ਸੈਰ ਸਪਾਟਾ ਮੰਤਰਾਲਾ

ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਪੁਡੂਚੇਰੀ ਵਿੱਚ ਸਰਦੇਸ਼ ਦਰਸ਼ਨ ਯੋਜਨਾ ਦੇ ਤਹਿਤ ਸਵੀਕ੍ਰਿਤ 4 ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ


ਸਾਡੀ ਜੀ-20 ਦੀ ਪ੍ਰਧਾਨਗੀ ਦੇ ਦੌਰਾਨ, ਸਾਡੇ ਕੋਲ ਜੀ-20 ਦੇਸ਼ਾਂ ਦੇ ਮੰਨੇ-ਪ੍ਰਮੰਨੇ ਵਿਅਕਤੀਆਂ ਅਤੇ ਸੈਲਾਨੀਆਂ ਨੂੰ ਭਾਰਤ ਦੇ “ਅਤਿਥਿ ਦੇਵੋ ਭਵ” ਦੇ ਦਰਸ਼ਨ ਤੋਂ ਜਾਣੂ ਕਰਵਾਉਣ ਦਾ ਅਵਸਰ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ

Posted On: 13 DEC 2022 4:50PM by PIB Chandigarh

ਪ੍ਰਮੁੱਖ ਵਿਸ਼ੇਸ਼ਤਾਵਾਂ:

1.33 ਕਰੋੜ ਰੁਪਏ ਦੀ ਲਾਗਤ ਨਾਲ ਆਈ ਮੰਡਮਪ ਦਾ ਨਵਿਆਉਣਯੋਗ ਅਤੇ ਭਾਰਤੀ ਪਾਰਕ ਵਿੱਚ ਅਧਿਕ ਰੋਸ਼ਨੀ ਵਾਲੀ ਪ੍ਰਕਾਸ਼ ਵਿਵਸਥਾ, 5.82 ਕਰੋੜ ਰੁਪਏ ਦੀ ਲਾਗਤ ਨਾਲ ਤਿਰੂਕਾਂਚੀ ਵਿੱਚ ਸ਼੍ਰੀ ਗੰਗਾਈ ਵਾਰਘਾ ਨਾਥੇਸ਼ਵਰ ਮੰਦਿਰ ਵਿੱਚ ਪਵਿੱਤਰ ਨਦੀ ਦੇ ਕਿਨਾਰੇ ਤੀਰਥਯਾਤਰੀ ਸੁਵਿਧਾਵਾਂ ਅਤੇ ਘਾਟਾਂ ਦਾ ਵਿਕਾਸ, 7.40 ਕਰੋੜ ਰੁਪਏ ਦੀ ਲਾਗਤ ਨਾਲ ਥਿਰੂਨਲਾਰ ਕਰਾਈਕਲ ਵਿੱਚ ਅਧਿਆਤਮਿਕ ਪਾਰਕ ਦੇ ਵਿਕਾਸ ਅਤੇ 3.51 ਕਰੋੜ ਰੁਪਏ ਦੀ ਲਾਗਤ ਨਾਲ ਚਿੰਨਾ ਵੀਰਮਪੱਟੀਨਮ ਵਿੱਚ ਈਡਨ ਵਿੱਚ ਵਿਕਾਸ ਦਾ ਉਦਘਾਟਨ ਕੀਤਾ ਗਿਆ।

ਕੇਂਦਰੀ ਟੂਰਿਜ਼ਮ ਸੱਭਿਆਚਾਰ ਅਤੇ ਉੱਤਰੀ ਪੂਰਬੀ ਖੇਤਰ ਵਿਕਾਸ ਮੰਤਰੀ (ਡੀਓਐੱਨਈਆਰ) ਸ਼੍ਰੀ ਜੀ. ਕਿਸ਼ਨ ਰੈੱਡੀ ਨੇ 13 ਦਸੰਬਰ 2022 ਨੂੰ ਪੁਡੂਚੇਰੀ ਦੀ ਆਪਣੀ ਯਾਤਰਾ ਦੇ ਦੌਰਾਨ ਕਈ ਟੂਰਿਜ਼ਮ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ। ਇਨ੍ਹਾਂ ਪ੍ਰੋਜੈਕਟਾਂ ਨੂੰ ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਸਵੀਕ੍ਰਿਤ ਦਿੱਤੀ ਸੀ। ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।

