ਬਿਜਲੀ ਮੰਤਰਾਲਾ
ਐੱਨਟੀਪੀਸੀ ਬੋਂਗਾਈਗਾਂਵ ਨੇ ‘ਰਾਸ਼ਟਰੀ ਊਰਜਾ ਸੰਭਾਲ ਦਿਵਸ’ ਮਨਾਇਆ
Posted On:
14 DEC 2022 6:04PM by PIB Chandigarh


ਐੱਨਟੀਪੀਸੀ ਬੋਂਗਾਈਗਾਂਵ ਨੇ ਵੱਖ-ਵੱਖ ਗਤੀਵਿਧੀਆਂ ਦੇ ਨਾਲ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ
ਐੱਨਟੀਪੀਸੀ ਬੋਂਗਾਈਗਾਂਵ ਨੇ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਪਲਾਂਟ ਪਰਿਸਰ ਵਿੱਚ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ।
ਜਲਵਾਯੂ ਪਰਿਵਤਰਨ ਨੂੰ ਘੱਟ ਕਰਨ ਵਿੱਚ ਊਰਜਾ ਸੰਭਾਲ ਇੱਕ ਮਹੱਤਵਪੂਰਨ ਕਾਰਨ ਹੈ। ਇਹ ਗੈਰ-ਨਵਿਆਉਣਯੋਗ ਸੰਸਾਧਨਾਂ ਦੇ ਸਥਾਨ ‘ਤੇ ਨਵਿਆਉਯੋਗ ਊਰਜਾ ਦੇ ਉਪਯੋਗ ਵਿੱਚ ਮਦਦ ਕਰਦਾ ਹੈ। ਊਰਜਾ ਸੰਭਾਲ ਅਕਸਰ ਊਰਜਾ ਦੀ ਕਮੀ ਲਈ ਸਭ ਤੋਂ ਅਧਿਕ ਕਿਫਾਇਤੀ ਸਮਾਧਾਨ ਹੈ ਨਾਲ ਹੀ ਊਰਜਾ ਉਤਪਾਦਨ ਵਧਾਉਣ ਦੀ ਤੁਲਨਾ ਵਿੱਚ ਵਾਤਾਵਰਣ ਦੇ ਅਧਿਕ ਅਨੁਕੂਲ ਵਿਕਲਪ ਹੈ। ਬਸਤੀ ਦੇ ਕਰਮਚਾਰੀਆਂ ਪਰਿਵਾਰ ਦੇ ਮੈਂਬਰਾਂ ਅਤੇ ਬੱਚਿਆਂ ਲਈ ਪੇਂਟਿੰਗ, ਲੇਖ ਮੁਕਾਬਲਾ, ਸਲੋਗਨ ਜਿਵੇਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਭਾਰਤ ਵਿੱਚ ਊਰਜਾ ਦੇ ਮਹੱਤਵ ਅਤੇ ਘੱਟ ਊਰਜਾ ਦਾ ਉਪਯੋਗ ਕਰਕੇ ਊਰਜਾ ਸੰਭਾਲ ਦੀ ਜ਼ਰੂਰਤਾ ਬਾਰੇ ਜਾਗਰੂਕਤਾ ਵਧਾਉਣ ਲਈ ਹਰ ਸਾਲ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਜਾਂਦਾ ਹੈ।
ਇਸ ਅਵਸਰ ‘ਤੇ ਐੱਨਟੀਪੀਸੀ ਬੋਂਗਾਈਗਾਂਵ ਦੇ ਸੀਜੀਐੱਸ ਸ਼੍ਰੀ ਕਰੂਣਾਕਰ ਦਾਸ ਨੇ ਸ਼੍ਰੀ ਉਮੇਸ਼ ਸਿੰਘ, ਜੀਐੱਸ (ਓ ਐਂਡ ਐੱਮ), ਸ਼੍ਰੀ ਐੱਸ ਦੇ ਝਾਅ, ਜੀਐੱਸ (ਐੱਫਐੱਮ), ਸ਼੍ਰੀ ਇੰਦੂਰੀ ਐੱਸ ਰੈੱਡੀ, ਜੀਐੱਸ (ਰਖ-ਰਖਾਅ), ਸ਼੍ਰੀ ਅਰੂਣਾਸਿਸ ਦਾਸ, ਡਾਇਰੈਕਟਰ ਜਨਰਲ (ਪ੍ਰੋਜੈਕਟ), ਸ਼੍ਰੀ ਸੁਸੋਵਨ ਦਾਸ, ਏਜੀਐੱਮ (ਈਈਐੱਮਜੀ) ਅਤੇ ਈਈਐੱਮਜੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸਟੇਸ਼ਨ ਦੇ ਕਰਮਚਾਰੀਆਂ ਦੀ ਉਪਸਥਿਤੀ ਵਿੱਚ ਸੁਰੱਖਿਆ ਦਾ ਸੰਕਲਪ ਲਿਆ। ਸ਼੍ਰੀ ਦਾਸ ਨੇ ਰੋਜਮਰਾ ਦੀ ਜਿੰਦਗੀ ਵਿੱਚ ਜ਼ੀਰੋ ਬਰਬਾਦੀ ਸੁਨਿਸ਼ਚਿਤ ਕਰਦੇ ਹੋਏ ਵਿਵੇਕਸ਼ੀਲ ਤਰੀਕੇ ਨਾਲ ਊਰਜਾ ਦੇ ਉਪਯੋਗ ‘ਤੇ ਚਾਨਣਾ ਪਾਇਆ ਅਤੇ ਸਵੱਸਥ ਵਾਤਾਵਰਣ ਅਤੇ ਸਥਾਈ ਭਵਿੱਖ ਲਈ ਊਰਜਾ ਸੰਭਾਲ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਈ।
***
ਐੱਸਐੱਸ/ਆਈਜੀ
(Release ID: 1883820)