ਸੈਰ ਸਪਾਟਾ ਮੰਤਰਾਲਾ

ਦੇਸ਼ ਵਿੱਚ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ “ਈਕੋ ਸਰਕਟ” ਨੂੰ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ 15 ਵਿਸ਼ਾ-ਵਸਤੂ ਸਰਕਟਾਂ ਵਿੱਚੋਂ ਇੱਕ ਦੇ ਰੂਪ ਵਿੱਚ ਚਿੰਨ੍ਹਿਤ ਕੀਤਾ ਗਿਆ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ

Posted On: 15 DEC 2022 3:18PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਓਡੀਸ਼ਾ ਸਹਿਤ ਦੇਸ਼ ਵਿੱਚ ਵਿਕਾਸ ਲਈ ਈਕੋ ਟੂਰਿਜ਼ਮ ਨੂੰ ਨਿਸ਼ ਟੂਰਿਜ਼ਮ ਖੇਤਰਾਂ ਵਿੱਚੋ ਇੱਕ ਦੇ ਰੂਪ ਵਿੱਚ ਚਿੰਨ੍ਹਿਤ ਕੀਤਾ ਹੈ।

ਟੂਰਿਜ਼ਮ ਮੰਤਰਾਲੇ ਨੇ ਓਡੀਸ਼ਾ ਸਹਿਤ ਦੇਸ਼ ਵਿੱਚ ਈਕੋ-ਟੂਰਿਜ਼ਮ ਦੇ ਵਿਕਾਸ ਅਤੇ ਪਰਮੋਟ ਕਰਨ ਲਈ ਕਈ ਕਦਮ ਉਠਾਏ ਹਨ ਇਨ੍ਹਾਂ ਵਿੱਚ ਨਿਮਨਲਿਖਤ ਸ਼ਾਮਲ ਹਨ-

  1. ਟੂਰਿਜ਼ਮ ਮੰਤਰਾਲੇ ਨੇ ਈਕੋ-ਟਿਕਾਊ ਟੂਰਿਜ਼ਮ ਅਤੇ ਜ਼ਿੰਮੇਦਾਰ ਸੈਰ-ਸਪਾਟੇ ਦੇ ਰੂਪ ਵਿੱਚ ਭਾਰਤ ਨੂੰ ਸਥਾਪਿਤ ਕਰਨ ਲਈ ਈਕੋ ਟੂਰਿਜ਼ਮ ਅਤੇ ਟਿਕਾਊ ਟੂਰਿਜ਼ਮ ਦੇ ਸੰਬਧ ਵਿੱਚ ਰਾਸ਼ਟਰੀ ਰਣਨੀਤੀ ਤਿਆਰ ਕੀਤੀ ਹੈ

  2. ਇਨ੍ਹਾਂ ਰਣਨੀਤਿਕ ਦਸਤਾਵੇਜਾਂ ਦੇ ਪਰਿਚਾਲਨ ਅਤੇ ਲਾਗੂਕਰਨ ਦੇ ਮਾਗਰਦਰਸ਼ਨ ਲਈ ਟੂਰਿਜ਼ਮ ਮੰਤਰਾਲੇ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਟਿਕਾਊ ਟੂਰਿਜ਼ਮ ਲਈ ਇੱਕ ਰਾਸ਼ਟਰੀ ਬੋਰਡ ਦਾ ਗਠਨ ਕੀਤਾ ਗਿਆ ਹੈ। ਇਸ ਬੋਰਡ ਦੀ ਪਹਿਲੀ ਅਤੇ ਦੂਜੀ ਮੀਟਿੰਗ ਕ੍ਰਮਵਾਰ 16 ਅਗਸਤ, 2022 ਅਤੇ 31 ਅਕਤੂਬਰ, 2022 ਨੂੰ ਆਯੋਜਿਤ ਕੀਤੀ ਗਈ ਸੀ। ਇਨ੍ਹਾਂ ਮੀਟਿੰਗਾਂ ਵਿੱਚ ਈਕੋ-ਟੂਰਿਜ਼ਮ ਸਹਿਤ ਰਣਨੀਤਿਕ ਦਸਤਾਵੇਜਾਂ ਦੇ ਪਰਿਚਲਾਨ ਅਤੇ ਲਾਗੂਕਰਨ ਲਈ ਕਾਰਜ ਯੋਜਨ ‘ਤੇ ਵਿਸਤਾਰ ਨਾਲ ਵਿਚਾਰ-ਵਟਾਦਰਾ ਕੀਤਾ ਗਿਆ।

  3. ਟੂਰਿਜ਼ਮ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਰਿਸਪੌਨੀਸਬਲ  ਟੂਰਿਜ਼ਮ ਸੋਸਾਇਟੀ ਆਵ੍ ਇੰਡੀਆ(ਆਰਟੀਐੱਸਓਆਈ) ਦੇ ਨਾਲ ਇੱਕ ਦੂਜੇ ਦੇ ਟੂਰਿਜ਼ਮ ਖੇਤਰ ਵਿੱਚ ਟਿਕਾਊ ਸੰਬੰਧੀ ਪਹਿਲਾਂ ਨੂੰ ਸਰਗਰਮ ਰੂਪ ਤੋਂ ਹੁਲਾਰਾ ਦੇਣ ਅਤੇ ਸਹਾਇਤਾ ਦੇਣ ਅਤੇ ਸਹਿਯੋਗਾਤਮਕ ਰੂਪ ਤੋਂ ਕਾਰਜ ਕਰਨ ਲਈ ਕਦਮ ਉਠਾਉਣ ਤੋਂ ਲੈਕੇ 27 ਸਤੰਬਰ, 2021 ਨੂੰ ਇੱਕ ਸਹਿਮਤੀ ਪੱਤਰ (ਐੱਮਓਯੂ) ਲਾਗੂਕਰਨ ਕੀਤਾ ਗਿਆ।

  4. ਮੰਤਰਾਲੇ ਨੇ ਭਾਰਤ ਦੇ ਸੰਬੰਧ ਵਿੱਚ ਟੂਰਿਜ਼ਮ ਉਦਯੋਗ ਦੇ ਪ੍ਰਮੁੱਖ ਹਿਸਿਆਂ ਜਿਵੇਂ ਕਿ ਆਵਾਸ ਇਕਾਈਆਂ ਅਤੇ ਯਾਤਰਾ ਪਰਿਚਾਲਕਾਂ ਲਈ ਵਿਆਪਕ ਟਿਕਾਊ ਟੂਰਿਜ਼ਮ ਮਾਨਦੰਡ (ਐੱਸਟੀਸੀਆਈ)   ਨੂੰ ਵਿਕਸਿਤ ਕੀਤਾ ਅਤੇ ਇਸ ਨੂੰ ਅਪਣਾਇਆ ਹੈ। ਇਹ ਓਡੀਸ਼ਾ ਸਹਿਤ ਪੂਰੇ ਦੇਸ਼ ਲਈ ਲਾਗੂ ਹੈ।

  5. ਮੰਤਰਾਲੇ ਨੇ ਦੇਸ਼ ਵਿੱਚ ਈਕੋ ਟੂਰਿਜ਼ਮ ਦੇ ਵਿਕਾਸ ਦੀ ਸੰਭਾਵਨਾ ਨੂੰ ਦੇਖਦੇ ਹੋਏ ਈਕੋ ਸਰਕਟ ਨੂੰ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ 15 ਵਿਸ਼ਾ-ਵਸਤੂ ਸਰਕਟਾਂ ਵਿੱਚੋਂ ਇੱਕ ਦੇ ਰੂਪ ਵਿੱਚ ਚਿੰਨ੍ਹਿਤ ਕੀਤਾ ਹੈ।

ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ ਹੈ।

*****



(Release ID: 1884186) Visitor Counter : 127