ਰਸਾਇਣ ਤੇ ਖਾਦ ਮੰਤਰਾਲਾ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਨਵੀਂ ਦਿੱਲੀ ਵਿੱਚ ਫਰਟੀਲਾਈਜ਼ਰ ਐਸੋਸੀਏਸ਼ਨ ਆਵ੍ ਇੰਡੀਆ (ਐੱਫਏਆਈ) ਦੇ ਸਾਲਾਨਾ ਸੈਮੀਨਾਰ ਦਾ ਉਦਘਾਟਨ ਕੀਤਾ


ਸਾਡੀ ਸਰਕਾਰ ਨੇ ਕਈ ਸੁਧਾਰ ਕੀਤੇ ਹਨ ਅਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤੀ ਕਿਸਾਨਾਂ ਨੂੰ ਸਸਤੀ ਕਮੀਤਾਂ ’ਤੇ ਖਾਦ ਉਪਲਬਧ ਹੋਵੇ: ਡਾ. ਮਨਸੁਖ ਮਾਂਡਵੀਯਾ

Posted On: 07 DEC 2022 6:14PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮੰਡਾਵਿਯਾ ਨੇ ਅੱਜ ਨਵੀਂ ਦਿੱਲੀ ਅਤੇ ਫਰਟੀਲਾਈਜ਼ਰ ਐਸੋਸੀਏਸ਼ਨ ਆਵ੍ ਇੰਡੀਆ (ਏਐੱਫਆਈ) ਦੀ ਸਾਲਾਨਾ ਕਾਨਫਰੰਸ, 2022 (2030 ਤੱਕ ਖਾਦ ਖੇਤਰ) ਦਾ ਉਦਘਾਟਨ ਕੀਤਾ। ਇਸ ਅਵਸਰ ’ਤੇ ਸ਼੍ਰੀ ਅਰੁਣਾ ਸਿੰਘਲ, ਸਕੱਤਰ, ਖਾਦ ਵਿਭਾਗ, ਸ਼੍ਰੀ ਅਰਵਿੰਦ ਚੌਧਰੀ, ਡਾਇਰੈਕਟਰ ਜਨਰਲ, ਐੱਫਏਆਈ, ਸ਼੍ਰੀ ਕੇਐੱਸ ਰਾਜੂ, ਚੇਅਰਮੈਨ, ਐੱਫਏਆਈ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਉਪਸਥਿਤ ਹੋਏ।

ਇਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਡਾ. ਮਨਸੁਖ ਮਾਂਡਵੀਯਾ ਨੇ ਕਿਹਾ ਕਿ ਅਨਾਜ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਖਾਦ ਮਹੱਤਵਪੂਰਨ ਘਟਨਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਖਾਦ ਅਤੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਨਵੇਂ ਸੁਧਾਰ ਕੀਤੇ ਹਨ ਅਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤੀ ਕਿਸਾਨਾਂ ਨੂੰ ਸਸਤੀਆਂ ਕੀਮਤਾਂ ’ਤੇ ਖਾਦ ਉਪਲਬਧ ਹੋ ਸਕੇ। ਅਸੀਂ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਸਾਲ 2019-20 ਵਿੱਚ ਖਾਦ ਸਬਸਿਡੀ ਦੀ ਰਾਸ਼ੀ ਨੂੰ 10 ਬਿਲੀਅਨ ਅਮਰੀਕੀ ਡਾਲਰ ਤੋਂ ਵਧਾ ਕੇ ਚਾਲੂ ਵਿੱਤ ਵਰ੍ਹੇ ਵਿੱਚ ਇਸ ਨੂੰ ਲਗਭਗ 27 ਬਿਲੀਅਨ ਅਮਰੀਕੀ ਡਾਲਰ ਕਰਕੇ ਇਸ ਉਪਲਬਧੀ ਨੂੰ ਪ੍ਰਾਪਤ ਕੀਤਾ ਹੈ।

 

https://ci4.googleusercontent.com/proxy/u9zuAKFBVCO8VXGdImqUt4R0SF9X3-nMgndNMDMnHp_pIyJ6wNm08Wi-W1Ne2pCL5ml4ekELejx-eWx-EuJLcNOhUpUP5HodJWtrWptRe5Gk5d_EeBhOV1CmGw=s0-d-e1-ft#https://static.pib.gov.in/WriteReadData/userfiles/image/image001ME3M.jpg

