ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਡੋਨੀ ਪੋਲੋ ਹਵਾਈ ਅੱਡੇ ਦੇ ਸਮਾਵੇਸ਼ ਦੇ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੀ ਕਲਪਨਾ ਕੀਤੀ ਹੈ
Posted On:
30 NOV 2022 4:30PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਟਾਨਗਰ ਸਥਿਤ ਡੋਨੀ ਪੋਲੋ ਹਵਾਈ ਅੱਡੇ ਦੇ ਸਮਾਵੇਸ਼ ਦੇ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਟੂਰਿਜ਼ਮ ਸੈਕਟਰ ਨੂੰ ਹੁਲਾਰਾ ਦੇਣ ਦੀ ਕਲਪਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਪੇਮਾ ਖਾਂਡੂ ਦੁਆਰਾ ਸਾਂਝੇ ਕੀਤੀ ਗਈ ਇੱਕ ਵੀਡੀਓ ਵਿੱਚ ਦਿਖਾਏ ਗਏ ਮਨੋਰਮ ਦ੍ਰਿਸ਼ਾਂ ਦੀ ਸ਼ਲਾਘਾ ਵੀ ਕੀਤੀ।
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਦੇ ਇੱਕ ਟਵੀਟ ਨੂੰ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਬੇਹੱਦ ਮਨੋਰਮ ਦ੍ਰਿਸ਼! ਅਤੇ, ਨਵੇਂ ਹਵਾਈ ਅੱਡੇ ਅਤੇ ਉਡਾਣਾਂ ਦੇ ਸਮਾਵੇਸ਼ ਨਾਲ ਅਧਿਕ ਸੰਖਿਆ ਵਿੱਚ ਲੋਕ ਆਸਾਨੀ ਨਾਲ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਕਰ ਸਕਣਗੇ ਅਤੇ ਉੱਥੋਂ ਦੀ ਨਿੱਘ ਭਰੀ ਪ੍ਰਾਹੁਣਚਾਰੀ ਦਾ ਆਨੰਦ ਲੈ ਸਕਣਗੇ।”
*****
ਡੀਐੱਸ/ਟੀਐੱਸ
(Release ID: 1880249)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam