ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ 10 ਅੰਤਰਰਾਸ਼ਟਰੀ ਭਾਸ਼ਾਵਾਂ ਸਹਿਤ 12 ਭਾਸ਼ਾਵਾਂ ਵਿੱਚ 24x7 ਬਹੁਭਾਸ਼ੀ ਟੂਰਿਜ਼ਮ ਸੂਚਨਾ-ਹੈਲਪਲਾਈਨ ਸਥਾਪਿਤ ਕੀਤੀ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ

Posted On: 12 DEC 2022 4:07PM by PIB Chandigarh

ਸੈਲਾਨੀਆਂ ਦੀ ਸੁਰੱਖਿਆ ਅਤੇ ਸੁਰੱਖਿਆ ਖਾਸ ਤੌਰ ‘ਤੇ ਰਾਜ ਸਰਕਾਰ ਦਾ ਵਿਸ਼ਾ ਹੈ। ਹਾਲਾਂਕਿ, ਟੂਰਿਜ਼ਮ ਮੰਤਰਾਲੇ ਸੈਲਾਨੀਆਂ ਦੀ ਸੁਰੱਖਿਆ ਦੀ ਚਿੰਤਾ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਉਸ ਨੇ ਸੈਲਾਨੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਹਰ ਸੰਭਵ ਉਪਾਅ ਕੀਤੇ ਹਨ।

ਅਤੀਤ ਵਿੱਚ ਟੂਰਿਜ਼ਮ ਮੰਤਰਾਲੇ ਨੇ ਇਸ ਮਾਮਲੇ ਨੂੰ ਸਾਰੇ ਰਾਜ ਸਰਕਾਰਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਦੇ ਨਾਲ ਉਠਾਇਆ ਸੀ ਅਤੇ ਟੂਰਿਜ਼ਮਾਂ ਨੂੰ ਇੱਕ ਸੇਫ ਅਤੇ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਦੇ ਪਹਿਲੂ ਨੂੰ ਵੀ ਦੁਹਰਾਇਆ ਸੀ। ਜੇ ਕਿਸੇ ਸੈਲਾਨੀ ਦੇ ਨਾਲ ਕਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾ ਸਥਿਤੀ ਨੂੰ ਸੰਭਾਲਣ ਲਈ ਕਾਨੂੰਨ ਵਿਵਸਥਾ ਦੀ ਇੱਕ ਮਜ਼ਬੂਤ ਪ੍ਰਣਾਲੀ ਹੋਣੀ ਚਾਹੀਦੀ  ਹੈ ਅਤੇ ਪ੍ਰਭਾਵਿਤ ਸੈਲਾਨੀ ਨੂੰ ਇੱਕ ਸੰਤੋਸ਼ਜਨਕ ਸਮਾਧਾਨ ਪ੍ਰਦਾਨ ਕੀਤਾ ਜਾਣਾ ਜ਼ਰੂਰੀ ਹੈ। 

ਟੂਰਿਜ਼ਮ ਮੰਤਰਾਲੇ ਦੇ ਯਤਨਾਂ ਨਾਲ, ਆਂਧਰਾ ਪ੍ਰਦੇਸ਼, ਦਿੱਲੀ, ਗੋਆ, ਕਰਨਾਟਕ, ਕੇਰਲ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ , ਮੱਧ ਪ੍ਰਦੇਸ਼, ਓਡੀਸ਼ਾ, ਪੰਜਾਬ, ਰਾਜਸਥਾਨ, ਸਿੱਕਿਮ ਅਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਨੇ ਕਿਸੇ ਨ ਕਿਸੇ ਰੂਪ ਨਾਲ ਸੈਲਾਨੀ ਪੁਲਿਸ ਤੈਨਾਤ ਕੀਤੀ ਹੈ।