 

ਮੰਤਰੀ ਨੇ ਅੱਗੇ ਕਿਹਾ ਕਿ “ਦੁਨੀਆ ਅੱਜ ਖਾਦਾਂ ਦੀ ਵਧਦੀ ਕੀਮਤ ਅਤੇ ਉਪਲਬਧਤਾ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਸਾਡੇ ਆਲਮੀ ਸਹਿਯੋਗੀਆਂ ਦੇ ਲਈ ਇਸ ਦੇ ਲਈ ਉਚਿਤ ਅਤੇ ਪਾਰਦਰਸ਼ੀ ਤੰਤਰ ਸਥਾਪਿਤ ਕਰਨ ਅਤੇ ਆਲਮੀ ਅਨਾਜ ਸੁਰੱਖਿਆ ਦੇ ਵਿਆਪਕ ਹਿਤ ਵਿੱਚ ਖਾਦਾਂ ਦੀ ਸਮੱਸਿਆ ਨਾਲ ਨਿਪਟਣ ਦੇ ਲਈ ਦੀਰਘਕਾਲੀਕ ਸੋਚ ਵਿਕਸਿਤ ਕਰਨ ਦੀ ਸਖ਼ਤ ਜ਼ਰੂਰਤ ਹੈ।” ਉਨ੍ਹਾਂ ਨੇ ਕਿਹਾ ਕਿ ਦੁਨੀਆ ਹੁਣ ਵੀ ਤਿੰਨ ਆਘਾਤਾਂ ਦਾ ਸਾਹਮਣਾ ਕਰ ਰਹੀ ਹੈ ਜਿਸ ਵਿੱਚ ਰੂਸ-ਯੂਕ੍ਰੇਨ ਵਿੱਚ ਸੰਘਰਸ਼, ਕੋਵਿਡ-19 ਦੇ ਪਰਿਣਾਮ ਅਤੇ ਜਲਵਾਯੂ ਪਰਿਵਰਤਨ ਸ਼ਾਮਲ ਹਨ। ਨਾਲ ਵਿੱਚ ਇਹ ਕਾਰਕ ਸਾਡੀ ਸਪਲਾਈ ਚੇਨ ਨੂੰ ਹੁਲਾਰਾ ਦੇਣ ਅਤੇ ਖਾਦ ਅਤੇ ਸਿਹਤ ਸੁਰੱਖਿਆ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਆਤਮਨਿਰਭਰਤਾ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਸ਼ਕਤੀਸ਼ਾਲੀ ਪਰਿਸਥਿਤੀ ਉਤਪੰਨ ਕਰਦੇ ਹਨ।

ਡਾ. ਮਾਂਡਵੀਯਾ ਨੇ ਕਿਹਾ ਕਿ “ਇਸ ਦਿਸ਼ਾ ਵਿੱਚ ਨਿਰੰਤਰ ਪ੍ਰਗਤੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਦੀਰਘਕਾਲੀਕ ਸਮਝੌਤੇ ਅਤੇ ਸਹਿਮਤੀ ਪੱਤਰ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਸਾਡੀ ਸਰਕਾਰ ਨੇ ਸਾਡੇ ਦੇਸ਼ ਨਾ ਕਿਸਾਨਾਂ ਦੇ ਲਈ ਖਾਦ ਸਪਲਾਈ ਵਿੱਚ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਭਾਰਤੀ ਖਾਦ ਕੰਪਨੀਆਂ ਅਤੇ ਵਿਦੇਸ਼ੀ ਸਪਲਾਈਕਰਤਾ ਦੇ ਦਰਮਿਆਨ ਇਸ ਪ੍ਰਕਾਰ ਦੇ ਵਿਭਿੰਨ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ ਦੀ ਸੁਵਿਧਾ ਪ੍ਰਦਾਨ ਕੀਤੀ ਹੈ।”

 

https://ci4.googleusercontent.com/proxy/Bi0J76ZoYHo1BBTouM1dqqBIgwolOTFVBHwmlFxRsK8K58wO4wV-0YmqGLVm5IgdhdLTVsHGKncGVqA2yT8yCOE6qaLrkRcQFWyWa6GfUUd52Y-9cjJVAhZLKA=s0-d-e1-ft#https://static.pib.gov.in/WriteReadData/userfiles/image/image0026BYC.jpg

