ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਨੇ ਕਿਹਾ ਉਨ੍ਹਾਂ ਦੀ ਸਰਕਾਰ 24x7 ਘੰਟੇ ਸੇਵਾਵਾਂ ਪਹੁੰਚਾਉਣ ਲਈ ਕੋਈ ਕੋਰ-ਕਸਰ ਬਾਕੀ ਨਹੀਂ ਰੱਖੇਗਾ


ਸੁਸ਼ਾਸਨ ਸਪਤਾਹ 2022 ਦੇ ਕ੍ਰਮ ਵਿੱਚ ਅੱਜ ਉਦਘਾਟਨ ਹੋਣ ਵਾਲੇ 5 ਦਿਨੀਂ “ਪ੍ਰਸ਼ਾਸਨ ਗਾਂਵ ਕੀ ਔਰ ਅਭਿਯਾਨ” ਸਬੰਧੀ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸ਼ਿਕਾਇਤਾਂ ਦੇ ਸਮਾਧਾਨ ਲਈ ਜਲਦ ਹੀ ਰਾਜ ਪੋਰਟਲ ਸ਼ੁਰੂ ਕਰਨ ਦਾ ਵਾਅਦਾ ਕੀਤਾ

ਅਰੁਣਾਚਲ ਪ੍ਰਦੇਸ਼ ਨੇ ਸਰਕਾਰ ਦੀ ਪ੍ਰਮੁੱਖ ਯੋਜਨਾਵਾਂ ਨੂੰ ਅੰਤਿਮ ਯੋਗ ਲਾਭਾਰਥੀ ਤੱਕ ਪਹੁੰਚਾਉਣ ਲਈ ‘ਸਰਕਾਰ ਆਪਕੇ ਦੁਵਾਰ’ ਪ੍ਰੋਗਰਾਮ ਨੂੰ ਸੁਧਾਰਕੇ ਉਸ ਨੂੰ ਅਕਤੂਬਰ 2022 ਵਿੱਚ ‘ਸੇਵਾ ਆਪਕੇ ਦੁਵਾਰ ’ਵਿੱਚ ਬਦਲਿਆ


ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਅੱਜ ਸੁਸ਼ਾਸਨ ਸਪਤਾਹ 2022 ਦੇ ਕ੍ਰਮ ਵਿੱਚ ਦੇਸ਼ਵਿਆਪੀ ਅਭਿਯਾਨ ‘ਪ੍ਰਸ਼ਾਸਨ ਗਾਂਵ ਕੀ ਔਰ’ ਦਾ ਉਦਘਾਟਨ ਕਰਨਗੇ

Posted On: 19 DEC 2022 9:01AM by PIB Chandigarh

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 24x7 ਘੰਟੇ ਹਰ ਤਰ੍ਹਾਂ ਦੀਆਂ ਸੇਵਾਵਾਂ ਪਹੁੰਚਾਉਣ ਲਈ ਕੋਈ ਕੋਰ-ਕਸਰ ਬਾਕੀ ਨਹੀਂ ਰੱਖੇਗਾ।

ਸੁਸ਼ਾਸਨ ਸਪਤਾਹ 2022 ਦੇ ਕ੍ਰਮ ਵਿੱਚ 5 ਦਿਨਾਂ “ਪ੍ਰਸ਼ਾਸਨ ਗਾਂਵ ਕੀ ਔਰ ਅਭਿਯਾਨ, ਦਾ ਉਦਘਾਟਨ ਕੇਂਦਰੀ ਕਰਮਚਾਰੀ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਨਗੇ। ਉਕਤ ਪ੍ਰੋਗਰਾਮ ਦੇ ਲਈ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਦਿਵਸ ਸਾਡੇ ਦੂਰਦਰਸ਼ੀ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਬਾਜਪੇਈ ਦੀ ਜਨਮ-ਜਯੰਤੀ ਨੂੰ ਵੀ ਯਾਦ ਕਰਵਾਏਗਾ।