ਟੂਰਿਜ਼ਮ ਮੰਤਰਾਲੇ ਨੇ ਭਾਰਤੀ ਟੂਰਿਜ਼ਮ ਅਤੇ ਯਾਤਰਾ ਪ੍ਰਬੰਧਨ ਸੰਸਥਾਨ (ਆਈਆਈਟੀਟੀਐੱਮ) ਦੁਆਰਾ ਇੱਕ ਅਧਿਐਨ ਕਰਵਾਇਆ ਹੈ ਤਾਕਿ ਸੈਲਾਨੀ ਪੁਲਿਸ ਦੀ ਜ਼ਰੂਰਤ ਨੂੰ ਸਮਝਿਆ ਜਾ ਸਕੇ ਅਤੇ ਸੈਲਾਨੀ ਪੁਲਿਸ ਨੂੰ ਸੈਲਾਨੀਆਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਾਇਆ ਜਾ ਸਕੇ। ਇਹ ਸੰਸਥਾਨ ਟੂਰਿਜ਼ਮ ਮੰਤਰਾਲੇ ਦਾ ਇੱਕ ਖੁਦਮੁਖਤਿਆਰ ਸੰਸਥਾਨ ਹੈ।

ਟੂਰਿਜ਼ਮ ਮੰਤਰਾਲੇ ਨੇ ਇਸ ਅਧਿਐਨ ਰਿਪੋਰਟ ਦੀ ਇੱਕ ਪ੍ਰਤੀ ਸਾਰੀਆਂ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਨੂੰ “ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੈਲਾਨੀ ਪੁਲਿਸ ਦੀ ਕਾਰਜਪ੍ਰਣਾਲੀ ਅਤੇ ਸਰਵਉੱਤਮ ਪ੍ਰਥਾਵਾਂ ਦਾ ਪ੍ਰਲੇਖਨ” ਸਿਰਲੇਖ ਨੂੰ ਅੱਗੇ ਕੀਤਾ। ਇਸ ਰਿਪੋਰਟ ਨਾਲ ਸੰਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਲਿਸ ਦੀ ਇੱਕ ਅਲਗ ਇਕਾਈ ਬਣਾਉਣ ਅਤੇ ਸੈਲਾਨੀਆਂ ਦੀਆਂ ਜ਼ਰੂਰਤਾਂ ਬਾਰੇ ਉਨ੍ਹਾਂ ਸੰਵੇਦਨਸ਼ੀਲ ਬਣਾਉਣ ਦੀ ਬੇਨਤੀ ਕੀਤੀ ਹੈ।

ਟੂਰਿਜ਼ਮ ਮੰਤਰਾਲੇ ਨੇ ਰਾਜ ਸਰਕਾਰ ਦੇ ਨਾਲ ਇਸ ਮਾਮਲੇ ਨੂੰ ਉਠਾਉਣ ਲਈ ਗ੍ਰਹਿ ਮੰਤਰਾਲੇ ਦੀ ਮਦਦ ਮੰਗੀ ਹੈ।

ਇਕ ਵਿਆਪਕ ਢਾਂਚਾ ਵਿਕਸਿਤ ਕਰਨ ਲਈ ਪੁਲਿਸ ਖੋਜ ਅਤੇ ਵਿਕਾਸ ਬਿਊਰੋ (ਬੀਪੀਆਰਐਂਡਡੀ) ਨੇ ਸੈਲਾਨੀ ਪੁਲਿਸ ਯੋਜਨਾ ‘ਤੇ ਇੱਕ ਅਧਿਐਨ ਸ਼ੁਰੂ ਕੀਤਾ ਹੈ। ਟੂਰਿਜ਼ਮ ਮੰਤਰਾਲੇ ਨੇ ਅਖਿਲ ਭਾਰਤੀ ਪੱਧਰੀ ‘ਤੇ ਸੈਲਾਨੀ ਪੁਲਿਸ ਯੋਜਨਾ ਨੂੰ ਲਾਗੂ ਕਰਨ ਲਈ ਨਵੀਂ ਦਿੱਲੀ ਵਿੱਚ 19 ਅਕਤੂਬਰ, 2022 ਨੂੰ ਰਾਜਾ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੇ ਪੁਲਿਸ ਵਿਭਾਗ ਦੇ ਡਾਇਰੈਕਟਰ ਜਨਰਲ/ ਇੰਸਪੈਕਟਰ ਜਨਰਲ ਦਾ ਇੱਕ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਹੈ।

