ਬਿਜਲੀ ਮੰਤਰਾਲਾ

ਆਰਈਸੀ ਨੇ ਵਿੱਤੀ ਸਾਲ 2022-23 ਲਈ ਪੀਐੱਫਸੀ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 01 DEC 2022 1:00PM by PIB Chandigarh

ਸ਼੍ਰੀ ਵਿਵੇਕ ਕੁਮਾਰ ਦੇਵਾਂਗਨ, ਸੀਐੱਮਡੀ, ਆਰਈਸੀ ਅਤੇ ਸ਼੍ਰੀ ਰਵਿੰਦਰ ਸਿੰਘ ਢਿੱਲੋ, ਸੀਐੱਮਡੀ, ਪੀਐੱਫਸੀ ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

ਆਰਈਸੀ ਲਿਮਿਟਿਡ ਨੇ ਸੀਪੀਐੱਸਈ ਲਈ ਵਿੱਤ ਸਾਲ 2022-23 ਲਈ ਡੀਪੀਈ ਪ੍ਰਦਰਸ਼ਨ ਮੁਲਾਂਕਣ ਪ੍ਰਣਾਲੀ ਦੇ ਅਨੁਸਾਰ 29 ਨਵੰਬਰ 2022 ਨੂੰ ਪੀਐੱਫਸੀ ਦੇ ਨਾਲ ਸਹਿਮਤੀ ਗਿਆਨ ‘ਤੇ ਹਸਤਾਖਰ ਕੀਤੇ। ਆਰਈਸੀ ਦੇ ਵੱਲੋ ਸ਼੍ਰੀ ਵਿਵੇਕ ਕੁਮਾਰ ਦੇਵਾਂਗਨ, ਸੀਐੱਮਡੀ ਅਤੇ ਪੀਐੱਫਸੀ ਦੇ ਵੱਲੋਂ ਸ਼੍ਰੀ ਰਵਿੰਦਰ ਸਿੰਘ ਢਿੱਲੋ, ਸੀਐੱਮਡੀ, ਨੇ ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ।

ਇਸ ਅਵਸਰ ‘ਤੇ ਸ਼੍ਰੀ ਅਜੈ ਚੌਧਰੀ, ਡਾਇਰੈਕਟਰ (ਵਿੱਤ), ਆਰਈਸੀ, ਸ਼੍ਰੀ ਵੀ.ਕੇ.ਸਿੰਘ, ਡਾਇਰੈਕਟਰ (ਤਕਨੀਕੀ), ਆਰਈਸੀ, ਸ਼੍ਰੀ ਮਨੋਜ ਸ਼ਰਮਾ, ਡਾਇਰੈਕਟ (ਵਣਜ), ਪੀਐੱਫਸੀ, ਸ਼੍ਰੀ ਆਰਆਰ ਝਾ, ਡਾਇਰੈਕਟਰ (ਪ੍ਰੋਜੈਕਟ), ਪੀਐੱਫਸੀ, ਅਤੇ ਸ਼੍ਰੀ ਟੀ.ਐੱਸ.ਸੀ. ਬੋਸ਼, ਕਾਰਜਕਾਰੀ ਡਾਇਰੈਕਟਰ, ਆਰਈਸੀ ਦੇ ਨਾਲ ਅਤੇ ਆਰਈਸੀ ਅਤੇ ਪੀਐੱਫਸੀ ਦੇ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਸਨ।

ਆਰਈਸੀ ਲਿਮਿਟਿਡ ਬਾਰੇ: ਆਰਈਸੀ ਲਿਮਿਟਿਡ ਇੱਕ ਐੱਨਬੀਐੱਫਸੀ ਹੈ ਜੋ ਪੂਰੇ ਭਾਰਤ ਵਿੱਚ ਬਿਜਲੀ ਖੇਤਰ ਦੇ ਵਿੱਤ ਪੋਸ਼ਣ ਅਤੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਦੀ ਹੈ। 1969 ਵਿੱਚ ਸਥਾਪਿਤ, ਆਰਈਸੀ ਲਿਮਿਟਿਡ ਨੇ ਆਪਣੇ ਸੰਚਾਲਨ ਦੇ 50 ਸਾਲਾਂ ਤੋਂ ਅਧਿਕ ਪੂਰੇ ਕਰ ਲਏ ਹਨ।

ਇਹ ਰਾਜ ਬਿਜਲੀ ਬੋਰਡ, ਰਾਜ ਸਰਕਾਰਾਂ, ਕੇਂਦਰੀ/ਰਾਜ ਬਿਜਲੀ ਉਪਯੋਗਿਤਾ ਕੰਪਨੀਆਂ, ਸੁਤੰਤਰ ਬਿਜਲੀ ਉਤਪਾਦਕਾਂ, ਗ੍ਰਾਮੀਣ ਬਿਜਲੀ ਸਹਿਕਾਰੀ ਕਮੇਟੀਆਂ ਅਤੇ ਨਿਜੀ ਖੇਤਰ ਦੀ ਉਪਯੋਗਿਤਾ ਕੰਨਪੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਦੀ ਵਿਵਸਾਇਕ ਗਤੀਵਿਧੀਆਂ ਵਿੱਚ ਸੰਪੂਰਣ ਬਿਜਲੀ ਖੇਤਰ ਮੁੱਲ ਲੜੀ ਦੀਆਂ ਪ੍ਰੋਜੈਕਟਾਂ ਅਤੇ ਉਤਪਾਦਨ,

ਸੰਚਾਰ, ਵੰਡ ਅਤੇ ਨਵਿਆਉਣਯੋਗ ਊਰਜਾ ਸਹਿਤ ਵੱਖ-ਵੱਖ ਪ੍ਰਕਾਰ ਦੀਆਂ ਪ੍ਰੋਜੈਕਟਾਂ ਦਾ ਵਿੱਤ ਪੋਸ਼ਣ ਸ਼ਾਮਲ ਹਨ। ਹਾਲ ਹੀ ਵਿੱਚ ਆਰਈਸੀ ਨੇ ਆਪਣੇ ਕਾਰਜ ਖੇਤਰ ਵਿੱਚ ਵਿਵਿਧਤਾ ਲਿਆਉਣ ਲਈ ਹਵਾਈ ਅੱਡੇ, ਮੈਟਰੋ, ਰੇਲਵੇ, ਬੰਦਰਗਾਹਾਂ, ਪੁਲਾਂ ਆਦਿ ਖੇਤਰਾਂ ਨੂੰ ਕਵਰ ਕਰਨ ਦੇ ਕ੍ਰਮ ਵਿੱਚ ਗੈਰ-ਬਿਜਲੀ ਬੁਨਿਆਦੀ ਢਾਂਚੇ ਅਤੇ ਲੋਜਿਸਟਿਕਸ ਨੂੰ ਵੀ ਸ਼ਾਮਲ ਕੀਤਾ ਹੈ।  

  ***

ਐੱਸਐੱਸ/ਆਈਜੀ



(Release ID: 1880298) Visitor Counter : 86


Read this release in: English , Urdu , Hindi , Tamil