ਬਿਜਲੀ ਮੰਤਰਾਲਾ
ਸ਼੍ਰੀ ਆਰ. ਕੇ. ਸਿੰਘ ਨੇ ਬਿਹਾਰ ਵਿੱਚ ਆਰਈਸੀ ਦੇ ਸੀਐੱਸਆਰ ਪ੍ਰੋਜੈਕਟ ਦੇ ਤਹਿਤ 10 ਮੋਬਾਇਲ ਹੈਲਥ ਕਲੀਨਿਕ ‘ਡਾਕਟਰ ਆਪਕੇ ਦੁਵਾਰ’ ਦਾ ਉਦਘਾਟਨ ਕੀਤਾ
Posted On:
28 NOV 2022 7:26PM by PIB Chandigarh
12.68 ਕਰੋੜ ਰੁਪਏ ਦੇ ਸੀਐੱਸਆਰ ਪ੍ਰੋਜੈਕਟ ਸੁਚਾਰੂ ਸੰਚਾਲਨ ਦੇ ਲਈ ਤਿੰਨ ਸਾਲਾਂ ਦੇ ਲਈ ਪਰਿਚਾਲਨ ਖਰਚ ਦੀ ਸੁਵਿਧਾ ਪ੍ਰਦਾਨ ਕਰਦਾ ਹੈ
-
ਸ਼੍ਰੀ ਆਰ. ਕੇ. ਸਿੰਘ ਨੇ ਕਿਹਾ, “ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦਾ ਲਾਭ ਗ਼ਰੀਬ ਤੋਂ ਗ਼ਰੀਬ ਵਿਅਕਤੀ ਅਤੇ ਸਮਾਜ ਦੇ ਵੰਚਿਤ ਵਰਗ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ, ਤਾਕਿ ਸਭ ਨੂੰ ਬਿਹਤਰ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਸਕਣ।”
2. 10 ਐੱਮਐੱਚਸੀ ਵਿੱਚੋਂ ਤਿੰਨ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਦੇ ਲਈ ਹਨ ਜੋ ਬਿਹਾਰ ਵਿੱਚ ਭੋਜਪੁਰ ਜ਼ਿਲ੍ਹੇ ਦੇ ਸਾਰੇ 14 ਬਲਾਕਾਂ ਵਿੱਚ ਵੰਚਿਤ ਆਬਾਦੀ ਨੂੰ ਘਰ-ਘਰ ਮੁੱਢਲੀ ਸਿਹਤ ਦੇਖਭਾਲ ਸੇਵਾ ਪ੍ਰਦਾਨ ਕਰੇਗਾ।
|
ਸ਼੍ਰੀ ਆਰ.ਕੇ. ਸਿੰਘ ਨੇ ਬਿਹਾਰ ਵਿੱਚ ਭੋਜਪੁਰ ਜ਼ਿਲ੍ਹੇ ਦੇ ਆਰਾ ਦੇ ਸਦਰ ਹਸਪਤਾਲ ਵਿੱਚ ਦਸ ਮੋਬਾਇਲ ਹੈਲਥ ਕਲੀਨਿਕ (ਐੱਮਐੱਚਸੀ) ਦੀ ਖਰੀਦ, ਸੰਚਾਲਨ ਅਤੇ ਰੱਖ-ਰਖਾਅ ਦੇ ਲਈ ਆਰਈਸੀ ਦੀ ਸੀਐੱਸਆਰ ਪਹਿਲ ਦਾ ਉਦਘਾਟਨ ਕੀਤਾ
ਕੇਂਦਰੀ ਊਰਜਾ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਬਿਹਾਰ ਵਿੱਚ ਭੋਜਪੁਰ ਜ਼ਿਲੇ ਦੇ ਆਰਾ ਦੇ ਸਦਰ ਹਸਪਤਾਲ ਵਿੱਚ ਦਸ ਮੋਬਾਇਲ ਹੈਲਥ ਕਲੀਨਿਕ (ਐੱਮਐੱਚਸੀ) ਦੀ ਖਰੀਦ, ਸੰਚਾਲਨ ਅਤੇ ਰੱਖ-ਰਖਾਅ ਦੇ ਲਈ ਆਰਈਸੀ ਦੀ ਸੀਐੱਸਆਰ ਪਹਿਲ ਦਾ ਉਦਘਾਟਨ ਕੀਤਾ। ਪ੍ਰੋਜੈਕਟ ਦੀ ਕੁੱਲ ਲਾਗਤ 12.68 ਕਰੋੜ ਰੁਪਏ ਹੈ ਜਿਸ ਨਾਲ ਪ੍ਰੋਜੈਕਟ ਦੇ ਸੁਚਾਰੂ ਸੰਚਾਲਨ ਦੇ ਲਈ ਤਿੰਨ ਸਾਲਾਂ ਦੇ ਲਈ ਪਰਿਚਾਲਨ ਖਰਚ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।
ਇਸ ਅਵਸਰ ’ਤੇ ਸ਼੍ਰੀ ਆਰ.ਕੇ. ਸਿੰਘ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੇ ਪ੍ਰੋਜੈਕਟਾਂ ਦਾ ਲਾਭ ਗ਼ਰੀਬ ਤੋਂ ਗ਼ਰੀਬ ਵਿਅਕਤੀ ਅਤੇ ਸਮਾਜ ਦੇ ਵੰਚਿਤ ਵਰਗ ਦੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਤਾਕਿ ਸਭ ਨੂੰ ਬਿਹਤਰ ਸਿਹਤ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਸਕੀਆਂ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਦੀ ਤੁਰੰਤ ਅਤੇ ਸਮਾਂਬੱਧ ਪ੍ਰਗਤੀ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਗਰਮ ਭਾਗੀਦਾਰੀ ਅਤੇ ਲਾਗੂਕਰਨ ਵਿੱਚ ਸ਼ਾਮਲ ਸਾਰੀਆਂ ਏਜੰਸੀਆਂ ਦੁਆਰਾ ਨਿਰੰਤਰ ਨਿਗਰਾਨੀ ਜ਼ਰੂਰੀ ਹੈ।
10 ਐੱਮਐੱਚਸੀ ਵਿੱਚੋਂ ਤਿੰਨ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਦੇ ਲਈ ਹਨ ਜਿਨ੍ਹਾਂ ਨਾਲ ਬਿਹਾਰ ਵਿੱਚ ਭੋਜਪੁਰ ਜ਼ਿਲ੍ਹੇ ਦੇ ਸਾਰੇ 14 ਬਲਾਕਾਂ ਵਿੱਚ ਵੰਚਿਤ ਆਬਾਦੀ ਨੂੰ ਘਰ-ਘਰ ਮੁੱਢਲੀ ਸਿਹਤ ਦੇਖਭਾਲ ਸੇਵਾ ਪ੍ਰਦਾਨ ਕੀਤੀ ਜਾਵੇਗੀ। ਹਰੇਕ ਐੱਮਐੱਚਸੀ ਅਤਿਰਿਕਤ ਬੁਨਿਆਦੀ ਉਪਕਰਨਾਂ ਨਾਲ ਲੈਸ ਹੋਵੇਗੀ ਅਤੇ ਇਸ ਵਿੱਚ ਇੱਕ ਡਾਕਟਰ, ਇੱਕ ਨਰਸ, ਇੱਕ ਫਾਰਮਾਸਿਸਟ ਅਤੇ ਇੱਕ ਡਰਾਇਵਰ ਸਹਿ ਸਹਾਇਕ ਕਰਮਚਾਰੀ ਸਹਿਤ ਚਾਰ ਲੋਕਾਂ ਦੀ ਟੀਮ ਹੋਵੇਗੀ। ਰੋਗੀਆਂ ਨੂੰ ਮੁਫ਼ਤ ਵਿੱਚ ਜੇਨਰਿਕ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਹਰੇਕ ਐੱਮਐੱਚਸੀ ਪ੍ਰਤੀ ਮਹੀਨਾ 20 ਤੋਂ ਅਧਿਕ ਕੈਂਪਾਂ ਦਾ ਆਯੋਜਨ ਕਰੇਗੀ ਅਤੇ ਪ੍ਰਤੀਦਿਨ 50-70 ਰੋਗੀਆਂ ਨੂੰ ਦੇਖੇਗੀ।
