ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ –ਸੁਸ਼ਾਸਨ ਦੀ ਅੰਤਿਮ ਅਤੇ ਅਸਲੀ ਪਰੀਖਿਆ ਇਹ ਹੈ ਕਿ ਇਸ ਦਾ ਲਾਭ ਭਾਰਤ ਦੇ ਸਭ ਤੋਂ ਦੂਰ ਪਿੰਡ ਵਿੱਚ ਰਹਿਣ ਵਾਲੇ ਹਰ ਇੱਕ ਨਾਗਰਿਕ ਤੱਕ ਪਹੁੰਚਣ ਚਾਹੀਦਾ ਹੈ


ਕੇਂਦਰੀ ਮੰਤਰੀ ਨੇ 19 ਦਸੰਬਰ ਤੋਂ 25 ਦਸੰਬਰ, 2022 ਤੱਕ ਚੱਲਣ ਵਾਲੇ ਸੁਸ਼ਾਸਨ ਸਪਤਾਹ ਸਮਾਰੋਹ ਦਾ ਉਦਘਾਟਨ “ਪ੍ਰਸ਼ਾਸਨ ਗਾਂਵ ਕੀ ਔਰ” ਰਾਸ਼ਟਰਵਿਆਪੀ ਅਭਿਯਾਨ ਦੇ ਸ਼ੁਭਾਰੰਭ ਦੇ ਨਾਲ ਕੀਤਾ

Posted On: 19 DEC 2022 4:55PM by PIB Chandigarh
  • ਪ੍ਰਧਾਨ ਮੰਤਰੀ ਮੋਦੀ ਦੀ “ਗ੍ਰਾਮੀਣ ਉਤਥਾਨ” ਦੀ ਪਰਿਕਲਪਨਾ ਜਮੀਨੀ ਪੱਧਰ ‘ਤੇ ਵਾਸਤਵਿਕ ਵਿਕਾਸ ਦਾ ਮੁਲਾਂਕਣ ਕਰਨ ਲਈ ਇੱਕ ਪਰਿਣਾਮ-ਅਧਾਰਿਤ ਦ੍ਰਿਸ਼ਟੀਕੋਣ ‘ਤੇ ਬਲ ਦਿੰਦੀ ਹੈ: ਡਾ. ਜਿਤੇਂਦਰ ਸਿੰਘ

  • ਕੇਂਦਰੀ ਮੰਤਰੀ ਨੇ ਕਿਹਾ ਦੇਸ਼ ਦੇ ਕੋਲ ਅੰਤਿਮ ਕਤਾਰ ਵਿੱਚ ਖੜੇ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਕਾਫੀ ਸੰਸਾਧਨ ਹਨ ਅਤੇ ਸੁਸ਼ਾਸਨ ਦੇ ਰਾਹੀਂ ਇੱਛਤ ਪਰਿਣਾਮ ਪ੍ਰਾਪਤ ਕੀਤੇ ਜਾ ਸਕਦੇ ਹਨ

  • ਇਸ ਸਾਲ ਪ੍ਰਧਾਨ ਮੰਤਰੀ ਦੇ ਨਿਰਦੇਸ਼ ‘ਤੇ ਸਾਲ 2047 ਲਈ ਜ਼ਿਲ੍ਹੇ ਦੇ ਵਿਜ਼ਨ ਦਸਤਾਵੇਜ ਦੀ ਤਿਆਰੀ ਵਿੱਚ ਇੱਕ ਜ਼ਿਲ੍ਹੇ ਦੇ ਸੇਵਾਮੁਕਤ ਡੀਸੀ/ਡੀਐੱਮ ਨੂੰ ਸ਼ਾਮਲ ਕਰਨ ਲਈ ਜ਼ਿਲ੍ਹਾ @100 ਨਾਮ ਦਾ ਇੱਕ ਅਭਿਨਵ ਅਤੇ ਦੂਰਗਾਮੀ ਕਦਮ ਉਠਾਇਆ ਗਿਆ ਹੈ

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਰਾਜ ਮੰਤਰੀ ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 19 ਦਸੰਬਰ ਤੋਂ 25 ਦਸੰਬਰ, 2022 ਤੱਕ ਦੇਸ਼ਵਿਆਪੀ ਸੁਸ਼ਾਸਨ ਸਪਤਾਹ ਸਮਾਰੋਹ ਦਾ ਅੱਜ ਉਦਘਾਟਨ ਕੀਤਾ। ਇਸ ਦੇ ਤਹਿਤ “ਪ੍ਰਸ਼ਾਸਨ ਗਾਂਵ ਕੀ ਔਰ” ਅਭਿਯਾਨ ਦਾ ਰਾਸ਼ਟਰੀ ਸ਼ੁਭਾਰੰਭ ਵੀ ਕੀਤਾ ਗਿਆ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਸੁਸ਼ਾਸਨ ਦਾ ਅੰਤਿਮ ਅਤੇ ਅਸਲੀ ਟੈਸਟ ਇਹ ਹੈ ਕਿ  ਇਸ ਦਾ ਲਾਭ ਭਾਰਤ ਦੇ ਸਭ ਤੋਂ ਦੂਰ ਪਿੰਡ ਵਿੱਚ  ਰਹਿਣ ਵਾਲੇ ਹਰ ਇੱਕ ਨਾਗਰਿਕ ਤੱਕ ਪਹੁੰਚਣਾ ਚਾਹੀਦਾ ਹੈ। 

https://ci4.googleusercontent.com/proxy/9AcFnwsY52MFp-_sE-s9yDqTUQ7stu0MGUubV_DvvWX00MwvtP_s9Wqb8PwHQjVPXVwdlUQEZ7gJNGveAABF73uLmmG3Pw8alYByQjqHp3_Gd_gPHvUM0c874g=s0-d-e1-ft#https://static.pib.gov.in/WriteReadData/userfiles/image/image001SJS5.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ “ਗ੍ਰਾਮੀਣ ਉਤਥਾਨ” ਪਰਿਕਲਪਨਾ ਜਮੀਨ ‘ਤੇ ਵਾਸਤਵਿਕ ਵਿਕਾਸ ਦਾ ਮੁਲਾਂਕਣ ਕਰਨ ਲਈ ਇੱਕ ਪਰਿਣਾਮ-ਅਧਾਰਿਤ ਦ੍ਰਿਸ਼ਟੀਕੋਣ ‘ਤੇ ਬਲ ਦਿੰਦੀ ਹੈ। ਸ਼੍ਰੀ ਮੋਦੀ ਨੇ ਇੱਕ ਵਾਰ ਕਿਹਾ ਕਿ “ਅੰਤਯੋਦਯਾ ਦੀ ਸੱਚੀ ਭਾਵਨਾ ਵਿੱਚ ਅੰਤਿਮ ਕਤਾਰ ਵਿੱਚ ਖੜੇ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਦੇਸ਼ ਦੇ ਕੋਲ ਕਾਫੀ ਸੰਸਾਧਨ ਹਨ ਅਤੇ ਸੁਸ਼ਾਸਨ ਦੇ ਰਾਹੀਂ ਇੱਛਤ ਪਰਿਣਾਮ ਪ੍ਰਾਪਤ ਕੀਤੇ ਜਾ ਸਕਦੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗ੍ਰਾਮੀਣ ਭਾਰਤ ਦੇ ਟਿਕਾਊ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਯੋਜਨਾਵਾਂ ਨੂੰ ਵਾਸਤਵਿਕ ਰੂਪ ਤੋਂ ਹੇਠਲੇ ਪੱਧਰ ‘ਤੇ ਰਹਿਣ ਵਾਲੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਅਤੇ ਇੱਕ ਪਾਰਦਰਸ਼ੀ, ਪ੍ਰਭਾਵੀ ਅਤੇ ਜਵਾਬਦੇਹ ਤਰੀਕੇ ਨਾਲ ਨਵੀਨਤਮ ਤਕਨੀਕੀ ਸਾਧਨਾਂ ਦੇ ਰਾਹੀਂ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਵੱਡਾ ਸੁਪਨਾ ਪਿੰਡਾਂ ਨੂੰ ਸ਼ਾਮਿਲ ਕੀਤੇ ਬਿਨਾ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਮੰਤਰੀ ਮਹੋਦਯ ਨੇ ਰੇਖਾਂਕਿਤ ਕੀਤਾ ਕਿ ਗ੍ਰਾਮੀਣ ਅਤੇ ਅਣਗੌਲਿਆ ਖੇਤਰਾਂ ਦਾ ਵਿਕਾਸ ਮੋਦੀ ਸਰਕਾਰ ਦੀਆਂ ਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਰਿਹਾ ਹੈ ਅਤੇ ਸ਼ਹਿਰੀ ਅਤੇ ਗ੍ਰਾਮੀਣ  ਭਾਰਤ ਦਰਮਿਆਨ ਖਾਈ ਨੂੰ ਭਰਨਾ ਹੈ।

