ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਰਾਸ਼ਟਰੀ ਖੇਡ ਪੁਰਸਕਾਰ ਜੇਤੂਆਂ ਨੇ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ

Posted On: 29 NOV 2022 6:42PM by PIB Chandigarh

ਮੁੱਖ ਹਾਈਲਾਈਟਸ:

 

  • ਮੁੱਕੇਬਾਜ਼ ਨਿਖਤ ਜ਼ਰੀਨ, ਬੈਡਮਿੰਟਨ ਖਿਡਾਰੀ ਲਕਸ਼ਯ ਸੇਨ, ਐੱਚਐੱਸ ਪ੍ਰਣਯ, ਸਟੀਪਲਚੇਜ਼ਰ ਅਵਿਨਾਸ਼ ਸਾਬਲੇ, ਅਤੇ ਸ਼ਤਰੰਜ ਖਿਡਾਰੀ ਆਰ ਪ੍ਰਗਨਾਨਧਾ ਅਤੇ ਹੋਰਾਂ ਨੇ ਵਾਰ ਮੈਮੋਰੀਅਲ ਦਾ ਦੌਰਾ ਕੀਤਾ।

  • ਸਾਲ 2022 ਲਈ, ਇੱਕ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ, 25 ਅਰਜੁਨ ਪੁਰਸਕਾਰ, ਅਤੇ ਸੱਤ ਦਰੋਣਾਚਾਰੀਆ ਪੁਰਸਕਾਰਾਂ ਸਮੇਤ 40 ਤੋਂ ਵੱਧ ਖੇਡ ਪੁਰਸਕਾਰ ਦਿੱਤੇ ਜਾ ਰਹੇ ਹਨ।

 

ਸਾਲ 2022 ਲਈ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਤੋਂ ਇੱਕ ਦਿਨ ਪਹਿਲਾਂ, ਕਈ ਪੁਰਸਕਾਰ ਜੇਤੂ ਅਥਲੀਟਾਂ ਅਤੇ ਕੋਚਾਂ ਨੇ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਦਾ ਦੌਰਾ ਕੀਤਾ ਅਤੇ ਸ਼ਹੀਦ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ।

 

 




 

ਵਾਰ ਮੈਮੋਰੀਅਲ ਦਾ ਦੌਰਾ ਕਰਨ ਵਾਲੇ ਕੁਝ ਪ੍ਰਮੁੱਖ ਐਥਲੀਟਾਂ ਵਿੱਚ ਮੁੱਕੇਬਾਜ਼ ਨਿਖਤ ਜ਼ਰੀਨ, ਬੈਡਮਿੰਟਨ ਖਿਡਾਰੀ ਲਕਸ਼ਯ ਸੇਨ, ਐੱਚਐੱਸ ਪ੍ਰਣਯ, ਸਟੀਪਲਚੇਜ਼ਰ ਅਵਿਨਾਸ਼ ਸਾਬਲੇ, ਅਤੇ ਸ਼ਤਰੰਜ ਖਿਡਾਰੀ ਆਰ ਪ੍ਰਗਨਾਨੰਧਾ ਸ਼ਾਮਲ ਸਨ।

 

 

 

 

ਆਪਣੀ ਫੇਰੀ ਦੌਰਾਨ, ਪੁਰਸਕਾਰ ਜੇਤੂਆਂ ਨੇ ਵੀਰਤਾ ਚੱਕਰ (ਬਹਾਦਰੀ ਦੇ ਚੱਕਰ) ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ 6 ਕਾਂਸੀ ਦੇ ਮੂਰਲ ਦੇਖੇ ਜੋ ਵੱਖ-ਵੱਖ ਇਤਿਹਾਸਕ ਯੁੱਧਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਦਾ ਦੇਸ਼ ਨੇ ਆਜ਼ਾਦੀ ਤੋਂ ਬਾਅਦ ਸਾਹਮਣਾ ਕੀਤਾ ਹੈ। 


 

 

 

ਸਾਲ 2022 ਲਈ, ਇੱਕ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ, 25 ਅਰਜੁਨ ਪੁਰਸਕਾਰ, ਅਤੇ ਸੱਤ ਦਰੋਣਾਚਾਰੀਆ ਪੁਰਸਕਾਰਾਂ ਸਮੇਤ 40 ਤੋਂ ਵੱਧ ਖੇਡ ਪੁਰਸਕਾਰ ਦਿੱਤੇ ਜਾ ਰਹੇ ਹਨ।


 *********

 

ਐੱਨਬੀ/ਓਏ



(Release ID: 1879862) Visitor Counter : 112


Read this release in: English , Urdu , Marathi , Hindi