ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

“ਸਿੱਖਿਆ ਦਿੱਵਿਯਾਂਗਜਨਾਂ ਸਹਿਤ ਸਾਰੇ ਲੋਕਾਂ ਲਈ ਸਸ਼ਕਤੀਕਰਣ ਦੀ ਕੁੰਜੀ ਹੈ”- ਰਾਸ਼ਟਰਪਤੀ ਦ੍ਰੌਪਦੀ ਮੁਰਮੂ


ਸਰਕਾਰ ਅੱਜ ਅੰਤਰਰਾਸ਼ਟਰੀ ਦਿੱਵਿਯਾਂਗ ਦਿਵਸ ਮਨਾ ਰਹੀ ਹੈ


ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਕੀਤੇ ਗਏ ਉਤਕ੍ਰਿਸ਼ਟ ਕਾਰਜਾਂ ਦੇ ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ

Posted On: 03 DEC 2022 5:15PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਮਰੂ ਅੱਜ ਅੰਤਰਰਾਸ਼ਟਰੀ ਦਿੱਵਿਯਾਂਗ ਦਿਵਸ ਦੇ ਅਵਸਰ ‘ਤੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਆਉਣ ਵਾਲੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ।

ਰਾਸ਼ਟਰਪਤੀ ਨੇ ਦਿੱਵਿਯਾਂਗਜਨਾਂ ਦਾ ਸਸ਼ਕਤੀਕਰਣ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ, ਸੰਸਥਾਨਾਂ, ਸੰਗਠਨਾਂ ਅਤੇ ਰਾਜ/ਜ਼ਿਲ੍ਹਾ ਆਦਿ ਨੂੰ ਉਨ੍ਹਾਂ ਦੀ ਉਤਕ੍ਰਿਸ਼ਟ ਉਪਲਬਧੀਆਂ ਅਤੇ ਕਾਰਜਾਂ ਲਈ ਸਾਲਾਨਾ ਰਾਸ਼ਟਰਪਤੀ ਪੁਰਸਕਾਰ ਪ੍ਰਦਾਨ ਕੀਤੇ। ਇਸ ਸਮਾਰੋਹ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ, ਸੁਸ਼੍ਰੀ ਪ੍ਰਤਿਮਾ ਭੌਮਿਕ ਵੀ ਸ਼ਾਮਲ ਹੋਏ।

ਦਿੱਵਿਯਾਂਗਜਨਾਂ ਦਾ ਸਸ਼ਕਤੀਕਰਣ ਕਰਨ ਲਈ ਸਾਲ 2021 ਅਤੇ 2022 ਲਈ ਰਾਸ਼ਟਰੀ ਪੁਰਸਕਾਰ ਨਿਮਨਲਿਖਤ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤੇ ਗਏ:-

ਸਰਵਸ਼੍ਰੇਸ਼ਠ ਦਿੱਵਿਯਾਂਗਜਨ,

ਸ਼੍ਰੇਸ਼ਠ ਦਿੱਵਿਯਾਂਗਜਨ,

ਸ਼੍ਰੇਸ਼ਠ ਦਿੱਵਿਯਾਂਗ ਬਾਲਕ/ਬਾਲਿਕਾ,

ਸਰਵਸ਼੍ਰੇਸ਼ਠ ਵਿਅਕਤੀ-ਦਿੱਵਿਯਾਂਗਜਨਾਂ ਦਾ ਸਸ਼ਕਤੀਕਰਣ ਕਰਨ ਵਿੱਚ ਕਾਰਜਰਤ,

ਸਰਵਸ਼੍ਰੇਸ਼ਠ ਪੁਰਨਵਾਸ ਪੇਸ਼ੇਵਰ (ਪੁਰਨਵਾਸ ਪੇਸ਼ੇਵਰ/ਕਾਰਜਕਰਤਾ)- ਦਿੱਵਿਯਾਂਗਤਾ ਦੇ ਖੇਤਰ ਵਿੱਚ ਕਾਰਜਰਤ