ਇਸ ਪ੍ਰੋਗਰਾਮ ਵਿੱਚ ਆਰਈਸੀ ਦੇ ਵਿੱਤੀ ਡਾਇਰੈਕਟਰ ਸ਼੍ਰੀ ਅਜੋਏ ਚੌਧਰੀ, ਭੋਜਪੁਰ ਦੇ ਡੀਡੀਸੀ ਸ਼੍ਰੀ ਵਿਕ੍ਰਮ ਵੀਰਕਰ, ਡਾਰਕਟਰਸ ਫਾਰ ਯੂ ਦੇ ਪ੍ਰਧਾਨ ਸ਼੍ਰੀ ਰਜਤ ਜੈਨ, ਸੀਐੱਸਆਰ ਦੇ ਐੱਚਓਡੀ ਸ਼੍ਰੀ ਭੂਪੇਂਦਰ ਚੰਦੋਲਿਆ ਅਤੇ ਪਟਨਾ ਸੀਨੀਅਰ ਸੀਪੀਐੱਮ ਸ਼੍ਰੀ ਜੋਗੀਨਾਥ ਪ੍ਰਧਾਨ ਵੀ ਸ਼ਾਮਲ ਹੋਏ। ਸਮਾਰੋਹ ਵਿੱਚ ਆਰਈਸੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਡੀਐੱਫਵਾਈ ਦੇ ਹੋਰ ਸੀਨੀਅਰ ਅਧਿਕਾਰੀ ਵੀ ਉਪਸਥਿਤ ਸਨ।
ਆਰਈਸੀ ਲਿਮਿਟਿਡ ਬਾਰੇ: ਆਰਈਸੀ ਲਿਮਿਟਿਡ ਇੱਕ ਐੱਨਬੀਐੱਫਸੀ ਹੈ ਜੋ ਪੂਰੇ ਭਾਰਤ ਵਿੱਚ ਬਿਜਲੀ ਖੇਤਰ ਦੇ ਵਿੱਤੀ ਪੋਸ਼ਣ ਅਤੇ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। 1969 ਵਿੱਚ ਸਥਾਪਿਤ, ਆਰਈਸੀ ਲਿਮਿਟਿਡ ਨੇ ਆਪਣੇ ਸੰਚਾਲਨ ਦੇ ਖੇਤਰ ਵਿੱਚ ਪੰਜਾਹ ਸਾਲ ਵਰ੍ਹੇ ਕਰ ਲਏ ਹਨ। ਇਹ ਰਾਜ ਬਿਜਲੀ ਬੋਰਡਾਂ, ਰਾਜ ਸਰਕਾਰਾਂ, ਕੇਂਦਰੀ/ਰਾਜ ਬਿਜਲੀ ਸੁਵਿਧਾ ਕੇਂਦਰਾਂ, ਸੁਤੰਤਰ ਬਿਜਲੀ ਉਤਪਾਦਕਾਂ, ਗ੍ਰਾਮੀਣ ਬਿਜਲੀ ਸਹਿਕਾਰੀ ਸਮਿਤੀਆਂ ਅਤੇ ਨਿਜੀ ਖੇਤਰ ਦੀਆਂ ਉਪਯੋਗਤਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਉਤਪਾਦਨ, ਸੰਚਾਰ, ਵਿੱਤੀ ਅਤੇ ਅਖੁੱਟ ਊਰਜਾ ਸਹਿਤ ਵਿਭਿੰਨ ਪ੍ਰਕਾਰ ਦੇ ਪ੍ਰੋਜੈਕਟਾਂ ਦੇ ਲਈ ਇਸ ਦੀਆਂ ਵਪਾਰਕ ਗਤੀਵਿਧੀਆਂ ਵਿੱਚ ਸੰਪੂਰਨ ਬਿਜਲੀ ਖੇਤਰ ਵੈਲਿਊ ਸਰੀਜ਼ ਵਿੱਚ ਪ੍ਰੋਜੈਕਟਾਂ ਜਾ ਵਿੱਤੀ ਪੋਸ਼ਣ ਸ਼ਾਮਲ ਹੈ। ਆਰਈਸੀ ਦਾ ਵਿੱਤੀ ਪੋਸ਼ਣ ਭਾਰਤ ਵਿੱਚ ਹਰ ਚੌਥੇ ਬਲਬ ਨੂੰ ਰੋਸ਼ਨ ਕਰਦਾ ਹੈ।
************
ਐੱਸਐੱਮ/ਆਈਜੀ
(Release ID: 1879758)
Visitor Counter : 143