ਆਯੂਸ਼
ਡਬਲਿਊਐੱਚਓ-ਜੀਸੀਟੀਐੱਮ ਗਲੋਬਲ ਵੈਲਨੈੱਸ ਸੈਂਟਰ ਦੇ ਰੂਪ ਵਿੱਚ ਉੱਭਰੇਗਾ
प्रविष्टि तिथि:
13 DEC 2022 5:05PM by PIB Chandigarh
ਡਬਲਿਊਐੱਚਓ-ਜੀਸੀਟੀਐੱਮ ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਿਤ ਗਲੋਬਲ ਵੈਲਨੈੱਸ ਸੰਗਠਨ ਹੈਡਕੁਆਟਰ (ਜਿਨੇਵਾ) ਦਾ ਇੱਕ ਆਉਟਪੋਸਟ ਕੇਂਦਰ ਹੈ। ਇਹ ਡਬਲਿਊਐੱਚਓ ਮੈਂਬਰ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਸਬੰਧ ਸਥਾਪਿਤ ਕਰਨ ਵਿੱਚ ਸਹਾਇਤਾ ਕਰੇਗਾ। ਡਬਲਿਊਐੱਚਓ-ਜੀਸੀਟੀਐੱਮ ਗਲੋਬਲ ਵੈਲਨੈੱਸ ਸੈਂਟਰ ਦੇ ਰੂਪ ਵਿੱਚ ਉੱਭਰੇਗਾ ਜੋ ਪਰੰਪਰਿਕ ਦਵਾਈਆਂ ਨਾਲ ਸਬੰਧਿਤ ਦਵਾਈਆਂ ਅਤੇ ਖੋਜ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ ਅਤੇ ਪਰੰਪਰਿਕ ਦਵਾਈਆਂ ਬਾਰੇ ਸਬੂਤ ਅਧਾਰਿਤ ਖੋਜ, ਸਿਖਲਾਈ ਅਤੇ ਜਾਗਰੂਕਤਾ ਨੂੰ ਮਜ਼ਬੂਤ ਕਰੇਗਾ।
ਡਬਲਿਊਐੱਚਓ-ਜੀਸੀਟੀਐੱਮ ਦੀਆਂ ਗਤੀਵਿਧੀਆਂ/ਕਾਰਜ ਖੇਤਰ ਇਸ ਪ੍ਰਕਾਰ ਹਨ-
1. ਸਿਹਤ ਖੋਜ ਏਜੰਡੇ ਦੇ ਵਿਕਾਸ ਅਤੇ ਅਕਾਰ ਦੇਣ, ਅੰਤਰਰਾਸ਼ਟਰੀ ਮਾਪਦੰਡਾ ਅਤੇ ਮਾਨਕਾਂ ਨੂੰ ਸਥਾਪਿਤ ਕਰਨ, ਦੇਸ਼ਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਅਤੇ ਪਰੰਪਰਿਕ ਚਿਕਿਤਸਾ ਅਤੇ ਸਿਹਤ ਰੁਝਾਨਾਂ ਦੀ ਨਿਗਰਾਨੀ ਅਤੇ ਨੁਕਸਾਨ ਦੇ ਲਈ ਇੱਕ ਸੁਰੱਖਿਅਤਦੇ ਰੂਪ ਵਿੱਚ ਕਾਰਜ ਕਰੇਗਾ।
2. ਅਨੁਸੰਧਾਨ ਪ੍ਰਣਾਲੀ ਮਾਨਕਾਂ ਨੂੰ ਸਥਾਪਿਤ ਕਰਨਾ ਅਤੇ ਪਰੰਪਰਿਕ ਚਿਕਿਤਸਾ ਵਿੱਚ ਨੈਦਾਨਿਕ ਅਭਿਯਾਸ ਅਤੇ ਪ੍ਰੋਟੋਕਾਲ ਦੇ ਲਈ ਮਾਨਕਾਂ ਨੂੰ ਵਿਕਸਿਤ ਕਰਨਾ।
3. ਪਰੰਪਰਿਕ ਚਿਕਿਤਸਾ ਦੀ ਗੁਣਵੱਤਾ, ਸੁਰੱਖਿਆ ਅਤੇ ਪਭਾਵਕਾਰਿਤਾ, ਪਹੁੰਚ ਅਤੇ ਤਰਕਸੰਗਤ ਉਪਯੋਗ ਸੁਨਿਸ਼ਚਿਕ ਕਰਨਾ।