ਉਨ੍ਹਾਂ ਵਿੱਚ ਆਈ ਮੰਡਪਮ ਦਾ ਨਵੀਨੀਕਰਣ ਅਤੇ ਭਾਰਤੀ ਪਾਰਕ ਵਿੱਚ 1.33 ਕਰੋੜ ਰੁਪਏ ਦੀ ਲਾਗਤ ਨਾਲ ਅਧਿਕ ਰੋਸ਼ਨੀ ਦੇਣ ਵਾਲੀ ਪ੍ਰਕਾਸ਼ ਵਿਵਸਥਾ, 5.82 ਕਰੋੜ ਰੁਪਏ ਦੀ ਲਗਾਤ ਨਾਲ ਤਿਰੂਕਾਂਚੀ ਵਿੱਚ ਸ਼੍ਰੀ ਗੰਗਾ ਵਾਰਘਾ ਨਾਥੇਸ਼ਵਰਰ ਮੰਦਿਰ ਵਿੱਚ ਪਵਿੱਤਰ ਨਦੀਂ ਦੇ ਕਿਨਾਰੇ ਤੀਰਥਯਾਤਰੀ ਸੁਵਿਧਾਵਾਂ ਅਤੇ ਘਾਟਾਂ ਦਾ ਵਿਕਾਸ, 7.40 ਕਰੋੜ ਰੁਪਏ ਦੀ ਲਾਗਤ ਨਾਲ ਥਿਰੂਨਲਾਰ ਕਰਾਈਕਲ ਵਿੱਚ ਅਧਿਆਤਮਿਕ ਪਾਰਕ ਦਾ ਵਿਕਾਸ ਅਤੇ 3.15 ਕਰੋੜ ਰੁਪਏ ਦੀ ਲਾਗਨ ਨਾਲ ਚਿੰਨਾ ਵੀਰਮਪੱਟੀਨਮ ਵਿੱਚ ਈਡਨ ਵਿੱਚ ਵਿਕਾਸ ਸ਼ਾਮਲ ਹੈ।

https://ci3.googleusercontent.com/proxy/oDbgvCCGt1-4iYdYQjOAX1R0UjYVn_--KqdM2Hi89IVZa1vAzoYRtF3YeTs1By0tyHujh05yAiomquc97e9XmkcQPlqIkhlojupf1q0tYO7wmdnwJOkGiQ47_A=s0-d-e1-ft#https://static.pib.gov.in/WriteReadData/userfiles/image/image001IOJE.jpg

ਕੇਂਦਰੀ ਮੰਤਰੀ ਨੇ ਪੁਡੂਚੇਰੀ ਸ਼ਾਂਪਿੰਗ ਫੈਸਟੀਵਲ 2022 ਦੇ ਪ੍ਰਤੀਕ ਚਿੰਨ੍ਹ ਦਾ ਵੀ ਉਦਘਾਟਨ ਕੀਤਾ। ਇਸ ਦਾ ਉਦੇਸ਼ ਵਪਾਰ ਟੂਰਿਜ਼ਮ ਅਤੇ ਕਾਰੋਬਾਰ ਨੂੰ ਹੁਲਾਰਾ ਦੇਣਾ ਹੈ ਵਿਸ਼ੇਸ਼ ਤੌਰ ‘ਤੇ ਪੁਡੂਚੇਰੀ ਆਉਣ ਵਾਲੇ ਸੈਲਾਨੀਆਂ ਲਈ ਖਰੀਦਾਰੀ ਦਾ ਅਨੋਖਾ ਅਨੁਭਵ ਪ੍ਰਦਾਨ ਕਰਨਾ ਹੈ।