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਆਰਥਿਕ ਸੁਧਾਰ ਵਿਨਿਰਮਾਣ, ਸ਼੍ਰਮ , ਖੇਤੀ, ਸਿੱਖਿਆ ਸਹਿਤ ਵਿਭਿੰਨ ਖੇਤਰਾਂ ਵਿੱਚ ਸੁਧਾਰਾਂ ਅਤੇ ਨਿਸ਼ਚਿਤ ਰੂਪ ਨਾਲ ‘ਈਜ਼ ਆਵ੍ ਡੂਇੰਗ ਬਿਜਨੈਸ’ ਵਿੱਚ ਸੁਧਾਰ ਕਰਨ  ਤੋਂ ਪ੍ਰੇਰਿਤ ਹੈ। ਇਸ ਦਿਸ਼ਾ ਵਿੱਚ ਸਰਕਾਰ ਨੇ ਪੰਜ ਬੰਦ ਪਏ ਯੂਰੀਆ ਪਲਾਂਟਾਂ ਨੂੰ ਪੁਨਰਜੀਵਿਤ ਕਰਕੇ ਖਾਦ ਖੇਤਰ ਵਿੱਚ ‘ਮੇਕ ਇਨ ਇੰਡੀਆ’ ਨੂੰ ਹੁਲਾਰਾ ਦੇਣ ਦੇ ਲਈ ਠੋਸ ਕਦਮ ਉਠਾਇਆ ਹੈ। ਸਾਡਾ ਦੇਸ਼ 2025 ਤੱਕ ਯੂਰੀਆ ਵਿੱਚ ਆਤਮਨਿਰਭਰ ਬਣ ਜਾਵੇਗਾ। ਸਾਡੀ ਸਰਕਾਰ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਵਿੱਚੋਂ ਇੱਕ “ਵੰਨ ਨੈਸ਼ਨ ਬਣ ਫਰਟੀਲਾਈਜ਼ਰ” ਹੈ, ਜਿਸ ਵਿੱਚ ਯੂਰੀਆ, ਐੱਮਓਪੀ, ਡੀਏਪੀ ਅਤੇ ਐੱਨਪੀਕੇ ਨੂੰ ਇੱਕ ਸਮਾਨ ਭਾਰਤੀ ਬ੍ਰਾਂਡ ਦੇ ਤਹਿਤ ਵਿਕਰੀ ਕੀਤੀ ਜਾਵੇਗਾ ਜਿਸ ਨਾਲ ਗੁਣਵਤਾ ਅਤੇ ਬ੍ਰਾਂਡਾਂ ਵਿੱਚ ਇੱਕਰੂਪਤਾ ਲਿਆਈ ਜਾ ਸਕੇ।”

ਮੰਤਰੀ ਨੇ ਕਿਹਾ ਇਹ ਵੀ ਕਿਹਾ ਕਿ ਕਿਸਾਨਾਂ ਦੇ ਲਈ ਲਗਭਗ ਤਿੰਨ ਲੱਖ ਸਾਰੀਆਂ ਖੁਦਰਾ ਖਾਦ ਆਉਟਲੇਟ ਨੂੰ ਸਿੰਗਲ ਵਿੰਡੋ ਸੇਵਾ ਕੇਂਦਰਾਂ ਵਿੱਚ ਪਰਿਵਰਤਿਤ ਕਰਨ ਦੇ ਲਈ “ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ” ਦੀ ਧਾਰਨਾ ਸ਼ੁਰੂ ਕੀਤੀ ਗਈ ਹੈ।

