ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਮੱਧ ਪ੍ਰਦੇਸ਼ ਵਿੱਚ ਔਬੇਦੁੱਲਾਗੰਜ ਤੋਂ ਇਟਾਰਸੀ ਦੇ ਦਰਮਿਆਨ ਦਾ ਰਾਸ਼ਟਰੀ ਰਾਜਮਾਰਗ-69 ਦਾ ਹਿੱਸਾ ਬਣਾਇਆ ਅਤੇ ਅੱਪਗ੍ਰੇਡ ਕੀਤਾ ਗਿਆ
Posted On:
05 DEC 2022 2:49PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਆਪਣੇ ਟਵੀਟਸ ਵਿੱਚ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਔਬੇਦੁੱਲਾਗੰਜ ਤੋਂ ਇਟਾਰਸੀ ਦੇ ਦਰਮਿਆਨ ਐੱਨਐੱਚਡੀਪੀ ਪੜਾਅ-3 ਦੇ ਤਹਿਤ ਰਾਸ਼ਟਰੀ ਰਾਜਮਾਰਗ-69 ਦਾ ਹਿੱਸਾ ਬਣਾਇਆ ਅਤੇ ਅੱਪਗ੍ਰੇਡ ਕੀਤਾ ਗਿਆ ਹੈ। ਇਸ 46 ਕਿਲੋਮੀਟਰ ਲੰਬੀ ਇਸ ਰਾਸ਼ਟਰੀ ਰਾਜਮਾਰਗ ਪਰਿਯੋਜਨਾ ‘ਤੇ ਲਗਭਗ 600 ਕਰੋੜ ਰੁਪਏ ਦੀ ਲਾਗਤ ਆਈ ਹੈ।
ਸ਼੍ਰੀ ਗਡਕਰੀ ਨੇ ਦੱਸਿਆ ਕਿ ਇਹ ਹਿੱਸਾ ਮੱਧ ਪ੍ਰਦੇਸ਼ ਦੀ ਰਾਜਧਾਨੀ ਨੂੰ ਨਰਮਦਾਪੁਰਮ ਅਤੇ ਇਟਾਰਸੀ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਇਹ ਪਰਿਯੋਜਨਾ ਯਾਤਰੀਆਂ ਦੇ ਲਈ ਲਾਭਦਾਇਕ ਹੈ ਕਿਉਂਕਿ ਇਸ ਨਾਲ ਯਾਤਰੀਆਂ ਨੂੰ ਭੋਪਾਲ ਪਹੁੰਚਣ ਵਿੱਚ ਘੱਟ ਸਮਾਂ ਲਗੇਗਾ।
***********
ਐੱਮਜੇਪੀਐੱਸ
(Release ID: 1881447)
Visitor Counter : 105