ਖੇਤੀਬਾੜੀ ਮੰਤਰਾਲਾ
azadi ka amrit mahotsav

ਸਾਂਸਦਾਂ ਦੇ ਲਈ ਵਿਸ਼ੇਸ਼ ਲੰਚ ਦੇ ਮਾਧਿਅਮ ਰਾਹੀਂ ਪੋਸ਼ਕ-ਅਨਾਜ ਨੂੰ ਹੁਲਾਰਾ ਦੇਣ ਦੀ ਵੱਡੀ ਪਹਿਲ


ਸੰਸਦ ਪਰਿਸਦ ਵਿੱਚ ਮਿਲੇਟ੍ਸ ਡਿਨਰ ਵਿੱਚ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਅਤੇ ਸਾਂਸਦ ਹੋਏ ਸ਼ਾਮਲ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਅੰਤਰਰਾਸ਼ਟਰੀ ਪੋਸ਼ਕ-ਅਨਾਜ ਸਾਲ ਦੇ ਸਬੰਧ ਵਿੱਚ ਆਯੋਜਨ

Posted On: 20 DEC 2022 6:24PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਅੱਜ ਸੰਸਦ ਪਰਿਸਰ ਵਿੱਚ ਸਾਂਸਦਾਂ ਦੇ ਲਈ ‘ਵਿਸ਼ੇਸ਼ ਮਿਲੇਟ੍ਸ ਲੰਚ’ ਆਯੋਜਿਤ ਕਰਕੇ ਦੇਸ਼-ਦੁਨੀਆ ਵਿੱਚ ਮਿਲੇਟ੍ਸ ਨੂੰ ਹੁਲਾਰਾ ਦੇਣ ਦੀ ਵੱਡੀ ਪਹਿਲ ਕੀਤੀ ਗਈ। ਸਾਲ 2023 ਵਿੱਚ ਅੰਤਰਰਾਸ਼ਟਰੀ ਪੋਸ਼ਕ-ਅਨਾਜ ਸਾਲ ਮਨਾਉਣ ਦੀ ਤਿਆਰੀ ਦੀ ਦ੍ਰਿਸ਼ਟੀ ਤੋਂ, ਆਯੋਜਨ ਵਿੱਚ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸ਼੍ਰੀ ਜਗਦੀਪ ਧਨਖੜ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ, ਰਾਜ ਸਭਾ ਦੇ ਉਪ ਸਭਾਪਤੀ ਸ਼੍ਰੀ ਹਰਿਵੰਸ਼, ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ.ਡੀ. ਦੇਵਗੌੜਾ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਜੇ.ਪੀ. ਨੱਢਾ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ, ਸ਼੍ਰੀ ਮਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਸ਼੍ਰੀ ਅਧੀਰੰਜਨ ਚੌਧਰੀ, ਰਾਜ ਸਭਾ ਦੇ ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਸਮੇਤ ਹੋਰ ਮੰਤਰੀਆਂ ਅਤੇ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰਾਂ ਨੇ ਸ਼ਾਮਿਲ ਹੋ ਕੇ ਜਵਾਰ, ਬਾਜਰਾ, ਰਾਗੀ ਵਰਗੇ ਪੋਸ਼ਕ-ਅਨਾਜ ਤੋਂ ਤਿਆਰ ਵਿਅੰਜਨਾਂ ਦਾ ਸੁਆਦ ਲਿਆ ਅਤੇ ਦਿਲ ਖੋਲ੍ਹ ਕੇ ਇਨ੍ਹਾਂ ਦੀ ਅਤੇ ਸਮੁੱਚੇ ਆਯੋਜਨ ਦੀ ਤਾਰੀਫ ਕੀਤੀ ਅਤੇ ਮਿਲੇਟ੍ਸ ਈਅਰ ਦਾ ਸੁਆਗਤ ਕੀਤਾ। ਕੇਂਦਰੀ ਖੇਤਰੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਅਤੇ ਸੁਸ਼੍ਰੀ  ਸ਼ੋਭਾ ਕਰੰਦਲਾਜੇ ਨੇ  ਇਸ ਅਵਸਰ ’ਤੇ ਸਭ ਦਾ ਨਿੱਘਾ ਸੁਆਗਤ ਕੀਤਾ।

