ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸਾਬਕਾ ਆਈਏਐੱਸ ਅਧਿਕਾਰੀ ਸ਼੍ਰੀਮਤੀ ਪ੍ਰੀਤੀ ਸੂਦਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ

Posted On: 29 NOV 2022 1:41PM by PIB Chandigarh

ਸਾਬਕਾ ਆਈਏਐੱਸ ਅਧਿਕਾਰੀ ਸ਼੍ਰੀਮਤੀ ਪ੍ਰੀਤੀ ਸੂਦਨ ਨੇ ਅੱਜ ਦੁਪਹਿਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਮੇਨ ਬਿਲਡਿੰਗ ਸੈਂਟਰਲ ਹਾਲ ਵਿੱਚ ਯੂਪੀਐੱਸਸੀ ਦੇ ਮੈਂਬਰ ਵਜੋਂ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਯੂਪੀਐੱਸਸੀ ਦੇ ਚੇਅਰਮੈਨ ਡਾ. ਮਨੋਜ ਸੋਨੀ ਨੇ ਸਹੁੰ ਚੁਕਾਈ।

 

1983 ਬੈਚ ਦੀ ਏਪੀ ਕੇਡਰ ਤੋਂ ਆਈਏਐੱਸ ਅਧਿਕਾਰੀ ਸ਼੍ਰੀਮਤੀ ਪ੍ਰੀਤੀ ਸੂਦਨ, ਜੁਲਾਈ, 2020 ਵਿੱਚ ਕੇਂਦਰੀ ਸਿਹਤ ਸਕੱਤਰ ਵਜੋਂ ਸੇਵਾਮੁਕਤ ਹੋਏ। ਉਨ੍ਹਾਂ ਖੁਰਾਕ ਅਤੇ ਜਨਤਕ ਵੰਡ ਵਿਭਾਗ, ਅਤੇ ਮਹਿਲਾ ਅਤੇ ਬਾਲ ਵਿਕਾਸ ਅਤੇ ਰੱਖਿਆ ਮੰਤਰਾਲੇ ਵਿੱਚ ਸਕੱਤਰ ਵਜੋਂ ਵੀ ਕੰਮ ਕੀਤਾ। ਸ਼੍ਰੀਮਤੀ ਪ੍ਰੀਤੀ ਸੂਦਨ ਅਰਥ ਸ਼ਾਸਤਰ ਵਿੱਚ ਐੱਮਫਿਲ ਅਤੇ ਐੱਲਐੱਸਈ ਤੋਂ ਸਮਾਜਿਕ ਨੀਤੀ ਅਤੇ ਯੋਜਨਾ ਵਿੱਚ ਐੱਮਐੱਸਸੀ ਹਨ।

 

 

 



 

ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨਾਂ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ, ਅਲਾਈਡ ਹੈਲਥ ਪ੍ਰੋਫੈਸ਼ਨਲ ਕਮਿਸ਼ਨ ਦੀ ਸਥਾਪਨਾ ਅਤੇ ਈ-ਸਿਗਰੇਟ 'ਤੇ ਪਾਬੰਦੀ ਦੇ ਕਾਨੂੰਨ ਤੋਂ ਇਲਾਵਾ ਦੇਸ਼ ਦੇ ਦੋ ਪ੍ਰਮੁੱਖ ਪ੍ਰੋਗਰਾਮਾਂ ਯਾਨੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਅਤੇ ' ਆਯੁਸ਼ਮਾਨ ਭਾਰਤ' ਦੀ ਸ਼ੁਰੂਆਤ ਕਰਨਾ ਸ਼ਾਮਲ ਹਨ।

 

ਸ਼੍ਰੀਮਤੀ ਸੂਦਨ ਵਿਸ਼ਵ ਬੈਂਕ ਦੀ ਸਲਾਹਕਾਰ ਵੀ ਰਹੇ। ਉਨ੍ਹਾਂ ਤੰਬਾਕੂ ਕੰਟਰੋਲ 'ਤੇ ਫਰੇਮਵਰਕ ਕਨਵੈਨਸ਼ਨ ਦੇ ਕੌਪ-8 (COP-8) ਦੀ ਚੇਅਰ, ਜਣੇਪਾ, ਨਵਜੰਮੇ ਅਤੇ ਬਾਲ ਸਿਹਤ ਲਈ ਭਾਈਵਾਲੀ ਦੀ ਵਾਈਸ ਚੇਅਰ, ਗਲੋਬਲ ਡਿਜੀਟਲ ਹੈਲਥ ਪਾਰਟਨਰਸ਼ਿਪ ਦੀ ਚੇਅਰ ਅਤੇ ਮਹਾਮਾਰੀ ਦੀ ਤਿਆਰੀ ਅਤੇ ਪ੍ਰਤੀਕਿਰਿਆ ਬਾਰੇ ਵਿਸ਼ਵ ਸਿਹਤ ਸੰਗਠਨ ਦੇ ਸੁਤੰਤਰ ਪੈਨਲ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ।

 

 *******

 

ਐੱਸਐੱਨਸੀ/ਆਰਆਰ



(Release ID: 1879823) Visitor Counter : 86