ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਨੇ ਡਾਕ ਵਿਭਾਗ ਦੇ ਨਾਲ ਪੱਤਰ-ਲੇਖਨ ਨੇ ਮਨੋਰੰਜਕ ਮੇਲੇ “ਡਾਕਰੂਮ” ਦਾ ਆਯੋਜਨ ਕੀਤਾ
Posted On:
04 DEC 2022 7:28PM by PIB Chandigarh
ਪ੍ਰਮੁੱਖ ਬਿੰਦੂ
ਆਪਣੇ ਤਰ੍ਹਾਂ ਦਾ ਅਨੋਖਾ ਪੱਤਰ-ਲੇਖਨ ਪ੍ਰੋਗਰਾਮ, ਜਿਸ ਨੂੰ ਇੰਡੀਆ ਪੋਸਟ, ਸੱਭਿਆਚਾਰ ਮੰਤਰਾਲੇ ਅਤੇ ਗਾਂਧੀ ਸਮ੍ਰਿਤੀ ਅਤੇ ਦਰਸ਼ਨ ਕਮੇਟੀ ਨੇ ਸਮਰਥਨ ਦਿੱਤਾ। ਇਸ ਦਾ ਉਦੇਸ਼ ਇਲੈਕਟ੍ਰੌਨਿਕ ਉਪਕਰਣਾਂ ਨਾਲ ਕੁਝ ਦੇਰ ਦੂਰ ਰਹਿਣਾ ਸੀ
ਇਸ ਅਵਸਰ ‘ਤੇ ਹੋਰ ਰਚਨਾਤਮਕ ਗਤੀਵਿਧੀਆਂ ਜਿਵੇਂ ਡਾਕ-ਟਿਕਟ ਸੰਗ੍ਰਹਿ, ਸੁਲੇਖ, ਸਟੇਸ਼ਨਰੀ ਦੀ ਡਿਜਾਈਨ ਬਣਾਉਣ, ਹਸਤਲੇਖਨ ਵਿੱਚ ਸੁਧਾਰ, ਲਿਪੀ ਨੂੰ ਸਮਝਣ ਕਾਗਜ ਨਾਲ ਆਕਾਰ ਬਣਾਉਣ (ਔਰੀਗਾਮੀ) ਆਦਿ ਦਾ ਵੀ ਆਯੋਜਨ ਕੀਤਾ ਗਿਆ
|
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਤਵਾਵਧਾਨ ਵਿੱਚ ਡਾਕ ਵਿਭਾਗ ਦੇ ਸਹਿਯੋਗ ਨਾਲ ਸੰਸਕ੍ਰਿਤੀ ਮੰਤਰਾਲੇ ਨੇ ਡਾਕਰੂਮ ਦਾ ਸ਼ੁਭਾਰੰਭ ਕੀਤਾ। ਆਪਣੇ ਤਰ੍ਹਾਂ ਦੇ ਇਸ ਅਨੋਖੇ ਪੱਤਰ-ਲੇਖਨ ਮਨੋਰੰਜਨ ਮੇਲੇ ਦਾ ਆਯੋਜਨ ਅੱਜ ਨਵੀਂ ਦਿੱਲੀ ਵਿੱਚ ਰਾਜਘਾਟ ਸਥਿਤ ਗਾਂਧੀ ਦਰਸ਼ਨ ਵਿੱਚ ਕੀਤਾ ਗਿਆ।
ਇਸ ਅਨੋਖੇ ਪੱਤਰ-ਲੇਖਨ ਪ੍ਰੋਗਰਾਮ ਨੂੰ ਇੰਡੀਆ ਪੋਸਟ, ਸੱਭਿਆਚਾਰ ਮੰਤਰਾਲੇ ਅਤੇ ਗਾਂਧੀ ਸਮ੍ਰਿਤੀ ਅਤੇ ਦਰਸ਼ਨ ਕਮੇਟੀ ਨੇ ਆਯੋਜਿਤ ਕੀਤਾ ਸੀ ਜਿਸ ਦਾ ਟੀਚਾ ਇਲੈਕਟ੍ਰੌਨਿਕ ਉਪਕਰਣਾਂ ਨਾਲ ਕੁਝ ਦੇਰ ਲਈ ਦੂਰੀ ਬਣਾਉਣਾ ਅਤੇ ਭਾਰਤ ਵਿੱਚ ਪੱਤਰ ਲੇਖਨ ਦੀ ਕਲਾ ਨੂੰ ਦੁਬਾਰਾ ਜੀਵਿਤ ਕਰਨਾ ਸੀ।
ਮਨੋਰੰਜਨ-ਮੇਲਾ ਮੁੱਖ ਮਹਿਮਾਨ ਸ਼੍ਰੀ ਵਿਜੈ ਗੋਇਲ, ਗਾਂਧੀ ਸਮ੍ਰਿਤੀ ਅਤੇ ਦਰਸ਼ਨ ਸਮਿਤੀ ਦੇ ਚੇਅਰਮੈਨ ਅਤੇ ਸੱਭਿਆਚਾਰ ਮੰਤਰਾਲੇ ਅਤੇ ਇੰਡੀਆ ਪੋਸਟ ਦੇ ਖਾਸ ਮਹਿਮਾਨਾਂ, ਸਹਿਯੋਗੀ ਸਾਂਝੀਦਾਰਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਉਪਸਥਿਤੀ ਵਿੱਚ ਐਤਵਾਰ ਨੂੰ ਲਗਭਗ 10 ਵਜੇ ਸਵੇਰੇ ਆਰੰਭ ਹੋਇਆ।