https://ci3.googleusercontent.com/proxy/WiMMVpK5b6capJXEP3JhsvrlLjFnEUg7mEx_4JakwB07khXZSmSKl7jDHjMWzSnm1R9Mx6DfO3gmwnG_G8UIzA6K4_5Nxg05g2R3Vd6wX-H8iFYbW-fWELL61w=s0-d-e1-ft#https://static.pib.gov.in/WriteReadData/userfiles/image/image001WYGT.jpg

 

ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਦੀ ਪਹਿਲ ਅਤੇ ਭਾਰਤ ਸਰਕਾਰ ਦੇ ਪ੍ਰਸਤਾਵ ’ਤੇ ਸੰਯੁਕਤ ਰਾਸ਼ਟਰ ਸੰਘ ਨੇ ਸਾਲ 2023 ਨੂੰ ਅੰਤਰਰਾਸ਼ਟਰੀ ਮਿਲੇਟ੍ਸ ਸਾਲ ਘੋਸ਼ਿਤ ਕੀਤਾ ਹੈ, ਜਿਸ ਨੂੰ ਦੇਸ਼ ਭਰ ਦੇ ਨਾਲ ਹੀ ਗਲੋਬਲ ਪੱਧਰ ’ਤੇ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ। ਇਸ ਦੀਆਂ ਤਿਆਰੀਆਂ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਜ਼ੋਰਾਂ ’ਤੇ ਚਲ ਰਹੀਆਂ ਹਨ। ਖੇਤੀ ਅਤੇ ਕਿਸਾਨ ਭਲਾਈ ਮੰਤਰਾਲਾ, ਮਿਲੇਟ੍ਸ ਦੀ ਮੰਗ ਅਤੇ ਸਵੀਕ੍ਰਿਤੀ ਨੂੰ ਵਧਾਉਣ ਦੇ ਉਦੇਸ਼ ਨਾਲ, ਇਸ ਦੇ ਵਿਸ਼ੇ ਵਿੱਚ ਜਾਗਰੂਕਤਾ ਦੇ ਪ੍ਰਸਾਰ ਦੇ ਲਈ ਸਭ ਦੇ ਨਾਲ ਮਿਲ ਕੇ ਅਨੇਕ ਕਦਮ ਉਠਾ ਰਿਹਾ ਹੈ।

https://ci3.googleusercontent.com/proxy/RNXaNE_fnsjadVSb06FT6mY-BvpKetPJ3Erh-c6zYWazKnrjM9J2HdmIHGOc_iCOiJt3xrib9sLxaa6CDWHRhyxGeUMCmfJgj3pozVAZHtRlVveTucVpe30TwA=s0-d-e1-ft#https://static.pib.gov.in/WriteReadData/userfiles/image/image002ENOB.jpg

ਕੇਂਦਰੀ ਮੰਤਰੀ ਤੋਮਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਚਾਹੁੰਦੇ ਹਨ ਸਾਡੇ ਪ੍ਰਾਚੀਨ ਪੋਸ਼ਕ-ਅਨਾਜ ਨੂੰ ਭੋਜਨ ਦੀ ਥਾਲੀ ਵਿੱਚ ਫਿਰ ਸਨਮਾਨਜਨਕ ਸਥਾਨ ਮਿਲੇ। ਨਾਲ ਹੀ, ਇਹ ਪਹਿਲ ਦੀਰਘਕਾਲ ਵਿੱਚ ਮਿਲੇਟ੍ਸ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਲਾਭਕਾਰੀ ਪ੍ਰਤੀਫਲ ਸੁਨਿਸ਼ਚਿਤ ਕਰੇਗੀ। 

https://ci5.googleusercontent.com/proxy/ui3BPsX6ImwWgh9iZhvJwhlC3S56S8KCOpWm_MXow8js0DcemIJEB8fre4NAHrcseYSqBQGwEBEO-tw897nv01y8dG7fWNaUxJedus1wig59M7f-SAdwBF1zVQ=s0-d-e1-ft#https://static.pib.gov.in/WriteReadData/userfiles/image/image003D5UW.jpg

