ਰੇਲ ਮੰਤਰਾਲਾ
ਰੇਲਵੇ ਨੇ ਨਵੰਬਰ 2022 ਤੱਕ ਮਾਲ ਢੁਲਾਈ ਨਾਲ 105905 ਕਰੋੜ ਰੁਪਏ ਅਰਜਿਤ ਕੀਤੇ
ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਮਾਲ ਢੁਲਾਈ ਮਾਲੀਆ ਵਿੱਚ 16% ਦਾ ਵਾਧਾ ਹੋਇਆ ਹੈ (91127 ਕਰੋੜ ਰੁਪਏ)
ਰੇਲਵੇ ਨੇ 22 ਨਵੰਬਰ ਤੱਕ 978.72 ਮੀਟ੍ਰਿਕ ਟਨ ਮਾਲ ਲਦਾਨ ਹਾਸਿਲ ਕੀਤਾ- ਪਿਛਲੇ ਸਾਲ ਦੀ ਤੁਲਨਾ ਵਿੱਚ 8% ਅਧਿਕ
Posted On:
01 DEC 2022 4:58PM by PIB Chandigarh
ਮਿਸ਼ਨ ਮੋਡ ਦੇ ਤਹਿਤ ਇਸ ਵਿੱਤ ਸਾਲ 2022-23 ਦੇ ਪਹਿਲੇ ਅੱਠ ਮਹੀਨਿਆਂ ਲਈ ਭਾਰਤੀ ਰੇਲਵੇ ਦਾ ਮਾਲ ਢੁਲਾਈ ਪਿਛਲੇ ਸਾਲ ਦੀ ਇਸ ਮਿਆਦ ਦੇ ਮਾਲ ਢੁਲਾਈ ਅਤੇ ਆਮਦਨ ਦੋਨਾਂ ਨੂੰ ਪਾਰ ਕਰ ਗਿਆ।
ਅਪ੍ਰੈਲ-ਨਵੰਬਰ, 2022 ਵਿੱਚ ਸੰਚਾਈ ਅਧਾਰ ‘ਤੇ ਪਿਛਲੇ ਸਾਲ ਦੀ ਇਸੀ ਮਿਆਦ ਦੇ ਦੌਰਾਨ ਹੋਏ 903.16 ਐੱਮਟੀ ਦੇ ਮਾਲ ਢੁਲਾਈ ਦੇ ਮੁਕਾਬਲੇ 978.72 ਐੱਮਟੀ ਦਾ ਮਾਲ ਢੁਲਾਈ ਹੋਇਆ ਜੋ 8% ਅਧਿਕ ਹੈ। ਰੇਲਵੇ ਨੇ ਪਿਛਲੇ ਸਾਲ ਦੇ 91127 ਕਰੋੜ ਰੁਪਏ ਦੀ ਤੁਲਨਾ ਵਿੱਚ 105905 ਕਰੋੜ ਰੁਪਏ ਅਰਜਿਤ ਕੀਤੇ ਹਨ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 16% ਅਧਿਕ ਹੈ।
ਨਵੰਬਰ, 2021 ਦੇ 116.96 ਐੱਮਟੀ ਦੇ ਮਾਲ ਢੁਲਾਈ ਦੀ ਤੁਲਨਾ ਵਿੱਚ ਨਵੰਬਰ, 2022 ਦੇ ਦੌਰਾਨ, 123.9 ਐੱਮਟੀ ਦਾ ਪ੍ਰਾਰੰਭਿਕ ਮਾਲ ਲਦਾਨ ਕੀਤਾ ਗਿਆ ਹੈ ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 5 ਅਧਿਕ ਹੈ। ਅਕਤੂਬਰ, 2021 ਦੇ 12206 ਕਰੋੜ ਰੁਪਏ ਦੀ ਮਾਲ ਢੁਲਾਈ ਮਾਲੀਆ ਦੀ ਤੁਲਨਾ ਵਿੱਚ 13560 ਕਰੋੜ ਰੁਪਏ ਦਾ ਮਾਲ ਮਾਲੀਆ ਦੀ ਉਪਲਬਧੀ ਹਾਸਿਲ ਕੀਤੀ ਗਈ ਹੈ ਜਿਸ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 11% ਦਾ ਸੁਧਾਰ ਹੋਇਆ ਹੈ।
“ਹੰਗ੍ਰੀ ਫਾਰ ਕਾਰਗੋ” ਮੰਤਰ ਦਾ ਪਾਲਨ ਕਰਦੇ ਹੋਏ ਭਾਰਤੀ ਰੇਲਵੇ ਨੇ ਕਾਰੋਬਾਰ ਵਿੱਚ ਆਸਾਨੀ ਦੇ ਨਾਲ-ਨਾਲ ਪ੍ਰਤੀਯੋਗੀ ਕੀਮਤਾਂ ‘ਤੇ ਸੇਵਾ ਪ੍ਰਦਾਨ ਵਿੱਚ ਸੁਧਾਰ ਲਈ ਨਿਰੰਤਰ ਯਤਨ ਕੀਤੇ ਹਨ ਜਿਨ੍ਹਾਂ ਦੇ ਪਰਿਮਾਣਸਵਰੂਪ ਰੇਲਵੇ ਨੂੰ ਪਾਰੰਪਰਿਕ ਅਤੇ ਗੈਰ-ਪਾਰੰਪਰਿਕ ਵਸਤੂਆਂ, ਦੋਨਾਂ ਖੇਤਰਾਂ ਵਿੱਚ ਮਾਲ ਢੁਲਾਈ ਦੇ ਨਵੇਂ ਕਾਰਜ ਦਾ ਅਦੇਸ਼ ਮਿਲ ਰਹੇ ਹਨ। ਚੁਸਤ ਨੀਤੀ ਦੁਆਰਾ ਸਮਰਥਿਤ ਗ੍ਰਾਹਕ ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਵਪਾਰ ਵਿਕਾਸ ਇਕਾਈਆਂ ਦਾ ਕੰਮ ਰੇਲਵੇ ਨੂੰ ਇਸ ਇਤਿਹਾਸਿਕ ਉਪਲਬਧੀ ਵੱਲ ਲੈ ਜਾਣ ਵਿੱਚ ਮਦਦ ਕਰ ਰਿਹਾ ਹੈ।
***
ਵਾਈਬੀ/ਡੀਐੱਨਐੱਸ
(Release ID: 1880489)
Visitor Counter : 121