ਮੁੱਖ ਮੰਤਰੀ ਨੇ ਇਹ ਦੋਹਰਾਇਆ ਕਿ ਉਨ੍ਹਾਂ ਦੀ ਸਰਕਾਰ ਨਿਊਨਤਮ ਸਰਕਾਰ- ਅਧਿਕਤਮ ਸ਼ਾਸਨ’ ਦੇ ਮੂਲਮੰਤਰ ਦੇ ਪ੍ਰਤੀ ਵਚਨਬੱਧ ਹੈ ਅਤੇ ਸਰਕਾਰ ਨੇ ਸ਼ਾਸਨ-ਸੁਧਾਰ ਦਾ ਬੀੜਾ ਅਭਿਯਾਨ ਪੱਧਰ ‘ਤੇ ਉਠਾਇਆ ਹੈ ਤਾਕਿ ਪ੍ਰਭਾਵ ਤੇ ਕੁਸ਼ਲਤਾ ਲਿਆਈ ਜਾ ਸਕੇ। ਇਨ੍ਹਾਂ ਸੁਧਾਰਾਂ ਵਿੱਚ ਈ-ਸ਼ਾਸਨ ਸੈਕਟਰ ਵਿੱਚ 22 ਪ੍ਰੋਜੈਕਟਾਂ ਸ਼ਾਮਲ ਹਨ ਜੋ ਜੀਵਨ ਸੁਗਮਤਾ ਨੂੰ ਵਧਾਏਗੀ।

ਮੁੱਖ ਮੰਤਰੀ ਨੇ ਇਹ ਵੀ ਸੂਚਿਤ ਕੀਤਾ ਕਿ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਅੰਤਿਮ ਯੋਗ ਲਾਭਾਰਥੀ ਤੱਕ ਪਹੁੰਚਾਉਣ ਲਈ ‘ਸਰਕਾਰ ਆਪਕੇ ਦੁਵਾਰ’ ਪ੍ਰੋਗਰਾਮ ਨੂੰ ਸੁਧਾਰਕੇ ਉਸ ਨੂੰ ਅਕਤੂਬਰ 2022 ਵਿੱਚ ‘ਸੇਵਾ ਆਪਕੇ ਦੁਵਾਰ’ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਪਤਾਹ ਦੇ ਦੌਰਾਨ ਅਨੇਕ ਟ੍ਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਕਿ ਸਰਕਾਰੀ ਮਸ਼ੀਨਰੀ ਨੂੰ ਸੰਵੇਦਨਸ਼ੀਲ ਬਣਾਇਆ ਜਾ ਸਕੇ ਅਤੇ ਸੁਸ਼ਾਸਨ ਨੂੰ ਹੁਲਾਰਾ ਮਿਲ ਸਕੇ।

ਮੁੱਖ ਮੰਤਰੀ ਨੇ ਦੱਸਿਆ ਕਿ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਰਾਜ ਪੋਰਟਲ ਜਲਦੀ ਸ਼ੁਰੂ ਕੀਤਾ ਜਾਵੇਗਾ। ਜਿਸ ਵਿੱਚ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ  ਹੋਣਗੇ।

ਜ਼ਿਕਰਯੋਗ ਹੈ ਕਿ ਦੇਸ਼ਭਰ ਦੇ ਜ਼ਿਲ੍ਹਾਂ ਕਲੈਕਟਰਾਂ ਨੇ 3,120 ਨਵੀਆਂ ਸੇਵਾਵਾਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਨੂੰ ਪੰਜ ਦਿਨੀਂ “ਪ੍ਰਸ਼ਾਸਨ ਗਾਂਵ ਕੀ ਔਰ ਅਭਿਯਾਨ” ਦੇ ਦੌਰਾਨ ਔਨਲਾਈਨ ਸੇਵਾ ਸਪਲਾਈ ਵਿੱਚ ਜੋੜਿਆ ਜਾਵੇਗਾ। ਯਾਦ ਰਹੇ ਕਿ ਕੇਂਦਰੀ ਪਰਸੋਨਲ, ਲੋਕ ਸ਼ਿਕਾਇਤ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਕੱਲ੍ਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਇਸ ਦਾ ਉਦਘਾਟਨ ਕਰਨਗੇ।