ਕੇਂਦਰੀ ਮੰਤਰੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਭਾਰਤ ਰਤਨ ਸਵਰਗੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸੁਸ਼ਾਸਨ ਦਿਵਸ ਅਤੇ ਸੁਸ਼ਾਸਨ ਸਪਤਾਹ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਨੀਤੀਗਤ ਸਿਧਾਂਤ ਅਪਣਾ ਕੇ ਵਾਜਪੇਈ ਜੀ ਦੇ ਦ੍ਰਿਸ਼ਟੀਕੋਣ ‘ਅਧਿਕਤਮ ਸ਼ਾਸਨ, ਨਿਊਨਤਮ ਸਰਕਾਰ’ ਨੂੰ ਲਾਗੂਕਰਨ ਕੀਤਾ ਹੈ। 

https://ci6.googleusercontent.com/proxy/Fbu4NgwH8Qf8AzaIeN8Cr0_R4DRKWBSauW4psRz_K85Gb5ZEduab8llGGV-6uroYSmk_cJ0nk9nOU2P4WB2N_XcZ8mfA7k9AuY6baslrle57cADuPekvnVZMRg=s0-d-e1-ft#https://static.pib.gov.in/WriteReadData/userfiles/image/image002JFFC.jpg

 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ‘ਤੇ ਇੱਕ ਜ਼ਿਲ੍ਹੇ ਦੇ ਸੇਵਾਮੁਕਤ ਡਿਪਟੀ ਕਮਿਸ਼ਨਰ/ਡਾਇਰੈਕਟਰ ਜਨਰਲ ਨੂੰ ਸਾਲ 2047 ਲਈ  ਜ਼ਿਲ੍ਹੇ ਦਾ ਵਿਜ਼ਨ ਦਸਤਾਵੇਜ ਜ਼ਿਲ੍ਹਾ @ 100 ਤਿਆਰ ਕਰਨ ਵਿੱਚ ਸ਼ਾਮਲ ਕਰਨ ਦੇ ਲਈ ਇੱਕ ਅਭਿਨਵ ਅਤੇ ਦੁਰਗਾਮੀ ਕਦਮ ਉਠਾਇਆ ਗਿਆ ਹੈ। ਉਨ੍ਹਾਂ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਰਾਸ਼ਟਰ ਉਦੋ ਵਿਕਸਿਤ ਹੋ ਸਕਦਾ ਹੈ ਜਦ ਦੇਸ਼ ਦੇ ਸਾਰੇ ਜ਼ਿਲ੍ਹੇ ਆਪਣੀ ਬਿਲਟ-ਇਨ ਸ਼ਕਤੀਆਂ ਦਾ ਲਾਭ ਉਠਾਉਂਦੇ ਹੋਏ ਇੱਕ ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਵਿਕਾਸ ਕਰਨ ਦਾ ਟੀਚਾ ਰੱਖਦੇ ਹਨ।

 ‘ਪ੍ਰਸ਼ਾਸਨ ਗਾਂਵ ਕੀ ਔਰ’ 2022 ਜਨ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਸੇਵਾ ਵੰਡ ਵਿੱਚ ਸੁਧਾਰ ਲਈ ਇੱਕ ਰਾਸ਼ਟਰਵਿਆਪੀ ਅਭਿਯਾਨ ਹੈ ਜੋ ਭਾਰਤ ਦੇ ਸਾਰੇ ਜ਼ਿਲ੍ਹਿਆਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਯੋਜਿਤ ਕੀਤਾ ਜਾਵੇਗਾ। 700 ਤੋਂ ਅਧਿਕ ਜ਼ਿਲ੍ਹਾ ਕਲੈਕਟਰ ‘ਪ੍ਰਸ਼ਾਸਨ ਗਾਂਵ ਕੀ ਔਰ’ 2022 ਵਿੱਚ ਹਿੱਸਾ ਲੈ ਰਹੇ ਹਨ।

ਅਭਿਯਾਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਜ਼ਿਲ੍ਹਾ ਕਲੈਕਟਰ “ਸੁਸ਼ਾਸਨ ਪ੍ਰਥਾਵਾਂ/ਪਹਿਲਾਂ” ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕਰਨਗੇ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਇੱਕ ਸੇਵਾਮੁਕਤ ਅਧਿਕਾਰੀ ਦੇ ਸਲਾਹ ਮਸ਼ਵਾਰੇ ਦੇ ਨਾਲ ਜ਼ਿਲ੍ਹੇ ਲਈ ਇੱਕ ਵਿਜ਼ਨ ਦੀ ਰੂਪਰੇਖਾ ਤਿਆਰ ਕਰਨ ਦਾ ਯਤਨ ਕਰਨਗੇ ਜਿਨ੍ਹਾਂ ਨੇ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ/ਡਾਇਰੈਕਟਰ ਜਨਰਲ ਦੇ ਰੂਪ ਵਿੱਚ ਕਾਰਜ ਕੀਤਾ ਹੈ ਅਤੇ ਪ੍ਰਮੁੱਖ ਵਿੱਦਿਅਕ ਸੰਸਥਾਨਾਂ ਦੇ ਸੇਵਾਮੁਕਤ ਵਿਦਿਅਕ ਅਤੇ ਵਿਚਾਰਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਹ ਅਧਿਕਾਰੀ ਵਿਜ਼ਨ ਡਾਕਯੂਮੈਂਟ ਡਿਸਟ੍ਰਿਕਟ @100 ਦੇ ਤਹਿਤ ਜ਼ਿਲ੍ਹੇ ਸਾਲ 2047 ਲਈ ਜ਼ਿਲ੍ਹੇ ਲਈ ਵਿਜ਼ਨ/ਟੀਚਿਆਂ ਨੂੰ ਪਰਿਭਾਸ਼ਿਤ ਕਰਨਗੇ। ਇਹ ਆਸ਼ਾ ਕੀਤੀ ਜਾਂਦੀ ਹੈ ਕਿ ਸੇਵਾਮੁਕਤ ਡਿਪਟੀ ਕਮਿਸ਼ਨਰ/ਡਾਇਰੈਕਟਰ ਜਨਰਲ, ਵਿੱਦਿਅਕ , ਥਿੰਕ-ਟੈਂਕ ਦਾ ਪ੍ਰਸ਼ਾਸਨਿਕ ਅਨੁਭਵ ਵਰਤਮਾਨ ਦੀ ਊਰਜਾ ਵਿੱਚ ਆਉਣ ਵਧਣ ਲਈ ਡਿਪਟੀ ਕਮਿਸ਼ਨਰ/ਡਾਇਰੈਕਟਰ ਜਨਰਲ ਜ਼ਿਲੇ ਦੇ ਲਈ ਇੱਕ ਦੂਰਦਰਸ਼ੀ ਦਸਤਾਵੇਜ ਨੂੰ ਪਰਿਭਾਸ਼ਿਤ ਅਤੇ ਤਿਆਰ ਕਰਨਗੇ।

ਡਾ. ਜਿਤੇਂਦਰ ਸਿੰਘ ਨੇ ਕਿਹਾ ਜਿਵੇਂ ਕਿ ਵਿਸ਼ਿਆ ਤੋਂ ਹੀ ਪਤਾ ਚਲਦਾ ਹੈ ਕਿ ਪ੍ਰਸ਼ਾਸਨ ਗਾਂਵ ਕੀ ਔਰ, ਅਭਿਯਾਨ ਦੇ ਦੌਰਾਨ ਪ੍ਰਸ਼ਾਸਨ ਨੂੰ ਸਿੱਧੇ ਲੋਕਾਂ ਤੱਕ ਲੈ ਜਾਣ ‘ਤੇ ਬਲ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਮੋਦੀ ਸਰਕਾਰ ਨੇ ਵਿਆਪਕ ਡਿਜੀਟਲੀਕਰਣ ਨੀਤੀ ਦੁਆਰਾ ਹਜ਼ਾਰਾਂ ਨਾਗਰਿਕ ਕੇਂਦ੍ਰਿਤ ਸੇਵਾਵਾਂ ਨੂੰ ਨਾਗਰਿਕਾਂ ਦੇ ਦਰਵਾਜੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ

ਤਾਕਿ ਗ੍ਰਾਮੀਣ ਸ਼ਹਿਰੀ ਵਿਭਾਜਨ ਦੇ ਬਿਨਾ ਦੇਸ਼ ਦੇ ਵਿਕਾਸ ਦਾ ਲਾਭ ਪੂਰੇ ਦੇਸ਼ ਵਿੱਚ ਸਮਾਨ ਰੂਪ ਤੋਂ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਜਨ ਸ਼ਿਕਾਇਤਾਂ ਦੇ ਸਮਾਧਾਨ ਅਤੇ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਕਲੈਕਟਰ ਤਹਿਸੀਲ/ਪੰਚਾਇਤ ਕਮੇਟੀ ਪੱਧਰ ‘ਤੇ ਵਿਸ਼ੇਸ਼ ਕੈਂਪ/ਪ੍ਰੋਗਰਾਮ ਆਯੋਜਿਤ ਕਰਨਗੇ।

ਡਾ. ਜਿਤੇਂਦਰ ਸਿੰਘ ਨੇ ਕਿਹਾ ਵੰਨ ਨੈਸ਼ਨ-ਵੰਨ ਪੋਰਟਲ ਦ੍ਰਿਸ਼ਟੀਕੋਣ ਦੇ ਤਹਿਤ ਅਸੀਂ ਸਾਰੇ ਸੰਬੰਧਿਤ ਰਾਜ/ਸੂਚਨਾ ਟੈਕਨੋਲੋਜੀ ਪੋਰਟਲ ਨੂੰ ਸੀਪੀਜੀਆਰਏਐੱਮਐੱਸ ਨਾਲ ਜੋੜਣ ਦਾ ਇੱਕ ਵਿਆਪਕ ਜਨਾਦੇਸ਼ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ 18 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੋਲ ਇੱਕ ਅਲਗ ਲੋਕ ਸ਼ਿਕਾਇਤਾਂ ਪੋਰਟਲ ਨਹੀਂ ਹੈ ਅਤੇ ਇਸ ਦੇ ਬਜਾਏ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਹਲ ਕਰਨ ਲਈ ਸੀਪੀਜੀਆਰਏਐੱਮਐੱਸ ਇੰਟਰਫੈਸ ਦਾ ਲਾਭ ਉਠਾ ਰਹੇ ਹਨ।

https://ci4.googleusercontent.com/proxy/2sy5ydj1Hu9CswQ_NGdWAyw0dRLPwdOcZtX6uu17AhF8y32c0CcWSltAbzhc3EKPTOUAAjk1C28jvr7SgHjDCja2vv9xjef7S0maWxEzEeM_YoBCJNSVjZ7VxQ=s0-d-e1-ft#https://static.pib.gov.in/WriteReadData/userfiles/image/image0030C8F.jpg

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਨਿਪਟਾਰਾ ਸੁਸ਼ਾਸਨ ਦਾ ਮੁਲ ਹੈ ਅਤੇ ਨਾਗਰਿਕਾਂ ਦੀ ਆਵਾਜ ਸੁਣੀ ਜਾਣੀ ਚਾਹੀਦਾ ਹੈ ਅਤੇ ਉਨ੍ਹਾਂ ਦੀ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੀਪੀਜੀਆਰਏਐੱਮਐੱਸ ਨੇ 10 ਸੂਤਰੀ ਸੁਧਾਰ ਨੂੰ ਅਪਣਾਇਆ ਹੈ ਜਿਸ ਵਿੱਚ ਸ਼ਿਕਾਇਤ ਨਿਪਟਾਰਾ ਸਮੇਂ ਵਿੱਚ ਮਹੱਤਵਪੂਰਨ ਕਮੀ ਅਤੇ ਨਿਪਟਾਨ ਦੀ ਗੁਣਵੱਤਾ ਵਿੱਚ ਸੁਧਾਰ ਸੁਨਿਸ਼ਚਿਤ ਹੋਇਆ ਹੈ।

