ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਜਲ ਸੈਨਾ ਦਿਵਸ ’ਤੇ ਵਿਸ਼ਾਖਾਪਟਨਮ ਵਿੱਚ ਭਾਰਤੀ ਜਲ ਸੈਨਾ ਦੇ ਦੁਆਰਾ ਪਰਿਚਾਲਨ ਪ੍ਰਦਰਸ਼ਨ ਦੇਖਿਆ
ਰੱਖਿਆ, ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਭਾਰਤੀ ਜਲ ਸੈਨਾ ਦੇ ਕੋਲ ਭਾਰਤ ਦੇ ਰਾਸ਼ਟਰੀ ਸਮੁੰਦਰੀ ਹਿਤਾਂ ਦੀ ਸੰਪੂਰਨ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਇੱਕ ਵੱਡੀ ਜ਼ਿੰਮੇਦਾਰੀ ਹੈ: ਰਾਸ਼ਟਰਪਤੀ ਮੁਰਮੂ
Posted On:
04 DEC 2022 7:42PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਦਸੰਬਰ, 2022) ਜਲ ਸੈਨਾ ਦੇ ਅਵਸਰ ’ਤੇ ਵਿਸ਼ਾਖਾਪਟਨਮ ਵਿੱਚ ਭਾਰਤੀ ਜਲ ਸੈਨਾ ਦੇ ਪਰਿਚਾਲਨ ਪ੍ਰਦਰਸ਼ਨ ਨੂੰ ਦੇਖਿਆ। ਉਨ੍ਹਾਂ ਨੇ ਰੱਖਿਆ, ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ ਵਿਭਿੰਨ ਪ੍ਰੋਜੈਕਟਾਂ ਦਾ ਵਰਚੁਅਲ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ ਗਿਆ।
ਇਸ ਅਵਸਰ ’ਤੇ ਬੋਲਦੇ ਹੋਏ ਰਾਸ਼ਟਰਪਤੀ ਨੇ ਜਲ ਸੈਨਾ ਦਿਵਸ ’ਤੇ ਸਾਰੇ ਅਧਿਕਾਰੀਆਂ ਅਤੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦਿਨ ਨੂੰ 1971 ਦੇ ਯੁੱਧ ਵਿੱਚ ਭਾਰਤੀ ਜਲ ਸੈਨਾ ਦੀ ਵੀਰਤਾਪੂਰਨ ਕਾਰਵਾਈਆਂ ਦੀ ਯਾਦ ਵਿੱਚ ਮਨਾਉਂਦੇ ਹਾਂ, ਜਿਨ੍ਹਾਂ ਨੇ ਭਾਰਤ ਦੀ ਇਤਿਹਾਸਿਕ ਜਿੱਤ ਵਿੱਚ ਯੋਗਦਾਨ ਦਿੱਤਾ ਸੀ। ਇਹ ਸਾਡੇ ਸ਼ਹੀਦਾਂ ਨੂੰ ਯਾਦ ਕਰਨ ਅਤੇ ਸਨਮਾਨ ਦੇਣ ਦਾ ਦਿਨ ਹੈ ਜਿਨ੍ਹਾਂ ਨੇ ਇਤਿਹਾਸ ਵਿੱਚ ਆਪਣਾ ਇੱਕ ਅਮਿਟ ਸਥਾਨ ਬਣਾਇਆ ਅਤੇ ਉਹ ਹਰ ਪੀੜ੍ਹੀ ਨੂੰ ਪ੍ਰੇਰਿਤ ਕਰ ਰਹੇ ਹਨ। ਇਹ ਦਿਨ ਸਾਨੂੰ ਭਾਰਤ ਵਿੱਚ ਅੰਮ੍ਰਿਤ ਕਾਲ ਤੋਂ ਹੁੰਦੇ ਇੱਕ ਮਹਾਨ ਭਵਿੱਖ ਵੱਲ ਜਾਣ ਦੇ ਲਈ ਖੁਦ ਨੂੰ ਫਿਰ ਤੋਂ ਸਮਰਪਿਤ ਕਰਨ ਦੀ ਯਾਦ ਦਿਵਾਉਂਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਸੁਭਾਵਿਕ ਤੌਰ ’ਤੇ ਇੱਕ ਸਮੁੰਦਰੀ ਰਾਸ਼ਟਰ ਹਾਂ- ਜਿਸ ਦੇ ਤਿੰਨੋਂ ਪਾਸੇ ਸਮੁੰਦਰ ਅਤੇ ਚੌਥੀ ਪਾਸੇ ਉੱਚੇ ਪਹਾੜ ਹਨ। ਇਹ ਸਹਿਜ ਹੈ ਕਿ ਮਹਾਸਾਗਰ ਭਾਰਤ ਦੇ ਵਿਕਾਸ ਅਤੇ ਸਮ੍ਰਿੱਧੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਭਾਰਤੀ ਜਲ ਸੈਨਾ ਦੇ ਕੋਲ ਭਾਰਤ ਦੇ ਰਾਸ਼ਟਰਪਤੀ ਸਮੁੰਦਰੀ ਹਿਤਾਂ ਦੀ ਸੁਰੱਖਿਆ ਹਰ ਤਰ੍ਹਾਂ ਨਾਲ ਸੁਨਿਸ਼ਚਿਤ ਕਰਨ ਦੀ ਇੱਕ ਵੱਡੀ ਜ਼ਿੰਮੇਦਾਰੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਦ੍ਰਿੜ੍ਹਤਾ ਵਿੱਚ ਮਜ਼ਬੂਤ, ਪ੍ਰਤੀਬੱਧਤਾ ਵਿੱਚ ਕ੍ਰਿਤਸੰਕਲਪ, ਸਮਰੱਥਾ ਨਿਰਮਾਣ ਵਿੱਚ ਭਵਿੱਖ ਨੂੰ ਦੇਖਣ ਵਾਲੀ ਅਤੇ ਕਰਮ ਵਿੱਚ ਪਰਿਣਾਮ-ਮੁਖੀ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸ ਜਲ ਸੈਨਾ ਦਿਵਸ ਦਾ ਵਿਸ਼ਾ-“ਯੁੱਧ ਦੇ ਲਈ ਤਿਆਰ, ਭਰੋਸੇਯੋਗ, ਇਕਜੁੱਟ ਅਤੇ ਭਵਿੱਖ ਦੇ ਲਈ ਤਿਆਰ ਬਲ” ਤੋਂ ਵੀ ਸਪਸ਼ਟ ਹੁੰਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਬਉੱਚ ਕਮਾਂਡਰ ਦੇ ਰੂਪ ਵਿੱਚ, ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਰਤੀ ਜਲ ਸੈਨਾ ਇੱਕ ਨਵੇਂ ਅਤੇ ਵਿਕਸਿਤ ਭਾਰਤ ਦੀ ਦ੍ਰਿਸ਼ਟੀ ਦੇ ਨਾਲ ਲਗਾਤਾਰ ਅੱਗੇ ਵਧਦੀ ਰਹੇਗੀ।
ਜਿਨ੍ਹਾਂ ਪ੍ਰੋਜੈਕਟਾਂ ਦਾ ਅੱਜ ਉਦਘਾਟਨ ਕੀਤਾ ਗਿਆ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ਬਾਰੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਪ੍ਰੋਜੈਕਟ ਭਾਰਤ ਦੇ ਸਮੁੱਚੇ ਅਤੇ ਸਮਾਵੇਸ਼ੀ ਵਿਕਾਸ ਵਿੱਚ ਬੜਾ ਯੋਗਦਾਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਦਰਾਰਾਂ ਨੂੰ ਭਰਨਾ ਹੋਵੇਗਾ ਤਾਕਿ ਸਾਰੇ ਭਾਰਤੀ ਗਰਵ ਦੇ ਨਾਲ ਅੱਗੇ ਵਧ ਸਕਣ ਅਤੇ ਨਵੇਂ ਅਤੇ ਵਿਕਸਿਤ ਭਾਰਤ ਵਿੱਚ ਕਦਮ ਰੱਖ ਸਕਈਏ।
ਰਾਸ਼ਟਰਪਤੀ ਦੇ ਅਭਿਭਾਸ਼ਣ ਦੇ ਲਈ ਇੱਥੇ ਕਲਿੱਕ ਕਰੋ-
************
ਡੀਐੱਸ/ਐੱਸਐੱਚ
(Release ID: 1880969)
Visitor Counter : 159