10 ਦਸੰਬਰ ਤੋਂ 18 ਦਸੰਬਰ, 2022 ਤੱਕ ਚਲਣ ਵਾਲੇ ਸੁਸ਼ਾਸਨ ਸਪਤਾਹ 2022 ਦੀ ਤਿਆਰੀ ਪ੍ਰਕਿਰਿਆ ਦੇ ਦੌਰਾਨ ਜ਼ਿਲ੍ਹਾਂ ਕਲੈਕਟਰਾਂ ਨੇ ਸੇਵਾ ਸਪਲਾਈ ਦੇ ਤਹਿਤ ਨਿਪਟਾਰੇ ਦੇ ਲਈ 81,27,994 ਐਪਲੀਕੇਸ਼ਨ ਦੀ ਪਹਿਚਾਣ ਕੀਤੀ ਸੀ। ਇਸ ਦੇ ਨਾਲ ਹੀ ਰਾਜ ਸ਼ਿਕਾਇਤਾਂ ਪੋਰਟਲਾਂ ਵਿੱਚ 19,48,122 ਜਨ ਸ਼ਿਕਾਇਤਾਂ ਦਾ ਵੀ ਨਿਪਟਾਰਾ ਕੀਤਾ ਜਾਣਾ ਸੀ। ਇਸ ਦੇ ਇਲਾਵਾ ਦੇਸ਼ ਭਰ ਦੇ ਜ਼ਿਲ੍ਹਾਂ ਕਲੈਕਟਰਾਂ ਨੇ 3,120 ਨਵੀਆਂ ਸੇਵਾਵਾਂ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਨੂੰ ਪੰਜ ਦਿਨਾਂ, “ਪ੍ਰਸ਼ਾਸਨ ਗਾਂਵ ਦੀ ਔਰ ਅਭਿਯਾਨ “ ਦੇ ਦੌਰਾਨ ਔਨਲਾਈਨ ਸੇਵਾ ਸਪਲਾਈ ਵਿੱਚ ਜੋੜਿਆ ਜਾਵੇਗਾ।

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ ਦੱਸਿਆ ਕਿ ਜ਼ਿਲ੍ਹਾਂ ਪੱਧਰੀ ਵਰਕਸ਼ਾਪ ਵਿਚ ਚਰਚਾ ਲਈ 373 ਉਤਕ੍ਰਿਸ਼ਟ  ਸੁਸ਼ਾਸਨ ਵਿਵਹਾਰਿਕ ਨੂੰ ਚਿੰਨ੍ਹਿਤ ਕੀਤਾ ਗਿਆ ਹੈ। ਇਹ ਵਰਕਸ਼ਾਪ 23 ਦਸੰਬਰ, 2020 ਨੂੰ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕ ਸ਼ਿਕਾਇਤਾਂ ਦੀ 43 ਸਫਲ ਕਹਾਣੀਆਂ ਨੂੰ ਸੁਸ਼ਾਸਨ ਸਪਤਾਹ 2022 ਦੇ ਦੌਰਾਨ ਸਾਝਾਂ ਕੀਤਾ ਜਾਵੇਗਾ। ਯਾਦ ਰਹੇ ਕਿ ਇਹ ਸਪਤਾਹ 19 ਤੋਂ 25 ਦਸੰਬਰ, 2022 ਤੱਕ ਚਲੇਗਾ।

<><><><>

ਐੱਸਐੱਨਸੀ/ਆਰਆਰ


(Release ID: 1884834)