ਸਰਵਸ਼੍ਰੇਸ਼ਠ ਰਿਸਰਚ/ਇਨੋਵੇਸ਼ਨ/ਉਤਪਾਦ ਵਿਕਾਸ- ਦਿੱਵਿਯਾਂਗਤਾ ਦਾ ਸਸ਼ਕਤੀਕਰਣ ਕਰਨ ਦੇ ਖੇਤਰ ਵਿੱਚ,

ਦਿੱਵਿਯਾਂਗ ਸਸ਼ਕਤੀਕਰਨ ਲਈ ਸਰਵਸ਼੍ਰੇਸ਼ਠ ਸੰਸਥਾਨ (ਨਿਜੀ ਸੰਗਠਨ ਐੱਨਜੀਓ), 

ਦਿੱਵਿਯਾਂਗਜਨਾਂ ਲਈ ਸਰਵਸ਼੍ਰੇਸ਼ਠ ਨਿਯੋਕਤਾ (ਸਰਕਾਰੀ ਸੰਗਠਨ/ਪੀਐੱਸਈ/ ਖੁਦਮੁਖਤਿਆਰ ਸੰਸਥਾ/ਨਿਜੀ ਖੇਤਰ),

ਦਿੱਵਿਯਾਂਗਜਨਾਂ ਲਈ ਸਰਵਸ਼੍ਰੇਸ਼ਠ ਪਲੇਸਮੈਂਟ ਏਜੰਸੀ-ਸਰਕਾਰੀ/ਰਾਜ ਸਰਕਾਰ/ਸਥਾਨਿਕ ਸੰਸਥਾ ਦੇ ਇਲਾਵਾ,

ਸੁਗਮਯ ਭਾਰਤ ਅਭਿਯਾਨ ਦਾ ਲਾਗੂਕਰਨ/ ਮੁਸ਼ਕਲ ਮੁਕਤ ਪ੍ਰਕਿਰਿਆ ਦਾ ਨਿਰਮਾਣ ਕਰਨ ਵਿੱਚ ਸਰਵਸ਼੍ਰੇਸ਼ਠ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼/ ਜ਼ਿਲ੍ਹਾ:

ਸਰਵਸ਼੍ਰੇਸ਼ਠ ਸੁਗਮਯ ਆਵਾਜਾਈ ਦੇ ਸਾਧਨ/ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਸਰਕਾਰੀ/ਨਿਜੀ ਸੰਗਠਨ),

ਦਿੱਵਿਯਾਂਗਜਨਾਂ ਦੇ ਅਧਿਕਾਰ ਅਧਿਨਿਯਮ/ਯੂਡੀਆਈਡੀ ਅਤੇ ਦਿੱਵਿਯਾਂਗ ਸਸ਼ਕਤੀਕਰਣ ਜਿਵੇਂ ਹੋਰ ਯੋਜਨਾਵਾਂ ਵਾਲੇ ਕਾਰਜਾਂ ਲਈ ਸਰਵਸ਼੍ਰੇਸ਼ਠ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼/ਜ਼ਿਲ੍ਹਾ,

ਦਿੱਵਿਯਾਂਗਜਨਾਂ ਦੇ ਅਧਿਕਾਰ ਅਧਿਨਿਯਮ, 2016 ਨੂੰ ਆਪਣੇ ਰਾਜ ਵਿੱਚ ਲਾਗੂ ਕਰਨ ਵਿੱਚ ਸਰਵਸ਼੍ਰੇਸ਼ਠ ਰਾਜ ਕਮਿਸ਼ਨ ਦਿੱਵਿਯਾਂਗਜਨ,

