ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਧਾਨ ਮੰਤਰੀ ਨੇ ਕਾਸ਼ੀ ਅਤੇ ਤਾਮਿਲਨਾਡੂ ਦੇ ਦਰਮਿਆਨ ਸਦੀਆਂ ਪੁਰਾਣੇ ਇਤਿਹਾਸਿਕ, ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧ ਨੂੰ ਪੁਨਰਜੀਵਿਤ ਕੀਤਾ: ਸ਼੍ਰੀ ਅਨੁਰਾਗ ਸਿੰਘ ਠਾਕੁਰ
ਕਾਸ਼ੀ ਅਤੇ ਸ਼ਿਵਕਾਸ਼ੀ ਵਿੱਚ ਸੱਭਿਆਚਾਰ, ਰੀਤੀ-ਰਿਵਾਜ, ਨਾਮ ਸਭ ਇੱਕ ਵਰਗੇ ਹਨ: ਸ਼੍ਰੀ ਅਨੁਰਾਗ ਸਿੰਘ ਠਾਕੁਰ
Posted On:
11 DEC 2022 7:35PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ ਵਿੱਚ ਕਾਸ਼ੀ ਤਮਿਲ ਸੰਗਮਮ੍ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਦੇ ਆਯੋਜਨ ਦੇ ਜ਼ਰੀਏ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਅਤੇ ਤਾਮਿਲਨਾਡੂ ਦੇ ਦਰਮਿਆਨ ਸਦੀਆਂ ਪੁਰਾਣੇ ਇਤਿਹਾਸਿਕ, ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧ ਨੂੰ ਪੁਨਰਜੀਵਿਤ ਕੀਤਾ ਹੈ। ਉਨ੍ਹਾਂ ਨੇ ਕਾਸ਼ੀ ਤਮਿਲ ਸੰਗਮਮ੍ ਪਹਿਲ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਹਿਲ ’ਤੇ ਤਾਮਿਲਨਾਡੂ ਦੇ ਵਿਭਿੰਨ ਹਿੱਸਿਆਂ ਤੋਂ 2500 ਲੋਕ ਕਾਸ਼ੀ ਆ ਰਹੇ ਹਨ। ਉਨ੍ਹਾਂ ਨੇ ਇਸ ਆਯੋਜਨ ਵਿੱਚ ਖੇਡਾਂ ਨੂੰ ਸ਼ਾਮਲ ਕਰਕੇ ਨੌਜਵਾਨਾਂ ਵਿੱਚ ਉਤਸ਼ਾਹ ਪੈਦਾ ਕੀਤਾ ਹੈ। ਇਹ ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਲਈ ਖੇਡਾਂ ਦੇ ਮਹੱਤਵ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਚ ਹਾਰਨਾ ਜਾਂ ਜਿੱਤਣਾ ਮਾਇਨੇ ਨਹੀਂ ਰੱਖਦਾ, ਇਸ ਦੋਸਤਾਨਾ ਮੈਚ ਨਾਲ ਇੱਕ ਦੂਸਰੇ ਨੂੰ ਜਾਨਣ ਵਿੱਚ ਮਦਦ ਮਿਲੇਗੀ। ਇੱਥੋਂ ਤੱਕ ਕਿ ਜਦੋਂ ਕੋਈ ਵਿਅਕਤੀ ਦੂਸਰੇ ਵਿਅਕਤੀ ਦੀ ਭਾਸ਼ਾ ਨਹੀਂ ਜਾਣਦਾ ਹੈ, ਤਾਂ ਵੀ ਉਹ ਸੰਵਾਦ ਕਰ ਸਕਦਾ ਹੈ ਉਹ ਇੱਕ-ਦੂਸਰੇ ਨੂੰ ਜਾਣ ਸਕਦੇ ਹਨ।
