ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ 1121.95 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ ਅੱਪਗਰੇਡ ਵਰਕਰਾਂ ਨੂੰ ਮੰਜ਼ੂਰੀ ਦਿੱਤੀ

Posted On: 08 DEC 2022 4:01PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸਿਲਸਿਲੇਵਾਰ ਕਈ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ਉੱਤਰ ਪ੍ਰਦੇਸ਼ ਦੇ ਅਮੇਠੀ ਅਤੇ ਅਮੇਠੀ ਬਾਈਪਾਸ (ਐੱਨਐੱਚ-931) ਦੇ ਪੱਕੇ ਮੋਢੇ ਦੇ ਨਾਲ 2-ਲੇਨ ਦੇ ਨਿਰਮਾਣ ਨੂੰ 283.86 ਕਰੋੜ ਰੁਪਏ ਦੇ ਨਾਲ ਮੰਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਇਸ ਪ੍ਰੋਜੈਕਟਾ ਨਾਲ ਆਵਾਜਾਈ ਆਸਾਨ ਹੋਵੇਗੀ ਕ੍ਰਿਸ਼ੀ ਉਤਪਾਦਾਂ ਦਾ ਟ੍ਰਾਂਸਪੋਰਟ ਆਸਾਨ ਹੋਵੇਗਾ ਅਤੇ ਵਿਆਪਕ ਅਤੇ ਉਦਯੌਗਿਕ ਵਿਕਾਸ ਵਿੱਚ ਇਹ ਮਦਦਗਾਰ ਸਾਬਿਤ ਹੋਵੇਗਾ, ਜਿਸ ਵਿੱਚ ਖੇਤਰ ਦੇ ਸਮਾਜਿਕ ਅਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਸ਼੍ਰੀ ਗਡਕਰੀ ਨੇ ਦੱਸਿਆ ਕਿ ਛੱਤੀਸਗੜ੍ਹ ਵਿੱਚ ਈਪੀਸੀ ਮੋਡ ਦੇ ਤਹਿਤ ਐੱਨਐੱਚ-130ਡੀ ‘ਤੇ ਕੋਂਡਾਗਾਂਵ ਅਤੇ ਨਾਰਾਇਣਪੁਰ ਜ਼ਿਲ੍ਹਿਆਂ ਵਿੱਚ ਪੱਕੇ ਮੋਢੇ ਦੀ ਸੰਰਚਨਾ ਦੇ ਨਾਲ 2-ਲੇਨ ਅੱਪਗਰੇਡ ਕਾਰਜ ਨੂੰ 322.40 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੰਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਵਰਤਮਾਨ ਅਸੁਵਿਧਾ ਨੂੰ ਸਮਾਪਤ ਕਰੇਗੀ ਅਤੇ ਛੱਤੀਸਗੜ੍ਹ ਦੇ ਅਤਿਅਧਿਕ ਸੰਵੇਦਨਸ਼ੀਲ ਖੇਤਰ ਵਿੱਚ ਰਾਸ਼ਟਰੀ ਰਾਜਮਾਰਗ ਆਵਾਜਾਈ ਦੀ ਸੁਰੱਖਿਅਤ ਅਤੇ ਕੁਸ਼ਲ ਆਵਾਜਾਈ ਸੁਨਿਸ਼ਚਿਤ ਕਰੇਗੀ।

ਮੰਤਰੀ ਨੇ ਕਿਹਾ ਕਿ ਇਸ ਸੈਸ਼ਨ ਦੇ ਵਿਕਾਸ ਨਾਲ ਲੰਬੇ ਆਵਾਜਾਈ ਮਾਰਗ ਅਤੇ ਮਾਲ ਢੁਲਾਈ ਦੀ ਕੁਸ਼ਲਤਾ ਵਿੱਚ ਸਮੁੱਚੇ ਰੂਪ ਤੋਂ ਸੁਧਾਰ ਹੋਵੇਗਾ, ਜਿਸ ਵਿੱਚ ਸੁਗਮ ਅਤੇ ਸੁਰੱਖਿਅਤ ਆਵਾਜਾਈ ਪਰਿਚਾਲਨ ਸੁਨਿਸ਼ਚਿਤ ਹੋ ਸਕੇਗਾ। ਸ਼੍ਰੀ ਗਡਕਰੀ ਨੇ ਅੱਗੇ ਕਿਹਾ ਇਸ ਦੇ ਇਲਾਵਾ ਇਸ ਪ੍ਰੋਜੈਕਟ ਦੇ ਲਾਗੂਕਰਨ ਨਾਲ ਖੇਤਰ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇਗਾ ਜਿਸ ਵਿੱਚ ਆਖਿਰਕਾਰ ਖੇਤਰ ਦੇ ਸਮੁੱਚੇ ਅਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਸ਼੍ਰੀ ਗਡਕਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹਿਆਂ ਵਿੱਚ ਐੱਨਐੱਚ-730 ‘ਤੇ ਦੋ ਲੇਨ ਦੇ ਫੁਟਪਾਥ ਦੇ ਨਾਲ ਬਲਰਾਮਪੁਰ ਬਾਈਪਾਸ ਦੇ ਨਿਰਮਾਣ ਨੂੰ ਈਪੀਸੀ ਮੋਡ ਦੇ ਤਹਿਤ 515.69 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੰਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਭੀੜ-ਭਾੜ ਵਾਲੇ ਬਲਰਾਮਪੁਰ ਸ਼ਹਿਰ ਵਿੱਚ ਪ੍ਰਵੇਸ਼ ਕੀਤੇ ਬਿਨਾ ਐੱਨਐੱਚ-330 ਅਤੇ ਐੱਨਐੱਚ-730 ‘ਤੇ ਆਵਾਜਾਈ ਦੇ ਸੁਚਾਰੂ ਪਰਿਚਾਲਨ ਨੂੰ ਸੁਨਿਸ਼ਚਿਤ ਕਰੇਗੀ।

*****

ਐੱਮਜੇਪੀਐੱਸ



(Release ID: 1882169) Visitor Counter : 104


Read this release in: English , Urdu , Hindi