ਸੱਭਿਆਚਾਰ ਮੰਤਰਾਲਾ

ਸੰਸਕ੍ਰਿਤੀ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਤਹਿਤ ਪ੍ਰਮੁੱਖ ਸੰਗਠਨਾਂ ਦੇ ਨਾਲ ਸੰਮੇਲਨ ਦਾ ਆਯੋਜਨ ਕੀਤਾ


ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਨੌਜਵਾਨਾਂ ਨੂੰ ਨਾਲ ਆਉਣਾ ਹੋਵੇਗਾ: ਸ਼੍ਰੀ ਜੀ. ਕਿਸ਼ਨ ਰੈੱਡੀ

ਏਕੇਐੱਮ ਦੇ ਤਹਿਤ 28 ਰਾਜਾਂ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 150 ਤੋਂ ਜਿਆਦਾ ਦੇਸ਼ਾਂ ਵਿੱਚ ਇੱਕ ਲੱਖ ਤੋਂ ਜਿਆਦਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ: ਸ਼੍ਰੀ ਜੀ. ਕਿਸ਼ਨ ਰੈੱਡੀ

ਅਧਿਆਤਿਮਕ ਗੁਰੂਆਂ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਭਾਰਤ ਦਾ ਮੁੱਖ ਮੁੱਲ ਅਧਿਆਤਿਮਕਤਾ ਹੈ: ਸ਼੍ਰੀ ਅਰਜੁਨ ਰਾਮ ਮੇਘਵਾਲ

Posted On: 30 NOV 2022 7:01PM by PIB Chandigarh

 

ਮੁੱਖ ਆਕਰਸ਼ਣ

ਸੰਮੇਲਨ ਵਿੱਚ 26 ਅਧਿਆਤਮਿਕ ਸੰਗਠਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ

ਜਨ ਭਾਗੀਦਾਰੀ ਦੇ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਫਲ ਬਣਾਉਣ ਤੇ ਚਰਚਾ ਹੋਈ

 

ਸੰਸਕ੍ਰਿਤੀ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਅਧਿਆਧਤਿਮਕ ਗੁਰੂਆਂ ਦੇ ਇੱਕ ਸੰਮੇਲਨ ਦਾ ਆਯੋਜਨ ਕੀਤਾ ਜਿਸ ਵਿੱਚ 26 ਅਧਿਆਤਮਿਕ ਸੰਗਠਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਆਧਿਆਤਿਮਕ ਗੁਰੂਆਂ ਨੂੰ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਮਾਰਗਦਰਸ਼ਨ ਕਰਨਾ ਅਤੇ ਸ਼ਾਮਿਲ ਹੋਣ ਲਈ ਪ੍ਰੋਤਸਾਹਿਤ ਕੀਤਾ ਗਿਆ।

ਇਸ ਸੰਮੇਲਨ ਦੀ ਪ੍ਰਧਾਨਗੀ ਸੰਸਕ੍ਰਿਤੀ, ਟੂਰਿਜ਼ਮ ਅਤੇ ਉੱਤਰ  ਪੂਰਬੀ ਖੇਤਰ  ਵਿਕਾਸ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕੀਤੀ। ਇਸ ਅਵਸਰ ‘ਤੇ ਸੰਸਕ੍ਰਿਤੀ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਅਧਿਆਤਿਮਕ ਸੰਗਠਨਾਂ ਦੀ ਸਿਖਰ ਗੁਰੂ, ਸ਼੍ਰੀ ਗੋਵਿੰਦ ਮੋਹਨ, ਸਕੱਤਰ, ਸੰਸਕ੍ਰਿਤੀ ਮੰਤਰਾਲੇ ਵੀ ਉਪਸਥਿਤ ਹੋਏ।