ਸ਼੍ਰੀ ਠਾਕੁਰ ਨੇ ਅੰਮ੍ਰਿਤਕਾਲ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵਿਜ਼ਨ ’ਤੇ ਚਾਨਣਾ ਪਾਇਆ ਕਿ ਸਾਨੂੰ ਕੇਵਲ ਅਧਿਕਾਰਾਂ ਦੀ ਇੱਛਾ ਨਹੀਂ ਕਰਨੀ ਚਾਹੀਦੀ ਹੈ, ਬਲਕਿ ਜਿੰਮੇਦਾਰੀ ਵੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਵਾਰਾਣਾਸੀ ਵਿੱਚ ਜਿਸ ਪੱਧਰ ਦੇ ਵਿਕਾਸ ਕਾਰਜ ਹੋਏ ਹਨ, ਵੈਸੇ ਪਹਿਲਾਂ ਕਦੇ ਨਹੀਂ ਹੋਇਆ ਸੀ। ਇਹ ਵਿਕਾਸ ਨਾ ਕੇਵਲ ਵਾਰਾਣਸੀ ਵਿੱਚ, ਬਲਕਿ ਪੂਰੇ ਭਾਰਤ ਵਿੱਚ ਹੈ। ਕਾਸ਼ੀ ਤਮਿਲ ਸੰਗਮਮ੍ ਬਾਰੇ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਸੀ। ਉਨ੍ਹਾਂ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਤੇਨਕਾਸੀ, ਸ਼ਿਵਾਕਸ਼ੀ ਵਰਗੇ ਕਈ ਸ਼ਹਿਰ ਕਾਸ਼ੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਇਹ ਤਾਂ ਅਜੇ ਸ਼ੁਰੂਆਤ ਹੈ। ਕਾਸ਼ੀ ਆਏ 2500 ਲੋਕ ਹੁਣ 25000 ਟੂਰਿਸਟਾਂ ਨੂੰ ਕਾਸ਼ੀ ਲਿਆਉਣਗੇ। ਉਨ੍ਹਾਂ ਨੇ ਵਿਭਿੰਨ ਮੰਤਰਾਲਿਆਂ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ, ਜਿਨ੍ਹਾਂ ਨੇ ਇਸ ਸੰਗਮ ਨੂੰ ਸੰਭਵ ਬਣਾਉਣ ਦੇ ਲਈ ਮਿਲ ਕੇ ਕੰਮ ਕੀਤਾ। ਉਨ੍ਹਾਂ ਨੇ ਤਾਮਿਲਨਾਡੂ ਦੇ ਕਲਾ, ਸੱਭਿਆਚਾਰ, ਸਾਹਿਤ ਨੂੰ ਲੋਕਪ੍ਰਿਯ ਬਣਾਉਣ ਦਾ ਸੱਦਾ ਦਿੱਤਾ।
ਸ਼੍ਰੀ ਅਨੁਰਾਗ ਠਾਕੁਰ ਨੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਕਾਸ਼ੀ ਨਾਲ ਜੁੜੇ ਤਾਮਿਲਨਾਡੂ ਦੇ ਸ਼ਿਵਕਾਸ਼ੀ ਵਰਗੇ ਸਥਾਨਾਂ ’ਤੇ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਦਾ ਤਾਮਿਲਨਾਡੂ ਦੇ ਕਈ ਸ਼ਹਿਰਾਂ ਨਾਲ ਪੁਰਾਣਾ ਸਬੰਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਨੇ ਫਿਰ ਤੋਂ ਜੀਵਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੋਮਨਾਥ, ਕੇਦਾਰਨਾਥ ਅਤ ਅਯੁੱਧਿਆ ਦੇ ਮੰਦਰਾਂ ਨੂੰ ਸ਼ਾਨਦਾਰ ਅਤੇ ਦਿਵਯ ਸਵਰੂਪ ਪ੍ਰਦਾਨ ਕੀਤਾ ਹੈ। ਸ਼੍ਰੀ ਠਾਕੁਰ ਨੇ ਕਿਹਾ ਪ੍ਰਧਾਨ ਮੰਤਰੀ ਇਸੇ ਤਰ੍ਹਾਂ ਕਾਸ਼ੀ ਨੂੰ ਵਿਸ਼ਵ ਦਿਵਯ ਸ਼ਾਨਦਾਰ ਕਾਸ਼ੀ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਦੇ ਪ੍ਰਯਾਸਾਂ ਨਾਲ ਟੂਰਿਜ਼ਮ ਵਿੱਚ ਵਾਧਾ ਹੋਇਆ ਹੈ। ਕੱਲ੍ਹ ਸਿਗਰਾ ਸਟੇਡੀਅਮ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੱਥੋਂ ਦੇ ਨੌਜਵਾਨਾਂ ਦੇ ਲਈ ਸਿੱਖਿਆ ਅਤੇ ਖੇਡ ਸੁਵਿਧਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਮਦਰਾਸ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਵਿੱਚ ਫਿਟਨੈੱਸ ਦੇ ਮਹੱਤਵ ’ਤੇ ਜ਼ੋਰ ਦਿੱਤਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਕਿਹਾ ਕਿ ਭਰਤੀਯਾਰ ਨੇ ਭਾਰਤੀ ਦ੍ਰਿਸ਼ਟੀਕੋਣ ਦੇ ਅਨੁਰੂਪ, ਪ੍ਰਧਾਨ ਮੰਤਰੀ ਦੇ ਹਲਕੇ ਵਿੱਚ ਕਾਸ਼ੀ ਤਮਿਲ ਸੰਗਮਮ੍ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਅਤੇ ਤਾਮਿਲਨਾਡੂ ਦਾ ਸਦੀਆਂ ਪੁਰਾਣਾ ਸਬੰਧ ਹੈ। ਉਨ੍ਹਾਂ ਨੇ ਕਿਹਾ ਕਿ ਕਾਂਚੀ ਅਤੇ ਕਾਸ਼ੀ ਵਿੱਚ ਸਿਲਕ ਦੀਆਂ ਸੀੜ੍ਹੀਆਂ ਵਰਗੀਆਂ ਸਮਨਾਤਾਵਾਂ ਹਨ। ਡਾ. ਐੱਲ. ਮੁਰੂਗਨ ਨੇ ਕਾਸ਼ੀ ਅਤੇ ਤਾਮਿਲਨਾਡੂ ਦੇ ਦਰਮਿਆਨ ਇੱਕ ਨਵੀਂ ਰੇਲ ਸੇਵਾ ਦੇ ਐਲਾਨ ਦੇ ਲਈ ਰੇਲ ਮੰਤਰੀ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਵਿੱਚ ਭਰਤੀਯਾਰ ਦੇ ਸਨਮਾਨ ਵਿੱਚ ਪੀਠ ਸਥਾਪਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਸ਼ੰਸਾ ਕੀਤੀ।
ਮਣੀਪੁਰ ਦੇ ਰਾਜਪਾਲ, ਡਾ. ਐੱਲ. ਗਣੇਸ਼ਨ ਨੇ ਬਲ ਦੇ ਕੇ ਕਿਹਾ ਕਿ ਕਾਸ਼ੀ ਤਮਿਲ ਸੰਗਮਮ੍ ਦਾ ਉਦੇਸ਼ ਭਾਰਤ ਨੂੰ ਇੱਕ ਦੇਸ਼ ਦੇ ਰੂਪ ਵਿੱਚ ਰੇਖਾਂਕਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਕਦੇ ਅਲੱਗ ਨਹੀਂ ਕੀਤਾ ਜਾ ਸਕਦਾ ਹੈ। ਡਾ. ਐੱਲ. ਗਣੇਸ਼ਨ ਨੇ ਕਿਹਾ ਕਿ ਕਾਸ਼ੀ ਦੀ ਤੀਰਥ ਯਾਤਾਰਾ ਤਮਿਲ ਨਾਡੂ ਵਿੱਚ ਸਦੀਆਂ ਪੁਰਾਣੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤੀਰਥ ਯਾਤਰਾ ਦੇਸ਼ ਦਾ ਅਧਾਰ ਹੈ। ਉਨ੍ਹਾਂ ਨੇ ਕਿਹਾ ਕਿ ਭਰਤੀਯਾਰ ਨੇ ਭਾਰਤ ਨੂੰ ਇੱਕ ਮਾਂ ਦੇ ਰੂਪ ਵਿੱਚ ਦੇਖਿਆ ਸੀ। ਡਾ. ਐੱਲ. ਗਣੇਸ਼ਨ ਨੇ ਭਾਰਤ ਬਾਰੇ ਭਰਤੀਯਾਰ ਦੇ ਵਿਚਾਰਾਂ ਨੂੰ ਵਿਸਤਾਰਪੂਰਵਕ ਰੇਖਾਂਕਿਤ ਕੀਤਾ।
ਖੇਡ ਮਹੋਤਸਵ:
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਵਾਰਾਣਸੀ ਵਿੱਚ ਆਯੋਜਿਤ ਮੈਤ੍ਰੀ ਕ੍ਰਿਕੇਟ ਮੈਚ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਅਵਸਰ ’ਤੇ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਵੀ ਉਪਸਥਿਤ ਸਨ।
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਾਸ਼ੀ ਤਮਿਲ ਸੰਗਮਮ੍ ਵਿੱਚ ਸਭਾ ਨੂੰ ਸੰਬੋਧਨ ਕੀਤਾ। ਮਣੀਪੁਰ ਦੇ ਰਾਜਪਾਲ ਸ਼੍ਰੀ ਐੱਲ. ਗਣੇਸ਼ਨ, ਡਾ. ਐੱਲ. ਮੁਰੂਗਨ ਅਤੇ ਮੇਘਾਲਿਆ ਦੇ ਸਾਬਕਾ ਰਾਜਪਾਲ ਸ਼੍ਰੀ ਸ਼ਨਮੁਗਨਾਥਨ ਵੀ ਉਪਸਥਿਤ ਸਨ।
ਖੇਡ ਮਹੋਤਸਵ ਕਾਸ਼ੀ ਤਮਿਲ ਸੰਗਮਮ੍ ਦੇ ਹਿੱਸੇ ਦੇ ਤਹਿਤ ਆਯੋਜਿਤ ਕੀਤਾ ਗਿਆ। ਚੌਥੇ ਦਿਨ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਦੇ ਦਰਮਿਆਨ ਮੈਤ੍ਰੀ ਕ੍ਰਿਕੇਟ ਮੈਚ ਦਾ ਆਯੋਜਨ ਕੀਤਾ ਗਿਆ। ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਵਾਰਾਣਸੀ ਵਿੱਚ ਤਮਿਲ ਨਾਡੂ ਦੇ ਖਿਡਾਰੀਆਂ ਦਾ ਸੁਆਗਤ ਕੀਤਾ।
ਡਾ. ਐੱਲ, ਮੁਰੂਗਨ ਨੇ ਇਸ ਮੈਚ ਵਿੱਚ ਹਿੱਸਾ ਲੈਣ ਦੇ ਲਈ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਦੀਆਂ ਕ੍ਰਿਕੇਟ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਅਵਸਰ ’ਤੇ ਉਨ੍ਹਾਂ ਨੇ ਤਮਿਲ ਕਵੀ ਭਰਤੀਯਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦਾ ਜਨਮਦਿਨ ਹੈ ਅਤੇ ਉਹ ਵਾਰਾਣਸੀ ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਭਰਤੀਯਾਰ ਦੀ ਉਸ ਕਵਿਤਾ ਦਾ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਤਮਿਲ ਉਨ੍ਹਾਂ ਨੂੰ ਗਿਆਤ ਸਾਰੀਆਂ ਭਾਸ਼ਾਵਾਂ ਵਿੱਚੋਂ ਸਭ ਤੋਂ ਮਧੁਰ ਹੈ। ਉਨ੍ਹਾਂ ਨੇ ਕਾਸ਼ੀ ਤਮਿਲ ਸੰਗਮਮ੍ ਦੀ ਪਹਿਲ ਦੇ ਲਈ ਪ੍ਰਧਾਨ ਮੰਤਰੀ ਦੀ ਸਰਾਹਨਾ ਕੀਤੀ, ਜੋ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੇ ਅਨੁਰੂਪ ਹੈ।
***
ਏਕੇ/ਐੱਮਐੱਸਵਾਈ/ਐੱਸਸੀ
(Release ID: 1882800)