ਸ਼੍ਰੀ ਰੈੱਡੀ ਨੇ ਪੁਡੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਟੂਰਿਜ਼ਮ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ, ਪੁਡੂਚੇਰੀ ਭਾਰਤ ਵਿੱਚ ਇੱਕ ਜਿਊਂਦਾ ਜਾਗਦਾ ਸਥਲ ਹੈ ਜੋ ਦੁਨੀਆ ਭਰ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਟੂਰਿਜ਼ਮ ਮੰਤਰਾਲੇ ਦੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਸਵੀਕ੍ਰਿਤ ਕੀਤੀ ਗਈ 4 ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਭਾਰਤ ਹਜ਼ਾਰਾਂ ਸਾਲਾਂ ਤੋਂ ਹਮੇਸ਼ਾ ਆਪਣੀ ਅਧਿਆਤਮਿਕ ਸੰਪਦਾ, ਸੱਭਿਆਚਾਰ ਵਿਰਾਸਤ ਅਤੇ ਵਿਵਿਧਤਾ ਲਈ ਜਾਣਿਆ ਜਾਂਦਾ ਹੈ। ਪਿਛਲੇ 8 ਸਾਲਾਂ ਵਿੱਚ ਭਾਰਤ ਵਿਸ਼ਵ ਪੱਧਰੀ ਸੁਵਿਧਾਵਾਂ, ਉਤਕ੍ਰਿਸ਼ਟ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਅਤੇ ਟੈਕਨੋਲੋਜੀ ਅਤੇ ਡਿਜੀਟਲੀਕਰਣ ਦੇ ਰਾਹੀਂ ਰਹਿਣ ਵਿੱਚ ਅਸਾਨੀ ਲਈ ਜਾਣਿਆ ਜਾਂਦਾ ਹੈ। ਹੁਣ ਭਾਰਤ ਕੇਵਲ ਦੇਖਣ ਅਤੇ ਘੁੰਮਣ ਦੀ ਜਗ੍ਹਾਂ ਨਹੀਂ ਹੈ ਬਲਕਿ ਅਨੁਭਵ ਕਰਨ ਅਤੇ ਜੀਵਨ ਲਈ ਟ੍ਰਾਂਸਪੋਰਟ ਹੋਣ ਦੀ ਮੰਜ਼ਿਲ ਵੀ ਹੈ। 

ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਟੂਰਿਜ਼ਮ ਮੰਤਰਾਲੇ ਨੇ ਪੁਡੂਚੇਰੀ ਵਿੱਚ ਕੁੱਲ 148.31 ਕਰੋੜ ਰੁਪਏ ਦੇ 3 ਪ੍ਰੋਜੈਕਟਾਂ ਲਈ ਮੰਜ਼ੂਰੀ ਦਿੱਤੀ ਹੈ। ਇਸ ਵਿੱਚ ਸ਼ਾਮਲ ਹਨ।

 

ਪ੍ਰੋਜੈਕਟ ਦਾ ਨਾਮ

ਸਵੀਕ੍ਰਿਤ ਰਾਸ਼ੀ

ਤਿਰੂਕੰਚ-ਕਰਾਈਕਲ-ਯਾਨਮ ਵਿੱਚ ਅਧਿਆਤਮਿਕ ਟੂਰਿਜ਼ਮ ਪੁਡੂਚੇਰੀ ਦਾ ਵਿਕਾਸ

34.96 ਕਰੋੜ ਰੁਪਏ

ਕਰਾਈਕਲ, ਮਾਹੇ ਅਤੇ ਯਾਨਮ ਵਿੱਚ ਫ੍ਰੇਂਕੋ ਤਮਿਲ ਪਿੰਡ ਦਾ ਵਿਕਾਸ

 

54.91 ਕਰੋੜ ਰੁਪਏ

ਦੁਬਰਾਏਪੇਟ, ਅਰੀਕੇਮੈਡੂ, ਵੀਰਮਪਤਿਨਮ, ਕਲਾਪੇਟ, ਪੁਡੂਚੇਰੀ ਅਤੇ ਯਨਮ ਦਾ ਵਿਕਾਸ।

 