ਮੰਤਰੀ ਮਹੋਦਯ ਨੇ ਕਿਹਾ ਕਿ ਅੱਜ ਸਰਕਾਰ ਵਿੱਚ 86% ਤੋਂ ਅਧਿਕ ਸ਼ਿਕਾਇਤਾਂ ਔਨਲਾਈਨ ਦਰਜ ਕੀਤੀ ਜਾਂਦੀ ਹੈ ਅਤੇ ਏਆਈ/ਐੱਮਐੱਲ ਪ੍ਰਥਾਵਾਂ ਦੇ ਉਪਯੋਗ ਦੇ ਰਾਹੀਂ ਵੱਡਾ ਡੇਟਾ ਨੂੰ ਸੰਭਾਲਨਾ ਸੰਭਵ ਹੋ ਗਿਆ ਹੈ ਅਤੇ ਸੀਪੀਜੀਆਰਏਐੱਮਐੱਸ ਪੋਰਟਲ ਦੇਸ਼ ਵਿੱਚ ਅਧਿਕਾਰੀਆਂ ਦੇ ਅਨੁਸਾਰ ਲੰਬਿਤ ਸ਼ਿਕਾਇਤਾਂ ਦੀ ਪਹਿਚਾਣ ਕਰਨ ਦੀ ਸਥਿਤੀ ਵਿੱਚ ਹੈ।

ਉਨ੍ਹਾਂ ਨੇ ਕਿਹਾ ਕਿ ਇੱਕ ਸ਼ਿਕਾਇਤ ਦਾ ਰੋਕਥਾਮ ਨ ਕੇਵਲ ਪੀੜ੍ਹਿਤ ਨੂੰ ਲਾਭਾਂਵਿਤ ਕਰਦਾ ਹੈ ਬਲਕਿ ਇਹ ਪ੍ਰਸ਼ਾਸਨ ਨੂੰ ਵੀ ਪੇਸ਼ ਕਰਦਾ ਹੈ ਕਿਉਂਕਿ ਇੱਕ ਸੰਤੁਸ਼ਟ ਨਾਗਰਿਕ ਨੀਤੀਆਂ ਦੇ ਪ੍ਰਭਾਵੀ ਲਾਗੂਕਰਨ ਵਿੱਚ ਮਦਦ ਕਰਦਾ ਹੈ। ਇਸ  ਪ੍ਰਕਾਰ ਸਰਕਾਰ ਦੇ ਯਤਨਾਂ ਨੂੰ ਕਾਫੀ ਹਦ ਤੱਕ ਸਫਲ ਬਣਾਉਂਦਾ ਹੈ।

ਡੀਏਆਰਪੀਜੀ ਦੇ ਸਕੱਤਰ, ਸ਼੍ਰੀ ਵੀ. ਸ੍ਰੀਨਿਵਾਸ ਨੇ ਕਿਹਾ ਕਿ ਸਾਲ 2021 ਵਿੱਚ, 20-25 ਦਸੰਬਰ, 2021 ਦੇ ਸੁਸ਼ਾਸਨ ਸਪਤਾਹ ਦੇ ਦੌਰਾਨ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਬਾਰ ਇੱਕ ਕੇਂਦ੍ਰਿਤ ਰਾਸ਼ਟਰਵਿਆਪੀ ਅਭਿਯਾਨ ਚਲਾਇਆ ਗਿਆ ਜੋ ਜਨ ਸ਼ਿਕਾਇਤਾਂ ਨੂੰ ਦੂਰ ਕਰਨ ਅਤੇ ਸੇਵਾ ਵੰਡ ਵਿੱਚ ਸੁਧਾਰ ਦੇ ਉਦੇਸ਼ ਵਿੱਚ ਤਹਿਸੀਲ ਅਤੇ ਬਲਾਕ ਪੱਧਰ ਤੱਕ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਅਭਿਯਾਨ ਬੇਹਦ ਸਫਲ ਰਿਹਾ ਅਤੇ ਇਸ ਨੇ ਸੁਸ਼ਾਸਨ ਦੇ ਲਈ

