ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸਮਾਜਿਕ ਨਿਆ ਅਤੇ ਸਸ਼ਕਤੀਕਰਣ ਮੰਤਰੀ ਨੇ ਭਾਰਤੀ ਨੇਤਰਹੀਣ ਕ੍ਰਿਕਟ ਟੀ-20 ਵਿਸ਼ਵ ਕੱਪ ਵਿਜੇਤਾ ਟੀਮ ਨਾਲ ਮੁਲਾਕਾਤ ਕੀਤੀ

प्रविष्टि तिथि: 22 DEC 2022 4:58PM by PIB Chandigarh

ਸਮਾਜਿਕ ਨਿਆ ਅਤੇ ਸਸ਼ਕਤੀਕਰਣ ਮੰਤਰੀ, ਡਾ. ਵੀਰੇਂਦਰ ਕੁਮਾਰ ਨੇ ਅੱਜ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਡੀਏਆਈਸੀ) ਵਿੱਚ ਭਾਰਤੀ ਨੇਤਰਹੀਣ ਕ੍ਰਿਕਟ ਟੀ-20 ਵਿਸ਼ਵ ਕੱਪ ਵਿਜੇਤਾ ਟੀਮ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਉਨ੍ਹਾਂ ਦੀ ਇਤਿਹਾਸਿਕ ਜਿੱਤ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਨੇਤਰਹੀਣ ਕ੍ਰਿਕਟ ਟੀਮ ਨੇ 17 ਦਸੰਬਰ 2022 ਨੂੰ ਕਰਨਾਟਕ ਦੇ ਬੰਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਆਯੋਜਿਤ ਹੋਏ

ਟੀ-20 ਕ੍ਰਿਕੇਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਬੰਗਲਾਦੇਸ਼ ਨੂੰ 120 ਰਣ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਦੇਸ਼ ਲਈ ਬਹੁਤ ਹੀ ਗਰਵ ਦੀ ਗੱਲ ਹੈ ਕਿ ਭਾਰਤ ਤੀਜੀ ਵਾਰ ਨੇਤਰਹੀਨ ਕ੍ਰਿਕੇਟ ਟੀ-20 ਵਿਸ਼ਵ ਕੱਪ ਦਾ ਵਿਜੇਤਾ ਬਣਿਆ ਹੈ। ਇਸ ਤੋਂ ਪਹਿਲੇ ਭਾਰਤ ਨੇ 2021 ਅਤੇ 2017 ਵਿੱਚ ਇਹ ਵਿਸ਼ਵ ਕੱਪ ਜਿੱਤਿਆ ਸੀ ਅਤੇ ਇਹ ਸਾਡੇ ਦੇਸ਼ ਦੀ ਲਗਾਤਾਰ ਤੀਜੀ ਜਿੱਤ ਹੈ। ਭਾਰਤ ਵਿੱਚ ਹੀ ਤਿੰਨਾਂ ਨੇਤਰਹੀਨ ਕ੍ਰਿਕੇਟ ਟੀ-20 ਵਿਸ਼ਵ ਕੱਪ ਦਾ ਆਯੋਜਿਤ ਕੀਤਾ ਗਿਆ ਹੈ। 

https://ci3.googleusercontent.com/proxy/J3ODJJsf83K6tczq3okU-y-fpxo2ZTGV5odBOlxF0PO7Ijr1D2bZSXZM1q5s4m99vIK3pyMjUmyHb728Xlc5nxsqroHzL2Nu22yRS9HnNUYDgTmileQ98e5wQg=s0-d-e1-ft#https://static.pib.gov.in/WriteReadData/userfiles/image/image001LNWP.jpg https://ci5.googleusercontent.com/proxy/PpeVx4LgpIaMr9EIc7LoqF_eEogd7pEJPbRPEMWSo4v66Q2f-wrmwq0CYD8fsu6XOY9RhTxHWF5PZ233SQRQyZdT69O_ZUCfP2eRI8Q9CabOHoI0n0XPl66boQ=s0-d-e1-ft#https://static.pib.gov.in/WriteReadData/userfiles/image/image002ELZ7.jpg

https://ci6.googleusercontent.com/proxy/w-mn-v_AKNag6yAtdD82HsQ5bWb4VS7dNr3qbKpiQ9Idy0cftz6PgqWBKMdciseSLIOqNfRNtJTux0Yru5N9tIXpUgbFFlHQJsROcKPNBxxFZrqxV-RR28wSSg=s0-d-e1-ft#https://static.pib.gov.in/WriteReadData/userfiles/image/image0035U06.jpg https://ci4.googleusercontent.com/proxy/GMFpb8buo8A3rBZ5rC_kvORixg16m6W5JHbcW_7u-uq8NfP1KduX4p-qNdbT2JCHcADZ5ztTqogZVP1oqrTYRakTbtclnT4wXxxvrxF50io4kOGAs_TKIL6_jQ=s0-d-e1-ft#https://static.pib.gov.in/WriteReadData/userfiles/image/image004ML6G.jpg

*****

ਐੱਮਜੀ/ਐੱਮਪੀ/ਡੀਕੇ


(रिलीज़ आईडी: 1886082) आगंतुक पटल : 149
इस विज्ञप्ति को इन भाषाओं में पढ़ें: English , Urdu , हिन्दी , Tamil