ਪੁਨਰਵਾਸਨ  ਪੇਸ਼ਵਰਾਂ ਦੇ ਵਿਕਾਸ ਵਿੱਚ ਲਗਾਅ ਸਰਵਸ਼੍ਰੇਸ਼ਠ ਸੰਗਠਨ।

ਰਾਸ਼ਟਰਪਤੀ ਨੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਅਨੁਮਾਨ ਲਗਾਇਆ ਹੈ ਕਿ ਦੁਨੀਆ ਵਿੱਚ ਇੱਕ ਅਰਬ ਤੋਂ ਜ਼ਿਆਦਾ ਲੋਕ ਦਿੱਵਿਯਾਂਗ ਹਨ। ਜਿਸ ਦਾ ਮਤਲਬ ਇਹ ਹੈ ਕਿ ਦੁਨੀਆ ਵਿੱਚ ਲਗਭਗ ਹਰੇਕ 8ਵਾਂ ਵਿਅਕਤੀ ਕਿਸੇ ਨੇ ਕਿਸੇ ਰੂਪ ਤੋਂ ਦਿੱਵਿਯਾਂਗ ਹੈ। ਭਾਰਤ ਵਿੱਚ 2% ਤੋਂ ਜ਼ਿਆਦਾ ਲੋਕ ਦਿੱਵਿਯਾਂਗ ਹਨ। 

