ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਬਾੜਮੇਰ ਵਿੱਚ 235.15 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ-25 ਅਪਗ੍ਰੇਡ ਅਤੇ ਪੁਨਰਵਾਸ ਕਾਰਜ ਨੂੰ ਮੰਜ਼ੂਰੀ ਦਿੱਤੀ
Posted On:
20 DEC 2022 3:33PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟਵੀਟ ਕਰਕੇ ਦੱਸਿਆ ਹੈ ਕਿ ਰਾਜਸਥਾਨ ਵਿੱਚ ਬਾੜਮੇਰ ਜ਼ਿਲ੍ਹੇ ਦੇ ਘਾਗਰਿਆ-ਮੁਨਾਬਾਵ ਸੈਕਸ਼ਨ ਦੇ ਪੇਵਡ ਸ਼ੋਲਡਰ ਦੇ ਨਾਲ ਐੱਨਐੱਚ-25 ਦੇ ਦੋ ਲੇਨ ਵਿਸਤਾਰ ਦੇ ਅਪਗ੍ਰੇਡ ਅਤੇ ਪੁਰਨਵਾਸ ਕਾਰਜ ਨੂੰ ਮੰਜ਼ੂਰੀ ਈਪੀਸੀ ਮੋਡ ਦੇ ਤਹਿਤ ਦੇ ਦਿੱਤੀ ਗਈ ਹੈ। ਇਸ ਦੀ ਲਾਗਤ 235.15 ਕਰੋੜ ਰੁਪਏ ਆਵੇਗੀ।
ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਰਾਜਸਥਾਨ ਦੇ ਪਿਛੜੇ ਜ਼ਿਲ੍ਹੇ ਤੋਂ ਹੋਕੇ ਗੁਜਰਦੀ ਹੈ। ਪ੍ਰੋਜੈਕਟ ਮਾਰਗ ਵਿੱਚ ਸੁਧਾਰ ਨਾਲ ਖੇਤਰ ਦਾ ਅਰਥਿਕ ਵਿਕਾਸ ਹੋਵੇਗਾ ਅਤੇ ਭੀੜ ਮੁਕਤ ਆਵਾਜਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਤੋਂ ਰਾਸ਼ਟਰੀ ਰਾਜਮਾਰਗ-68 (ਜੈਸਲਮੇਰ-ਬਾੜਮੇਰ-ਸਾਂਚੌਰ) ਰਾਸ਼ਟਰੀ ਰਾਜਮਾਰਗ-25 (ਜੋਧਪੁਰ –ਪਚਪਰਦਾ-ਬਾੜਮੇਰ) ਅਤੇ ਐੱਨਐੱਚ-925 (ਬਕਾਸਰ-ਗਗਡੀਆ) ਦੇ ਸੰਪਰਕ ਵਿੱਚ ਸੁਧਾਰ ਹੋਵੇਗਾ।
ਸ਼੍ਰੀ ਗਡਕਰੀ ਨੇ ਕਿਹਾ ਕਿ ਐੱਨਐੱਚ-25 (ਐਕਸਟੈਂਸ਼ਨ) ਮੁਨਾਬਾਵ-ਧਨਾਨਾ-ਤਨੋਟ (ਐੱਨਐੱਚ-70) ਨੂੰ ਜੋੜਨ ਵਾਲੀ ਅੰਤਰਰਾਸ਼ਟਰੀ ਸੀਮਾ ਦੇ ਸਮਾਨਾਂਤਰ ਚਲਣ ਵਾਲੇ ਭਾਰਤਮਾਲਾ ਸੜਕ ਨੈਟਵਰਕ ਨੂੰ ਲਿੰਕ ਦਿੰਦਾ ਹੈ। ਇਹ ਮੁਨਾਬਾਵ ਨੂੰ ਬਾੜਮੇਰ ਜ਼ਿਲ੍ਹਾ ਹੈੱਡਕੁਆਟਰ ਤੋਂ ਵੀ ਜੋੜਦਾ ਹੈ ਜਿੱਥੇ ਕਈ ਸੈਨਾ ਅੱਡੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਰਾਸ਼ਟਰੀ ਰਾਜਮਾਰਗ ਮੁਨਾਬਾਵ (ਅੰਤਰਰਾਸ਼ਟਰੀ ਸੀਮਾ) ਨੂੰ ਲੌਜਿਸਟਿਕਸ ਪ੍ਰਦਾਨ ਕਰਨ ਲਈ ਰਣਨੀਤਿਕ ਦ੍ਰਿਸ਼ਟੀ ਤੋਂ ਕਾਫੀ ਮੱਹਤਵਪੂਰਨ ਹੈ ਜੋ ਹੁਣ ਸਿੰਗਲ ਲੇਨ ਹੈ।
*************
ਐੱਮਜੇਪੀਐੱਸ
(Release ID: 1885453)
Visitor Counter : 96