ਸੰਸਕ੍ਰਿਤੀ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਉਮਾ ਨੰਦੁਰੀ ਨੇ ਕਿਹਾ “ਸਾਨੂੰ ਇਹ ਜਾਣਕੇ ਪ੍ਰਸੰਨਤਾ ਹੋਈ ਹੈ ਕਿ ਡਾਕਰੂਮ ਜਿਹੀਆਂ ਪਹਿਲ ਹਸਤਲਿਖਤ ਸੰਦੇਸ਼-ਪ੍ਰੇਸ਼ਣ ਨੂੰ ਦੁਆਰਾ ਜੀਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸਾਡੇ ਇਤਿਹਾਸ ਅਤੇ ਸੱਭਿਆਚਾਰ ਦਾ ਖੁਸ਼ਹਾਲ ਹਿੱਸਾ ਰਿਹਾ ਹੈ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਤਵਾਵਧਾਨ ਵਿੱਚ ਅਸੀਂ ਲੋਕਾਂ ਦੀ ਸਿਹਤ ਅਤੇ ਭਲਾਈ ਦੇ ਖੇਤਰ ਵਿੱਚ ਗਤੀਵਿਧੀਆਂ ਚਲਾ ਰਹੇ ਹਨ। ਇਲੈਕਟ੍ਰੌਨਿਕ ਉਪਕਰਣਾਂ ਤੋਂ ਕੁਝ ਦੇਰ ਦੀ ਦੂਰੀ ਬਣਾਉਣਾ ਸਮੇਂ ਦੀ ਮੰਗ ਹੈ ਅਤੇ ਇਸ ਤਰ੍ਹਾਂ ਦੀਆਂ ਪਹਿਲਾਂ ਨਾਲ ਲੋਕ ਪੱਤਰ ਲਿਖਣ ਦੇ ਲਈ ਕਲਮ-ਕਾਗਜ ਉਠਾਉਣ ਲਈ ਪ੍ਰੇਰਿਤ ਹੋਣਗੇ। ਯਾਦ ਰਹੇ ਕਿ ਪੱਤਰ-ਲੇਖਨ ਸੰਦੇਸ਼ ਦੇ ਆਦਾਨ-ਪ੍ਰਦਾਨ ਅਤੇ ਸਿੱਖਣ ਦਾ ਮਜਬੂਤ ਮਾਧਿਅਮ ਰਿਹਾ ਹੈ।
ਇਸ ਅਨੋਖੇ ਮਨੋਰੰਜਨ-ਮੇਲੇ ਦੀ ਧਾਰਣਾ ਹੈ ਕਿ ਬੱਚੇ ਅਤੇ ਇੱਕ ਵੱਡੇ ਸਮੁਦਾਏ ਨੂੰ ਚਿੱਠੀ ਲਿਖਣ ਦੀ ਕਲਾ ਨੂੰ ਦੁਆਰਾ ਜਾਣੂ ਕਰਵਾਇਆ ਜਾਵੇ। ਇਸ ਕ੍ਰਮ ਵਿੱਚ ਚਿੱਠੀ ਲਿਖਣ ਦੀ ਨਵੀਂ ਰਚਨਾਤਮਕ ਅਤੇ ਸ਼ੈਲੀ ਨੂੰ ਜਾਣਨਾ ਵੀ ਸੀ। ਇਸ ਦੌਰਾਨ ਲੇਖਣ ਅਤੇ ਡਾਕ ਵਿਵਸਥਾ ‘ਤੇ ਮੁਕਾਬਲੇ ਅਤੇ ਵਰਕਸ਼ਾਪਾਂ ਦਾ ਵੀ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਸੰਗੀਤ, ਥਿਐਟਰ, ਨਾਚ, ਸਟੈਂਡ-ਅਪ ਕਾਮੇਡੀ, ਸ਼ਾਪਿੰਗ, ਖਾਨ-ਪਾਨ ਅਤੇ ਡਾਕ ਵਿਭਾਗ ਦਾ ਸੰਵਾਦ ਅਧਾਰਿਤ ਪ੍ਰਸਤ੍ਰੁਤੀਕਰਣ ਅਤੇ ਹਰ ਉਮਰਵਰਗ ਦੇ ਲੋਕਾਂ ਨੂੰ ਪੱਤਰ ਲਿਖਣ ਦੀ ਮਨੋਰੰਜਨ ਪ੍ਰਕਿਰਿਆ ਵਿੱਚ ਲਗਾਵ ਕਰਨਾ ਸ਼ਾਮਲ ਸੀ।
ਇਸ ਅਵਸਰ ‘ਤੇ ਹੋਰ ਰਚਨਾਤਮਕ ਗਤੀਵਿਧੀਆਂ, ਜਿਵੇਂ ਡਾਕ-ਟਿਕਟ ਸੰਗ੍ਰਹਿ, ਸੁਲੇਖ, ਸਟੇਸ਼ਨਰੀ ਦੀ ਡਿਜਾਈਨ ਬਣਾਉਣ, ਹਸਤਲੇਖਨ ਵਿੱਚ ਸੁਧਾਰ, ਲਿਪੀ ਨੂੰ ਸਮਝਣ, ਕਾਗਜ ਤੋਂ ਆਕਾਰ ਬਣਾਉਣ (ਆਰੀਗਾਮੀ) ਆਦਿ ਦਾ ਵੀ ਆਯੋਜਨ ਕੀਤਾ ਗਿਆ।

****
ਐੱਨਬੀ/ਐੱਸਕੇ
(Release ID: 1880970)
Visitor Counter : 140