ਇਸ ਲਈ ਇਹ ਸੁਨਿਸ਼ਚਿਤ ਕਰਨਾ ਸਾਡੀ ਸਮੂਹਿਕ ਜਿੰਮੇਦਾਰੀ ਹੈ ਕਿ ਦਿੱਵਿਯਾਂਗਜਨ ਆਪਣਾ ਜੀਵਨ ਸੁਤੰਤਰ ਰੂਪ ਤੋਂ ਅਤੇ ਸਨਮਾਨ ਦੇ ਨਾਲ ਬਤੀਤ ਕਰ ਸਕੇ। ਇਹ ਸੁਨਿਸ਼ਚਿਤ ਕਰਨਾ ਵੀ ਸਾਡਾ ਕਰਤੱਵ ਹੈ ਕਿ ਉਨ੍ਹਾਂ ਨੂੰ ਵਧੀਆ ਸਿੱਖਿਆ ਪ੍ਰਾਪਤ ਹੋਵੇ ਉਹ ਆਪਣੇ ਘਰਾਂ ਅਤੇ ਸਮਾਜ ਵਿੱਚ ਸੁਰੱਖਿਅਤ ਰਹੇ ਉਨ੍ਹਾਂ ਨੇ ਆਪਣਾ ਕਰੀਅਰ ਚੁਣਨ ਦੀ ਸੁਤੰਤਰਤਾ ਹੋਵੇ ਅਤੇ ਉਨ੍ਹਾਂ ਨੇ ਰੋਜ਼ਗਾਰ ਦੇ ਸਮਾਨ ਅਵਸਰ ਪ੍ਰਾਪਤ ਹੋਵੇ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸੱਭਿਆਚਾਰ ਅਤੇ ਪਰੰਪਰਾ ਵਿੱਚ ਦਿੱਵਿਯਾਂਗਤਾ ਨੂੰ ਗਿਆਨ ਪ੍ਰਾਪਤੀ ਅਤੇ ਉਤਕ੍ਰਿਸ਼ਟ ਬਣਾਉਣ ਵਿੱਚ ਕਦੀ ਰੁਕਾਵਟ ਨਹੀਂ ਮੰਨਿਆ ਗਿਆ ਹੈ ਅਤੇ ਦੇਖਿਆ ਗਿਆ ਹੈ ਕਿ ਦਿੱਵਿਯਾਂਗਜਨ ਦਿੱਵਯ-ਗੁਣਾਂ ਨਾਲ ਯੁਕਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਅਸੰਖਿਆ ਉਦਾਹਰਣ ਹਨ ਜਿਨ੍ਹਾਂ ਵਿੱਚ ਸਾਡੇ ਦਿੱਵਿਯਾਂਗ ਭਾਈਆਂ ਅਤੇ ਭੈਣਾਂ ਨੇ ਆਪਣੇ ਅਦਮਯ ਸਾਹਸ, ਪ੍ਰਤਿਭਾ ਅਤੇ ਦ੍ਰਿੜ ਸੰਕਲਪ ਦੇ ਰਾਹੀਂ ਅਨੇਖ ਖੇਤਰਾਂ ਵਿੱਚ ਪ੍ਰਭਾਵਸਾਲੀ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ।  ਵਧੇਰੇ ਅਵਸਰ ਅਤੇ ਸਹੀ ਵਾਤਾਵਰਣ ਮਿਲਣ ਤੇ ਉਹ ਸਾਰੇ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰ ਸਕਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਦਿੱਵਿਯਾਂਗਜਨ ਸਹਿਤ ਸਾਰੇ ਲੋਕਾਂ ਲਈ ਸਸ਼ਕਤੀਕਰਣ ਦੀ ਕੁੰਜੀ ਹੈ। ਉਨ੍ਹਾਂ ਨੇ ਸਿੱਖਿਆ ਵਿੱਚ ਭਾਸ਼ਾ ਸੰਬੰਧੀ ਰੁਕਾਵਟਾਂ ਨੂੰ ਸਮਾਪਤ ਕਰਨ ਅਤੇ ਦਿੱਵਿਯਾਂਗ ਬੱਚਿਆਂ ਲਈ ਸਿੱਖਿਆ ਨੂੰ ਜ਼ਿਆਦਾ ਤੋਂ ਜ਼ਿਆਦਾ ਆਸਾਨ ਬਣਾਉਣ ਲਈ ਟੈਕਨੋਲੋਜੀ ਦਾ ਅਧਿਕਤਮ ਉਪਯੋਗ ਕਰਨ ਤੇ ਬਲ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ, 2020 ਵਿੱਚ ਵੀ ਦਿੱਵਿਯਾਂਗ ਬੱਚਿਆਂ ਨੂੰ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਨ ਲਈ ਸਮਾਨ ਅਵਸਰ ਦੇਣ ਲਈ ਆਸਾਨ ਵਿਵਸਥਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਸੁਣਨ ਵਿੱਚ ਕਮਜ਼ੋਰ ਬੱਚਿਆਂ ਲਈ ਕਲਾਸ 01 ਤੋਂ 06 ਤੱਕ ਦੀ ਐੱਨਸੀਈਆਰਟੀ ਪਾਠ ਪੁਸਤਕਾਂ ਨੂੰ ਭਾਰਤੀ ਸੰਕੇਤਿਕ ਭਾਸ਼ਾ ਵਿੱਚ ਪਰਿਵਰਤਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਣਨ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ ਮੁੱਖਧਾਰਾ ਦੀ ਸਿੱਖਿਆ ਵਿੱਚ ਸ਼ਾਮਲ ਕਰਨਾ ਇੱਕ ਮਹੱਤਵਪੂਰਨ ਪਹਿਲ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦਿੱਵਿਯਾਂਗਜਨਾਂ ਦਾ ਸਸ਼ਕਤੀਕਰਣ ਕਰਨ ਦੀ ਦਿਸ਼ਾ ਵਿੱਚ ਅਨੇਕ ਕਦਮ ਉਠਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਨੇਕ ਅਨੁਸਾਰ, ਦਿੱਵਿਯਾਂਗਜਨਾਂ ਦਾ ਸਸ਼ਕਤੀਕਰਣ ਕਰਨ ਲਈ ਉਨ੍ਹਾਂ ਵਿੱਚ ਆਤਮਵਿਸ਼ਵਾਸ ਉਤਪੰਨ ਕਰਨਾ ਬਹੁਤ ਮਹੱਤਵਪੂਰਨ ਹੈ। ਦਿੱਵਿਯਾਂਗਜਨਾਂ ਨਾਲ ਆਮ ਲੋਕਾਂ ਦੀ ਤਰ੍ਹਾਂ ਹੀ ਪ੍ਰਤਿਭਾਵਾਂ ਅਤੇ ਸਮਰੱਥਾਵਾਂ ਮੌਜੂਦ ਹੁੰਦੀਆਂ ਹਨ ਅਤੇ ਕਦੀ-ਕਦੀ ਉਨ੍ਹਾਂ ਵਿੱਚ ਕੀਤੇ ਜ਼ਿਆਦਾ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਦਿੱਵਿਯਾਂਗਜਨਾਂ ਨੂੰ ਆਤਮਨਿਰਭਰ ਬਣਾਉਣ ਦੇ ਲਈ ਉਨ੍ਹਾਂ ਵਿੱਚ ਸਿਰਫ ਆਤਮਵਿਸ਼ਵਾਸ ਉਤਪੰਨ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨਾਲ ਬੇਨਤੀ ਕੀਤਾ ਕਿ ਉਹ ਦਿੱਵਿਯਾਂਗਜਨਾਂ ਨੂੰ ਆਤਮਨਿਰਭਰ ਬਣਾਉਣ ਅਤੇ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰੇ। ਉਨ੍ਹਾਂ ਨੇ ਕਿਹਾ ਕਿ ਜਦ ਸਾਡੇ ਦਿੱਵਿਯਾਂਗ ਭਾਈ –ਭੈਣ ਮੁੱਖ ਧਾਰਾ ਵਿੱਚ ਸ਼ਾਮਲ ਹੋਕੇ ਆਪਣਾ ਮਹੱਤਵਪੂਰਨ ਯੋਗਦਾਨ ਦੇਣਗੇ ਤਦ ਸਾਡਾ ਦੇਸ਼ ਹੋਰ ਤੇਜ਼ੀ ਦੇ ਨਾਲ ਵਿਕਾਸ ਦੇ ਮਾਰਗ ‘ਤੇ ਅੱਗੇ ਵਧਦਾ ਰਹੇਗਾ।