ਇਸ ਅਵਸਰ ‘ਤੇ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਏਕੇਐੱਮ ਦੇ ਤਹਿਤ 28 ਰਾਜਾਂ, 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਇੱਕ ਲੱਖ ਤੋਂ ਜ਼ਿਆਦਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ। ਸੁਤੰਤਰਤਾ ਪ੍ਰਾਪਤੀ ਦੇ ਬਾਅਦ ਭਾਰਤ ਲਈ ਇਹ ਇੱਕ ਵੱਡੀ ਉਪਲਬਧੀ ਹੈ। ਏਕੇਐੱਮ ਸਿਰਫ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਹੈ ਬਲਕਿ ਇਹ 130 ਕਰੋੜ ਦੇਸ਼ਵਾਸੀਆਂ ਦਾ ਪ੍ਰੋਗਰਾਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਨੌਜਵਾਨਾਂ ਦੀ ਇੱਕ  ਬਹੁਤ ਵੱਡੀ ਆਬਾਦੀ ਹੈ ਅਤੇ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਧਰਮ, ਖੇਤਰ, ਭਾਸ਼ਾ ਤੋਂ ਉਪਰ ਉਠਾਕੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਇੱਕ ਨਾਲ ਆਉਣਾ ਚਾਹੀਦਾ ਹੈ।

ਇਸ ਅਵਸਰ ‘ਤੇ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿਸ਼ਟੀਕੋਣ ਹੈ ਕਿ ਭਾਰਤ ਵਿੱਚ ਵਿਕਾਸ ਮਾਨਵਤਾ ਕੇਂਦ੍ਰਿਤ ਹੋਣਾ ਚਾਹੀਦਾ ਹੈ ਅਤੇ ਇਹ ਕੇਵਲ ਅਧਿਆਤਿਮਕ ਗੂਰੂਆਂ ਦੇ ਮਾਰਗਦਰਸ਼ਨ ਨਾਲ ਹੀ ਸੰਭਵ ਹੈ । ਸਵਾਮੀ ਵਿਵੇਕਾਨੰਦ, ਸਵਾਮੀ ਦਯਾਨੰਦ ਸਰਸਵਤੀ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਧਿਆਤਿਮਕ ਗੁਰੂਆਂ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਭਾਰਤ ਦਾ ਮੁੱਖ ਮੁੱਲ ਅਧਿਆਤਮਿਕਤਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇਕਜੁਟ ਹੋ ਕੇ ਰਹਿਣ ਦੀ ਜ਼ਰੂਰਤ ਹੈ ਅਤੇ ਉਦੋਂ ਹੀ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।

ਇਸ ਸੰਮੇਲਨ ਨੂੰ ਪਰਮਾਨਿਕੇਤਨ ਆਸ਼੍ਰਮ, ਉੱਤਰਾਖੰਡ ਦੇ ਪ੍ਰਧਾਨ, ਪੂਜਯ ਸਵਾਮੀ ਚਿਦਾਨੰਦ ਸਰਸਵਤੀ, ਗਾਯਤਰੀ ਤੀਰਥ ਸ਼ਾਂਤੀਕੁੰਜ ਹਰਿਦੁਆਰ ਦੇ ਪ੍ਰਮੁੱਖ ਡਾ. ਪ੍ਰਣਵ ਪਾਂਡੁਯਾ, ਕ੍ਰਿਆ ਸਿੱਖਿਆ ਅਤੇ ਧਿਆਨ ਕੇਂਦਰ, ਪੁਰੀ ਦੇ ਸਵਾਮੀ ਯੋਗੇਸ਼ਵਰਾਨੰਦ ਸਹਿਤ ਹੋਰ ਅਧਿਆਤਮਿਕ ਗੁਰੂਆਂ ਨੇ ਸੰਬੋਧਿਤ ਕੀਤਾ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਸੁਤੰਤਰ ਭਾਰਤ ਦੇ ਪ੍ਰਗਤੀਸ਼ੀਲ 75 ਗੌਵਰਸ਼ਾਲੀ ਸਾਲਾਂ ਨੂੰ ਮਨਾਉਣ ਲਈ ਇੱਕ ਉਤਸਵ ਹੈ। ਇਹ ਭਾਰਤ ਦੇ ਲੋਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਅਤੇ ਇਸ ਦੀ ਪ੍ਰਗਤੀਸ਼ੀਲ ਯਾਤਰਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ, ਸੰਸਕ੍ਰਿਤ ਮੰਤਰਾਲੇ ਸੰਸਕ੍ਰਿਤਿਕ ਗੌਵਰ ਵਿਸ਼ਿਆ ‘ਤੇ ਅਭਿਯਾਨ ਚਲਾ ਰਿਹਾ ਹੈ।

*****

ਐੱਨਬੀ/ਐੱਸਕੇ



(Release ID: 1880301) Visitor Counter : 113


Read this release in: English , Urdu , Hindi , Telugu