ਇੱਕ ਰਾਸ਼ਟਰੀ ਅੰਦੋਲਨ ਦਾ ਨਿਰਮਾਣ ਕੀਤਾ। ਅਭਿਯਾਨ ਦੇ ਦੌਰਾਨ ਸੇਵਾ ਵੰਡ ਦੇ ਲਈ 289 ਲੱਖ ਤੋਂ ਅਧਿਕ ਐਪਲੀਕੇਸ਼ਨ ਦਾ ਨਿਸਤਾਰਣ ਕੀਤਾ ਗਿਆ ਅਤੇ 6.67 ਲੱਖ ਤੋਂ ਅਧਿਕ ਜਨ ਸ਼ਿਕਾਇਤਾਂ ‘ਤੇ ਧਿਆਨ ਦਿੱਤਾ ਗਿਆ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ। ਇੱਕ ਅਭਿਯਾਨ ਪੱਧਰ ਤੇ ਰਾਸ਼ਟਰ ਦੇ ਸ਼ਿਕਾਇਤ ਰੋਕਥਾਮ ਪੋਰਟਲ ਦੇ ਇੱਕ ਨਾਲ ਕੰਮ ਕਰਨ ਦਾ ਸਾਮੂਹਿਕ ਪ੍ਰਭਾਵ ਅਭੂਤਪੂਰਵ ਸੀ।

ਪਰਸੋਨਲ , ਲੋਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਸਬੰਧੀ ਸੰਸਦੀ ਸਥਾਈ ਕਮੇਟੀ ਨੇ ਆਪਣੀ 121ਵੀਂ ਰਿਪੋਰਟ ਵਿੱਚ ਪਿਛਲੇ ਸਾਲ ਦੇ ਪ੍ਰਸ਼ਾਸਨ ਗਾਂਵ ਕੀ ਔਰ ਅਭਿਯਾਨ ਦੀ ਅਭੂਤਪੂਰਵ ਸਫਲਤਾ ਦੀ ਸਰਾਹਨਾ ਕੀਤੀ ਅਤੇ ਸਿਫਾਰਿਸ਼ ਕੀਤੀ ਕਿ ਅਜਿਹੇ ਅਭਿਯਾਨਾਂ ਨੂੰ ਹੋਰ ਅਧਿਕ ਬਾਰ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ।

ਮੰਤਰੀ ਮਹੋਦਯ ਨੇ ਸੁਸ਼ਾਸਨ ਪ੍ਰਥਾਵਾਂ ‘ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਜ਼ਿਲ੍ਹਾ ਕਲੈਕਟਰਾਂ ਅਤੇ ਰਾਜ ਸਰਕਾਰਾਂ ਦੁਆਰਾ ਪ੍ਰਗਤੀ ਦੇ ਔਨਲਾਈਨ ਅਪਡੇਟ ਕਰਨ ਲਈ ‘ਪ੍ਰਸ਼ਾਸਨ ਗਾਂਵ ਕੀ ਔਰ’ 2022 (www.pgportal.gov.in/GGW22) ਲਈ ਸਮਰਪਿਤ ਅਭਿਯਾਨ ਪੋਰਟਲ ਦਾ ਸ਼ੁਭਾਰੰਭ ਕੀਤਾ। ਇਸ ਅਵਸਰ ‘ਤੇ “ਪ੍ਰਸ਼ਾਸਨ ਗਾਂਵ ਕੀ ਔਰ” ਅਭਿਯਾਨ ‘ਤੇ ਇੱਕ ਫਿਲਮ ਪ੍ਰਦਰਸ਼ਿਤ ਕੀਤੀ ਗਈ।

ਸੁਸ਼ਾਸਨ ਸਪਤਾਹ ਦੇ ਦੌਰਾਨ 23 ਦਸੰਬਰ, 2022 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਸੁਸ਼ਾਸਨ ਪ੍ਰਥਾਵਾਂ ਤੇ ਇੱਕ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਮੰਤਰੀ ਮੰਡਲ ਸਕੱਤਰ ਮੁੱਖ ਮਹਿਮਾਨ ਹੋਣਗੇ। ਵਿਸ਼ੇਸ਼ ਅਭਿਯਾਨ 2.0 ਅਤੇ ਨਿਰਮਾਣ ਲੈਣ ਵਿੱਚ ਕੁਸ਼ਲਤਾ ਵਧਾਉਣ ਤੇ ਸੈਸ਼ਨ ਆਯੋਜਿਤ ਕੀਤੇ ਜਾਣਗੇ।