ਟੂਰਿਜ਼ਮ ਮੰਤਰਾਲੇ ਨੇ ਟੋਲ ਫ੍ਰੀ ਨੰਬਰ 1800111363 ‘ਤੇ ਜਾ ਸ਼ਾਰਟ ਕੋਡ 1363 ‘ਤੇ 10 ਅੰਤਰਰਾਸ਼ਟਰੀ ਭਾਸ਼ਾਵਾਂ (ਜਰਮਨ, ਫ੍ਰੇਂਚ, ਸਪੇਨਿਸ਼, ਇਤਾਲਵੀ, ਪੁਰਤਗਾਲੀ, ਰੂਸੀ, ਚੀਨੀ, ਜਪਾਨੀ, ਕੋਰੀਯਾਈ, ਅਰਬੀ ਆਦਿ) ਸਹਿਤ ਹਿੰਦੀ ਅਤੇ ਅੰਗਰੇਜ਼ੀ ਨੂੰ ਮਿਲਕੇ 12 ਭਾਸ਼ਾਵਾਂ ਵਿੱਚ ਇੱਕ 24x7 ਬਹੁਭਾਸ਼ੀ ਸੈਲਾਨੀ ਸੂਚਨਾ-ਹੈਲਪਲਾਈਨ ਸਥਾਪਿਤ ਕੀਤੀ ਹੈ ਤਾਕਿ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਲਈ ਭਾਰਤ ਵਿੱਚ ਯਾਤਰਾ ਨਾਲ ਸੰਬੰਧਿਤ ਜਾਣਕਾਰੀ ਬਾਰੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਯਾਤਰਾ ਕਰਦੇ ਸਮੇਂ ਸੰਕਟ ਦੀ ਸਥਿਤੀ ਵਿੱਚ ਉਚਿਤ ਮਾਰਗਦਰਸ਼ਨ ਪ੍ਰਦਾਨ ਕੀਤਾ ਜਾ ਸਕੇ।

ਟੂਰਿਜ਼ਮ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਟੂਰਿਜ਼ਮ ਵਿਭਾਗਾਂ ਸਹਿਤ ਸਾਰੇ ਹਿਤਧਾਰਕਾਂ ਦੇ ਨਾਲ ‘ਸੁਰੱਖਿਅਤ ਅਤੇ ਸਨਮਾਨਜਨਕ ਸੈਲਾਨੀ ਲਈ  ਕੋਡ ਆਵ੍ ਕੰਡਕਟ’ ਨੂੰ ਅਪਣਾਇਆ ਹੈ ਜੋ ਸੈਲਾਨੀਆਂ ਅਤੇ ਸਥਾਨਕ ਨਿਵਾਸੀਆਂ, ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਅਤੇ ਬੱਚਿਆਂ ਦੋਨਾਂ ਦੀ ਗਰਿਮਾ ਸੁਰੱਖਿਆ ਅਤੇ ਸੋਸ਼ਣ ਤੋਂ ਮੁਕਤੀ ਸੁਨਿਸ਼ਚਿਤ ਕਰਨ ਲਈ ਬੁਨਿਆਦੀ ਅਧਿਕਾਰੀਆਂ ਦੇ ਸੰਬੰਧ ਵਿੱਚ ਟੂਰਿਜ਼ਮ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਦਿਸ਼ਾ ਨਿਰਦੇਸ਼ਾਂ ਦਾ ਇੱਕ ਸੈਟ ਹੈ।

ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

*******

ਐੱਨਬੀ/ਓਏ



(Release ID: 1883105) Visitor Counter : 91