 

ਇਹ ਉਤਸਵ ਸਾਲ ਮਨਾਉਣ ਦੀ ਪਹਿਲਾਂ ਤਿਆਰੀ ਦੇ ਮੱਦੇਨਜ਼ਰ ਮਿਲੇਟ੍ਸ ਤੋਂ ਬਣੇ ਸੁਆਦ ਵਿਅੰਜਨਾਂ ਦੇ ਨਾਲ ਸੰਸਦ ਪਰਿਸਰ ਵਿੱਚ ਡਿਨਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਕਰੀਬੀਆਂ ਵਿੱਚ ਮੰਤਰੀਆਂ-ਸਾਂਸਦਾਂ ਸਹਿਤ ਦੋਹਾਂ ਸਦਨਾਂ ਵਿੱਚ ਵਿਭਿੰਨ ਦਲਾਂ ਦੇ ਨੇਤਾਵਾਂ ਨੇ ਮਿਲੇਟ੍ਸ ਦਾ ਸੁਆਦ ਅਨੁਭਵ ਕੀਤਾ। ਲੰਚ ਵਿੱਚ ਭਾਰਤੀ ਪੋਸ਼ਕ-ਅਨਾਜ ਤੋਂ ਬਣਾਏ ਗਏ ਵਿਭਿੰਨ ਪ੍ਰਕਾਰ ਦੇ ਸ਼ਾਨਦਾਰ ਵਿਅੰਜਨਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਕਿਊਰੇਟਿਡ ਮਿਲੇਟ੍ਸ-ਅਧਾਰਿਤ ਬੁਫੇ ਦੇ ਤਹਿਤ ਕਈ ਆਈਟਮਾਂ ਪਰੋਸੀਆਂ ਗਈਆਂ।

 

https://ci4.googleusercontent.com/proxy/rKqyh82mhhMIezvEvcAum_Ha7Dlg-sSuGRTxGo6RYF5t-GpZMLWr4QxX3W1zMVH5dSLWV0DcrPBMACfhR-0gku3Uua-IRs0bf2DEJ702l9Y6Fdyq_Vp9YyWTlQ=s0-d-e1-ft#https://static.pib.gov.in/WriteReadData/userfiles/image/image004Y7JY.jpg

ਸੰਸਦ ਭਵਨ ਨੂੰ ਮਿਲੇਟ੍ਸ ਅਧਾਰਿਤ ਰੰਗੋਲੀ ਨਾਲ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ ਅਤੇ ਦੇਸ਼ ਭਰ ਦੀਆਂ ਪ੍ਰਾਥਮਿਕ ਪੋਸ਼ਕ-ਅਨਾਜ ਫਸਲਾਂ ਨੂੰ ਇੱਥੇ ਪ੍ਰਦਰਸ਼ਿਤ ਕੀਤਾ ਗਿਆ, ਜਿਸ ਦਾ ਅਵਲੋਕਨ ਉਪ ਰਾਸ਼ਟਰਪਤੀ, ਸ਼੍ਰੀ ਧਨਖੜ ਅਤੇ ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕੀਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਹੋਰ ਸਬੰਧਿਤ ਹਿਤਧਾਰਕਾਂ ਦੁਆਰਾ ਅੰਤਰਰਾਸ਼ਟਰੀ ਪੋਸ਼ਕ-ਅਨਾਜ ਸਾਲ ਦੇ ਲਈ ਵਿੰਭਿੰਨ ਪ੍ਰਚਾਰ ਪ੍ਰੋਗਰਾਮਾਂ ਦਾ ਇੱਕ ਚਿੱਤਰ ਕੋਲਾਜ ਵੀ ਇੱਥੇ ਪ੍ਰਦਰਸ਼ਿਤ ਕੀਤਾ ਗਿਆ। ਕਰਨਾਟਕ ਅਤੇ ਰਾਜਸਥਾਨ ਦੇ ਰਸੋਈਆਂ ਦੇ ਸਮੂਹਾਂ ਨੇ ਆਯੋਜਨ ਦੇ ਲਈ ਵਿਭਿੰਨ ਵਿਅੰਜਨ ਬਣਾਏ।

ਸੰਯੁਕਤ ਰਾਸ਼ਟਰ ਦੇ ਭੋਜਨ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੁਆਰਾ ਹਾਲ ਹੀ ਵਿੱਚ ਰੋਮ (ਇਟਲੀ) ਵਿੱਚ ਅੰਤਰਰਾਸ਼ਟਰੀ ਪੋਸ਼ਕ-ਅਨਾਜ ਸਾਲ ਦਾ ਸ਼ੁਭਰੰਭ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਭਾਰਤੀ ਵਫ਼ਦ ਸ਼ਾਮਲ ਹੋਇਆ ਸੀ। ਮਿਲੇਟ੍ਸ ਪ੍ਰਾਚੀਨ ਅਤੇ ਖੁਸ਼ਕ ਭੂਮੀ ਦੀਆਂ ਮਹੱਤਵਪੂਰਨ ਫਸਲਾਂ ਹਨ। ਛੋਟੇ ਦਾਨੇ ਵਾਲੀਆਂ ਇਨ੍ਹਾਂ ਅਤਿਅਧਿਕ ਪੌਸ਼ਟਿਕ ਅਨਾਜ-ਖਾਦ ਫਸਲਾਂ ਨੂੰ ਘੱਟ ਵਰਖਾ ਵਿੱਚ ਸੀਮਾਂਤ ਮਿੱਟੀ/ਘੱਟ ਉਪਜਾਈ ਮਿੱਟੀ ਅਤੇ ਖਾਦ ਅਤੇ ਟੀਕਨਾਸ਼ਕ ਵਰਗੇ ਇਨਪੁਟ ਦੀ ਘੱਟ ਮਾਤਰਾ ਵਿੱਚ ਉਗਾਇਆ ਜਾਂਦਾ ਹੈ। ਮਿਲੇਟ੍ਸ ਦਾ ਮੂਲ ਭਾਰਤ ਹੈ, ਜਿਨ੍ਹਾਂ ਦੀ ਪੋਸ਼ਕ-ਅਨਾਜ ਦੇ ਰੂਪ ਲੋਕਪ੍ਰਿਯਤਾ ਰਹੀ ਹੈ, ਕਿਉਂਕਿ ਆਮ ਕੰਮਕਾਜ ਦੇ ਲਈ ਇਹ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਦੇ ਹਨ। ਮਿਲੇਟ੍ਸ ਏਸ਼ੀਆ ਅਤੇ ਅਫਰੀਕਾ ਵਿੱਚ ਖੇਤੀ ਦੇ ਰੂਪ ਵਿੱਚ ਅਪਣਾਈ ਜਾਣ ਵਾਲੀ ਪਹਿਲੀ ਫਸਲ ਸੀ, ਜੋ ਬਾਅਦ ਵਿੱਚ ਵਿਸ਼ਵਭਰ ਵਿੱਚ ਵਿਕਸਿਤ ਸੱਭਿਅਤਾ ਦੇ ਲਈ ਮਹੱਤਵਪੂਰਨ ਅਨਾਜ ਸਰੋਤ ਦੇ ਰੂਪ ਵਿੱਚ ਫੈਲ ਗਈ।

 

https://ci4.googleusercontent.com/proxy/WCsFOiacScguHPrr_udGJaVFgZbFg2JPiKruHYI7s3NO_9yjp2ppTRHo7iwsIEKTZnaY-pVHUcIxWukUkFCLsHpRaYafaCJLVpxSYsVXw2b2rlPv9fw1sQYuqQ=s0-d-e1-ft#https://static.pib.gov.in/WriteReadData/userfiles/image/image005N311.jpg

 

 <><><><><>

ਐੱਸਐੱਨਸੀ/ਪੀਕੇ/ਐੱਮਐੱਸ


(Release ID: 1885444) Visitor Counter : 176


Read this release in: English , Urdu , Marathi , Odia