4. ਪ੍ਰਸੰਗਿਕ ਤਕਨੀਕੀ ਖੇਤਰਾਂ ਵਿੱਚ ਮਾਪਦੰਡਾਂ, ਮਾਨਕਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਵਿਕਸਿਤ ਕਰਨਾ, ਡੇਟਾ ਇਕੱਠਾ ਕਰਨ, ਵਿਸ਼ਲੇਸ਼ਣ ਕਰਨ ਅਤੇ ਪ੍ਰਭਾਵ ਦੇ ਮੁਲਾਕਣ ਦੇ ਲਈ ਉਪਕਰਣ ਅਤੇ ਕਾਰਜ ਪ੍ਰਣਾਲੀ।
5. ਡਬਲਿਊਐੱਚਓ ਦੇ ਅੰਦਰ ਸਾਂਝੇਦਾਰੀ ਅਤੇ ਸਹਿਯੋਗ ਦਾ ਨਿਰਮਾਣ ਕਰਨਾ ਅਤੇ ਵਿਸ਼ੇਸ਼ ਪ੍ਰੋਗਰਾਮਾਂ (ਆਈਏਆਰਸੀ, ਡਬਲਿਊਐੱਚਓ ਅਕੈਡਮੀ, ਟੀਡੀਆਰ, ਸਿਹਤ ਨੀਤੀ ਖੋਜ ਦੇ ਲਈ ਗਠਬੰਧਨ, ਪੀਐੱਚਸੀ ’ਤੇ ਵਿਸ਼ੇਸ਼ ਪ੍ਰੋਗਰਾਮ), ਉਦੇਸ਼ਾਂ ਦੇ ਲਈ ਪ੍ਰਾਸੰਗਿਤਾ ਦੇ ਖੇਤਰ ਵਿੱਚ ਹੋਰ ਸੰਯੁਕਤ ਰਾਸ਼ਟਰ ਏਜੰਸੀਆਂ, ਡਬਲਿਊਐੱਚਓ ਸਹਿਯੋਗ ਕੇਂਦਰ ਨੈੱਟਵਰਕ, ਅੰਤਰਰਾਸ਼ਟਰੀ ਸੰਗਠਨ ਅਤੇ ਪੇਸ਼ੇਵਰ ਸੰਘ ਅਤੇ ਵਿਸ਼ੇਸ਼ ਸਮਰੱਥਾ ਨਿਰਮਾਣ ਸਮਰਥਨ ਸਮੂਹਾਂ ਦੇ ਨਾਲ ਸਹਿਯੋਗ।
6. ਉਦੇਸ਼ਾਂ ਦੇ ਲਈ ਪ੍ਰਾਸੰਗਿਤਾ ਦੇ ਖੇਤਰ ਵਿੱਚ ਵਿਸ਼ੇਸ਼ ਸਮਰੱਥਾ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮ ਵਿਕਸਿਤ ਕਰਨਾ ਅਤੇ ਪਰਿਸਰ, ਆਵਾਸੀ ਜਾਂ ਵੈੱਬ ਅਧਾਰਿਤ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨਾ ਅਤੇ ਸਾਂਝੇਦਾਰੀ ਦੇ ਜ਼ਰੀਏ ਡਬਲਿਊਐੱਚਓ ਅਕੈਡਮੀ ਅਤੇ ਹੋਰ ਰਣਨੀਤਕ ਸਾਂਝੇਦਾਰੀ ਦੇ ਮਾਧਿਅਮ ਰਾਹੀਂ ਸਿਖਲਾਈ ਪ੍ਰੋਗਰਾਮ।
ਪਰੰਪਰਿਕ ਚਿਕਿਤਸਾ ਤੋਂ ਅਨੁਮਾਨਿਤ ਸਿਹਤ ਟੈਕਨੋਲੋਜੀ ਮੁਲਾਂਕਣ ਅਤੇ ਸਿਹਤ ਅਰਥਸਾਸ਼ਤਰ ਦੇ ਲਈ ਦਿਸ਼ਾ-ਨਿਰਦੇਸ਼ ਵਿਕਸਿਤ ਕਰਨ ਵਿੱਚ ਮਾਰਗਦਰਸ਼ਕ ਸਿਧਾਂਤ ਦੇ ਰੂਪ ਵਿੱਚ ਕਾਰਜ ਕਰਨਾ ਅਤੇ ਇਸ ’ਤੇ ਦੇਸ਼ਾਂ ਦੀਆਂ ਵਿਕਸਿਤ ਰਣਨੀਤੀਆਂ ਦਾ ਸਮਰਥਨ ਕਰਨਾ।
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇੱਕ ਪ੍ਰਸ਼ਨ ਨੇ ਲਿਖਿਤ ਜਵਾਬ ਵਿੱਚ ਦਿੱਤੀ।
****
ਐੱਸਕੇ
(रिलीज़ आईडी: 1883487)
आगंतुक पटल : 120