ਡਾ. ਵੀਰੇਂਦਰ ਕੁਮਾਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਨੇ ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦਿੱਵਿਯਾਂਗਜਨ ਇੱਕ ਬਹੁਮੁੱਲ ਮਾਨਵ ਸੰਸਾਧਨ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਰਾਸ਼ਟਰੀ ਵਿਕਾਸ ਏਜੰਡਾ ਵਿੱਚ ਦਿੱਵਿਯਾਂਗਜਨਾਂ ਦੇ ਮੁੱਦਿਆਂ ਨੂੰ ਬਹੁਤ ਪ੍ਰਾਥਮਿਕਤਾ ਦਿੰਦੇ ਹਨ। ਪ੍ਰਧਾਨ ਮੰਤਰੀ ਦੀ ਆਦਰਸ਼ ਵਾਕ “ਸਮਾਵੇਸ਼ੀ ਵਿਕਾਸ, ਸਾਰੀਆਂ ਦਾ ਵਿਕਾਸ ਅਤੇ ਸਾਰੀਆਂ ਦਾ ਆਤਮਵਿਸ਼ਵਾਸ ਹੈ। ਸਰਕਾਰ ਨੇ ਦਿੱਵਿਯਾਂਗਜਨ ਅਧਿਕਾਰ ਅਧਿਨਿਯਮ, 2016 ਵਿੱਚ ਨੋਟੀਫਾਈਡ ਕੀਤਾ ਹੈ ਜਿਸ 19.04.2017 ਤੋਂ ਲਾਗੂ ਕੀਤਾ ਗਿਆ ਹੈ। ਇਸ ਅਧਿਨਿਯਮ ਵਿੱਚ ਦਿੱਵਿਯਾਂਗਜਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ 4% ਰਿਜ਼ਰਵੇਸ਼ਨ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਦਿੱਵਿਯਾਂਗਜਨਾਂ ਨੂੰ ਸਰਵਭੌਮਿਕ ਪਹੁੰਚ ਪ੍ਰਦਾਨ ਕਰਨ ਲਈ ਸਰਕਾਰ ਨੇ 03.12.2015 ਨੂੰ ਸੁਲਭ ਭਾਰਤ ਅਭਿਯਾਨ (ਐਕਸੈਸੀਬਲ ਇੰਡੀਆ ਕੈਂਪੇਨ) ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਦਿੱਵਿਯਾਂਗਜਨ ਗਰਿਮਾ ਦੇ ਨਾਲ ਆਪਣਾ ਸਾਰਥਕ ਜੀਵਨ ਬਤੀਤ ਕਰ ਸਕੇ। ਇਸ ਅਭਿਯਾਨ ਦੇ ਤਹਿਤ ਜਨਤਕ ਭਵਨਾਂ, ਟ੍ਰਾਂਸਪੋਰਟ ਪ੍ਰਣਾਲੀਆਂ ਅਤੇ ਸੂਚਨਾ ਅਤੇ ਸੰਚਾਰ ਟੈਕਨੋਲੋਜੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੇ ਦੁਆਰਾ ਪਹੁੰਚ ਸੰਬੰਧਿਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਨੇ ਉਨ੍ਹਾਂ ਸਮੱਸਿਆਵਾਂ ਦਾ ਹਰ ਸੰਭਵ ਤੀਬਤ ਅਤੇ ਵਿਵਸਥਿਤ ਸਮਾਧਾਨ ਕਰਨ ਲਈ ਇੱਕ ਮੋਬਾਈਲ ਐਪ ਵਿਕਸਿਤ ਕੀਤਾ ਹੈ।

