆਰਕੇਜੇ/ ਬੀਕੇ(Release ID: 1888361) Visitor Counter : 77