ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 14 ਦਸੰਬਰ ਨੂੰ ਅਹਿਮਦਾਬਾਦ ਵਿੱਚ ਪ੍ਰਮੁਖ ਸੁਆਮੀ ਮਹਾਰਾਜ ਸ਼ਤਾਬਦੀ ਮਹੋਤਸਵ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣਗੇ

Posted On: 13 DEC 2022 2:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਦਸੰਬਰ, 2022 ਨੂੰ ਅਹਿਮਦਾਬਾਦ ਵਿੱਚ ਸ਼ਾਮ 5:30 ਵਜੇ ਪ੍ਰਮੁਖ ਸੁਆਮੀ ਮਹਾਰਾਜ  ਸ਼ਤਾਬਦੀ ਮਹੋਤਸਵ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣਗੇ।

ਪਰਮ ਪਾਵਨ ਪ੍ਰਮੁੱਖ ਸੁਆਮੀ ਮਹਾਰਾਜ ਇੱਕ ਮਾਰਗਦਰਸ਼ਕ ਅਤੇ ਗੁਰੂ ਸਨ, ਜਿਨ੍ਹਾਂ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਅਣਗਿਣਤ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕੀਤਾ। ਇੱਕ ਮਹਾਨ ਅਧਿਆਤਮਿਕ ਗੁਰੂ ਦੇ ਰੂਪ ਵਿੱਚ ਉਨ੍ਹਾਂ ਨੂੰ ਵਿਆਪਕ ਰੂਪ ਨਾਲ ਸਨਮਾਨ ਅਤੇ ਸਰਾਹਨਾ ਮਿਲੀ। ਉਨ੍ਹਾਂ ਦਾ ਜੀਵਨ ਅਧਿਆਤਮ ਅਤੇ ਮਾਨਵਤਾ ਦੀ ਸੇਵਾ ਦੇ ਲਈ ਸਮਰਪਿਤ ਸੀ। ਬੀਏਪੀਐੱਸ ਸੁਆਮੀਨਾਰਾਇਣ ਸੰਸਥਾ ਦੀ ਸਿਖਰਲੀ ਹਸਤੀ ਦੇ ਰੂਪ ਵਿੱਚ, ਉਨ੍ਹਾਂ ਨੇ ਲੱਖਾਂ ਲੋਕਾਂ ਨੂੰ ਅਰਾਮ ਅਤੇ ਦੇਖਭਾਲ਼ ਪ੍ਰਦਾਨ ਕਰਦੇ ਹੋਏ  ਅਣਗਿਣਤ ਸੱਭਿਆਚਾਰਕ, ਸਮਾਜਿਕ ਅਤੇ ਅਧਿਆਤਮਿਕ ਪਹਿਲਾਂ ਨੂੰ ਪ੍ਰੇਰਿਤ ਕੀਤਾ।

ਮਹਾਮਹਿਮ ਪ੍ਰਮੁਖ ਸੁਆਮੀ ਮਹਾਰਾਜ ਦੇ ਜਨਮ ਸ਼ਤਾਬਦੀ ਸਾਲ ਵਿੱਚ, ਦੁਨੀਆ ਭਰ ਦੇ ਲੋਕ ਉਨ੍ਹਾਂ ਦੇ ਜੀਵਨ ਅਤੇ ਕਾਰਜ ਦਾ ਜਸ਼ਨ ਮਨਾ ਰਹੇ ਹਨ। ਸਾਲ ਭਰ ਚਲਣ ਵਾਲੇ ਵਿਸ਼ਵਵਿਆਪੀ ਸਮਾਰੋਹਾਂ ਦਾ ਸਮਾਪਨ ‘ਪ੍ਰਮੁੱਖ ਸੁਆਮੀ ਮਹਾਰਾਜ ਸ਼ਤਾਬਦੀ ਮਹੋਤਸਵ’ ਵਿੱਚ ਹੋਵੇਗਾ, ਜਿਸ ਦੀ ਮੇਜ਼ਬਾਨੀ ਬੀਏਪੀਐੱਸ ਸੁਆਮੀਨਾਰਾਇਣ ਮੰਦਰ, ਸ਼ਾਹੀਬਾਗ ਦੁਆਰਾ ਕੀਤੀ ਜਾਵੇਗੀ, ਜੋ ਬੀਏਪੀਐੱਸ ਸੁਆਮੀਨਾਰਾਇਣ ਸੰਸਥਾ ਦਾ ਵਿਸ਼ਵਵਿਆਪੀ ਹੈੱਡਕੁਆਰਟਰਸ ਹੈ। ਇਹ ਇੱਕ ਮਹੀਨੇ ਤੱਕ ਚਲਣ ਵਾਲਾ ਉਤਸਵ ਹੋਵੇਗਾ, ਜੋ 15 ਦਸੰਬਰ, 2022 ਤੋਂ 15 ਜਨਵਰੀ, 2023 ਤੱਕ ਅਹਿਮਦਾਬਾਦ ਵਿੱਚ ਹੋਵੇਗਾ, ਜਿਸ ਵਿੱਚ ਰੋਜ਼ਾਨਾ ਸਮਾਗਮ, ਵਿਸ਼ਾਗਤ ਪ੍ਰਦਰਸ਼ਨੀਆਂ ਅਤੇ ਵਿਚਾਰ-ਉਤੇਜਕ ਵਿਚਾਰ-ਵਟਾਂਦਰੇ ਹੋਣਗੇ।

ਬੀਏਪੀਐੱਸ ਸੁਆਮੀਨਾਰਾਇਣ ਸੰਸਥਾ ਦੀ ਸਥਾਪਨਾ 1097 ਵਿੱਚ ਸ਼ਾਸਤਰੀਜੀ ਮਹਾਰਾਜ ਨੇ ਕੀਤੀ ਸੀ। ਵੇਦਾਂ ਦੀਆਂ ਸਿੱਖਿਆਵਾਂ ਦੇ ਅਧਾਰ ’ਤੇ ਅਤੇ ਵਿਵਹਾਰਕ ਅਧਿਆਤਮਿਕਤਾ ਦੇ ਥੰਮ੍ਹਾਂ ’ਤੇ ਸਥਾਪਿਤ, ਬੀਏਪੀਐੱਸ ਅੱਜ ਦੀ ਅਧਿਆਤਮਿਕ, ਨੈਤਿਕ ਅਤੇ ਸਮਾਜਿਕ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਦੂਰ-ਦੂਰ ਤੱਕ ਪਹੁੰਚਦਾ ਹੈ। ਬੀਏਪੀਐੱਸ ਦਾ ਉਦੇਸ਼  ਵਿਸ਼ਵਾਸ, ਏਕਤਾ ਅਤੇ ਨਿਰਸੁਆਰਥ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲਣਾ ਹੈ ਅਤੇ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਦੀਆਂ ਅਧਿਆਤਮਿਕ, ਸੱਭਿਆਚਾਰਕ, ਸਰੀਰਕ ਅਤੇ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਇਹ ਗਲੋਬਲ ਆਊਟਰੀਚ ਪ੍ਰਯਾਸਾਂ ਦੇ ਜ਼ਰੀਏ ਮਾਨਵੀ ਗਤੀਵਿਧੀਆਂ ਕਰਦਾ ਹੈ।

 

*********

ਡੀਐੱਸ/ਐੱਸਟੀ



(Release ID: 1883312) Visitor Counter : 84