ਸਰਕਾਰ ਨੇ ਸੁਣਨ ਵਿੱਚ ਕਮਜ਼ੋਰ ਲੋਕਾਂ ਦੇ ਸਸ਼ਕਤੀਕਰਣ ਨੂੰ ਹੁਲਾਰਾ ਦੇਣ ਅਤੇ ਭਾਰਤ ਵਿੱਚ ਸੰਕੇਤਿਕ ਭਾਸ਼ਾ ਦਾ ਨਿਰਮਾਣ ਕਰਨ ਲਈ ਭਾਰਤੀ ਸੰਕੇਤਿਕ ਭਾਸ਼ਾ ਖੋਜ ਅਤੇ ਟ੍ਰੇਨਿੰਗ ਕੇਂਦਰ (ਆਈਐੱਸਐੱਲਆਰਟੀਸੀ) ਦੀ ਸਥਾਪਨਾ ਕੀਤੀ ਹੈ। ਸੰਸਥਾਨ ਦੁਆਰਾ ਹੋਰ ਕਾਰਜਾਂ ਦੇ ਇਲਾਵਾ ਨਿਰੰਤਰ ਸੰਕੇਤਿਕ ਭਾਸ਼ਾ ਸ਼ਬਦਕੋਸ਼ ਤਿਆਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਹੁਣ ਤੱਕ 10,000 ਤੋਂ ਜ਼ਿਆਦਾ ਸ਼ਬਦਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਡਾ.  ਵੀਰੇਂਦਰ ਕੁਮਾਰ ਨੇ ਕਿਹਾ ਕਿ ਇਸ ਦੇ ਇਲਾਵਾ ਸਰਕਾਰ ਦਿੱਵਿਯਾਂਗਜਨਾਂ ਲਈ ਰਾਸ਼ਟਰੀ ਡੇਟਾਬੇਸ ਤਿਆਰ ਕਰਨ ਦੇ ਉਦੇਸ਼ ਨਾਲ ਇੱਕ ਵਿਲੱਖਣ ਦਿਵਿਯਾਂਗਤਾ ਪਹਿਚਾਣ ਪੱਤਰ ਪ੍ਰੋਜੈਕਟ ਚਲਾ ਰਹੀ ਹੈ ਅਤੇ ਹੁਣ ਤੱਕ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 713 ਜ਼ਿਲ੍ਹਿਆਂ ਵਿੱਚ 84 ਲੱਖ ਤੋਂ ਜ਼ਿਆਦਾ ਯੂਡੀਆਈਡੀ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ।

ਸਰਕਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਦਿੱਵਿਯਾਂਗ ਖੇਡ ਕੇਂਦਰ ਅਤੇ ਸੀਹੌਰ ਵਿੱਚ  ਰਾਸ਼ਟਰੀ ਮਾਨਸਿਕ ਸਵੱਸਥ ਪੁਨਰਵਾਸ ਸੰਸਥਾਨ ਦੀ ਵੀ ਸਥਾਪਨਾ ਕਰ ਰਹੀ ਹੈ।