ਰਸਾਇਣ ਅਤੇ ਖਾਦ ਮੰਤਰੀ ਨੇ ਉਦਯੋਗ ਜਗਤ ਨੂੰ ਪੋਸ਼ਕ ਤੱਤਾਂ ਦੇ ਉਪਯੋਗ ਦੀ ਸਮਰੱਥਾ ਵਿੱਚ ਸੁਧਾਰ ਲਿਆਉਣ ਦੇ ਲਈ ਖੇਤੀ ਸਮਾਧਾਨ ਵਿਕਸਿਤ ਕਰਨ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ ਕਿਉਂਕਿ ਇਸ ਤੋਂ ਪੂਰੀ ਵੈਲਿਊ ਚੇਨ ਸਕਾਰਾਤਮਕ ਰੂਪ ਨਾਲ ਪ੍ਰਭਾਵਿਤ ਹੁੰਦੀ ਹੈ ਅਤੇ ਸਥਾਈ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਇਹ ਮਹੱਤਵਪੂਰਨ ਰੂਪ ਨਾਲ ਸਹਾਇਤਾ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਦਯੋਗ ਜਗਤ ਨੂੰ ਵਿਕਲਪਿਕ ਖਾਦਾਂ ਅਤੇ ਨਵੇਂ ਯੁਗ ਦੇ ਆਧੁਨਿਕ ਸਮਾਧਾਨਾਂ ਦੀ ਦਿਸ਼ਾ ਵਿੱਚ ਖੋਜ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਉਣਾ ਚਾਹੀਦਾ ਹੈ। ਅਰਥਵਿਵਸਥਾ ਅਤੇ ਈਕੋਸਿਸਟਮ ਨੂੰ ਇਸ਼ਟਤਮ ਬਣਾਉਣ ਦੀ ਦਿਸ਼ਾ ਵਿੱਚ ਨੈਨੋ ਖਾਦ ਸਮਰੱਥਾ ਇਸ ਦੀ ਇੱਕ ਸਰਵਉੱਤਮ ਉਦਹਾਰਨ ਹਨ।

ਇਸ ਅਵਸਰ ’ਤੇ, ਕੇਂਦਰੀ ਮੰਤਰੀ ਨੇ ਤਿੰਨ ਐੱਫਏਆਈ ਪ੍ਰਕਾਸ਼ਨਾਂ ਅਤੇ ਐੱਫਏਆਈ ਡੇਟਾ ਪੋਰਟਲ ਦੀ ਵੀ ਸ਼ੁਰੂ ਕੀਤੀ। ਇਹ ਪੋਰਟਲ ਇੱਕ ਸਮਾਨ ਡੇਟਾ ਬੇਸ ਤਿਆਰ ਕਰੇਗਾ ਅਤੇ ਐੱਫਏਆਈ ਨੂੰ ਮੈਨੂਅਲ ਡੇਟਾ ਇਨਪੁਟ ਤੋਂ ਬਚਾਏਗਾ।

ਇਸ ਸਾਲ ਦਾ ਐੱਫਏਆਈ ਸਾਲਾਨਾ ਕਾਨਫਰੰਸ, ‘2030 ਤੱਕ ਖਾਦ ਖੇਤਰ’ ਵਿਸ਼ੇ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਹਰਿਤ ਖਾਦਾਂ ਦੇ ਲਈ ਟੈਕਨੋਲੋਜੀ, ਦੀਰਘਾਕਲੀਨ ਖੇਤਰ ਵਿੱਚ ਵਿਸ਼ਵਵਿਆਪੀ ਵਿਕਾਸ, ਚਿਰਸਥਾਈ ਖੇਤੀ, ਹਰਿਤ ਵਿੱਤ ਪੋਸ਼ਣ ਅਤੇ ਲੌਜੀਸਿਟਕ ਦੀ ਲਾਗਤ ਨਾਲ ਉਪਯੁਕਤ ਬਣਾਉਣ ’ਤੇ ਪ੍ਰਸਤੁਤੀ ਦਿੱਤੀ ਜਾਵੇਗੀ। ਕਾਨਫਰੰਸ ਵਿੱਚ ਪ੍ਰਸਤੁਤੀਆਂ ਅਤੇ ਚਰਚਾਵਾਂ ਦੇ ਬਾਅਦ ਕੁਝ ਉਪਯੋਗੀ ਸਿਫਾਰਿਸ਼ਾਂ ਕੀਤੀਆਂ ਜਾਣਗੀਆਂ, ਜੋ ਨੀਤੀ ਨਿਰਮਾਤਾਵਾਂ ਅਤੇ ਖੇਤੀ ਅਤੇ ਖਾਦ ਖੇਤਰਾਂ ਨਾਲ ਸਬੰਧਿਤ ਸਾਰੇ ਲੋਕਾਂ ਦੇ ਲਈ ਉਪਯੋਗੀ ਸਾਬਿਤ ਹੋਵੇਗੀ।

 

 

****

ਐੱਮਵੀ/ਐੱਸਕੇ



(Release ID: 1882090) Visitor Counter : 85


Read this release in: English , Urdu , Hindi , Telugu