ਡਾਕ ਵਿਭਾਗ ਦੇ ਸਕੱਤਰ, ਰੇਲਵੇ ਬੋਰਡ ਦੇ ਚੇਅਰਮੈਨ ਭਾਰਤੀ ਰਾਸ਼ਟਰੀ ਅਭਿਲੇਖਾਗਾਰ ਦੇ ਡਾਇਰੈਕਟਰ ਜਨਰਲ ਖਾਸ ਅਭਿਯਾਨ 2.0 ਦੇ ਦੌਰਾਨ ਆਪਣੇ ਵਿਭਾਗਾਂ ਦੁਆਰਾ ਸਰਵਉੱਤਮ ਪ੍ਰਥਾਵਾਂ ‘ਤੇ ਪ੍ਰਸਤੁਤੀਕਰਣ ਦੇਣਗੇ। ਰਾਸ਼ਟਰੀ ਸੂਚਨਾ ਕੇਂਦਰ ਦੇ ਡਾਇਰੈਕਟਰ ਜਨਰਲ, ਐੱਨਆਈਸੀ, ਸਕੱਤਰ (ਪੂਰਵ), ਵਿਦੇਸ਼ ਮੰਤਰਾਲੇ ਅਤੇ ਸਕੱਤਰ, ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨਿਰਮਾਣ ਲੈਣ ਵਿੱਚ ਵਧਦੀ ਕੁਸ਼ਲਤਾ ਤੇ ਪ੍ਰਸਤੁਤੀਆਂ ਦੇਣਗੇ। ਇਸ ਵਰਕਸ਼ਾਪ ਵਿੱਚ ਖਾਸ ਅਭਿਯਾਨ 2.0 ਤੇ ਮੁਲਾਂਕਣ ਰਿਪੋਰਟ ਜਾਰੀ ਕੀਤੀ ਜਾਵੇਗੀ।

ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ, ਸ਼੍ਰੀ ਧਰਮੇਂਦਰ ਕੁਮਾਰ, ਉੱਤਰ ਪ੍ਰਦੇਸ਼ ਸਰਕਾਰ ਦੇ ਐਡੀਸ਼ਨਲ ਚੀਫ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ, ਡਾ. ਸ਼੍ਰੀਵਤਸ ਕ੍ਰਿਸ਼ਣਾ, ਪ੍ਰਧਾਨ ਸਕੱਤਰ, ਪ੍ਰਸ਼ਾਸਨਿਕ ਸੁਧਾਰ, ਕਰਨਾਟਕ ਸਰਕਾਰ, ਅਮਰ ਨਾਥ, ਐਡੀਸ਼ਨਲ ਸਕੱਤਰ, ਡੀਏਆਰਪੀਜੀ, ਐੱਨਬੀਐੱਸ ਰਾਜਪੂਤ, ਸੰਯੁਕਤ ਸਕੱਤਰ, ਡੀਏਆਰਪੀਜੀ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਿਕ ਸੁਧਾਰ ਦੇ ਮੁੱਖ ਸਕੱਤਰ ਅਤੇ ਸਕੱਤਰ ‘ਪ੍ਰਸ਼ਾਸਨ ਗਾਂਵ ਕੀ ਔਰ’ 2022 ਦੇ ਰਾਸ਼ਟਰਵਿਆਪੀ ਅਭਿਯਾਨ ਦੇ ਨੋਡਲ ਅਧਿਕਾਰੀ, ਰੈਜੀਡੇਂਟ ਕਮਿਸ਼ਨਰ ਅਤੇ ਹੋਰ ਅਧਿਕਾਰੀ, ਸਾਰੇ ਕੇਂਦਰੀ ਅਤੇ ਰਾਜ ਨੋਡਲ ਸ਼ਿਕਾਇਤ ਅਧਿਕਾਰੀ, ਜ਼ਿਲ੍ਹਾ ਕਲੈਕਟਰ/ਮਜਿਸਟ੍ਰੇਟ ਹਾਈਬ੍ਰਿਡ ਰਾਹੀਂ ਉਦਘਾਟਨ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

  <><><>

SNC/RR




(Release ID: 1885141) Visitor Counter : 103


Read this release in: English , Urdu , Hindi , Marathi