ਮੰਤਰੀ ਨੇ ਦਿੱਵਿਯਾਂਗ ਨੌਜਵਾਨਾਂ ਅਤੇ ਬੱਚਿਆਂ ਦੀ ਪ੍ਰਤਿਭਾ ਅਤੇ ਕੌਸ਼ਲ ਨੂੰ ਉਜਾਗਰ ਕਰਨ ਲਈ ਮੰਤਰਾਲੇ ਦੁਆਰਾ ਆਯੋਜਿਤ ਕੀਤੀ ਜਾ ਰਹੀ ‘ਦਿੱਵਯ ਕਲਾ ਸ਼ਕਤੀ’ ਬਾਰੇ ਗੱਲ ਕੀਤੀ।

ਇਸ ਅਵਸਰ ‘ਤੇ ਸ਼੍ਰੀ ਰਾਜੇਸ਼ ਅਗ੍ਰਵਾਲ, ਸਕੱਤਰ, ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਅਤੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਹੋਏ।

https://ci5.googleusercontent.com/proxy/FPiUwVaRopsK12CwU2W8x7az8U3abj5PcRi7I2BLAIT2RCqdFrD7GNEgkz-k1GMQvy83rUh8McN24a3ORo1993ygDRvtP77FCgo68EjNjdeKZvSMtb2FYLpH8Q=s0-d-e1-ft#https://static.pib.gov.in/WriteReadData/userfiles/image/image001T2AR.jpg https://ci5.googleusercontent.com/proxy/d2jMxGA2edLG2Eb2rPkMnsnpi1h0k98HubWlc9Bg-OYMF8bmthCWR0jnOTXjf_UB4CcVepTrqvQhXGsIoAQE2tnWCZe76ZQDSkZPI4iBNEDC67DXFI5wLL5Yjg=s0-d-e1-ft#https://static.pib.gov.in/WriteReadData/userfiles/image/image0023UXY.jpg

https://ci5.googleusercontent.com/proxy/qJzV-OtUsXvTxVDVR3I8SsC3Ujc2AKs_eca_7T-4QkLSyt-eAsq1XOr2ZBGP9fRhV996IqoI_qVkyrsaR4zSP-tg0BlfGN8VkXjCdwxm8ncps0T5D0SHnALUiA=s0-d-e1-ft#https://static.pib.gov.in/WriteReadData/userfiles/image/image003CKJL.jpg https://ci6.googleusercontent.com/proxy/SjIYAHYUI_yn-iPt-9GRjA_n_GWYCN4TgcYJZNV4-KJmnKNWOdqS0R8yWnhC4KzIT3AfEp3I452oayreDec-Ov6guBHCKaVGwGL2Q4brkj2uOjBfx_Ev9QfsAw=s0-d-e1-ft#https://static.pib.gov.in/WriteReadData/userfiles/image/image004ACJ0.jpg

https://ci3.googleusercontent.com/proxy/dxzcwgjmWfPmmhGSBEn3WeyYFay9wwhgn_31m24YagG8JwZkOMlpimmKqVT8EM3bS7fc4Wiw970yCG6YuqAz-xxKxxF0X_gW_JGM7MYOJdDF0pKat3bCVfu5jw=s0-d-e1-ft#https://static.pib.gov.in/WriteReadData/userfiles/image/image005DYCC.jpg https://ci3.googleusercontent.com/proxy/N0wa80zXTcvr8UIxRDP-S8sVGclsMUtNHvHNsf1FSRJOKYwQWm8GtYmNr676aqu32QY3mcTj0-KSvUEQg4RbmOoEH4NuCljO7WTkfB9vv0q0LweZ9tpgFDZnJw=s0-d-e1-ft#https://static.pib.gov.in/WriteReadData/userfiles/image/image006DOEZ.jpg

********
 

 ਐੱਮਜੀ/ਆਰਕੇ/ਐੱਮਪੀਡਬਲਿਊ



(Release ID: 1880971) Visitor Counter : 100