58.44 ਕਰੋੜ ਰੁਪਏ

ਕੇਂਦਰੀ ਮੰਤਰੀ ਸ਼੍ਰੀ ਜੀ.  ਕਿਸ਼ਨ ਰੈੱਡੀ ਨੇ ਕਿਹਾ , ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਟੂਰਿਜ਼ਮ ਅਤੇ ਮਹਿਮਾਨ ਖੇਤਰ ਨੂੰ ਨਿਰੰਤਰ ਸਮਰਥਨ ਅਤੇ ਮਾਰਗਦਰਸ਼ਨ ਮਿਲਿਆ ਹੈ। ਸਾਡੀ ਜੀ-20 ਦੀ ਪ੍ਰਧਾਨਗੀ ਦੇ ਦੌਰਾਨ ਸਾਡੇ ਕੋਲ ਜੀ-20 ਦੇਸ਼ਾਂ ਦੇ ਮੰਨੇ-ਪ੍ਰਮੰਨੇ ਵਿਅਕਤੀਆਂ ਅਤੇ ਸੈਲਾਨੀਆਂ ਨੂੰ ਭਾਰਤ ਦੇ “ਅਤਿਥਿ ਦੇਵੋ ਭਵ” ਦੇ ਦਰਸ਼ਨ ਨਾਲ ਜਾਣੂ ਕਰਵਾਉਣ ਦਾ ਅਵਸਰ ਹੈ- ਜਿੱਥੇ ਅਤਿਥਿ ਨੂੰ ਦੇਵਤਾ ਮੰਨਿਆ ਜਾਂਦਾ ਹੈ।

ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਟੂਰਿਜ਼ਮ ਮੰਤਰਾਲੇ ਪੁਡੂਚੇਰੀ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਇਸ ਸੰਬੰਧ ਵਿੱਚ ਕਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੁਆਰਾ ਕਾਰਜਾਂ ਦੇ ਸਫਲ ਸਮਾਪਨ ਦੇ ਅਧਾਰ ‘ਤੇ ਪੁਡੂਚੇਰੀ ਅਤੇ ਕਰਾਈਕਲ ਨੂੰ ਸਵਦੇਸ਼ ਦਰਸ਼ਨ 2.0 ਦੇ ਤਹਿਤ ਅੱਗੇ ਦੇ ਵਿਕਾਸ ਲਈ ਚੁਣਿਆ ਗਿਆ ਹੈ। ਸਾਡੇ ਪ੍ਰਤੀਸ਼ਠਿਤ ਅਧਿਆਤਮਿਕ ਸਥਾਨਾਂ ਨੂੰ ਵਿਕਸਿਤ ਕਰਨ ਲਈ ਪ੍ਰਸਾਦ ਯੋਜਨਾ ਦੇ ਤਹਿਤ ਪੁਡੂਚੇਰੀ  ਅਤੇ ਕਰਾਈਕਲ ਦੀ ਵੀ ਪਹਿਚਾਣ ਕੀਤੀ ਹੈ।

ਉਨ੍ਹਾਂ ਨੇ ਕਿਹਾ ਅੱਜ ਮੈਂ ਪੁਡੂਚੇਰੀ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਖੇਤਰ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਮਹਿਮਾਨ ਉਦਯੋਗ ਵਿੱਚ ਰੋਜ਼ਗਾਰ ਸੁਰਜਿਤ ਕਰਨ ਲਈ ਇੱਕ ਸਮਰੱਥਾ ਨਿਰਮਾਣ ਪ੍ਰੋਗਰਾਮ ‘ਤੇ ਵੀ ਧਿਆਨ ਦੇਣ। ਪੁਡੂਚੇਰੀ ਅਤੇ ਭਾਰਤ ਨੂੰ ਸਭਤੋਂ ਪਸੰਦੀਦਾ ਟੂਰਿਜ਼ਮ ਸਥਲ ਬਣਾਉਣ ਲਈ ਸਾਨੂੰ ਸਭ ਨੂੰ ਮਿਲਕੇ ਕੰਮ ਕਰਨਾ ਚਾਹੀਦਾ ਹੈ।

*****



(Release ID: 1883480) Visitor Counter : 83


Read this release in: English , Urdu , Hindi , Tamil