ਰੱਖਿਆ ਮੰਤਰਾਲਾ
ਸੰਸਦ ਵਿੱਚ ਰੱਖਿਆ ਮੰਤਰੀ ਦਾ ਬਿਆਨ ਦਾ ਅਨੁਵਾਦ
Posted On:
13 DEC 2022 1:09PM by PIB Chandigarh
13 ਦਸੰਬਰ, 2022 ਨੂੰ ਸੰਸਦ ਦੇ ਦੋਹਾਂ ਸਦਨਾਂ ਵਿੱਚ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਬਿਆਨ ਦਾ ਅਨੁਵਾਦ ਨਿਮਨਲਿਖਿਤ ਹੈ-
“ਮਾਣਯੋਗ ਸਪੀਕਰ/ਚੇਅਰਮੈਨ
ਮੈਂ ਇਸ ਸਨਮਾਨਿਤ ਸਦਨ ਨੂੰ 9 ਦਸੰਬਰ 2022 ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਸਾਡੀ ਸੀਮਾ ਪਾਰ ਹੋਈ ਇੱਕ ਘਟਨਾ ਬਾਰੇ ਜਾਣਕਾਰੀ ਦੇਣਾ ਚਹਾਂਗਾ।
9 ਦਸੰਬਰ, 2022 ਨੂੰ ਪੀਐੱਲਏ ਸੈਨਿਕਾਂ ਨੇ ਤਵਾਂਗ ਸੈਕਟਰ ਦਿ ਯਾਂਗਤਸੇ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਦੀ ਘੇਰਾਬੰਦੀ ਕਰਨ ਲਈ ਅਤੇ ਇੱਕ ਤਰਫਾ ਤਰੀਕੇ ਨਾਲ ਸਥਾਸਥਿਤੀ ਨੂੰ ਬਦਲਣ ਦਾ ਪ੍ਰਯਾਸ ਕੀਤਾ। ਸਾਡੇ ਸੈਨਿਕਾਂ ਨੇ ਦਿੜ੍ਹਤਾ ਅਤੇ ਸੰਕਲਪ ਦੇ ਨਾਲ ਚੀਨ ਦੇ ਪ੍ਰਯਾਸ ਦਾ ਵਿਰੋਧ ਕੀਤਾ। ਫਲਸਰੂਪ ਆਹਮਣੇ-ਸਾਹਮਣੇ ਦੀ ਹਾਥਾਪਾਈ ਹੋਈ ਜਿਸ ਵਿੱਚ ਭਾਰਤੀ ਸੈਨਾ ਨੇ ਬਹਾਦੁਰੀ ਨਾਲ ਸਾਡੇ ਖੇਤਰ ਵਿੱਚ ਉਨ੍ਹਾਂ ਨੂੰ ਘੇਰਾਬੰਦੀ ਕਰਨ ਤੋਂ ਰੋਕਿਆ ਅਤੇ ਆਪਣੀਆਂ ਚੌਕੀਆਂ ’ਤੇ ਵਾਪਸ ਪਰਤਣ ਦੇ ਲਈ ਰੁਕਾਵਟ ਸੀ। ਇਸ ਝੜਪ ਵਿੱਚ ਦੋਹਾਂ ਪਾਸਿਓ ਕੁਝ ਸੈਨਿਕਾਂ ਨੂੰ ਚੋਟਾਂ ਆਈਆਂ ਹਨ। ਮੈਂ ਇਸ ਸਦਨ ਦੇ ਨਾਲ ਇਹ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਸਾਡੀ ਵਲੋਂ ਕੋਈ ਹਤਾਹਤ ਜਾਂ ਗੰਭੀਰ ਰੂਪ ਨਾਲ ਤਹਾਤਹ ਨਹੀਂ ਹੋਇਆ ਹੈ।
ਭਾਰਤੀ ਸੈਨਾ ਕਮਾਂਡਰਾਂ ਦੇ ਸਮੇਂ ਤੋਂ ਦਖ਼ਲ ਦੇ ਕਾਰਨ ਪੀਐੱਲਏ ਸੈਨਿਕ ਆਪਣੇ ਠਿਕਾਨਿਆਂ ’ਤੇ ਵਾਪਸ ਚਲੇ ਗਏ। ਘਟਨਾ ਦੀ ਫੋਲੋਅਪ ਕਾਰਵਾਈ ਦੇ ਰੂਪ ਵਿੱਚ ਖੇਤਰ ਵਿੱਚ ਸਥਾਨਕ ਕਮਾਂਡਰ ਨੇ ਆਪਣੇ ਹਮਰੁਤਬਾ ਦੇ ਨਾਲ ਇਸ ਵਿਸ਼ੇ ’ਤੇ ਸਥਾਪਿਤ ਵਿਵਸਥਾ ਦੇ ਅਨੁਸਾਰ ਚਰਚਾ ਕਰਨ ਦੇ ਲਈ 11 ਦਸੰਬਰ, 2022 ਨੂੰ ਫਲੈਗ ਮੀਟਿੰਗ ਕੀਤੀ। ਚੀਨੀ ਪੱਖ ਤੋਂ ਇਸ ਤਰ੍ਹਾਂ ਦੀਆਂ ਹਕਰਤਾਂ ਤੋਂ ਬਾਜ ਆਉਣ ਅਤੇ ਸੀਮਾ ’ਤੇ ਸ਼ਾਂਤੀ ਬਣਾਏ ਰੱਖਣ ਨੂੰ ਕਿਹਾ ਗਿਆ। ਕੂਟਨੀਤਕ ਮਾਧਿਅਮਾਂ ਨਾਲ ਵੀ ਇਸ ਵਿਸ਼ੇ ਨੂੰ ਚੀਨੀ ਪੱਖ ਨੂੰ ਸਾਥ ਉਠਾਇਆ ਗਿਆ ਹੈ।
ਮੈਂ ਇਸ ਸਦਨ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸਾਡੀਆਂ ਸੈਨਾਵਾਂ ਸਾਡੀ ਖੇਤਰੀ ਅਖੰਡਤਾ ਦੇ ਲਈ ਪ੍ਰਤੀਬਧ ਹਨ ਅਤੇ ਇਸ ਤਰ੍ਹਾਂ ਦੇ ਕਿਸੇ ਵੀ ਪ੍ਰਯਾਸ ਨੂੰ ਅਸਫ਼ਲ ਕਰਦੀ ਰਹੇਗੀ। ਮੈਨੂੰ ਵਿਸ਼ਵਾਸ ਹੈ ਕਿ ਪੂਰਾ ਸਦਨ ਸਾਡੇ ਸੈਨਿਕਾਂ ਦੇ ਸਾਹਸਿਕ ਪ੍ਰਯਾਸਾਂ ਦਾ ਸਮਰਥਨ ਕਰਨ ਦੇ ਲਈ ਇੱਕਜੁਟ ਹੋ ਕੇ ਖੜ੍ਹਾ ਹੋਵੇਗਾ। ਜੈ ਹਿੰਦ!”
*****
ਏਬੀਬੀ/ਸੇਵੀ
(Release ID: 1883753)
Visitor Counter : 157